Home Blog Page 110

ਆਪਣੇ ਆਪ ਨੂੰ ਡਾਕਟਰ ਦੱਸ ਕੇ ਵਿਅਕਤੀ ਨੇ ਕੀਤੀ ਬਜ਼ੁਰਗ ਨਾਲ ਹਜ਼ਾਰਾਂ ਦੀ ਠੱਗੀ

0
Hospital

ਮੋਹਾਲੀ, 7 ਮਾਰਚ 2026 : ਪੰਜਾਬ ਦੇ ਜਿਲਾ ਮੋਹਾਲੀ (Mohali District) ਵਿਖੇ ਸਿਵਲ ਹਸਪਤਾਲ ਵਿਚ ਆਪਣੇ ਆਪ ਨੂੰ ਡਾਕਟਰ ਦੱਸ ਕੇ ਇਕ ਵਿਅਕਤੀ ਨਾਲ ਹਜ਼ਾਰਾਂ ਰੁਪਏ ਦੀ ਠੱਗੀ (Fraud) ਕਰਨ ਦਾ ਪਤਾ ਚੱਲਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਜਾਣਕਾਰੀ ਅਨੁਸਾਰ ਨਿਰਮਲ ਸਿੰਘ ਨਾਮ ਦਾ ਇਕ ਵਿਅਕਤੀ ਬੀਤੇ ਦਿਨ ਸਿਵਲ ਹਸਪਤਾਲ ਮੋਹਾਲੀ (Civil Hospital Mohali) ਜਦੋਂ ਆਪਣੇ ਬੱਚੇ ਲਈ ਦਵਾਈ ਲੈਣ ਲਈ ਆਇਆ ਤਾਂ ਉਹ ਦਵਾਈ ਹਸਪਤਾਲ ਵਿਚ ਸਿਰਫ਼ 30 ਰੁਪਇਆਂ ਦੀ ਸੀ ਪਰ ਉਸ ਕੋਲ 500 ਦਾ ਨੋਟ ਹੋਣ ਕਰਕੇ ਜਦੋਂ ਹਸਪਤਾਲ ਸਟਾਫ ਨੇ ਉਸਨੂੰ ਪੈਸੇ ਖੁੱਲ੍ਹੇ ਲਿਆਉਣ ਲਈ ਆਖਿਆ ਤਾਂ ਨਾਲ ਹੀ ਖੜ੍ਹੇ ਇਕ ਵਿਅਕਤੀ ਨੇ ਉਸਨੂੰ ਆਖਿਆ ਕਿ ਉਹ ਡਾਕਟਰ ਹੈ ਤੇ ਉਹ ਉਸਨੂੰ ਦਵਾਈ ਅੰਦਰੋਂ ਮੁਫ਼ਤ ਵਿਚ ਹੀ ਦੁਆ ਦੇਵੇਗਾ ਪਰ ਉਸ ਨੌਸਰਬਾਜ ਵਿਅਕਤੀ ਨੇ ਬਜ਼ੁਰਗ ਤੋਂ ਕਿਸੇ ਬਹਾਨੇ 500 ਦੇ 15 ਨੋਟ ਲੈ ਲਏ ਤੇ ਬਾਅਦ ਵਿਚ ਰਫੂ ਚੱਕਰ (Damn cycle) ਹੋ ਗਿਆ । ਜਿਸ ਕਾਰਨ ਬਜ਼ੁਰਗ ਵਿਅਕਤੀ ਨਾਲ ਹਜ਼ਾਰਾਂ ਦੀ ਠੱਗੀ ਵੱਜੀ ਗਈ ।

ਐਸ. ਐਮ. ਓ. ਨੇ ਰੱਖਿਆ ਵਿਅਕਤੀ ਦੀ ਫੜੋ-ਫੜੀ ਲਈ ਇਨਾਮ

ਸਿਵਲ ਹਸਪਤਾਲ ਦੇ ਐਸ. ਐਮ. ਓ. ਡਾਕਟਰ ਐਚ. ਐਸ. ਚੀਮਾ (S. M. O. Dr. H. S. Cheema) ਨੇ ਦੱਸਿਆ ਕਿ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰ ਚੁੱਕੀਆਂ ਹਨ, ਜਿਸਦੇ ਚਲਦਿਆਂ ਹੋਇਆਂ ਹੀ ਉਸ ਵਿਅਕਤੀ ਜਾਂ ਹੋਰ ਜਿਹੜੇ ਵੀ ਵਿਅਕਤੀ ਅਜਿਹਾ ਕਰਦੇ ਹਨ ਨੂੰ ਪਕੜਾਉਣ ਵਿਚ ਮਦਦ ਕਰਨ ਵਾਲੇ ਨੂੰ ਉਹ 50 ਹਜ਼਼ਾਰ ਰੁਪਏ ਇਨਾਮ ਵਜੋਂ ਦੇਣਗੇ । ਦੱਸਣਯੋਗ ਹੈ ਕਿ ਇਹ ਇਨਾਮ ਉਨ੍ਹਾਂ ਵਲੋਂ ਆਪਣੇ ਪੱਧਰ ਤੇ ਰੱਖਿਆ ਗਿਆ ਹੈ । ਹਸਪਤਾਲ ਪ੍ਰਸ਼ਾਸਨ ਵਲੋਂ ਬਜ਼ੁਰਗ ਨਾਲ ਵਾਪਰੇ ਇਸ ਘਟਨਾਕ੍ਰਮ ਦੀ ਸਿਕਾਇਤ (Complaint) ਪੁਲਸ ਕੋਲ ਦਰਜ ਕਰਵਾ ਦਿੱਤੀ ਗਈ ਹੈ ।

Read More : ਸਾਬਕਾ ਆਈ. ਜੀ. ਨਾਲ ਠੱਗੀ ਮਾਮਲੇ ਵਿਚ ਪੰਜ ਹੋਰ ਗਿ੍ਫ਼ਤਾਰ

ਮਜ਼ਦੂਰੀ ਮੰਗਣ `ਤੇ ਕੁੱਟ-ਕੁੱਟ ਕੇ ਹੱਤਿਆ ਕਰਨ ਤੇ ਠੇਕੇਦਾਰ ਗ੍ਰਿਫਤਾਰ

0
beating

ਮਥੁਰਾ, 7 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਮਥੁਰਾ ਵਿਖੇ ਮਜ਼ਦੂਰ ਦੇ ਪੈਸੇ ਮੰਗਣ ਨੂੰ ਲੈ ਕੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਜਿਲਾ ਮਥੁਰਾ (Mathura District) ‘ਚ ਮਜ਼ਦੂਰੀ ਦੇ ਪੈਸੇ ਮੰਗਣ ‘ਤੇ ਇਕ ਠੇਕੇਦਾਰ ਵੱਲੋਂ 2 ਮਜ਼ਦੂਰਾਂ ਦੀ ਕਥਿਤ ਤੌਰ ‘ਤੇ ਕੁੱਟ-ਕੁੱਟ ਕੇ ਹੱਤਿਆ (Beating to death) ਕਰਨ ਦਾ ਪਤਾ ਚੱਲਿਆ ਹੈ । ਪੁਲਸ ਅਨੁਸਾਰ ਸਦਰ ਥਾਣਾ ਖੇਤਰ ਦੇ ਦਾਮੋਦਰਪੁਰਾ ਨਿਵਾਸੀ ਠੇਕੇਦਾਰ ਕੱਲਾ ਉਰਫ ਕਲਿਆਣ ਸਿੰਘ ਨਿਰਮਾਣ ਕਾਰਜ ਲਈ ਮਜ਼ਦੂਰ ਮੁਹੱਈਆ ਕਰਵਾਉਂਦਾ ਹੈ । ਉਸ ਤੇ ਦੋਸ਼ ਹੈ ਕਿ ਮਜ਼ਦੂਰੀ ਮੰਗਣ `ਤੇ ਉਸ ਨੇ ਆਪਣੇ ਇੱਥੇ ਕੰਮ ਕਰਨ ਵਾਲੇ ਮਨੋਜ ਅਤੇ ਹਰੀਓਮ ਨੂੰ ਬੁਲਾ ਕੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ।

ਪੁਲਸ ਨੇ ਠੇਕੇਦਾਰ ਨੂੰ ਕੀਤਾ ਗ੍ਰਿਫ਼ਤਾਰ

ਇਸ ਘਟਨਾ ‘ਚ ਮਨੋਜ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਰੂਪ ‘ਚ ਜ਼ਖਮੀ ਹਰੀਓਮ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ । ਘਟਨਾ ਦੀ ਜਾਣਕਾਰੀ ਮਿਲਣ ‘ਤੇ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ‘ਚ ਰੋਸ ਫੈਲ ਗਿਆ ਅਤੇ ਉਨ੍ਹਾਂ ਨੇ ਲਾਸ਼ ਸੜਕ ‘ਤੇ ਰੱਖ ਕੇ ਜਾਮ ਲਗਾ ਦਿੱਤਾ । ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਨੇ ਲੋਕਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਇਆ ਅਤੇ ਮੁਲਜ਼ਮ ਠੇਕੇਦਾਰ ਨੂੰ ਗ੍ਰਿਫਤਾਰ (Arrested) ਕਰ ਲਿਆ ।

Read More : ਜੌਨਪੁਰ ‘ਚ ਇਕ ਵਿਅਕਤੀ ਦੀ ਡੰਡਿਆਂ ਨਾਲ ਕੁੱਟ-ਕੁੱਟ ਕੇ ਹੱਤਿਆ

ਰੈਪਰ ਬਾਦਸ਼ਾਹ ਵਿਰੁੱਧ ਜਨਰਲ ਮੈਨੇਜਰ ਨੇ ਕਰਵਾਈ ਐਫ. ਆਈ. ਆਰ. ਦਰਜ

0
Badshah

ਜੀਂਦ, 7 ਮਾਰਚ 2026 : ਪ੍ਰਸਿੱਧ ਰੈਪਰ ਬਾਦਸ਼ਾਹ (Rapper Badshah) ਦੇ ਨਵੇਂ ਗਾਣੇ ਟਟੀਹਰੀ ਵਿਚ ਜੀਂਦ ਡਿਪੂ ਦੀਆਂ ਬਸਾਂ ਦਾ ਨਾਮ ਵਰਤੇ ਜਾਣ ‘ਤੇ ਜਨਰਲ ਮੈਨੇਜਰ (General Manager) ਵਲੋਂ ਐਫ. ਆਈ. ਆਰ. ਦਰਜ ਕਰਵਾਈ ਗਈ ਹੈ ।

ਕੀ ਕਾਰਨ ਰਿਹਾ ਐਫ. ਆਈ. ਆਰ. ਦਰਜ ਕਰਵਾਉਣ ਦਾ

ਰੈਪਰ ਬਾਦਸ਼ਾਹ ਦੇ ਨਵੇਂ ਗਾਣੇ “ਟਟੀਹਰੀ” ਦੇ ਸੰਗੀਤ ਵੀਡੀਓ ਵਿੱਚ ਹਰਿਆਣਾ ਰੋਡਵੇਜ਼ ਦੀਆਂ ਬੱਸਾਂ (ਖਾਸ ਕਰਕੇ ਜੀਂਦ ਡਿਪੂ ਤੋਂ ਬੱਸਾਂ) ਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਜੀਂਦ ਡਿਪੂ ਦੇ ਜਨਰਲ ਮੈਨੇਜਰ ਰਾਹੁਲ ਜੈਨ ਨੇ ਜੀਂਦ ਸਿਵਲ ਲਾਈਨਜ਼ ਪੁਲਸ ਸਟੇਸ਼ਨ ਵਿੱਚ ਬਾਦਸ਼ਾਹ ਵਿਰੁੱਧ ਐਫ. ਆਈ. ਆਰ. ਦਰਜ (FIR registered) ਕਰਵਾਈ ਹੈ ।

ਜਨਰਲ ਮੈਨੇਜਰ ਨੇ ਕੀ ਦੋਸ਼ ਲਗਾਇਆ ਹੈ

ਜੈਨ ਨੇ ਦੋਸ਼ ਲਗਾਇਆ ਕਿ ਹਰਿਆਣਾ ਰੋਡਵੇਜ਼ ਬੱਸ ਜਿਸ ‘ਤੇ ਸਪੱਸ਼ਟ ਤੌਰ ‘ਤੇ ਜੀਂਦ ਡਿਪੂ (Jind Depot) ਦਾ ਨਾਮ ਹੈ, ਨੂੰ ਗਾਣੇ ਵਿੱਚ ਬਿਨਾਂ ਇਜਾਜ਼ਤ ਦੇ ਵਰਤਿਆ ਗਿਆ ਸੀ । ਇਸ ਨਾਲ ਵਿਭਾਗ ਅਤੇ ਜੀਂਦ ਡਿਪੂ ਦੀ ਛਵੀ ਖਰਾਬ ਹੋਈ ਹੈ । ਲੋਕ ਸੋਸ਼ਲ ਮੀਡੀਆ ‘ਤੇ ਸਰਕਾਰੀ ਸਕੂਲੀ ਵਿਦਿਆਰਥਣਾਂ ਦੀਆਂ ਵਰਦੀਆਂ, ਹਰਿਆਣਾ ਰੋਡਵੇਜ਼ ਬੱਸਾਂ ਅਤੇ ਕੁਝ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਉਜਾਗਰ ਕਰਦੇ ਹੋਏ ਬੋਲ ਅਤੇ ਵੀਡੀਓ ਦਾ ਸਖ਼ਤ ਵਿਰੋਧ ਵੀ ਕਰ ਰਹੇ ਹਨ ।

Read More :`ਘੁਸਖੋਰ ਪੰਡਿਤ’ ਨਾਮ ਬਦਲਣ ਸਬੰਧੀ ਨੈਟਫਲਿਕਸ ਨੇ ਦਿੱਤੀ ਹਾਈਕੋਰਟ ਨੂੰ ਜਾਣਕਾਰੀ

ਵੀ. ਵੀ. ਆਈ. ਪੀ. ਨੰਬਰਾਂ ਦੀ ਨਿਲਾਮੀ ਤੋਂ ਵਿਭਾਗ ਨੇ ਕਮਾਏ ਕਰੋੜਾਂ

0
VIP Number

ਚੰਡੀਗੜ੍ਹ, 7 ਮਾਰਚ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਤਿੰਨ ਦਿਨਾਂ ਦੇ ਅੰਦਰ-ਅੰਦਰ ਚੰਡੀਗੜ੍ਹ ਟ੍ਰਾਂਸਪੋਰਟ ਵਿਭਾਗ ਨੇ ਫੈਂਸੀ ਨੰਬਰਾਂ (Fancy numbers) ਦੀ ਨਿਲਾਮੀ ਤੋਂ ਕਰੋੜਾਂ ਰੁਪਏ ਕਮਾ ਲਏ ਹਨ ।

ਕਿੰਨੇ ਨੰਬਰਾਂ ਦੀ ਨਿਲਾਮੀ ਕੀਤੀ ਗਈ

ਮਿਲੀ ਜਾਣਕਾਰੀ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ (Registration and Licensing Authority) (ਯੂ. ਟੀ.(ਚੰਡੀਗੜ੍ਹ) ਦੇ ਦਫ਼ਤਰ ਨੇ ਜੋ 4 ਮਾਰਚ ਤੋਂ ਲੈ ਕੇ 6 ਮਾਰਚ ਤੱਕ ਜੋ 591 ਰਜਿਸਟ੍ਰੇੇਸ਼ਨ ਨੰਬਰਾਂ ਦੀ ਸਫਲਤਾਪੂਰਵਕ ਨਿਲਾਮੀ (Auction) ਕੀਤੀ ਦੌਰਾਨ 4 ਕਰੋੜ 48 ਲੱਖ 87 ਹਜ਼ਾਰ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ ।

ਇਸ ਸਭ ਦੇ ਚਲਦਿਆਂ ਵਿਭਾਗ ਨੇ ਨਵੀਂ ਨੰਬਰ ਸੀਰੀਜ ਸੀ. ਐਚ. 01-ਡੀ. ਡੀ. 0001 ਨੂੰ 53 ਲੱਖ 88 ਹਜ਼ਾਰ ਰੁਪਏ ਦੀ ਸਭ ਤੋਂ ਵਧ ਬੋਲੀ ਜਦੋਂ ਕਿ ਰਜਿਸਟ੍ਰੇਸ਼ਨ ਨੰਬਰ ਸੀ. ਐਚ. 01-ਡੀ. ਡੀ.-0003 ਨੂੰ 32 ਲੱਖ 32 ਹਜ਼ਾਰ ਰੁਪਏ ਵਿਚ ਨਿਲਾਮ ਕਰ ਦਿੱਤਾ । ਇਸੇ ਤਰ੍ਹਾਂ ਹੋਰ ਨੰਬਰਾਂ ਤੋਂ ਵੀ ਤਰ੍ਹਾਂ ਤਰ੍ਹਾਂ ਤੋਂ ਮਾਲੀਆ ਪ੍ਰਾਪਤ ਕੀਤਾ ਗਿਆ ।

Read More : ਵੀ. ਆਈ. ਪੀਜ. ਨੰਬਰ ਚੰਡੀਗੜ੍ਹ ਵਿਚ ਵਿਕੇ ਕਰੋੜਾਂ ਵਿਚ

ਡੇਰਾ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਨੇ ਕੀਤਾ ਪੱਤਰਕਾਰ ਕਤਲ ਮਾਮਲੇ ਵਿਚ ਬਰੀ

0
Ram Raheem

ਚੰਡੀਗੜ੍ਹ, 7 ਮਾਰਚ 2026 : ਪੰਜਾਬ ਅਤੇ ਹਰਿਆਣਾ ਹਾਈਕੋਰਟ (High Court) ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਨੂੰ ਪੱਤਰਕਾਰ ਕਤਲ ਮਾਮਲੇ ਵਿਚ ਬਰੀ (Acquittal) ਕਰ ਦਿੱਤੇ ਜਾਣ ਦਾ ਪਤਾ ਚੱਲਿਆ ਹੈ ।

ਕਿਸ ਪੱਤਰਕਾਰ ਦੇ ਕਤਲ ਮਾਮਲੇ ਵਿਚ ਕੀਤਾ ਗਿਆ ਹੈ ਬਰੀ

ਮਿਲੀ ਜਾਣਕਾਰੀ ਮੁਤਾਬਕ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ਨੀਵਾਰ ਸਵੇਰੇ ਸੀ. ਬੀ. ਆਈ. ਅਦਾਲਤ ਦੇ ਫੈਸਲੇ ਵਿੱਚ ਅੰਸ਼ਕ ਤੌਰ ‘ਤੇ ਸੋਧ ਕਰਦੇ ਹੋਏ ਡੇਰਾ ਮੁਖੀ ਨੂੰ ਬਰੀ ਕਰ ਦਿੱਤਾ । ਹਾਲਾਂਕਿ ਅਦਾਲਤ ਨੇ ਬਾਕੀ ਤਿੰਨ ਦੋਸ਼ੀਆਂ ਕੁਲਦੀਪ, ਨਿਰਮਲ ਅਤੇ ਕਿਸ਼ਨ ਲਾਲ ਦੀ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ । ਸੀ. ਬੀ. ਆਈ. ਵਿਸ਼ੇਸ਼ ਅਦਾਲਤ ਦੇ ਫੈਸਲੇ ਵਿਰੁੱਧ ਦੋਸ਼ੀਆਂ ਦੁਆਰਾ ਦਾਇਰ ਅਪੀਲਾਂ ਦੀ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ। ਦੱਸਣਯੋਗ ਹੈ ਕਿ ਜਿਸ ਪੱਤਰਕਾਰ ਦੇ ਕਤਲ ਮਾਮਲੇ ਵਿਚ ਡੇਰਾ ਮੁਖੀ ਨੂੰ ਬਰੀ ਕੀਤਾ ਗਿਆ ਹੈ ਦਾ ਨਾਮ ਛਤਰਪਤੀ ਹੈ ।

ਕੀ ਸੀ ਸਮੁੱਚਾ ਮਾਮਲਾ

ਜਾਣਕਾਰੀ ਮੁਤਾਬਕ ਪੱਤਰਕਾਰ ਛਤਰਪਤੀ (Journalist Chhatrapati) ਵਲੋਂ ਆਪਣੇ ਅਖਬਾਰ ਵਿੱਚ ਡੇਰੇ ਵਿਰੁੱਧ ਕੁਝ ਗੰਭੀਰ ਦੋਸ਼ ਛਾਪੇ ਗਏ ਸਨ, ਜਿਸ ਤੋਂ ਬਾਅਦ ਸਾਲ 2002 ਵਿੱਚ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ । ਇਸ ਘਟਨਾ ਨੇ ਪੂਰੇ ਖੇਤਰ ਵਿੱਚ ਵਿਆਪਕ ਜਨਤਕ ਰੋਸ ਪੈਦਾ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਕੇਸ ਕੇਂਦਰੀ ਜਾਂਚ ਬਿਊਰੋ ਨੂੰ ਸੌਂਪ ਦਿੱਤਾ ਗਿਆ ਸੀ। ਲੰਬੇ ਮੁਕੱਦਮੇ ਤੋਂ ਬਾਅਦ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਮੁਖੀ ਅਤੇ ਮਾਮਲੇ ਦੇ ਹੋਰ ਦੋਸ਼ੀਆਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ । ਸਾਰੇ ਦੋਸ਼ੀਆਂ ਨੇ ਇਸ ਫੈਸਲੇ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲਾਂ ਦਾਇਰ ਕੀਤੀਆਂ ।

ਡੇਰਾ ਮੁਖੀ ਦੀ ਸ਼ਮੂਲੀਅਤ ਸਾਬਤ ਕਰਨ ਲਈ ਸਬੂਤ ਸਨ ਨਾਕਾਫੀ

ਹਾਈ ਕੋਰਟ ਵਿੱਚ ਸੁਣਵਾਈ ਵਿੱਚ ਬਚਾਅ ਪੱਖ ਅਤੇ ਸੀਬੀਆਈ ਵੱਲੋਂ ਵਿਆਪਕ ਦਲੀਲਾਂ ਪੇਸ਼ ਕੀਤੀਆਂ ਗਈਆਂ । ਅਦਾਲਤ ਨੇ ਰਿਕਾਰਡ ‘ਤੇ ਸਬੂਤਾਂ, ਗਵਾਹਾਂ ਦੇ ਬਿਆਨਾਂ ਅਤੇ ਹਾਲਾਤੀ ਤੱਥਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ । ਅਦਾਲਤ ਨੇ ਕਿਹਾ ਕਿ ਡੇਰਾ ਮੁਖੀ ਵਿਰੁੱਧ ਇਸਤਗਾਸਾ ਪੱਖ ਦੇ ਸਬੂਤ ਵਾਜਬ ਸ਼ੱਕ ਤੋਂ ਪਰੇ ਅਪਰਾਧਿਕ ਸਾਜਿਸ਼ ਵਿੱਚ ਉਸਦੀ ਸ਼ਮੂਲੀਅਤ ਨੂੰ ਸਾਬਤ ਕਰਨ ਲਈ ਨਾਕਾਫ਼ੀ ਸਨ । ਕੁਲਦੀਪ, ਨਿਰਮਲ ਅਤੇ ਕਿਸ਼ਨ ਲਾਲ ਦੇ ਸੰਬੰਧ ਵਿੱਚ ਅਦਾਲਤ ਨੇ ਪਾਇਆ ਕਿ ਉਨ੍ਹਾਂ ਵਿਰੁੱਧ ਸਬੂਤਾਂ ਅਤੇ ਗਵਾਹੀਆਂ ਨੇ ਉਨ੍ਹਾਂ ਦੀ ਭੂਮਿਕਾ ਨੂੰ ਸਪੱਸ਼ਟ ਤੌਰ ‘ਤੇ ਸਥਾਪਤ ਕੀਤਾ । ਇਸ ਦੇ ਆਧਾਰ ‘ਤੇ ਹਾਈ ਕੋਰਟ ਨੇ ਉਨ੍ਹਾਂ ਦੀਆਂ ਸਜ਼ਾਵਾਂ ਅਤੇ ਉਮਰ ਕੈਦ ਦੀ ਸਜ਼ਾ ਨੂੰ ਬਰਕਰਾਰ ਰੱਖਿਆ ।

Read More : ਗੁਰਦਾਸਪੁਰ ਐਨਕਾਊਂਟਰ ਮਾਮਲਾ ਪਹੁੰਚਿਆ ਪੰਜਾਬ ਅਤੇ ਹਰਿਆਣਾ ਹਾਈਕੋਰਟ

ਐੱਸ. ਐੱਸ. ਪੀ. ਦਫਤਰ ਦਾ ਸੀਨੀਅਰ ਕਲਰਕ ਰਿਸ਼ਵਤ ਲੈਂਦਾ ਕਾਬੂ

0
Vigilance

ਬਰਨਾਲਾ, 7 ਮਾਰਚ 2026 : ਵਿਜੀਲੈਂਸ ਵਿਭਾਗ (Vigilance Department) ਬਰਨਾਲਾ ਨੇ ਐੱਸ. ਐੱਸ. ਪੀ. ਦਫਤਰ ਵਿਖੇ ਸੀਨੀਅਰ ਕਲਰਕ (Senior Clerk) ਨੂੰ ਰਿਸ਼ਵਤ ਲੈਂਦੇ ਹੋਏ ਰੰਗੇ-ਹੱਥੀਂ ਗ੍ਰਿਫਤਾਰ (Arrested) ਕਰਨ ਦਾ ਦਾਅਵਾ ਕੀਤਾ ਹੈ ।

ਕੀ ਦੱਸਿਆ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ (Vigilance) ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਪੁਲਸ ਦੇ ਸਹਾਇਕ ਥਾਣੇਦਾਰ ਮੱਖਣ ਸ਼ਾਹ ਵੱਲੋਂ ਜਿਲਾ ਪੁਲਸ ਮੁਖੀ ਦਫਤਰ ਦੇ ਸੀਨੀਅਰ ਕਲਰਕ ਦਵਿੰਦਰ ਸਿੰਘ ਦੇ ਖਿਲਾਫ ਸਿਕਾਇਤ ਦਿੱਤੀ ਗਈ ਸੀ । ਉਨ੍ਹਾਂ ਦੱਸਿਆ ਕਿ ਸਿਕਾਇਤ ਅਨੁਸਾਰ ਮੱਖਣ ਸ਼ਾਹ ਨੇ ਪੰਜਾਬ ਪੁਲਸ `ਚ ਆਪਣੇ ਸੇਵਾ ਕਾਰਜ ਨੂੰ ਵਧਾਉਣ ਲਈ ਅਪਲਾਈ ਕੀਤਾ ਹੋਇਆ ਸੀ ।

ਕਿਸ ਕਾਰਨ ਮੰਗੀ ਗਈ ਸੀ ਰਿਸ਼ਵਤ

ਇਸ ਸਬੰਧੀ ਫਾਈਲ ਨੂੰ ਅੱਗੇ ਤੋਰਨ ਲਈ ਜਦੋਂ ਉਹ ਐੱਸ. ਐੱਸ. ਪੀ. ਦਫਤਰ ਬਰਨਾਲਾ ਦੇ ਸੀਨੀਅਰ ਕਲਰਕ ਦਵਿੰਦਰ ਸਿੰਘ ਨੂੰ ਮਿਲਿਆ ਤਾਂ ਉਨ੍ਹਾਂ ਉਸ ਦੀ ਫਾਇਲ ਨੂੰ ਅੱਗੇ ਭੇਜਣ ਦੇ ਬਦਲੇ ‘ਚ ਮੱਖਣ ਸ਼ਾਹ ਕੋਲੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ । ਵਿਜੀਲੈਂਸ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਬਿਊਰੋ ਵੱਲੋਂ ਦਵਿੰਦਰ ਸਿੰਘ ਨੂੰ ਰੰਗੇ ਹੱਥ ਕਾਬੂ ਕਰਨ ਦੀ ਯੋਜਨਾ ਬਣਾਈ ਗਈ, ਜਿਸ ਤਹਿਤ ਮੱਖਣ ਸ਼ਾਹ ਨੂੰ ਕੈਮੀਕਲ ਯੁਕਤ ਨਕਦੀ ਦੇ ਕੇ ਦਵਿੰਦਰ ਸਿੰਘ ਨੂੰ ਦੇਣ ਲਈ ਭੇਜਿਆ ਗਿਆ । ਜਿਉਂ ਹੀ ਮੱਖਣ ਸ਼ਾਹ ਵੱਲੋਂ ਦਵਿੰਦਰ ਸਿੰਘ ਨੂੰ ਕੈਮੀਕਲ ਲਗਾਏ ਹੋਏ ਪੈਸੇ ਦਿੱਤੇ ਤਾਂ ਵਿਜੀਲੈਂਸ ਅਧਿਕਾਰੀਆਂ ਵੱਲੋਂ ਦਵਿੰਦਰ ਸਿੰਘ ਨੂੰ ਮੌਕੇ `ਤੇ ਹੀ ਦਬੋਚ ਲਿਆ ਗਿਆ ।

Read More : ਵਿਜੀਲੈਂਸ ਬਿਊਰੋ ਨੇ ਸਬ-ਇੰਸਪੈਕਟਰ ਨੂੰ ਕੀਤਾ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

ਕਾਰ-ਬਾਈਕ ਦੀ ਟੱਕਰ ਵਿੱਚ 2 ਦੀ ਮੌਤ ਤੇ ਇੱਕ ਨੌਜਵਾਨ ਗੰਭੀਰ ਜ਼ਖਮੀ

0
Accidents

ਬਿਹਾਰ,7 ਮਾਰਚ 2026 : ਭਾਰਤ ਦੇਸ ਦੇ ਸੂਬੇ ਬਿਹਾਰ (Bihar) ਦੇ ਜਿਲਾ ਕਿਸ਼ਨਗੰਜ ਵਿਖੇ ਕਾਰ ਤੇ ਬਾਈਕ ਵਿਚਕਾਰ ਹੋਈ ਜਬਰਦਸਤ ਟੱਕਰ ਕਾਰਨ ਦੋ ਦੀ ਮੌਤ ਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ ਹੈ ।

ਕੌਣ ਹਨ ਦੋਵੇਂ ਜਣੇ ਜੋ ਮੌਤ ਦੇ ਘਾਟ ਉਤਰ ਗਏ

ਮਿਲੀ ਜਾਣਕਾਰੀ ਅਨੁਸਾਰ ਬਿਹਾਰ ਦੇ ਕਿਸ਼ਨਗੰਜ ਜਿਲ੍ਹੇ (Kishanganj district) ਵਿਚ ਵਾਪਰੇ ਇੱਕ ਸੜਕ ਹਾਦਸੇ (Road accidents) ਵਿੱਚ ਜੋ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ ਦੌਰਾਨ ਮਰਨ ਵਾਲਿਆਂ ਵਿਚ ਮੋਟਰਸਾਈਕਲ ਸਵਾਰ ਸ਼ਾਦਾਬ ਆਲਮ ਵਾਸੀ ਤਾਰਾਬਾਰੀ ਅਤੇ ਪੈਦਲ ਚੱਲਣ ਵਾਲੇ ਸ਼ਾਹ ਆਲਮ ਵਾਸੀ ਖਾਈਖਤ ਹੈ । ਦੱਸਣਯੋਗ ਹੈ ਕਿ ਇਹ ਹਾਦਸਾ ਖਾਈਖਤ ਚੌਕ ਨੇੜੇ ਇੱਕ ਤੇਜ਼ ਰਫ਼ਤਾਰ ਚਾਰ ਪਹੀਆ ਵਾਹਨ ਅਤੇ ਇੱਕ ਮੋਟਰਸਾਈਕਲ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਵਾਪਰਿਆ ।

ਪੁਲਸ ਨੇ ਮੌਕੇ ਤੇ ਪਹੁੰਚ ਦੋਵੇਂ ਲਾਸ਼ਾਂ ਨੂੰ ਭੇਜਿਆ ਪੋਸਟਮਾਰਟਮ ਲਈ

ਸ਼ਾਦਾਬ ਆਲਮ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਸ਼ਾਹ ਆਲਮ ਇਲਾਜ ਦੌਰਾਨ ਦਮ ਤੋੜ ਗਿਆ । ਜ਼ਖ਼ਮੀ ਨੌਜਵਾਨ ਨਜ਼ੀਰ ਅਹਿਮਦ ਨੂੰ ਬਿਹਤਰ ਇਲਾਜ ਲਈ ਉੱਚ ਮੈਡੀਕਲ ਸੈਂਟਰ ਰੈਫ਼ਰ ਕਰ ਦਿੱਤਾ ਗਿਆ ਹੈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੁਲਾਜ਼ਮ ਮੌਕੇ `ਤੇ ਪਹੁੰਚੇ । ਪੁਲਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ (Postmortem) ਲਈ ਕਿਸ਼ਨਗੰਜ ਸਦਰ ਹਸਪਤਾਲ ਭੇਜ ਦਿੱਤਾ ਹੈ ਅਤੇ ਹਾਦਸੇ ਵਿੱਚ ਸ਼ਾਮਲ ਦੋਵੇਂ ਵਾਹਨਾਂ ਨੂੰ ਜ਼ਬਤ ਕਰ ਲਿਆ ਹੈ ।

Read More : ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਚੰਡੀਗੜ੍ਹ ਜਾਂਦੇ ਸਮੇਂ ਹੋਈ ਮੌਤ

ਭਾਰਤ ਸਰਕਾਰ ਨੇ ਦਿੱਤੇ ਐਲ. ਪੀ. ਜੀ. ਦਾ ਉਤਪਾਦਨ ਵਧਾਉਣ ਲਈ ਹੁਕਮ

0
Cylender

ਨਵੀਂ ਦਿੱਲੀ, 7 ਮਾਰਚ 2026 : ਮੱਧ-ਪੂਰਬ ਵਿਚ ਚੱਲ ਰਹੀ ਜੰਗ ਦੇ ਚਲਦਿਆਂ ਵਧ ਰਹੇ ਸੰਕਟ ਨੂੰ ਦੇਖਦਿਆਂ ਭਾਰਤ ਸਰਕਾਰ (Government of India) ਨੇ ਐਲ. ਪੀ. ਜੀ. ਗੈਸ ਉਤਪਾਦਨ (Production) ਵਧਾਉਣ ਦੇ ਹੁਕਮ ਦਿੱਤੇ ਹਨ ।

ਕਿਸ ਨੂੰ ਜਾਰੀ ਕੀਤੇ ਗਏ ਹਨ ਹੁਕਮ

ਮਿਲੀ ਜਾਣਕਾਰੀ ਅਨੁਸਾਰ ਜੋ ਹਾਲ ਹੀ ਵਿਚ ਭਾਰਤ ਸਰਕਾਰ ਨੇ ਮੱਧ-ਪੂਰਬ ਵਿਚ ਵਧ ਰਹੇ ਸੰਕਟ ਦੇ ਮੱਦੇਨਜ਼ਰ ਰਸੋਈ ਗੈਸ (Cooking gas) (ਐਲ. ਪੀ. ਜੀ.) ਦਾ ਉਤਪਾਦਨ ਵਧਾਉਣ ਲਈ ਹੁਕਮ ਜਾਰੀ ਕੀਤੇ ਹਨ ਉਹ ਦੇਸ਼ ਦੀਆਂ ਸਾਰੀਆਂ ਰਿਫਾਈਨਰੀਆਂ ਨੂੰ ਜਾਰੀ ਕੀਤੇ ਗਏ ਹਨ ਕਿਉਂਕਿ ਇਰਾਨ-ਇਜ਼ਰਾਇਲ ਜੰਗ ਕਾਰਨ ਸਪਲਾਈ ਚੇਨ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਘਰੇਲੂ ਬਾਜ਼ਾਰ ਵਿਚ ਗੈਸ ਦੀ ਕਮੀ ਪੈ ਸਕਦੀ ਹੈ ।  ਸਰਕਾਰ ਨੇ ਐਮਰਜੈਂਸੀ ਪਾਵਰ ਵਰਤਦਿਆਂ ਰਿਫਾਈਨਰੀਆਂ ਨੂੰ ਪ੍ਰੋਪੇਨ ਅਤੇ ਬਿਊਟੇਨ ਸਿਰਫ ਐਲ. ਪੀ. ਜੀ. ਬਣਾਉਣ ਲਈ ਵਰਤਣ ਦਾ ਹੁਕਮ ਦਿਤਾ ਹੈ ।

ਕਿਸ ਕਾਰਨ ਘੱਟ ਗਈ ਹੈ ਭਾਰਤ ਵਿਚ ਗੈਸ ਦੀ ਸਪਲਾਈ

ਸਰਕਾਰੀ ਤੇਲ ਕੰਪਨੀਆਂ ਆਈ . ਓ. ਸੀ., ਐਚ. ਪੀ. ਸੀ. ਐਲ. ਅਤੇ ਬੀ. ਪੀ. ਸੀ. ਐਲ. ਨੂੰ ਪ੍ਰਾਥਮਿਕਤਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਤਾਂ ਜੋ ਦੇਸ਼ ਦੇ 33 ਕਰੋੜ ਤੋਂ ਵੱਧ ਐਲ. ਪੀ. ਜੀ. ਉਪਭੋਗਤਾਵਾਂ (LPG users) ਨੂੰ ਸਿਲੰਡਰ ਦੀ ਸਪਲਾਈ ਬਿਨਾ ਰੁਕਾਵਟ ਜਾਰੀ ਰਹੇ । ਹਾਲਾਂਕਿ ਇਸ ਫ਼ੈਸਲੇ ਨਾਲ ਪ੍ਰਾਈਵੇਟ ਕੰਪਨੀਆਂ, ਖ਼ਾਸਕਰ ਰਿਲਾਇੰਸ ਇੰਡਸਟਰੀਜ਼, ਦੇ ਪੈਟਰੋਕੈਮਿਕਲ ਉਤਪਾਦਨ ਤੇ ਨਫ਼ੇ ਉਤੇ ਅਸਰ ਪੈ ਸਕਦਾ ਹੈ । ਇਸੇ ਦੌਰਾਨ, ਕਤਰ ਵਿਚ ਐਲ. ਐਨ. ਜੀ. ਉਤਪਾਦਨ ਰੁਕਣ ਕਾਰਨ ਭਾਰਤ ਵਿਚ ਗੈਸ ਦੀ ਸਪਲਾਈ 40% ਘਟ ਗਈ ਹੈ ।

Read More : ਦਿੱਲੀ ‘ਚ ਹੋਲੀ-ਦੀਵਾਲੀ `ਤੇ ਰਾਸ਼ਨ ਕਾਰਡ ਧਾਰਕਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ

ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਹੋਈ 6 ਗਵਾਹਾਂ ਦੀ ਗਵਾਹੀ ਦਰਜ

0
Sidhu Moosewala

ਮਾਨਸਾ, 6 ਮਾਰਚ 2026 : ਪੰਜਾਬ ਦੇ ਚਰਚਿਤ ਸਿੱਧੂ ਮੂਸੇਵਾਲਾ (Sidhu Moosewala) ਕਤਲ ਕਾਂਡ ਦੀ ਅੱਜ ਮਾਨਯੋਗ ਅਦਾਲਤ ਵਿਚ ਹੋਈ ਸੁਣਵਾਈ ਦੌੌਰਾਨ 6 ਗਵਾਹਾਂ ਦੀ ਗਵਾਹੀ ਹੀ ਦਰਜ ਕੀਤੀ ਜਾ ਸਕੀ ਹੈ ।

ਕਿੰਨੇ ਗਵਾਹਾਂ ਨੂੰ ਬੁਲਾਇਆ ਗਿਆ ਸੀ ਸੈਸ਼ਨ ਅਦਾਲਤ ਵਿਚ

ਮਿਲੀ ਜਾਣਕਾਰੀ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਕੱਦਮੇ ਦੀ ਸੁਣਵਾਈ ਹੁਣ ਤੇਜ਼ ਹੋ ਗਈ ਹੈ। ਅੱਜ ਸੈਸ਼ਨ ਅਦਾਲਤ (Sessions Court) ਵਿੱਚ ਸੁਣਵਾਈ ਹੋਈ, ਜਿੱਥੇ 20 ਗਵਾਹਾਂ ਨੂੰ ਸੁਣਵਾਈ ਲਈ ਬੁਲਾਇਆ ਗਿਆ । ਚੌਦਾਂ ਗਵਾਹ ਪੇਸ਼ ਹੋਏ, ਪਰ ਸਿਰਫ਼ ਛੇ ਗਵਾਹਾਂ ਦੀ ਗਵਾਹੀ ਦਰਜ ਕੀਤੀ ਗਈ । ਅੱਜ ਇਸ ਕੇਸ ਵਿੱਚ ਇੱਕ ਗਵਾਹ ਮੇਘਾ ਸਿੰਘ ਦੀ ਮੌਤ ਹੋ ਗਈ । ਅਦਾਲਤ ਨੇ ਅਗਲੀ ਸੁਣਵਾਈ 20 ਮਾਰਚ ਨੂੰ ਤੈਅ ਕੀਤੀ ਹੈ ।

ਅਦਾਲਤ ਨੇ ਦਿੱਤਾ ਸਰਕਾਰੀ ਵਕੀਲ ਨੂੰ ਪਟੀਸ਼ਨ ਦਾ ਜਵਾਬ ਦਾਇਰ ਕਰਨ ਦਾ ਹੁਕਮ

ਅਨਮੋਲ ਬਿਸ਼ਨੋਈ ਦੇ ਵਕੀਲ ਨੇ ਸਿੱਧੂ ਮੂਸੇਵਾਲਾ ਕੇਸ ਵਿੱਚ ਅਨਮੋਲ ਬਿਸ਼ਨੋਈ ਨੂੰ ਪੰਜਾਬ ਹਵਾਲੇ ਕਰਨ ਦੀ ਬੇਨਤੀ ਕਰਦੇ ਹੋਏ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ । ਅਦਾਲਤ ਨੇ ਸਰਕਾਰੀ ਵਕੀਲ ਨੂੰ ਪਟੀਸ਼ਨ ਦਾ ਜਵਾਬ (Response to the petition) ਦਾਇਰ ਕਰਨ ਦਾ ਹੁਕਮ ਦਿੱਤਾ ਹੈ ।

Read More : ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਦਾਲਤ `ਚ ਹੋਈ ਗਵਾਹੀ

ਯੂ. ਪੀ. ਐਸ. ਸੀ. ਵਿਚ ਟਾਪਰ ਬਣੇ ਅਨੁਜ ਅਗਨੀਹੋਤਰੀ

0
Anuj

ਨਵੀਂ ਦਿੱਲੀ, 6 ਮਾਰਚ 2026 : ਸਿਵਲ ਸੇਵਾਵਾਂ ਪ੍ਰੀਖਿਆ-2025 (Civil Services Exam-2025) (ਯੂ. ਪੀ. ਐਸ. ਸੀ.) ਦੇ ਅੱਜ ਆਏ ਨਤੀਜਿਆਂ ਵਿਚ ਅਨੁਜ ਅਗਨੀਹੋਤਰੀ (Anuj Agnihotri) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ।

ਕਿਥੋਂ ਦੇ ਰਹਿਣ ਵਾਲੇ ਹਨ ਅਗਨੀਹੋਤਰੀ

ਮਿਲੀ ਜਾਣਕਾਰੀ ਮੁਤਾਬਕ ਸਿਵਲ ਸੇਵਾਵਾਂ ਪ੍ਰੀਖਿਆ 2025 ਦੇ ਨਤੀਜਿਆਂ ਵਿੱਚ ਜਿਸ ਅਨੁਜ ਅਗਨੀਹੋਤਰੀ ਨਾਮਕ ਵਿਅਕਤੀ ਨੇ ਦੇਸ਼ ਭਰ ਵਿਚੋਂ ਪਹਿਲਾ ਸਥਾਨ (First place) ਪ੍ਰਾਪਤ ਕਰਕੇ ਟਾਪਰ ਬਣੇ ਹਨ ਰਾਜਸਥਾਨ ਦੇ ਰਹਿਣ ਵਾਲੇ ਹਨ । ਅਨੁਜ ਨੇ ਪਹਿਲਾ ਸਥਾਨ ਪ੍ਰਾਪ ਕਰਕੇ ਸਿਰਫ਼ ਇਕ ਨਵੀਂ ਮਿਸਾਲ ਹੀ ਕਾਇਮ ਨਹੀਂ ਕੀਤੀ ਹੈ ਬਲਕਿ ਅਨੁਜ ਦੀ ਇਹ ਸਫਲਤਾ ਉਨ੍ਹਾਂ ਸਾਰੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਜੋ ਸਖ਼ਤ ਮਿਹਨਤ ਅਤੇ ਅਨੁਸ਼ਾਸਨ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਨ ।

ਅਨੁਜ ਨੇ ਤੀਸਰੀ ਕੋਸਿ਼ਸ਼ ਵਿਚ ਕੀਤਾ ਯੂ. ਪੀ. ਐਸ. ਸੀ. ਕਲੀਅਰ

ਅਨੁਜ ਰਾਜਸਥਾਨ ਦੇ ਕੋਟਾ ਨੇੜੇ ਰਾਵਤਭਾਟਾ ਦਾ ਰਹਿਣ ਵਾਲਾ ਹੈ । ਉਸਨੇ ਆਪਣੀ ਸਕੂਲੀ ਸਿੱਖਿਆ ਰਾਵਤਭਾਟਾ ਦੇ ਪਰਮਾਣੂ ਊਰਜਾ ਕੇਂਦਰੀ ਸਕੂਲ ਤੋਂ ਕੀਤੀ, ਜਿੱਥੇ 12ਵੀਂ ਜਮਾਤ ਵਿੱਚ ਉਸਨੇ 94% ਅੰਕ ਹਾਸਲ ਕੀਤੇ ਸਨ । ਅਨੁਜ ਇੱਕ ਪ੍ਰਤਿਭਾਸ਼ਾਲੀ ਵਿਦਿਆਰਥੀ ਰਿਹਾ ਹੈ । ਉਸਨੇ ਏ. ਆਈ. ਆਈ. ਐਮ. ਐਸ. ਜੋਧਪੁਰ ਤੋਂ ਐਮ. ਬੀ. ਬੀ. ਐਸ. ਦੀ ਡਿਗਰੀ ਪ੍ਰਾਪਤ ਕੀਤੀ ਹੈ ।

2023 ਵਿੱਚ ਆਪਣੀ ਡਾਕਟਰੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਸਨੇ ਪੂਰਾ ਧਿਆਨ ਯੂ. ਪੀ. ਐਸ. ਸੀ. ਦੀ ਤਿਆਰੀ ‘ਤੇ ਲਗਾ ਦਿੱਤਾ । ਉਸਦੇ ਪਿਤਾ ਕੇ. ਬੀ. ਅਗਨੀਹੋਤਰੀ ਰਾਜਸਥਾਨ ਪ੍ਰਮਾਣੂ ਬਿਜਲੀ ਘਰ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਉਸਦੀ ਮਾਂ ਮੰਜੂ ਅਗਨੀਹੋਤਰੀ ਇੱਕ ਘਰੇਲੂ ਔਰਤ ਹਨ । ਇਹ ਅਨੁਜ ਦੀ ਤੀਜੀ ਕੋਸਿ਼ਸ਼ ਸੀ । ਇਸ ਤੋਂ ਪਹਿਲਾਂ ਉਹ ਡੀ. ਏ. ਐਨ. ਆਈ. ਸੀ. ਐਸ. ਕੇਡਰ ਲਈ ਚੁਣਿਆ ਗਿਆ ਸੀ ।

Read more : ਹਰਿਆਣਾ ਵਿਚ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਹੋਣਗੀਆਂ 25 ਤੋਂ ਸ਼ੁਰੂ