ਨਵੀਂ ਦਿੱਲੀ, 22 ਅਪ੍ਰੈਲ 2026 : ਚੇਨਈ ਸੁਪਰ ਕਿੰਗਜ (Chennai Super Kings) ਦੇ ਬੱਲੇਬਾਜ ਆਯੂਸ਼ ਮਹਾਤੇ ਨੂੰ ਇੰਡੀਆ ਪ੍ਰੀਮੀਅਰ ਲੀਗ ਦੇ ਮੌਜੂਦਾ ਸੈਸ਼ਨ ਦੇ ਬਾਕੀ ਮੈਚਾਂ ਵਿਚੋਂ ਬਾਹਰ ਕੀਤਾ ਗਿਆ ਹੈ ।
ਕਿਸ ਕਾਰਨ ਕੀਤਾ ਗਿਆ ਹੈ ਮਹਾਤੇ ਨੂੰ ਬਾਹਰ
ਚੇਨਈ ਸੁਪਰ ਕਿੰਗਜ਼ ਦਾ ਬੱਲੇਬਾਜ਼ ਆਯੂਸ਼ ਮਹਾਤੇ (Ayush Mahate) ਹੈਮਸਟਿੰਗ ‘ਚ ਖਿਚਾਅ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਦੇ ਮੌਜੂਦਾ ਸੈਸ਼ਨ ਦੇ ਬਾਕੀ ਮੈਚਾਂ ‘ਚੋਂ ਬਾਹਰ ਹੋ ਗਿਆ ਹੈ, ਜਿਹੜਾ ਪੰਜ ਵਾਰ ਦੀ ਚੈਂਪੀਅਨ ਟੀਮ ਲਈ ਕਰਾਰਾ ਝਟਕਾ ਹੈ । ਮਹਾਤੇ 18 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਚੇਨਈ ਦੇ ਪਿਛਲੇ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ ਤੇ ਉਸ ਨੂੰ 6 ਤੋਂ 12 ਹਫਤਿਆਂ, ਤੱਕ `ਰਿਹੈਬਿਲੀਟੇਸ਼ਨ`ਵਿਚੋਂ ਲੰਘਣਾ ਪਵੇਗਾ ।
ਕੀ ਆਖਿਆ ਚੇਨਈ ਨੇ
ਚੇਨਈ ਨੇ ਕਿਹਾ ਕਿ ਆਯੂਸ਼ ਮਹਾਤੇ 18 ਅਪ੍ਰੈਲ ਨੂੰ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਮੈਚ ਦੌਰਾਨ ਬੱਲੇਬਾਜ਼ੀ (Batting) ਕਰਦੇ ਸਮੇਂ ਖੱਬੀ ਹੈਮਸਟਿੰਗ ‘ਚ ਖਿਚਾਅ ਕਾਰਨ ਆਈ. ਪੀ. ਐੱਲ. 2026 ਦੇ ਬਾਕੀ ਮੈਚਾਂ ‘ਚੋਂ ਬਾਹਰ ਹੋ ਗਿਆ ਹੈ । ਇਹ 18 ਸਾਲਾ ਬੱਲੇਬਾਜ਼ ਸਨਰਾਈਜ਼ਰਜ਼ ਵਿਰੁੱਧ ਇੰਪੈਕਟ ਪਲੇਅਰ ਦੇ ਰੂਪ ‘ਚ ਮੈਦਾਨ ‘ਤੇ ਉਤਰਿਆ ਸੀ ।
ਦਰਦ ਦੇ ਬਾਵਜੂਦ ਖੇਡਣਾ ਰੱਖਿਆ ਸੀ ਜਾਰੀ
ਹੈਮਸਟਿੰਗ ‘ਚ ਖਿਚਾਅ ਕਾਰਨ ਉਹ ਕਾਫੀ ਅਸਹਿਜ ਮਹਿਸੂਸ ਕਰ ਰਿਹਾ ਸੀ। ਸਨਰਾਈਜ਼ਰਜ਼ ਨੇ ਇਹ ਮੈਚ 10 ਦੌੜਾਂ ਨਾਲ ਜਿੱਤਿਆ ਸੀ । ਮਹਾਤੇ ਦਾ ਮੈਦਾਨ ‘ਤੇ ਹੀ ਇਲਾਜ ਕੀਤਾ-ਗਿਆ ਸੀ । ਦਰਦ ਦੇ ਬਾਵਜੂਦ ਉਸ ਨੇ ਖੇਡਣਾ ਜਾਰੀ ਰੱਖਿਆ ਸੀ ਪਰ ਇਸ ਦੇ ਤੁਰੰਤ ਬਾਅਦ ਉਹ ਆਊਟ ਹੋ ਗਿਆ ਸੀ । ਮਹਾਤੇ ਨੇ ਇਸ ਸੈਸ਼ਨ ‘ਚ 6 ਮੈਚਾਂ ‘ਚ 177.87 ਦੇ ਸਟ੍ਰਾਈਕ ਰੇਟ ਨਾਲ 201 ਦੌੜਾਂ ਬਣਾਈਆਂ ।









