ਕਿਸਮਤ ਮਾੜੀ ਹੈ ਤੂੰ ਇਹ ਨਾ ਕਹਿ
ਤੂੰ ਸਿਮਰਨ ਕਿੰਨਾ ਕਰਦਾ ਹੈ ਇਹ ਜ਼ਰੂਰ ਸੋਚ
ਕਿਸਮਤ ਮਾੜੀ ਹੈ ਤੂੰ ਇਹ ਨਾ ਕਹਿ ਤੂੰ ਸਿਮਰਨ ਕਿੰਨਾ ਕਰਦਾ ਹੈ ਇਹ ਜ਼ਰੂਰ ਸੋਚ
HMPV ਵਾਇਰਸ ਤੋਂ ਭਾਰਤ ਨੂੰ ਵੀ ਡਰਨ ਦੀ ਲੋੜ ! ਕੇਰਲ ਸਰਕਾਰ ਹੋਈ ਅਲਰਟ ‘ਤੇ || India news
HMPV ਵਾਇਰਸ ਤੋਂ ਭਾਰਤ ਨੂੰ ਵੀ ਡਰਨ ਦੀ ਲੋੜ ! ਕੇਰਲ ਸਰਕਾਰ ਹੋਈ ਅਲਰਟ ‘ਤੇ
ਚੀਨ ਨੇ ਇੱਕ ਵਾਰ ਫਿਰ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਚੀਨ ਵਿੱਚ ਲੋਕ ਹਿਊਮਨ ਮੈਟਾ ਨਿਉਮੋਵਾਇਰਸ (HMPV) ਨਾਮਕ ਵਾਇਰਸ ਨਾਲ ਸੰਕਰਮਿਤ ਹੋ ਰਹੇ ਹਨ। ਚੀਨ ‘ਚ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਚੌਕਸ ਹੋ ਗਈ ਹੈ। ਕੇਰਲ ਸਰਕਾਰ ਚੀਨ ‘ਚ ਵਧਦੇ HMPV ਮਾਮਲਿਆਂ ‘ਤੇ ਵੀ ਨਜ਼ਰ ਰੱਖ ਰਹੀ ਹੈ।
ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਐਚਐਮਪੀਵੀ, ਜੋ ਵਰਤਮਾਨ ਵਿੱਚ ਚੀਨ ਵਿੱਚ ਫੈਲ ਰਿਹਾ ਹੈ, ਆਮ ਤੌਰ ‘ਤੇ ਸਰਦੀਆਂ ਵਿੱਚ ਵਧੇਰੇ ਸਰਗਰਮ ਹੋ ਜਾਂਦਾ ਹੈ। ਭਾਵੇਂ ਇਹ ਵਾਇਰਸ ਬਹੁਤਾ ਖ਼ਤਰਨਾਕ ਨਹੀਂ ਹੈ, ਪਰ ਬਜ਼ੁਰਗ, ਬਿਮਾਰ ਅਤੇ ਗਰਭਵਤੀ ਔਰਤਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਕੇਰਲ ਵਿੱਚ ਹੀ ਆਇਆ ਸੀ। ਸਿਹਤ ਮੰਤਰੀ ਨੇ ਕਿਹਾ ਕਿ ਕੇਰਲ ਦੇ ਲੋਕ ਪੂਰੀ ਦੁਨੀਆ ਵਿੱਚ ਮੌਜੂਦ ਹਨ, ਇਸ ਲਈ ਬਿਹਤਰ ਹੋਵੇਗਾ ਜੇਕਰ ਇੱਥੋਂ ਦੇ ਲੋਕ, ਖਾਸ ਕਰਕੇ ਬਜ਼ੁਰਗ, ਬਿਮਾਰ ਅਤੇ ਗਰਭਵਤੀ ਔਰਤਾਂ ਮਾਸਕ ਪਹਿਨਣ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ‘ਚ ਲੋਹੜੀ ਤੋਂ ਅਗਲੇ ਦਿਨ ਸਕੂਲ -ਕਾਲਜ ਰਹਿਣਗੇ ਬੰਦ, ਛੁੱਟੀ ਦਾ ਹੋਇਆ ਐਲਾਨ
ਕੀ ਹੈ ਇਹ ਬਿਮਾਰੀ ?
ਮਨੁੱਖੀ ਮੈਟਾਪਨੀਓਮੋਵਾਇਰਸ (HMPV) ਇੱਕ ਹਵਾ ਨਾਲ ਫੈਲਣ ਵਾਲੀ ਬਿਮਾਰੀ ਹੈ। ਇਹ ਇੱਕ ਛੂਤ ਵਾਲੀ ਸਾਹ ਦੀ ਬਿਮਾਰੀ ਹੈ, ਜੋ ਗੰਭੀਰ ਸਾਬਤ ਹੋ ਸਕਦੀ ਹੈ। ਹਵਾ ਰਾਹੀਂ ਫੈਲਣ ਕਾਰਨ, ਇਹ ਤੇਜ਼ੀ ਨਾਲ ਫੈਲ ਸਕਦਾ ਹੈ, ਜੋ ਇਸਨੂੰ ਬਹੁਤ ਜ਼ਿਆਦਾ ਛੂਤਕਾਰੀ ਬਣਾਉਂਦਾ ਹੈ। ਨਾਲ ਹੀ, ਫੇਫੜਿਆਂ ‘ਤੇ ਇਸ ਦੇ ਪ੍ਰਭਾਵ ਕਾਰਨ ਇਹ ਗੰਭੀਰ ਰੂਪ ਲੈ ਸਕਦਾ ਹੈ। HMPV ਅਕਸਰ ਜ਼ੁਕਾਮ ਵਰਗੇ ਲੱਛਣਾਂ ਦਾ ਕਾਰਨ ਬਣਦਾ ਹੈ, ਜਿਸ ਵਿੱਚ ਖੰਘ, ਬੁਖਾਰ, ਵਗਦਾ ਨੱਕ, ਅਤੇ ਗਲੇ ਵਿੱਚ ਖਰਾਸ਼ ਸ਼ਾਮਲ ਹਨ।
ਵੱਧਦੀ ਗਿਣਤੀ ਵਿੱਚ ਲੋਕ ਸੰਕਰਮਿਤ ਹੋ ਰਹੇ
ਹਾਲਾਂਕਿ ਮੌਜੂਦਾ ਸਮੇਂ ਵਿੱਚ ਚੀਨ ਵਿੱਚ ਇਸ ਵਾਇਰਸ ਨਾਲ ਵੱਧਦੀ ਗਿਣਤੀ ਵਿੱਚ ਲੋਕ ਸੰਕਰਮਿਤ ਹੋ ਰਹੇ ਹਨ, ਇਸਦੀ ਪਛਾਣ ਪਹਿਲੀ ਵਾਰ 2001 ਵਿੱਚ ਨੀਦਰਲੈਂਡ ਵਿੱਚ ਹੋਈ ਸੀ। ਭਾਰਤ ਵਿੱਚ ਇਸ ਵਾਇਰਸ ਨੂੰ ਅਜੇ ਤੱਕ ਕੋਈ ਵੱਡਾ ਖ਼ਤਰਾ ਨਹੀਂ ਮੰਨਿਆ ਗਿਆ ਹੈ, ਪਰ ਭਾਰਤ ਦੀ ਸੰਘਣੀ ਆਬਾਦੀ ਦੇ ਕਾਰਨ, ਇਸ ਦੇ ਫੈਲਣ ਦੀ ਸੰਭਾਵਨਾ ਹੈ ਜੇਕਰ ਸਹੀ ਸਾਵਧਾਨੀ ਨਾ ਵਰਤੀ ਗਈ, ਮੌਜੂਦਾ ਸਮੇਂ ਵਿੱਚ, ਭਾਰਤ ਵਿੱਚ ਇਸ ਵਾਇਰਸ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ ਭਾਰਤ ਵਿੱਚ) ਨਹੀਂ ਆਏ ਹਨ।
ਪੰਜਾਬ ਦੇ ਇਸ ਜ਼ਿਲ੍ਹੇ ‘ਚ ਲੋਹੜੀ ਤੋਂ ਅਗਲੇ ਦਿਨ ਸਕੂਲ -ਕਾਲਜ ਰਹਿਣਗੇ ਬੰਦ, ਛੁੱਟੀ ਦਾ ਹੋਇਆ ਐਲਾਨ || Punjab Update || Holiday in Punjab
ਪੰਜਾਬ ਦੇ ਇਸ ਜ਼ਿਲ੍ਹੇ ‘ਚ ਲੋਹੜੀ ਤੋਂ ਅਗਲੇ ਦਿਨ ਸਕੂਲ -ਕਾਲਜ ਰਹਿਣਗੇ ਬੰਦ, ਛੁੱਟੀ ਦਾ ਹੋਇਆ ਐਲਾਨ
ਨਵਾਂ ਸਾਲ ਚੜ੍ਹ ਚੁੱਕਿਆ ਹੈ ਤੇ ਛੁੱਟੀਆਂ ਦਾ ਦੌਰ ਵੀ ਸ਼ੁਰੂ ਹੋ ਚੁੱਕਿਆ ਹੈ | ਜਿਸਦੇ ਚੱਲਦਿਆਂ ਪੰਜਾਬ ਸਰਕਾਰ ਦੇ ਹਮਲਾ ਵਿਭਾਗ ਵੱਲੋਂ 14 ਜਨਵਰੀ ਦੀ ਸਰਕਾਰੀ ਛੁੱਟੀ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਮਕਾਰੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕੇਏਪੀ ਸਿਨ੍ਹਾ ਵੱਲੋਂ ਜਾਰੀ ਕੀਤੀ ਗਈ ਹੈ। ਹਾਲਾਂਕਿ ਇਸ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਹੈ ਜਿਸ ਦੀ ਛੁੱਟੀ ਨਹੀਂ ਹੁੰਦੀ ਤੇ 14 ਜਨਵਰੀ ਦੀ ਵੀ ਛੁੱਟੀ ਸਿਰਫ਼ ਸ੍ਰੀ ਮੁਕਤਸਰ ਸਾਹਿਬ ‘ਚ ਹੀ ਹੈ।
ਮਾਘੀ ਮੇਲੇ ਦੇ ਮੱਦੇਨਜ਼ਰ 14 ਜਨਵਰੀ ਮੰਗਲਵਾਰ ਨੂੰ ਜਿਲ੍ਹਾ ਮੁਕਤਸਰ ਸਾਹਿਬ ਦੇ ਸਾਰੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਤੇ ਵਿਦਿਅਕ ਅਦਾਰਿਆਂ ‘ਚ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੇ ਫੈਨਜ਼ ਨੂੰ ਵੱਡਾ ਤੋਹਫ਼ਾ, 10 ਸਾਲਾਂ ਬਾਅਦ ਇਹ ਫਿਲਮ ਮੁੜ ਹੋਵੇਗੀ ਰਿਲੀਜ਼ || Entertainment news
ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੇ ਫੈਨਜ਼ ਨੂੰ ਵੱਡਾ ਤੋਹਫ਼ਾ, 10 ਸਾਲਾਂ ਬਾਅਦ ਇਹ ਫਿਲਮ ਮੁੜ ਹੋਵੇਗੀ ਰਿਲੀਜ਼
ਜੋ ਨੀਰੂ ਬਾਜਵਾ ਤੇ ਦਿਲਜੀਤ ਦੋਸਾਂਝ ਦੇ ਫੈਨਜ਼ ਨੇ ਉਹਨਾਂ ਦੇ ਲਈ ਵੱਡੀ ਖ਼ੁਸ਼ਖ਼ਬਰੀ ਹੈ | ਦਰਅਸਲ, 10 ਸਾਲਾਂ ਬਾਅਦ ਦਿਲਜੀਤ ਦੋਸਾਂਝ ਤੇ ਨਿਰੂ ਬਾਜਵਾ ਦੀ ਬਲਾਕਬਸਟਰ ਫਿਲਮ ‘ਸਰਦਾਰ ਜੀ’ ਮੁੜ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਫ਼ਿਲਮ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਸੀ।
ਇਸਦੀ ਜਾਣਕਾਰੀ ਅਦਕਾਰਾ ਨੀਰੂ ਬਾਜਵਾ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਫਿਲਮ ਦਾ ਪੋਸਟ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਨੀਰੂ ਨੇ ਲਿਖਿਆ ਕਿ Wow what a surprise @whitehillstudios ! Enjoy ! ਸਿਨੇਮਾਘਰਾਂ ‘ਚ ਫਿਰ ਤੋਂ ਸਰਦਾਰ ਜੀ!

ਇਹ ਵੀ ਪੜ੍ਹੋ : ਨਗਰ ਕੀਰਤਨ ‘ਚ ਪਿਆ ਖਿਲਾਰਾ, ਬੇਕਾਬੂ ਥਾਰ ਵੜਨ ਨਾਲ ਪੁਲਿਸ ਮੁਲਾਜ਼ਮ ਸਮੇਤ 4 ਲੋਕ ਹੋਏ ਜ਼ਖਮੀ
ਸਿਨੇਮਾਘਰਾਂ ਵਿੱਚ ਕਦੋਂ ਹੋਵੇਗੀ ਰਿਲੀਜ਼
ਹਾਲਾਂਕਿ ਇਹ ਫਿਲਮ ਸਿਨੇਮਾਘਰਾਂ ਵਿੱਚ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫੈਨਜ਼ ਇਸ ਪੋਸਟਰ ਨੂੰ ਵੇਖ ਕੇ ਕਾਫੀ ਖੁਸ਼ ਅਤੇ ਉਤਸ਼ਾਹਿਤ ਹਨ। ਸਰਦਾਰ ਫਰੈਂਚਾਇਜ਼ੀ ਦੀ ਪਹਿਲੀ ਫਿਲਮ 2015 ਵਿੱਚ ਰਿਲੀਜ਼ ਹੋਈ ਸੀ, ਜਿਸ ਵਿੱਚ ਦਿਲਜੀਤ ਦੇ ਨਾਲ ਮੈਂਡੀ ਤੱਖਰ ਅਤੇ ਨੀਰੂ ਬਾਜਵਾ ਸਨ। ਇਸ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਨੇ ਕੀਤਾ ਸੀ।
ਯੁਜਵੇਂਦਰ ਚਹਿਲ ਤੇ ਧਨਸ਼੍ਰੀ ਦਾ ਹੋਵੇਗਾ ਤਲਾਕ ! ਸੋਸ਼ਲਮੀਡੀਆ ਤੋਂ ਹਟਾਈਆਂ PHOTOS || Entertainment news
ਯੁਜਵੇਂਦਰ ਚਹਿਲ ਤੇ ਧਨਸ਼੍ਰੀ ਦਾ ਹੋਵੇਗਾ ਤਲਾਕ ! ਸੋਸ਼ਲਮੀਡੀਆ ਤੋਂ ਹਟਾਈਆਂ PHOTOS
ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਕੋਰੀਓਗ੍ਰਾਫਰ ਧਨਸ਼੍ਰੀ ਵਿਚਾਲੇ ਤਲਾਕ ਦੀਆਂ ਅਫਵਾਹਾਂ ਇਕ ਵਾਰ ਫਿਰ ਤੇਜ਼ ਹੋ ਗਈਆਂ ਹਨ। ਭਾਰਤੀ ਕ੍ਰਿਕਟਰ ਨੇ ਪਤਨੀ ਧਨਸ਼੍ਰੀ ਨਾਲ ਆਪਣੀਆਂ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾ ਦਿੱਤੀਆਂ ਹਨ। ਜਿਸ ਤੋਂ ਬਾਅਦ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗਾ ਹੈ ਕਿ ਉਨ੍ਹਾਂ ਨੂੰ ਵਿਆਹੁਤਾ ਜੀਵਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਲਾਕ ਦੀਆਂ ਅਫਵਾਹਾਂ ਦੇ ਵਿਚਕਾਰ, ਜੋੜੇ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ।
ਦੱਸ ਦਈਏ ਕਿ ਯੁਜ਼ਵੇਂਦਰ ਦੀ ਪਤਨੀ ਧਨਸ਼੍ਰੀ ਇੱਕ ਮਸ਼ਹੂਰ ਕੋਰੀਓਗ੍ਰਾਫਰ ਹੈ, ਜੋ ਆਪਣੇ ਡਾਂਸ ਵੀਡੀਓਜ਼ ਲਈ ਨੇਟੀਜ਼ਨਾਂ ਵਿੱਚ ਮਸ਼ਹੂਰ ਹੈ। ਯੁਜਵੇਂਦਰ ਨੇ ਜਿੱਥੇ ਆਪਣੀ ਪਤਨੀ ਨਾਲ ਤਸਵੀਰਾਂ ਹਟਾਈਆਂ ਹਨ, ਉਥੇ ਧਨਸ਼੍ਰੀ ਨੇ ਅਜੇ ਤੱਕ ਅਜਿਹਾ ਨਹੀਂ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਕ੍ਰਿਕਟਰ ਨੂੰ ਇੰਸਟਾਗ੍ਰਾਮ ‘ਤੇ ਹੀ ਅਨਫਾਲੋ ਕੀਤਾ ਹੈ।
ਇਹ ਵੀ ਪੜ੍ਹੋ : ਨਗਰ ਕੀਰਤਨ ‘ਚ ਪਿਆ ਖਿਲਾਰਾ, ਬੇਕਾਬੂ ਥਾਰ ਵੜਨ ਨਾਲ ਪੁਲਿਸ ਮੁਲਾਜ਼ਮ ਸਮੇਤ 4 ਲੋਕ ਹੋਏ ਜ਼ਖਮੀ
ਤਲਾਕ ਦੀਆਂ ਅਫਵਾਹਾਂ ਸੱਚ
ਯੁਜਵੇਂਦਰ ਅਤੇ ਧਨਸ਼੍ਰੀ ਦੇ ਕਰੀਬੀ ਸੂਤਰ ਅਨੁਸਾਰ ਤਲਾਕ ਦੀਆਂ ਅਫਵਾਹਾਂ ਸੱਚ ਹਨ। ਸੂਤਰ ਨੇ ਨਿਊਜ਼ ਪੋਰਟਲ ਨੂੰ ਦੱਸਿਆ, ‘ਤਲਾਕ ਹੋਣਾ ਹੈ ਅਤੇ ਇਸ ਦਾ ਅਧਿਕਾਰਤ ਐਲਾਨ ਹੋਣਾ ਬਾਕੀ ਹੈ। ਤਲਾਕ ਦਾ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ ਪਰ ਇਹ ਸਪੱਸ਼ਟ ਹੈ ਕਿ ਜੋੜੇ ਨੇ ਵੱਖ ਹੋਣ ਦਾ ਫੈਸਲਾ ਕੀਤਾ ਹੈ | ਧਿਆਨਯੋਗ ਹੈ ਕਿ ਧਨਸ਼੍ਰੀ ਅਤੇ ਯੁਜਵੇਂਦਰ ਵਿਚਾਲੇ ਤਲਾਕ ਦੀਆਂ ਅਫਵਾਹਾਂ ਉਦੋਂ ਸ਼ੁਰੂ ਹੋਈਆਂ ਜਦੋਂ ਧਨਸ਼੍ਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਨਾਂ ਤੋਂ ‘ਚਹਿਲ’ ਸਰਨੇਮ ਹਟਾ ਦਿੱਤਾ। ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਯੁਜਵੇਂਦਰ ਨੇ ਇੰਸਟਾਗ੍ਰਾਮ ‘ਤੇ ਇਕ ਕ੍ਰਿਪਟਿਕ ਪੋਸਟ ਸ਼ੇਅਰ ਕੀਤੀ ਸੀ, ਜਿਸ ‘ਚ ਲਿਖਿਆ ਸੀ-‘ਨਿਊ ਲਾਈਫ ਲੋਡਿੰਗ।
ਕਿਵੇਂ ਸ਼ੁਰੂ ਹੋਈ ਸੀ ਲਵ ਸਟੋਰੀ ?
ਉਸ ਸਮੇਂ ਯੁਜਵੇਂਦਰ ਨੇ ਧਨਸ਼੍ਰੀ ਨਾਲ ਤਲਾਕ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਸੀ ਅਤੇ ਪ੍ਰਸ਼ੰਸਕਾਂ ਨੂੰ ਅਫਵਾਹਾਂ ‘ਤੇ ਵਿਸ਼ਵਾਸ ਨਾ ਕਰਨ ਅਤੇ ਨਾ ਹੀ ਉਨ੍ਹਾਂ ਨੂੰ ਪ੍ਰਮੋਟ ਕਰਨ ਦੀ ਅਪੀਲ ਕੀਤੀ ਸੀ। ਜੋੜੇ ਦਾ ਵਿਆਹ 11 ਦਸੰਬਰ 2020 ਨੂੰ ਹੋਇਆ ਸੀ। ਯੁਜਵੇਂਦਰ ਅਤੇ ਧਨਸ਼੍ਰੀ ਦੀ ਲਵ ਸਟੋਰੀ ਲੌਕਡਾਊਨ ਦੌਰਾਨ ਸ਼ੁਰੂ ਹੋਈ ਸੀ। ਕ੍ਰਿਕਟਰ ਨਾਲ ਆਪਣੀ ਪ੍ਰੇਮ ਕਹਾਣੀ ‘ਤੇ ਧਨਸ਼੍ਰੀ ਨੇ ‘ਝਲਕ ਦਿਖਲਾ ਜਾ 11’ ਦੇ ਮੰਚ ‘ਤੇ ਕਿਹਾ ਸੀ, ‘ਲਾਕਡਾਊਨ ਦੌਰਾਨ ਕੋਈ ਮੈਚ ਨਹੀਂ ਹੋ ਰਿਹਾ ਸੀ ਅਤੇ ਸਾਰੇ ਕ੍ਰਿਕਟਰ ਘਰ ‘ਚ ਪਰੇਸ਼ਾਨ ਬੈਠੇ ਸਨ। ਉਸ ਸਮੇਂ ਯੁਜੀ ਨੇ ਇੱਕ ਦਿਨ ਡਾਂਸ ਸਿੱਖਣ ਦਾ ਫੈਸਲਾ ਕੀਤਾ |
ਧਨਸ਼੍ਰੀ ਨੇ ਅੱਗੇ ਕਿਹਾ, ‘ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਮੇਰੇ ਡਾਂਸ ਦੇ ਵੀਡੀਓ ਦੇਖੇ ਸਨ। ਉਨ੍ਹੀਂ ਦਿਨੀਂ ਮੈਂ ਡਾਂਸ ਸਿਖਾ ਰਹੀ ਸੀ। ਉਨ੍ਹਾਂ ਨੇ ਵਿਦਿਆਰਥੀ ਬਣਨ ਲਈ ਮੇਰੇ ਨਾਲ ਸੰਪਰਕ ਕੀਤਾ ਅਤੇ ਮੈਂ ਉਨ੍ਹਾਂ ਨੂੰ ਡਾਂਸ ਸਿਖਾਉਣ ਲਈ ਸਹਿਮਤ ਹੋ ਗਈ। ਇਸ ਤਰ੍ਹਾਂ ਉਨ੍ਹਾਂ ਦੀ ਪ੍ਰੇਮ ਕਹਾਣੀ ਵੀ ਡਾਂਸ ਨਾਲ ਸ਼ੁਰੂ ਹੋਈ।
ਮੰਦਿਰ ‘ਚੋਂ ਚੋਰੀ ਕਰਨ ਵਾਲਾ ਗਿ੍ਫ਼ਤਾਰ, 12 ਹਜ਼ਾਰ ਨਕਦੀ ਤੇ ਸਾਮਾਨ ਬਰਾਮਦ || Punjab News
ਮੰਦਿਰ ‘ਚੋਂ ਚੋਰੀ ਕਰਨ ਵਾਲਾ ਗਿ੍ਫ਼ਤਾਰ, 12 ਹਜ਼ਾਰ ਨਕਦੀ ਤੇ ਸਾਮਾਨ ਬਰਾਮਦ
ਚੰਡੀਗੜ੍ਹ ਦੇ ਮੰਦਰਾਂ ‘ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਇਕ ਦੋਸ਼ੀ ਨੂੰ ਜ਼ਿਲਾ ਅਪਰਾਧ ਸੈੱਲ (ਡੀ.ਸੀ.ਸੀ.) ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 12,700 ਰੁਪਏ ਦੀ ਨਕਦੀ, ਪੂਜਾ ਸਮੱਗਰੀ ਅਤੇ ਚੋਰੀ ਵਿੱਚ ਵਰਤਿਆ ਗਿਆ ਸਾਮਾਨ ਬਰਾਮਦ ਕੀਤਾ ਗਿਆ ਹੈ।
ਮਾਮਲਾ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਸ਼ਿਵ ਮਾਨਸ ਮੰਦਰ ਸ਼ਨੀ ਧਾਮ ਦਾ ਹੈ। 27 ਦਸੰਬਰ 2024 ਦੀ ਸਵੇਰ ਨੂੰ ਪੁਜਾਰੀ ਪਵਨ ਕੁਮਾਰ ਤਿਵਾੜੀ ਨੇ ਦੇਖਿਆ ਕਿ ਮੰਦਰ ਦੇ ਦਾਨ ਬਾਕਸ ਖੁੱਲ੍ਹੇ ਪਏ ਸਨ ਅਤੇ ਨਕਦੀ ਗਾਇਬ ਸੀ। ਇਸ ਦੇ ਨਾਲ ਹੀ ਪੂਜਾ ਸਮੱਗਰੀ ਵਾਲਾ ਬੈਗ ਵੀ ਚੋਰੀ ਹੋ ਗਿਆ। ਸ਼ਿਕਾਇਤ ਅਨੁਸਾਰ ਚੋਰੀ ਵਿੱਚ 22,000-25,000 ਰੁਪਏ ਦੀ ਨਕਦੀ ਅਤੇ ਹੋਰ ਪੂਜਾ ਸਮੱਗਰੀ ਗਾਇਬ ਸੀ। ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ 24 ਸਾਲਾ ਦੋਸ਼ੀ ਭਰਤ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਧਨਾਸ ਦੀ ਈਡਬਲਿਊਐਸ ਕਲੋਨੀ ਦਾ ਵਸਨੀਕ ਹੈ।
ਨਗਰ ਕੀਰਤਨ ‘ਚ ਪਿਆ ਖਿਲਾਰਾ, ਬੇਕਾਬੂ ਥਾਰ ਵੜਨ ਨਾਲ ਪੁਲਿਸ ਮੁਲਾਜ਼ਮ ਸਮੇਤ 4 ਲੋਕ ਹੋਏ ਜ਼ਖਮੀ || News Update
ਪੁਲਿਸ ਨੇ ਮੁਲਜ਼ਮਾਂ ਕੋਲੋਂ 12,700 ਰੁਪਏ ਦੀ ਨਕਦੀ, ਲਾਲ ਰੰਗ ਦਾ ਪੂਜਾ ਵਾਲਾ ਬੈਗ, ਹਰਾ ਲਾਈਟਰ, ਸਪਰਿੰਗ ਚਾਕੂ, ਵ੍ਹੀਲ ਸਪੈਨਰ ਅਤੇ ਛੋਟਾ ਚਾਕੂ ਬਰਾਮਦ ਕੀਤਾ ਹੈ। ਮੁਲਜ਼ਮ ਦੀ ਪਛਾਣ ਭਰਤ ਪੁੱਤਰ ਨੌਰੰਗੀ, ਵਾਸੀ ਧਨਾਸ, ਚੰਡੀਗੜ੍ਹ ਵਜੋਂ ਹੋਈ ਹੈ। ਮੁਲਜ਼ਮ ਪੇਸ਼ੇ ਤੋਂ ਮਜ਼ਦੂਰ ਹੈ ਅਤੇ ਚੌਥੀ ਜਮਾਤ ਤੱਕ ਹੀ ਪੜ੍ਹਿਆ ਹੈ। ਆਪਣੇ ਨਸ਼ੇ ਦੀ ਪੂਰਤੀ ਲਈ ਦੋਸ਼ੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਮੁਲਜ਼ਮ ਕਈ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ
ਮੁਲਜ਼ਮ ਪਹਿਲਾਂ ਵੀ ਕਈ ਚੋਰੀ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਪਾਇਆ ਗਿਆ ਹੈ। ਉਸ ਖ਼ਿਲਾਫ਼ ਸਾਰੰਗਪੁਰ, ਮਨੀਮਾਜਰਾ ਅਤੇ ਮਲੋਆ ਥਾਣਿਆਂ ਵਿੱਚ ਕੇਸ ਦਰਜ ਹਨ। ਗ੍ਰਿਫ਼ਤਾਰ ਮੁਲਜ਼ਮ ਨੂੰ 3 ਜਨਵਰੀ 2025 ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ, ਜਿੱਥੋਂ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਉਸ ਕੋਲੋਂ ਹੋਰ ਚੋਰੀਆਂ ਅਤੇ ਗਾਇਬ ਨਕਦੀ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਨਗਰ ਕੀਰਤਨ ‘ਚ ਪਿਆ ਖਿਲਾਰਾ, ਬੇਕਾਬੂ ਥਾਰ ਵੜਨ ਨਾਲ ਪੁਲਿਸ ਮੁਲਾਜ਼ਮ ਸਮੇਤ 4 ਲੋਕ ਹੋਏ ਜ਼ਖਮੀ || News Update
ਨਗਰ ਕੀਰਤਨ ‘ਚ ਪਿਆ ਖਿਲਾਰਾ, ਬੇਕਾਬੂ ਥਾਰ ਵੜਨ ਨਾਲ ਪੁਲਿਸ ਮੁਲਾਜ਼ਮ ਸਮੇਤ 4 ਲੋਕ ਹੋਏ ਜ਼ਖਮੀ
ਰਾਜਧਾਨੀ ਜੈਪੁਰ ‘ਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਕਿ ਸ਼ੁਕਰਵਾਰ ਸ਼ਾਮ ਨੂੰ ਪਾਸ਼ ਕਾਲੋਨੀ ਰਾਜਾ ਪਾਰਕ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਇਸ ਵਿਚਾਲੇ ਇੱਕ ਬੇਕਾਬੂ ਥਾਰ ਜੀਪ ਨੇ ਸੜਕ ‘ਤੇ ਖੜ੍ਹੇ ਤਿੰਨ ਲੋਕਾਂ ਨੂੰ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਬਾਅਦ ਵਿੱਚ ਲੋਕਾਂ ਨੇ ਥਾਰ ਜੀਪ ਦੇ ਡਰਾਈਵਰ ਨੂੰ ਫੜ ਲਿਆ ਅਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਦੀ ਜੀਪ ਦੀ ਪੂਰੀ ਤਰ੍ਹਾਂ ਭੰਨਤੋੜ ਕੀਤੀ ਗਈ।
ਇਹ ਵੀ ਪੜ੍ਹੋ : ਗੋਲਗੱਪਿਆਂ ਦੀ ਰੇਹੜੀ ਲਾਉਣ ਵਾਲੇ ਦੀ ਕਮਾਈ 40 ਲੱਖ, GST ਵਿਭਾਗ ਦੇ ਚੜ੍ਹ ਗਿਆ ਅੜਿੱਕੇ
ਕਾਂਸਟੇਬਲ ਸਮੇਤ ਚਾਰ ਲੋਕ ਜ਼ਖਮੀ
ਇਹ ਜੀਪ ਬੇਕਾਬੂ ਹੋ ਕੇ ਪੰਚਵਟੀ ਸਰਕਲ ਨੇੜੇ ਚੱਲ ਰਹੇ ਨਗਰ ਕੀਰਤਨ ਵਿੱਚ ਜਾ ਵੜੀ। ਚਸ਼ਮਦੀਦਾਂ ਅਨੁਸਾਰ ਮੌਕੇ ’ਤੇ ਮੌਜੂਦ ਪੁਲੀਸ ਨੇ ਤੇਜ਼ ਰਫ਼ਤਾਰ ਜੀਪ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਪਰ ਜੀਪ ਚਲਾ ਰਹੇ ਲੜਕੇ ਦਾ ਜੀਪ ‘ਤੇ ਕਾਬੂ ਵੀ ਨਹੀਂ ਰਿਹਾ। ਇਸ ਹਾਦਸੇ ‘ਚ ਕਾਂਸਟੇਬਲ ਸਮੇਤ ਚਾਰ ਲੋਕ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਗੁੱਸੇ ‘ਚ ਆਏ ਲੋਕਾਂ ਨੇ ਜੀਪ ਦੀ ਭੰਨਤੋੜ ਕੀਤੀ। ਇਸ ਦੌਰਾਨ ਜੀਪ ‘ਚ ਸਵਾਰ ਤਿੰਨ ਲੜਕੇ ਬਾਹਰ ਆ ਕੇ ਭੱਜ ਗਏ। ਜਦਕਿ ਫੜਿਆ ਗਿਆ ਚੌਥਾ ਨਾਬਾਲਗ ਪੁਲਿਸ ਮੁਲਾਜ਼ਮ ਦਾ ਪੁੱਤਰ ਦੱਸਿਆ ਜਾਂਦਾ ਹੈ।
ਬਾਅਦ ‘ਚ ਪੁਲਿਸ ਨੇ ਕਿਸੇ ਤਰ੍ਹਾਂ ਜੀਪ ਨੂੰ ਰੋਕ ਕੇ ਉਸ ਦੇ ਡਰਾਈਵਰ ਨੂੰ ਫੜ ਕੇ ਬੁਰੀ ਤਰ੍ਹਾਂ ਕੁੱਟਿਆ। ਪੁਲਿਸ ਨੇ ਉਸ ਨੂੰ ਭੀੜ ਤੋਂ ਛੁਡਵਾਇਆ। ਹਾਦਸੇ ਤੋਂ ਬਾਅਦ ਗੁਰਦੁਆਰਾ ਇਲਾਕੇ ਵਿੱਚ ਜਾਮ ਲੱਗ ਗਿਆ।
ਪੁਲਿਸ ਨੇ ਜੀਪ ਨੂੰ ਜ਼ਬਤ ਕਰ ਲਿਆ
ਇਸ ਸਬੰਧੀ ਜਵਾਹਰ ਨਗਰ ਥਾਣੇ ਵਿੱਚ ਕੇਸ ਵੀ ਦਰਜ ਕੀਤਾ ਗਿਆ ਹੈ। ਪੁਲਿਸ ਨੇ ਜੀਪ ਨੂੰ ਜ਼ਬਤ ਕਰ ਲਿਆ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਜਿਸ ਜੀਪ ਦਾ ਕਈ ਵਾਰ ਚਲਾਨ ਕੀਤਾ ਗਿਆ ਸੀ, ਉਸ ‘ਤੇ ਵਿਧਾਇਕ ਦਾ ਸਟਿੱਕਰ ਵੀ ਸੀ। ਹਾਦਸੇ ਤੋਂ ਬਾਅਦ ਮੌਕੇ ‘ਤੇ ਜਬਰਦਸਤ ਹਫੜਾ-ਦਫੜੀ ਮਚ ਗਈ। ਲੋਕ ਕਾਬੂ ਤੋਂ ਬਾਹਰ ਹੋਈ ਜੀਪ ਤੋਂ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਚਸ਼ਮਦੀਦਾਂ ਅਨੁਸਾਰ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਕੀ ਕੀਤਾ ਜਾਵੇ। ਹਰ ਕੋਈ ਜਾਨ ਬਚਾਉਣ ਵਿੱਚ ਲੱਗਾ ਹੋਇਆ ਸੀ। ਪਰ ਕੁਝ ਲੋਕਾਂ ਨੇ ਹਿੰਮਤ ਜੁਟਾ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ‘ਚ ਕੀਤਾ ਜਾਵੇਗਾ ਇਨਰੋਲ: ਡਾ. ਬਲਜੀਤ ਕੌਰ || Punjab News
ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ‘ਚ ਕੀਤਾ ਜਾਵੇਗਾ ਇਨਰੋਲ: ਡਾ. ਬਲਜੀਤ ਕੌਰ
ਸੂਬੇ ਦੀਆਂ ਜੇਲ੍ਹਾਂ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਇਨਰੋਲ ਕਰਕੇ ਉਨ੍ਹਾਂ ਨੂੰ ਪੌਸ਼ਟਿਕ ਆਹਾਰ ਦੇਣ ਅਤੇ ਮੁੱਢਲੀ ਸਿੱਖਿਆ ਨਾਲ ਜੋੜਨ ਦੇ ਉਪਰਾਲੇ ਕੀਤੇ ਜਾਣਗੇ। ਇਹ ਪ੍ਰਗਟਾਵਾ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਫਰੀਦਕੋਟ ਜੇਲ੍ਹ ਦੇ ਦੌਰੇ ਦੌਰਾਨ ਕੀਤਾ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਾਡਰਨ ਕੇਂਦਰੀ ਜੇਲ੍ਹ ਫਰੀਦਕੋਟ ਵਿੱਚ ਕੈਦੀ ਮਹਿਲਾਵਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਦਾ ਮੁਲਾਂਕਣ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੈਦੀ ਮਹਿਲਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਭਲਾਈ ਲਈ ਵਚਨਬੱਧ ਹੈ। ਇਸ ਭਲਾਈ ਪਹਿਲਕਦਮੀ ਦੇ ਹਿੱਸੇ ਵਜੋਂ, ਜੇਲ੍ਹ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਨੂੰ ਆਂਗਣਵਾੜੀ ਕੇਂਦਰਾਂ ਵਿੱਚ ਦਾਖਲ ਕੀਤਾ ਗਿਆ ਤਾਂ ਕਿ ਉਹਨਾਂ ਬੱਚਿਆਂ ਨੂੰ ਸਪਲੀਮੈਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਤਹਿਤ ਲਾਭ ਦਿੱਤਾ ਜਾ ਸਕੇ ਅਤੇ ਜ਼ਰੂਰੀ ਸ਼ੁਰੂਆਤੀ ਸਿੱਖਿਆ ਪ੍ਰੋਗਰਾਮਾਂ ਨਾਲ ਜੋੜਿਆ ਜਾ ਸਕੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਕੈਦੀ ਮਹਿਲਾਵਾਂ ਨੂੰ ਸਸ਼ਕਤ ਕਰਨ ਲਈ, ਉਨ੍ਹਾਂ ਨੂੰ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰਨ, ਉਨ੍ਹਾਂ ਦੀ ਆਤਮ-ਨਿਰਭਰਤਾ ਨੂੰ ਵਧਾਉਣ ਅਤੇ ਜੇਲ੍ਹ ਤੋਂ ਬਾਹਰ ਦੀ ਜ਼ਿੰਦਗੀ ਲਈ ਉਨ੍ਹਾਂ ਨੂੰ ਤਿਆਰ ਕਰਨ ਲਈ ਜੇਲ੍ਹ ਵਿੱਚ ਇੱਕ ਸਿਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ। ਇਸ ਤੋਂ ਇਲਾਵਾ, ਇਸ ਮੌਕੇ ਜੇਲ੍ਹ ਵਿੱਚ ਸੱਭਿਆਚਾਰਕ ਪ੍ਰੋਗਰਾਮ ਹੋਇਆ, ਜਿੱਥੇ ਔਰਤਾਂ ਨੇ ਆਪਣੀ ਪ੍ਰਤਿਭਾ ਅਤੇ ਰਚਨਾਤਮਕਤਾ ਦਾ ਪ੍ਰਦਰਸ਼ਨ ਕਰਦੇ ਹੋਏ ਉਤਸ਼ਾਹ ਨਾਲ ਭਾਗ ਲਿਆ।
ਕੈਦੀ ਮਹਿਲਾਵਾਂ ਦੇ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ
ਡਾ. ਬਲਜੀਤ ਕੌਰ ਨੇ ਜੇਲ੍ਹਾਂ ਵਿੱਚ ਕੈਦੀ ਮਹਿਲਾਵਾਂ ਦੇ ਬੱਚਿਆਂ ਦੀ ਸਿਹਤ ਅਤੇ ਸਿੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਆਂਗਣਵਾੜੀ ਕੇਂਦਰ ਇਨ੍ਹਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਪੌਸ਼ਟਿਕ ਭੋਜਨ ਅਤੇ ਬੁਨਿਆਦੀ ਸਿੱਖਿਆ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਜਿੱਥੇ ਸੂਬੇ ਦੀਆਂ ਮਹਿਲਾਵਾਂ ਦੀ ਸਿਹਤ ਜਾਂਚ ਸਬੰਧੀ ਅਤੇ ਉਨ੍ਹਾਂ ਨੂੰ ਰੁਜਗਾਰ ਦੇਣ ਸਬੰਧੀ ਲਗਾਤਾਰ ਕੈਂਪ ਲਗਾ ਕੇ ਉਨ੍ਹਾਂ ਨੂੰ ਜਾਗਰੂਕ ਕਰ ਰਹੀ ਹੈ, ਉੱਥੇ ਹੀ ਇਨ੍ਹਾਂ ਦਾ ਲਾਭ ਹਰ ਮਹਿਲਾ ਤੱਕ ਪਹੁੰਚਾਉਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ, ਤਾਂ ਜੋ ਸੂਬੇ ਦੀ ਕੋਈ ਵੀ ਮਹਿਲਾ ਇਹਨਾਂ ਦਾ ਲਾਭ ਲੈਣ ਤੋਂ ਵਾਂਝੀ ਨਾ ਰਹਿ ਜਾਵੇ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਜਿਲ੍ਹਾ ਫਰੀਦਕੋਟ ਵਿੱਚ ਵੀ ਅਜਿਹੇ ਕੈਂਪ ਦਾ ਆਯੋਜਨ ਕਰਕੇ ਮਹਿਲਾਵਾਂ ਨੂੰ ਇਨ੍ਹਾਂ ਸਹੂਲਤਾਂ ਦਾ ਲਾਭ ਦਿੱਤਾ ਗਿਆ ਸੀ।
ਕਿਸਾਨੀ ਮੰਗਾਂ ‘ਤੇ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੀਟਿੰਗ
ਉਨ੍ਹਾਂ ਅੱਗੇ ਕਿਹਾ ਕਿ ਜੇਲ੍ਹ ਵਿੱਚ ਕੈਦੀ ਮਹਿਲਾਵਾਂ ਦੀ ਸਿਹਤ ਜਾਂਚ, ਉਨ੍ਹਾਂ ਦੀ ਸਰੀਰਕ ਸਥਿਤੀ, ਉਨ੍ਹਾਂ ਦੇ ਬੱਚਿਆ ਲਈ ਸਹੂਲਤਾਂ ਆਦਿ ਦੇਖਣ ਲਈ ਉਨ੍ਹਾਂ ਵੱਲੋਂ ਇਹ ਦੌਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਤਰੱਕੀ ਵੱਲ ਲਿਜਾਣ ਲਈ ਜੇਲ੍ਹ ਵਿੱਚ ਕੈਦੀ ਮਹਿਲਾਵਾਂ ਨੂੰ ਵੀ ਨਾਲ ਲੈ ਕੇ ਚੱਲਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਮਹਿਲਾਵਾਂ ਨੂੰ ਚੰਗੀ ਸਿੱਖਿਆ ਲੈ ਕੇ ਜੇਲ੍ਹ ਤੋਂ ਬਾਹਰ ਆ ਕੇ ਆਪਣੇ ਰੁਜਗਾਰ ਸ਼ੁਰੂ ਕਰਨ ਅਤੇ ਉਨ੍ਹਾਂ ਦੇ ਬੱਚਿਆ ਲਈ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ।
ਜੇਲ੍ਹ ਅੰਦਰ ਵਧੀਆ ਪ੍ਰਬੰਧ ਜਾਰੀ ਰੱਖਣ ਲਈ ਨਿਰਦੇਸ਼
ਜੇਲ੍ਹ ਦੇ ਸੁਪਰਡੈਂਟ ਵੱਲੋਂ ਜੇਲ੍ਹ ਵਿਚ ਕੈਦੀ ਮਹਿਲਾਵਾਂ ਲਈ ਕੀਤੇ ਵਧੀਆ ਪ੍ਰਬੰਧਾਂ ਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਵੀ ਜੇਲ੍ਹ ਅੰਦਰ ਵਧੀਆ ਪ੍ਰਬੰਧ ਜਾਰੀ ਰੱਖਣ ਲਈ ਨਿਰਦੇਸ਼ ਦਿੱਤੇ।
ਇਸ ਮੌਕੇ ਉਨ੍ਹਾਂ ਦੇ ਨਾਲ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ਼ੇਨਾ ਅਗਰਵਾਲ ਅਤੇ ਐਸ.ਐਸ.ਪੀ. ਡਾ. ਪ੍ਰਗਿਆ ਜੈਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਗੋਲਗੱਪਿਆਂ ਦੀ ਰੇਹੜੀ ਲਾਉਣ ਵਾਲੇ ਦੀ ਕਮਾਈ 40 ਲੱਖ, GST ਵਿਭਾਗ ਦੇ ਚੜ੍ਹ ਗਿਆ ਅੜਿੱਕੇ || News Update
ਗੋਲਗੱਪਿਆਂ ਦੀ ਰੇਹੜੀ ਲਾਉਣ ਵਾਲੇ ਦੀ ਕਮਾਈ 40 ਲੱਖ, GST ਵਿਭਾਗ ਦੇ ਚੜ੍ਹ ਗਿਆ ਅੜਿੱਕੇ
ਅੱਜ -ਕੱਲ੍ਹ ਗੋਲਗੱਪੇ ਖਾਣਾ ਕਿਸ ਨੂੰ ਨਹੀਂ ਪਸੰਦ | ਲੋਕ ਗੋਲਗੱਪੇ ਖਾਣ ਦੇ ਇੰਨੇ ਚਾਹਵਾਨ ਹੁੰਦੇ ਹਨ ਕਿ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਸਮੇਂ ਇਹਨਾਂ ਨੂੰ ਖਾਣ ਪਹੁੰਚ ਜਾਂਦੇ ਹਨ | ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਗੋਲਗੱਪੇ ਦੀ ਰੇਹੜੀ ਲਾਉਣ ਵਾਲੇ ਵੀ ਲੱਖਾਂ ਦੇ ਵਿੱਚ ਕਮਾਈ ਕਰਦੇ ਹਨ |
ਅਜਿਹਾ ਹੀ ਇੱਕ ਮਾਮਲਾ ਤਾਮਿਲਨਾਡੂ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਪਾਣੀਪੁਰੀ ਵੇਚਣ ਵਾਲੇ ਨੂੰ GST ਨੋਟਿਸ ਭੇਜਿਆ ਗਿਆ ਹੈ। ਇਸ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ ਹੈ। ਵਾਇਰਲ ਫੋਟੋ ਨੂੰ ਦੇਖ ਕੇ ਲੋਕ ਸੋਸ਼ਲ ਮੀਡੀਆ ‘ਤੇ ਕਾਫੀ ਹੈਰਾਨ ਹਨ। ਫੋਟੋ ਦੇਖ ਕੇ ਕੁਝ ਲੋਕ ਸੋਚ ਰਹੇ ਹਨ ਕਿ ਕੀ ਹੁਣ ਆਪਣਾ ਕਰੀਅਰ ਬਦਲਣ ਦਾ ਸਮਾਂ ਆ ਗਿਆ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਨਵੇਂ ਸਾਲ ‘ਤੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ
40 ਲੱਖ ਰੁਪਏ ਦੇ ਆਨਲਾਈਨ ਭੁਗਤਾਣ ਲਈ ਨੋਟਿਸ
ਇਸ ਪਾਣੀਪੁਰੀ ਵਿਕਰੇਤਾ ਨੂੰ 2023-24 ਵਿੱਚ 40 ਲੱਖ ਰੁਪਏ ਦੇ ਆਨਲਾਈਨ ਭੁਗਤਾਣ ਲਈ ਨੋਟਿਸ ਭੇਜਿਆ ਗਿਆ ਹੈ। ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਤਾਮਿਲਨਾਡੂ ਗੁਡਸ ਐਂਡ ਸਰਵਿਸਿਜ਼ ਟੈਕਸ ਐਕਟ ਅਤੇ ਕੇਂਦਰੀ ਜੀਐਸਟੀ ਐਕਟ ਦੇ ਸੈਕਸ਼ਨ 70 ਦੇ ਉਪਬੰਧਾਂ ਦੇ ਤਹਿਤ ਜਾਰੀ ਕੀਤੇ ਗਏ 17 ਦਸੰਬਰ, 2024 ਦੇ ਨੋਟਿਸ ਅਨੁਸਾਰ ਪਾਣੀਪੁਰੀ ਵਿਕਰੇਤਾ ਨੂੰ ਵਿਅਕਤੀਗਤ ਰੂਪ ਵਿੱਚ ਪੇਸ਼ ਹੋਣ ਅਤੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ।
ਸਰਕਾਰ ਦਾ ਨਵੇਂ ਸਾਲ ‘ਤੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ || National News
ਸਰਕਾਰ ਦਾ ਨਵੇਂ ਸਾਲ ‘ਤੇ ਅਧਿਆਪਕਾਂ ਨੂੰ ਵੱਡਾ ਤੋਹਫ਼ਾ
ਉੱਤਰ ਪ੍ਰਦੇਸ਼ ਸਰਕਾਰ ਨੇ ਪ੍ਰੀਸ਼ਦ ਸਕੂਲਾਂ ਵਿੱਚ ਤਾਇਨਾਤ ਸਿੱਖਿਆ ਮਿੱਤਰਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦੇ ਹੋਏ ਮੂਲ ਸਕੂਲ ਵਿੱਚ ਵਾਪਸੀ ਨਾਲ ਸਬੰਧਤ ਇੱਕ ਸਰਕਾਰੀ ਆਦੇਸ਼ ਜਾਰੀ ਕੀਤਾ ਹੈ। ਇਸ ਫੈਸਲੇ ਨਾਲ ਖਾਸ ਤੌਰ ‘ਤੇ ਮਹਿਲਾ ਸਿੱਖਿਆ ਮਿੱਤਰਾਂ ਨੂੰ ਦੋਹਰੀ ਸਹੂਲਤ ਮਿਲੇਗੀ। ਨਾਲ ਹੀ, ਸਾਰੇ ਸਿੱਖਿਆ ਮਿੱਤਰਾਂ ਨੂੰ ਇਹ ਫੈਸਲਾ ਕਰਨ ਦਾ ਅਧਿਕਾਰ ਹੋਵੇਗਾ ਕਿ ਕੀ ਉਹ ਆਪਣੇ ਮੌਜੂਦਾ ਸਕੂਲ ਵਿੱਚ ਹੀ ਸੇਵਾਵਾਂ ਪ੍ਰਦਾਨ ਕਰਨਾ ਚਾਹੁੰਦੇ ਹਨ ਜਾਂ ਨਹੀਂ।
ਸੂਬੇ ਦੇ ਕਰੀਬ 1.42 ਲੱਖ ਸਿੱਖਿਆ ਮਿੱਤਰਾਂ ਵੱਲੋਂ ਲੰਬੇ ਸਮੇਂ ਤੋਂ ਇਸ ਸਹੂਲਤ ਦੀ ਮੰਗ ਕੀਤੀ ਜਾ ਰਹੀ ਸੀ। ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਨੂੰ ਵੱਡੀ ਰਾਹਤ ਮਿਲੀ ਹੈ, ਜਿਸ ਦਾ ਸਿੱਖਿਆ ਮਿੱਤਰਾਂ ਨੇ ਹਾਂ-ਪੱਖੀ ਹੁੰਗਾਰਾ ਦਿੰਦਿਆਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ।
ਟ੍ਰਾਂਸਫਰ ਨਿਯਮ
ਜਾਰੀ ਹੁਕਮਾਂ ਅਨੁਸਾਰ ਪੁਰਸ਼ ਅਤੇ ਅਣਵਿਆਹੇ ਸਿੱਖਿਆ ਮਿੱਤਰਾਂ ਨੂੰ ਹੇਠ ਲਿਖੇ ਵਿਕਲਪ ਦਿੱਤੇ ਗਏ ਹਨ
- ਆਪਣੇ ਮੌਜੂਦਾ ਸਕੂਲ ਵਿੱਚ ਰਹਿ ਸਕਦੇ ਹੋ।
- ਮੂਲ ਸਕੂਲ ਵਿਚ ਵਾਪਸ ਜਾ ਸਕਦੇ ਹੋ।
- ਜੇਕਰ ਮੂਲ ਸਕੂਲ ਵਿੱਚ ਅਸਾਮੀ ਉਪਲਬਧ ਨਹੀਂ ਹੈ, ਤਾਂ ਸਬੰਧਤ ਗ੍ਰਾਮ ਸਭਾ, ਗ੍ਰਾਮ ਪੰਚਾਇਤ ਜਾਂ ਵਾਰਡ ਵਿੱਚ ਸਥਿਤ ਕਿਸੇ ਹੋਰ ਕੌਂਸਲ ਸਕੂਲ ਵਿੱਚ ਖਾਲੀ ਪਈ ਸਿੱਖਿਆ ਮਿੱਤਰ ਪੋਸਟ ‘ਤੇ ਤਾਇਨਾਤੀ ਕੀਤੀ ਜਾਵੇ।
ਮਹਿਲਾ ਸਿੱਖਿਆ ਮਿੱਤਰਾਂ ਲਈ ਵਿਸ਼ੇਸ਼ ਲਾਭ
ਮਹਿਲਾ ਸਿੱਖਿਆ ਮਿੱਤਰਾਂ ਨੂੰ ਵਾਧੂ ਲਾਭ ਦਿੰਦੇ ਹੋਏ ਉਨ੍ਹਾਂ ਲਈ ਹੇਠ ਲਿਖੇ ਵਿਕਲਪ ਉਪਲਬਧ ਕਰਵਾਏ ਗਏ ਹਨ।
- ਮੌਜੂਦਾ ਸਕੂਲ ਵਿੱਚ ਰਹਿਣ ਦਾ ਵਿਕਲਪ।
- ਮੂਲ ਸਕੂਲ ਵਿੱਚ ਤਬਦੀਲ ਕਰਨ ਦਾ ਵਿਕਲਪ।
- ਗ੍ਰਾਮ ਸਭਾ, ਪੰਚਾਇਤ, ਜਾਂ ਪਤੀ ਦੇ ਗ੍ਰਹਿ ਜ਼ਿਲ੍ਹੇ ਦੇ ਵਾਰਡ ਵਿੱਚ ਸਥਿਤ ਕੌਂਸਲ ਸਕੂਲ ਵਿੱਚ ਖਾਲੀ ਪਈ ਸਿੱਖਿਆ ਮਿੱਤਰ ਪੋਸਟ ‘ਤੇ ਤਾਇਨਾਤ ਹੋਣ ਦਾ ਵਿਕਲਪ।
- ਉਨ੍ਹਾਂ ਸਿੱਖਿਆ ਮਿੱਤਰਾਂ ਦੀਆਂ ਅਰਜ਼ੀਆਂ ‘ਤੇ ਕਿਸੇ ਕਾਰਵਾਈ ਦੀ ਲੋੜ ਨਹੀਂ ਹੋਵੇਗੀ ਜਿਨ੍ਹਾਂ ਨੇ ਆਪਣੇ ਮੌਜੂਦਾ ਸਕੂਲ ਵਿੱਚ ਹੀ ਸੇਵਾਵਾਂ ਪ੍ਰਦਾਨ ਕਰਨ ਦਾ ਫੈਸਲਾ ਕੀਤਾ ਹੈ।
ਇਸ ਹੁਕਮ ਨੂੰ ਲੈ ਕੇ ਸਿੱਖਿਆ ਮਿੱਤਰਾਂ ‘ਚ ਭਾਰੀ ਉਤਸ਼ਾਹ ਹੈ। ਉਹ ਇਸ ਨੂੰ ਆਪਣੀਆਂ ਮੰਗਾਂ ਦੀ ਪੂਰਤੀ ਵੱਲ ਇੱਕ ਹਾਂ-ਪੱਖੀ ਕਦਮ ਮੰਨ ਰਹੇ ਹਨ। ਸਿੱਖਿਆ ਮਿੱਤਰਾਂ ਨੇ ਇਸ ਨੂੰ ਸਵਾਗਤਯੋਗ ਕਦਮ ਦੱਸਦਿਆਂ ਸਰਕਾਰ ਦਾ ਧੰਨਵਾਦ ਕੀਤਾ ਹੈ। ਸਰਕਾਰ ਦੇ ਇਸ ਫੈਸਲੇ ਨਾਲ ਨਾ ਸਿਰਫ ਸਿੱਖਿਆ ਮਿੱਤਰਾਂ ਦਾ ਕੰਮ ਸਰਲ ਹੋਵੇਗਾ, ਸਗੋਂ ਉਨ੍ਹਾਂ ਦੇ ਪਰਿਵਾਰਕ ਜੀਵਨ ਨੂੰ ਸੰਤੁਲਿਤ ਕਰਨ ‘ਚ ਵੀ ਮਦਦ ਮਿਲੇਗੀ। ਇਹ ਕਦਮ ਰਾਜ ਦੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਉਪਰਾਲਾ ਹੈ।














