ਪੰਜਾਬ ਦੇ ਇਸ ਸਰਕਾਰੀ ਹਸਪਤਾਲ ‘ਚ 11 ਸਾਲ ਬਾਅਦ ਮੁੜ ਗੂੰਜੀ ਕਿਲਕਾਰੀ

0
66

ਗੁਰਦਾਸਪੁਰ, 15 ਮਾਰਚ 2025 – ਗੁਰਦਾਸਪੁਰ ਦੇ ਅਰਬਨ ਕਮਿਊਨਿਟੀ ਹੈਲਥ ਸੈਂਟਰ (ਯੂਸੀਐੱਚਸੀ) ‘ਚ 11 ਸਾਲਾਂ ਬਾਅਦ ਕਿਲਕਾਰੀ ਦੀ ਗੂੰਜ ਸੁਣਾਈ ਦਿੱਤੀ । ਦਰਅਸਲ 2014 ਤੋਂ ਇਹ ਹਸਪਤਾਲ ਬੰਦ ਪਿਆ ਸੀ ਕਿਉਂਕਿ ਨਵਾਂ ਸਿਵਲ ਹਸਪਤਾਲ ਸ਼ਹਿਰ ਤੋਂ ਲਗਭਗ 6 ਕਿਲੋਮੀਟਰ ਦੂਰ ਬੱਬਰੀ ਵਿਖੇ ਬਣਾ ਦਿੱਤਾ ਗਿਆ ਸੀ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਹ ਵੀ ਪੜ੍ਹੋ: ਸਰਕਾਰੀ ਹਸਪਤਾਲਾਂ ਵਿੱਚ ਗਲੂਕੋਜ਼ਾਂ ਦੀ ਜਾਂਚ ਦੇ ਹੁਕਮ: ਸੰਗਰੂਰ ‘ਚ ਮਰੀਜ਼ਾਂ ਦੀ ਸਿਹਤ ਵਿਗੜਨ ਤੋਂ ਬਾਅਦ ਹੋਈ ਕਾਰਵਾਈ, ਵਰਤੋਂ ‘ਤੇ ਪਾਬੰਦੀ

ਇਹ ਸਭ ਵੇਖਦਿਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਪਿਛਲੇ ਸਾਲ ਮੁੜ ਤੋਂ ਇੱਥੇ OPD ਦੀ ਸ਼ੁਰੂਆਤ ਕਰਵਾ ਦਿੱਤੀ ਸੀ, ਜਿਸ ਤੋਂ ਬਾਅਦ ਇੱਥੇ 30 ਬੈਡ ਦੇ ਹਸਪਤਾਲ ਦੀ ਨਵੀਂ ਇਮਾਰਤ ਦੀ ਉਸਾਰੀ ਕਰਵਾਈ ਗਈ ਅਤੇ 32 ਕਰਮਚਾਰੀਆਂ ਅਤੇ ਡਾਕਟਰਾਂ ਦਾ ਸਟਾਫ ਵੀ ਨਿਯੁਕਤ ਕੀਤਾ ਗਿਆ ਹੈ। ਹੁਣ ਹਸਪਤਾਲ ‘ਚ 24 ਘੰਟੇ ਐਮਰਜੈਂਸੀ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਲੇਬਰ ਰੂਮ ਦੇ ਨਾਲ-ਨਾਲ ਜੱਚਾ ਬੱਚਾ ਵਾਰਡ ਵੀ ਬਣਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕੱਲ੍ਹ ਹੀ ਇੱਥੇ ‌ ਇੱਕ ਗਰਭਵਤੀ ਔਰਤ ਨੂੰ ਦਾਖਲ ਕੀਤਾ ਗਿਆ ਤੇ ਇੱਥੇ 11 ਸਾਲ ਬਾਅਦ ਪਹਿਲੀ ਕਿਲਕਾਰੀ ਗੁੰਜਣ ਨਾਲ ਖੁਸ਼ੀਆਂ ਭਰਿਆ ਮਾਹੌਲ ਬਣ ਗਿਆ।

LEAVE A REPLY

Please enter your comment!
Please enter your name here