Home Blog Page 1080

ਸੁਪਰੀਮ ਕੋਰਟ ਨੇ ਲਿਆ ਇਤਿਹਾਸਿਕ ਫ਼ੈਸਲਾ, ਮਾਪੇ ਹੋਣਗੇ ਬੇਸਹਾਰਾ ਤਾਂ ਬੱਚਿਆਂ ਨੂੰ ਨਹੀਂ ਮਿਲੇਗੀ ਜਾਇਦਾਦ || News Update

0
The Supreme Court took a historic decision, if the parents are destitute, then the children will not get the property

ਸੁਪਰੀਮ ਕੋਰਟ ਨੇ ਲਿਆ ਇਤਿਹਾਸਿਕ ਫ਼ੈਸਲਾ, ਮਾਪੇ ਹੋਣਗੇ ਬੇਸਹਾਰਾ ਤਾਂ ਬੱਚਿਆਂ ਨੂੰ ਨਹੀਂ ਮਿਲੇਗੀ ਜਾਇਦਾਦ

ਅੱਜ ਕੱਲ੍ਹ ਦੀ ਪੀੜ੍ਹੀ ਇੰਨੀ ਜ਼ਿਆਦਾ ਅੱਗੇ ਵੱਧ ਚੁੱਕੀ ਹੈ ਕਿ ਜਾਇਦਾਦ ਉਹਨਾਂ ਦੇ ਨਾਮ ਹੋਣ ‘ਤੇ ਆਪਣੇ ਮਾਪਿਆਂ ਨੂੰ ਬੇਸਹਾਰਾ ਛੱਡ ਦਿੰਦੇ ਹਨ ਤੇ ਇਸੇ ਨੂੰ ਦੇਖਦਿਆਂ ਹੋਇਆ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਲਿਆ ਹੈ | ਮਾਪਿਆਂ ਵੱਲੋਂ ਤੋਹਫ਼ੇ ਜਾਂ ਜਾਇਦਾਦ ਨੂੰ ਠੁਕਰਾਉਣ ਵਾਲਿਆਂ ਨੂੰ ਹੁਣ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਅਜਿਹੇ ਬੱਚਿਆਂ ਨੂੰ ਜਾਇਦਾਦ ਜਾਂ ਤੋਹਫ਼ੇ ਜਾਂ ਦੋਵੇਂ ਵਾਪਸ ਕਰਨੇ ਪੈਣਗੇ।

ਬਜ਼ੁਰਗ ਮਾਪਿਆਂ ਨੂੰ ਹਰ ਕੀਮਤ ‘ਤੇ ਹੋਵੇਗਾ ਸੰਭਾਲਣਾ

ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਬਜ਼ੁਰਗ ਮਾਪਿਆਂ ਨੂੰ ਹਰ ਕੀਮਤ ‘ਤੇ ਸੰਭਾਲਣਾ ਹੋਵੇਗਾ। ਉਨ੍ਹਾਂ ਨੂੰ ਉਨ੍ਹਾਂ ਦੀ ਕਿਸਮਤ ‘ਤੇ ਛੱਡਣਾ ਬਹੁਤ ਮਹਿੰਗਾ ਪੈ ਰਿਹਾ ਹੈ। ਸੁਪਰੀਮ ਕੋਰਟ ਦਾ ਇਹ ਫੈਸਲਾ ਇਤਿਹਾਸਕ ਅਤੇ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਹੈ।

ਬਜ਼ੁਰਗਾਂ ਨੂੰ ਲੈ ਕੇ ਇੱਕ ਬਹੁਤ ਹੀ ਅਹਿਮ ਫੈਸਲਾ

ਸੁਪਰੀਮ ਕੋਰਟ ਨੇ ਆਪਣੇ ਫੈਸਲੇ ‘ਚ ਸਪੱਸ਼ਟ ਕਿਹਾ ਹੈ ਕਿ ਜੇਕਰ ਬੱਚੇ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਨ ‘ਚ ਅਸਫਲ ਰਹਿੰਦੇ ਹਨ, ਤਾਂ ਮਾਤਾ-ਪਿਤਾ ਵੱਲੋਂ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਜਾਇਦਾਦ ਅਤੇ ਤੋਹਫੇ ਨੂੰ ਮਾਤਾ-ਪਿਤਾ ਅਤੇ ਸੀਨੀਅਰ ਸਿਟੀਜ਼ਨ ਐਕਟ ਦੇ ਤਹਿਤ (Welfare of the Parents and Senior Citizens Act) ਰੱਦ ਕੀਤਾ ਜਾ ਸਕਦਾ ਹੈ ।

ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਬਜ਼ੁਰਗਾਂ ਨੂੰ ਲੈ ਕੇ ਇੱਕ ਬਹੁਤ ਹੀ ਅਹਿਮ ਫੈਸਲਾ ਦਿੱਤਾ ਹੈ। ਬਜ਼ੁਰਗਾਂ ਨੂੰ ਇਸ ਦਾ ਬਹੁਤ ਫਾਇਦਾ ਹੋਣ ਵਾਲਾ ਹੈ। ਇਸ ਫੈਸਲੇ ਤੋਂ ਬਾਅਦ ਉਮੀਦ ਹੈ ਕਿ ਬੱਚੇ ਆਪਣੇ ਬਜ਼ੁਰਗ ਮਾਪਿਆਂ ਦਾ ਖਿਆਲ ਰੱਖਣਗੇ ਅਤੇ ਉਨ੍ਹਾਂ ਨਾਲ ਚੰਗਾ ਵਿਵਹਾਰ ਕਰਨਗੇ।

 

 

 

 

 

 

 

 

 

 

 

 

 

 

 

 

 

 

 

 

 

ਕਿਸਾਨੀ ਮੰਗਾਂ ‘ਤੇ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੀਟਿੰਗ

0

ਕਿਸਾਨੀ ਮੰਗਾਂ ‘ਤੇ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕੇਂਦਰੀ ਮੰਤਰੀ ਨਾਲ ਕੀਤੀ ਮੀਟਿੰਗ

ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ। ਜਿਸ ਵਿਚ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਮੇਤ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ | ਇਹ ਵੀ ਮੰਗ ਕੀਤੀ ਗਈ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਇਸ ਮਾਮਲੇ ਵਿੱਚ ਦਖਲ ਦੇ ਕੇ ਕਿਸਾਨਾਂ ਦੀਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ।

ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਦੀ ਮੀਟਿੰਗ ਰੱਦ

ਸਰਦੀਆਂ ‘ਚ ਅੱਖਾਂ ਦੀ ਕਰੋ ਖਾਸ ਦੇਖਭਾਲ, ਜਾਣੋ ਕੁਝ ਆਸਾਨ ਟਿਪਸ || Health Tips

0

ਸਰਦੀਆਂ ‘ਚ ਅੱਖਾਂ ਦੀ ਕਰੋ ਖਾਸ ਦੇਖਭਾਲ, ਜਾਣੋ ਕੁਝ ਆਸਾਨ ਟਿਪਸ

ਸਰਦੀਆਂ ਦਾ ਮੌਸਮ ਜਿੰਨਾ ਚੰਗਾ ਲੱਗਦਾ ਹੈ ਓਥੇ ਹੀ ਇਹ ਆਪਣੇ ਨਾਲ ਚੁਣੌਤੀਆਂ ਵੀ ਲੈ ਕੇ ਆਉਂਦਾ ਹੈ। ਇਸ ਮੌਸਮ ‘ਚ ਜ਼ੁਕਾਮ, ਖੰਘ ਅਤੇ ਫਲੂ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਸਰੀਰਕ ਸਿਹਤ ਦਾ ਖਿਆਲ ਰੱਖਦੇ ਹੋਏ ਅਸੀਂ ਕਈ ਵਾਰ ਆਪਣੀਆਂ ਅੱਖਾਂ ਦਾ ਧਿਆਨ ਰੱਖਣਾ ਭੁੱਲ ਜਾਂਦੇ ਹਾਂ। ਇਸ ਨਾਲ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਵਧ ਸਕਦਾ ਹੈ।ਸਰਦੀਆਂ ਵਿੱਚ ਅੱਖਾਂ ਵਿੱਚ ਖੁਸ਼ਕੀ, ਤਣਾਅ ਅਤੇ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਸ ਕਾਰਨ ਅੱਖਾਂ ਦੀ ਦੇਖਭਾਲ ਕਰਨਾ ਬੇਹੱਦ ਜਰੂਰੀ ਹੋ ਜਾਂਦਾ ਹੈ  ਆਓ ਜਾਂਦੇ ਹਾਂ ਕੁਝ੍ਹ ਆਸਾਨ ਤਰੀਕੇ ਜਿਸ ਨਾਲ ਅਸੀਂ ਅੱਖਾਂ ਦੀ ਦੇਖਭਾਲ ਕਰ ਸਕਦੇ ਹਾਂ-

Eyes ਰੋਟੇਸ਼ਨ ਕਸਰਤ

ਅੱਖਾਂ ਨੂੰ ਘੁੰਮਾਉਣਾ ਇੱਕ ਆਸਾਨ ਅਤੇ ਪ੍ਰਭਾਵਸ਼ਾਲੀ ਕਸਰਤ ਮੰਨਿਆ ਜਾਂਦਾ ਹੈ। ਇਸ ਅਭਿਆਸ ਵਿੱਚ ਤੁਹਾਨੂੰ ਆਪਣੀਆਂ ਅੱਖਾਂ ਨੂੰ ਘੜੀ ਦੀ ਦਿਸ਼ਾ ਵਿੱਚ ਅਤੇ ਘੜੀ ਦੇ ਉਲਟ ਦਿਸ਼ਾ ਵਿੱਚ ਘੁੰਮਾਉਣਾ ਹੋਵੇਗਾ। ਤੁਸੀਂ ਇਸ ਕਸਰਤ ਨੂੰ 5 ਤੋਂ 10 ਮਿੰਟ ਤੱਕ ਕਰ ਸਕਦੇ ਹੋ। ਇਸ ਨਾਲ ਅੱਖਾਂ ਦਾ ਤਣਾਅ ਘੱਟ ਹੁੰਦਾ ਹੈ।

ਅੱਖਾਂ ਤੇ ਪਾਣੀ ਦੇ ਛਿੱਟੇ ਮਾਰਨਾ

ਅੱਖਾਂ ਤੇ ਪਾਣੀ ਦੇ ਛਿੱਟੇ ਮਾਰਨ ਨਾਲ ਇਹ ਸਾਫ਼ ਹੋ ਜਾਂਦੇ ਹਨ। ਹਾਲਾਂਕਿ, ਅੱਖਾਂ ਬੰਦ ਕਰਕੇ ਹੀ ਛਿੱਟੇ ਮਾਰੋ। ਇਸ ਨਾਲ ਅੱਖਾਂ ਦੀ ਖੁਸ਼ਕੀ ਘੱਟ ਹੋ ਜਾਂਦੀ ਹੈ। ਇਸ ਨਾਲ ਜਲਨ ਅਤੇ ਖੁਜਲੀ ਤੋਂ ਵੀ ਰਾਹਤ ਮਿਲਦੀ ਹੈ।

ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ

ਮਾਹਿਰਾਂ ਦਾ ਕਹਿਣਾ ਹੈ ਕਿ ਵਿਟਾਮਿਨ ਏ ਨਾਲ ਭਰਪੂਰ ਚੀਜ਼ਾਂ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰੋ, ਜਿਵੇਂ ਗਾਜਰ, ਪਾਲਕ ਅਤੇ ਸ਼ਕਰਕੰਦ। ਇਸ ਦੇ ਨਾਲ ਹੀ ਲੋੜੀਂਦੀ ਮਾਤਰਾ ‘ਚ ਪਾਣੀ ਪੀਓ।

“ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਨ ਦੀ ਲੋੜ ਨਹੀਂ…”, ਅਰਵਿੰਦ ਕੇਜਰੀਵਾਲ ਨੇ ਕੀਤਾ ਇੱਕ ਹੋਰ ਵੱਡਾ ਐਲਾਨ

ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਦੀ ਮੀਟਿੰਗ ਰੱਦ

0

ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਦੀ ਮੀਟਿੰਗ ਰੱਦ

ਸੁਪਰੀਮ ਕੋਰਟ ਵੱਲੋਂ ਗਠਿਤ ਹਾਈ ਪਾਵਰ ਕਮੇਟੀ ਦੀ ਅੱਜ (ਸ਼ਨੀਵਾਰ) ਦੀ ਮੀਟਿੰਗ ਵੀ ਰੱਦ ਕਰ ਦਿੱਤੀ ਗਈ। ਉਗਰਾਹਾਂ ਦੇ ਸਮੂਹ ਕਿਸਾਨਾਂ ਨਾਲ ਮੀਟਿੰਗ ਕੀਤੀ ਜਾਣੀ ਸੀ ਪਰ ਉਨ੍ਹਾਂ ਵੱਲੋਂ ਹਾਜ਼ਰ ਨਾ ਹੋਣ ਦੇ ਫੈਸਲੇ ਕਾਰਨ ਇਹ ਮੀਟਿੰਗ ਵੀ ਰੱਦ ਕਰ ਦਿੱਤੀ ਗਈ। ਕਿਸਾਨਾਂ ਦੇ ਮਸਲਿਆਂ ‘ਤੇ ਵਿਚਾਰ ਕਰਨ ਲਈ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਪ੍ਰਸਤਾਵਿਤ ਗੱਲਬਾਤ ‘ਚ ਡੈੱਡਲਾਕ ਜਾਰੀ ਹੈ।

ਡੇਟਿੰਗ ਐਪ ‘ਤੇ ਕਰਦਾ ਸੀ ਦੋਸਤੀ, 700 ਕੁੜੀਆਂ ਨੂੰ ਲਿਆ ਝਾਂਸੇ ‘ਚ || Latest News

ਦੱਸ ਦੇਈਏ ਕਿ 3 ਜਨਵਰੀ ਨੂੰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਜਥੇਬੰਦੀ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਉਸ ਦਿਨ ਦੀ ਮੀਟਿੰਗ ਰੱਦ ਕਰਨੀ ਪਈ। ਸੁਪਰੀਮ ਕੋਰਟ ਦੀ ਕਮੇਟੀ ਨੇ ਅੱਜ ਉਗਰਾਹਾਂ ਗਰੁੱਪ ਨੂੰ ਗੱਲਬਾਤ ਲਈ ਬੁਲਾਇਆ ਸੀ ਪਰ ਇਸ ਗਰੁੱਪ ਨੇ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ।

ਲੰਬਿਤ ਮੰਗਾਂ ਬਾਰੇ ਨਹੀਂ ਚੁੱਕੇ ਗਏ ਠੋਸ ਕਦਮ

ਕਿਸਾਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਨ ਦੀ ਬਜਾਏ ਸਰਕਾਰ ਦੇ ਸਟੈਂਡ ਦਾ ਸਮਰਥਨ ਕਰਨ ਲਈ ਕਮੇਟੀ ਬਣਾਈ ਹੈ। ਕਿਸਾਨ ਜਥੇਬੰਦੀਆਂ ਦਾ ਦੋਸ਼ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਬਾਵਜੂਦ ਸਰਕਾਰ ਵੱਲੋਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਰੰਟੀ, ਕਰਜ਼ਾ ਮੁਆਫ਼ੀ ਅਤੇ ਹੋਰ ਲੰਬਿਤ ਮੰਗਾਂ ਬਾਰੇ ਠੋਸ ਕਦਮ ਨਹੀਂ ਚੁੱਕੇ ਗਏ। ਉਗਰਾਹਾਂ ਗਰੁੱਪ ਨੇ ਰਾਜੇਵਾਲ ਦੇ ਫੈਸਲੇ ਦਾ ਸਮਰਥਨ ਕੀਤਾ ਅਤੇ ਸਪੱਸ਼ਟ ਕੀਤਾ ਕਿ ਉਹ ਇਸ ਕਮੇਟੀ ਨਾਲ ਗੱਲਬਾਤ ਦਾ ਹਿੱਸਾ ਨਹੀਂ ਬਣਨਗੇ।

ਡੇਟਿੰਗ ਐਪ ‘ਤੇ ਕਰਦਾ ਸੀ ਦੋਸਤੀ, 700 ਕੁੜੀਆਂ ਨੂੰ ਲਿਆ ਝਾਂਸੇ ‘ਚ || Latest News

0

ਡੇਟਿੰਗ ਐਪ ‘ਤੇ ਕਰਦਾ ਸੀ ਦੋਸਤੀ, 700 ਕੁੜੀਆਂ ਨੂੰ ਲਿਆ ਝਾਂਸੇ ‘ਚ

ਪਿਛਲੇ ਸਾਲ 13 ਦਸੰਬਰ ਨੂੰ ਪੀਐਸ (ਪੁਲਿਸ ਸਟੇਸ਼ਨ) ਸਾਈਬਰ ਵੈਸਟ ਵਿਖੇ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ ਜਿਸ ਵਿਚ ਸ਼ਿਕਾਇਤਕਰਤਾ (ਦਿੱਲੀ ਯੂਨੀਵਰਸਿਟੀ ਦੀ ਕਾਲਜ ਦੀ ਦੂਜੇ ਸਾਲ ਦੀ ਵਿਦਿਆਰਥਣ) ਨੇ ਦੱਸਿਆ ਕਿ ਜਨਵਰੀ 2024 ਦੀ ਸ਼ੁਰੂਆਤ ‘ਚ ਉਸ ਦੀ ਮੁਲਾਕਾਤ ਇਕ ਆਨਲਾਈਨ ਡੇਟਿੰਗ ਪਲੇਟਫਾਰਮ ‘ਬੰਬਲ’ ‘ਚ ਵਿਅਕਤੀ ਨਾਲ ਹੋਈ।

ਜਾਣਕਾਰੀ ਦਿੰਦੇ ਹੋਏ ਇਕ ਅਧਿਕਾਰੀ ਨੇ ਦੱਸਿਆ ਕਿ ਉਹ ਦੋਸਤ ਬਣ ਗਏ ਤੇ ਫਿਰ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਚੈਟਿੰਗ ਸ਼ੁਰੂ ਕਰ ਦਿੱਤੀ। ਇਸ ਦੋਸਤੀ ਦੌਰਾਨ ਪੀੜਤਾ ਨੇ ਸਨੈਪਚੈਟ ਤੇ ਵ੍ਹਟਸਐਪ ਰਾਹੀਂ ਧੋਖੇਬਾਜ਼ ਨਾਲ ਆਪਣੀਆਂ ਨਿੱਜੀ ਤਸਵੀਰਾਂ/ਵੀਡੀਓ ਸਾਂਝੀਆਂ ਕੀਤੀਆਂ। ਤਸਵੀਰਾਂ ਤੇ ਵੀਡੀਓ ਆਨਲਾਈਨ ਲੀਕ ਕਰਨ ਦੇ ਨਾਂ ‘ਤੇ ਕੀਤੀ ਠੱਗੀ

ਨਸ਼ੇ ਦੀ ਓਵਰਡੋਜ ਨਾਲ ਦੋ ਨੌਜਵਾਨਾਂ ਦੀ ਮੌ.ਤ || Punjab News

ਪੀੜਤਾ ਨੇ ਮੁਲਜ਼ਮ ਨੂੰ ਕਈ ਵਾਰ ਨਿੱਜੀ ਤੌਰ ‘ਤੇ ਮਿਲਣ ਲਈ ਕਿਹਾ ਪਰ ਉਸ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਮਿਲਣ ਤੋਂ ਇਨਕਾਰ ਕਰ ਦਿੱਤਾ। ਬਾਅਦ ‘ਚ ਮੁਲਜ਼ਮ ਨੇ ਪੀੜਤਾ ਦੀ ਇਕ ਨਿੱਜੀ ਵੀਡੀਓ ਵ੍ਹਟਸਐਪ ‘ਤੇ ਭੇਜੀ ਤੇ ਉਸ ਤੋਂ ਪੈਸੇ ਦੀ ਮੰਗ ਕੀਤੀ ਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਉਸਨੂੰ ਪੈਸੇ ਨਹੀਂ ਦਿੱਤੇ ਤਾਂ ਉਹ ਜਾਂ ਤਾਂ ਉਸਦੀਆਂ ਨਗਨ ਤਸਵੀਰਾਂ ਆਨਲਾਈਨ ਅਪਲੋਡ ਕਰ ਦੇਵੇਗਾ ਜਾਂ ਕਿਸੇ ਹੋਰ ਨੂੰ ਵੇਚ ਦੇਵੇਗਾ।

ਮੁਲਜ਼ਮ ਸ਼ਿਕਾਇਤਕਰਤਾ ‘ਤੇ ਦਬਾਅ ਪਾਉਂਦਾ ਰਿਹਾ ਜਿਸ ਤੋਂ ਬਾਅਦ ਉਸ ਨੂੰ ਕੁਝ ਰੁਪਏ ਵੀ ਮਿਲ ਗਏ। ਪੀੜਤਾ ਨੇ ਇਹ ਕਹਿ ਕੇ ਬਹੁਤ ਘੱਟ ਰਕਮ ਦਿੱਤੀ ਕਿ ਉਹ ਵਿਦਿਆਰਥਣ ਹੈ ਤੇ ਉਸ ਕੋਲ ਪੈਸੇ ਨਹੀਂ ਹਨ।

ਪੇਮੈਂਟ ਲੈਣ ਤੋਂ ਬਾਅਦ ਮੁਲਜ਼ਮ ਨੇ ਸ਼ਿਕਾਇਤਕਰਤਾ ਤੋਂ ਫਿਰ ਤੋਂ ਪੈਸੇ ਮੰਗੇ ਤੇ ਦੁਬਾਰਾ ਦਬਾਅ ਪਾਉਣ ਲੱਗਾ। ਨਤੀਜੇ ਵਜੋਂ, ਪੀੜਤਾ ਸਦਮੇ ‘ਚ ਆ ਗਈ ਤੇ ਉਸਨੇ ਸਥਿਤੀ ਬਾਰੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਤੇ ਫਿਰ ਸਾਈਬਰ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਨੇ ਛਾਪਾ ਮਾਰ ਕੇ ਕਾਬੂ ਕੀਤਾ ਮੁਲਜ਼ਮ

ਜਿਸ ਤੋਂ ਬਾਅਦ ਤੁਰੰਤ ਥਾਣਾ ਸਾਈਬਰ ਵੈਸਟ ‘ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਜਾਂਚ ਦੌਰਾਨ ਮੁਲਜ਼ਮ ਦੀ ਪਛਾਣ ਤੁਸ਼ਾਰ ਬਿਸ਼ਟ (23) ਪੁੱਤਰ ਗਣੇਸ਼ ਸਿੰਘ ਬਿਸ਼ਟ ਵਾਸੀ ਦਿੱਲੀ ਵਜੋਂ ਹੋਈ ਹੈ। ਟੀਮ ਵੱਲੋਂ ਪੂਰਬੀ ਦਿੱਲੀ ਦੇ ਸ਼ਕਰਪੁਰ ਇਲਾਕੇ ‘ਚ ਤੁਰੰਤ ਛਾਪੇਮਾਰੀ ਕੀਤੀ ਗਈ ਅਤੇ ਮੁਲਜ਼ਮ ਤੁਸ਼ਾਰ ਬਿਸ਼ਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਮੁਲਜ਼ਮ ਲੜਕੀਆਂ ਨਾਲ ਦੋਸਤੀ ਕਰਨ ਤੋਂ ਬਾਅਦ ਉਨ੍ਹਾਂ ਨਾਲ ਗੱਲਬਾਤ ਕਰਦਾ ਸੀ ਤੇ ਉਨ੍ਹਾਂ ਦੀਆਂ ਨਗਨ ਤਸਵੀਰਾਂ ਤੇ ਵੀਡੀਓ ਕਲਿੱਪ ਮੰਗਦਾ ਸੀ। ਕਈ ਕੁੜੀਆਂ ਨੇ ਅਸ਼ਲੀਲ ਵੀਡੀਓ ਅਤੇ ਤਸਵੀਰਾਂ ਸ਼ੇਅਰ ਵੀ ਕੀਤੀਆਂ।

ਮੁਲਜ਼ਮ ਨੇ ਕੀਤੇ ਕਈ ਹੈਰਾਨਕੁੰਨ ਖੁਲਾਸੇ

ਪਹਿਲਾਂ ਤਾਂ ਉਹ ਮੌਜ-ਮਸਤੀ ਲਈ ਇਸ ਗਤੀਵਿਧੀ ‘ਚ ਲੱਗਾ ਰਹਿੰਦਾ ਸੀ ਪਰ ਸਮੇਂ ਦੇ ਨਾਲ ਉਹ ਪੀੜਤਾਂ ਤੋਂ ਪੈਸੇ ਦੀ ਮੰਗ ਕਰਨ ਲੱਗਾ। ਜੇਕਰ ਕੋਈ ਲੜਕੀ ਪੈਸੇ ਦੇਣ ਤੋਂ ਇਨਕਾਰ ਕਰਦੀ ਸੀ ਤਾਂ ਉਹ ਉਸ ਦੀ ਅਸ਼ਲੀਲ ਸਮੱਗਰੀ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਪਲੋਡ ਕਰਨ ਜਾਂ ਆਨਲਾਈਨ ਵੇਚਣ ਦੀ ਧਮਕੀ ਦਿੰਦਾ ਸੀ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸਨੇ ਬੰਬਲ ‘ਤੇ 500 ਤੋਂ ਵੱਧ ਲੜਕੀਆਂ ਅਤੇ ਸਨੈਪਚੈਟ ਤੇ ਵ੍ਹਟਸਐਰਪ ‘ਤੇ 200 ਤੋਂ ਵੱਧ ਲੜਕੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਅਤੇ ਵੀਡੀਓਜ਼ ਨੂੰ ਆਪਣੇ ਫੋਨ ‘ਤੇ ਸਟੋਰ ਕੀਤਾ। ਉਸ ਨੇ ਕਈ ਲੜਕੀਆਂ ਤੋਂ ਉਨ੍ਹਾਂ ਦੀਆਂ ਨਿੱਜੀ ਤਸਵੀਰਾਂ ਤੇ ਵੀਡੀਓਜ਼ ਦੀ ਵਰਤੋਂ ਕਰ ਕੇ ਬਲੈਕਮੇਲ ਕਰਕੇ ਪੈਸੇ ਵਸੂਲਣ ਦੀ ਗੱਲ ਵੀ ਕਬੂਲੀ ਹੈ।

ਮੁਲਜ਼ਮ ਬਾਰੇ ਜਾਣੋ

ਤੁਸ਼ਾਰ ਬਿਸ਼ਟ ਪੁੱਤਰ ਗਣੇਸ਼ ਸਿੰਘ ਬਿਸ਼ਟ ਵਾਸੀ ਸ.-539, ਸਕੂਲ ਬਲਾਕ, ਗਲੀ ਨੰ. 2, ਸ਼ਕਰਪੁਰ, ਦਿੱਲੀ, ਉਮਰ 23 ਸਾਲ, ਇਕ ਮੱਧਵਰਗੀ ਪਰਿਵਾਰ ਤੋਂ ਹੈ। ਉਸਦੇ ਪਰਿਵਾਰ ‘ਚ ਉਸਦੇ ਪਿਤਾ, ਮਾਂ ਤੇ ਭੈਣ ਸ਼ਾਮਲ ਹਨ। ਉਸਦੇ ਪਿਤਾ ਪੇਸ਼ੇ ਵਜੋਂ ਪ੍ਰਾਈਵੇਟ ਡਰਾਈਵਰ ਹਨ ਤੇ ਮਾਂ ਘਰੇਲੂ ਔਰਤ ਹੈ।

ਉਸਦੀ ਭੈਣ ਗੁਰੂਗ੍ਰਾਮ ‘ਚ ਕੰਮ ਕਰਦੀ ਹੈ। ਉਸਨੇ ਬੀਬੀਏ ਕੀਤੀ ਹੈ ਤੇ ਪਿਛਲੇ ਤਿੰਨ ਸਾਲਾਂ ਤੋਂ ਨੋਇਡਾ ਸਥਿਤ ਇੱਕ ਨਿੱਜੀ ਕੰਪਨੀ ‘ਚ ਤਕਨੀਕੀ ਭਰਤੀਕਰਤਾ ਦੇ ਰੂਪ ‘ਚ ਕੰਮ ਕਰ ਰਹੀ ਹੈ। ਮੁਲਜ਼ਮ ਲਾਲਾਚ ਕਾਰਨ ਅਤੇ ਨੌਜਵਾਨ ਕੁੜੀਆਂ ਨਾਲ ਰੋਮਾਂਟਿਕ ਸੰਪਰਕ ਬਣਾਉਣ ਲਈ ਇਸ ਚੱਕਰ ਵਿਚ ਪਿਆ।

“ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਨ ਦੀ ਲੋੜ ਨਹੀਂ…”, ਅਰਵਿੰਦ ਕੇਜਰੀਵਾਲ ਨੇ ਕੀਤਾ ਇੱਕ ਹੋਰ ਵੱਡਾ ਐਲਾਨ || National News

0

“ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਨ ਦੀ ਲੋੜ ਨਹੀਂ…”, ਅਰਵਿੰਦ ਕੇਜਰੀਵਾਲ ਨੇ ਕੀਤਾ ਇੱਕ ਹੋਰ ਵੱਡਾ ਐਲਾਨ

ਨਵੀ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦਿੱਲੀ ਦੇ ਲੋਕਾਂ ਨੂੰ ਪਾਣੀ ਦੇ ਗਲਤ ਬਿੱਲ ਨਾ ਭਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਾਣੀ ਦੇ ਗਲਤ ਬਿੱਲ ਆਏ ਹਨ, ਉਨ੍ਹਾਂ ਨੂੰ ਭੁਗਤਾਨ ਕਰਨ ਦੀ ਲੋੜ ਨਹੀਂ ਹੈ। ਚੋਣਾਂ ਤੋਂ ਬਾਅਦ ਇਹ ਗਲਤ ਬਿੱਲ ਮੁਆਫ ਕਰ ਦਿੱਤੇ ਜਾਣਗੇ।

ਗਲਤ ਬਿੱਲ ਕਰਵਾਵਾਂਗੇ ਮੁਆਫ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਸਾਡੀ ਸਰਕਾਰ ਪਿਛਲੇ 10 ਸਾਲਾਂ ਤੋਂ ਲੋਕਾਂ ਨੂੰ ਮੁਫਤ ਪਾਣੀ ਦੇ ਰਹੀ ਹੈ। 12 ਲੱਖ ਤੋਂ ਵੱਧ ਪਰਿਵਾਰਾਂ ਦਾ ਪਾਣੀ ਦਾ ਬਿੱਲ ਜ਼ੀਰੋ ਆਉਂਦਾ ਹੈ। ਪਰ ਮੇਰੇ ਜੇਲ੍ਹ ਜਾਣ ਤੋਂ ਬਾਅਦ, ਮੈਨੂੰ ਨਹੀਂ ਪਤਾ ਕਿ ਇਨ੍ਹਾਂ ਨੇ ਕੀ ਕੀਤਾ। ਲੋਕਾਂ ਨੂੰ ਹਰ ਮਹੀਨੇ ਹਜ਼ਾਰਾਂ-ਲੱਖਾਂ ਰੁਪਏ ਦੇ ਪਾਣੀ ਦੇ ਬਿੱਲ ਆਉਣ ਲੱਗੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੈਂ ਜਨਤਕ ਤੌਰ ‘ਤੇ ਅਤੇ ਅਧਿਕਾਰਤ ਤੌਰ ‘ਤੇ ਐਲਾਨ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਲੋਕਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਬਿੱਲ ਗਲਤ ਹਨ। ਉਨ੍ਹਾਂ ਨੂੰ ਆਪਣੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੈ। ਉਹ ਥੋੜੀ ਉਡੀਕ ਕਰਨ। ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਅਤੇ ਅਸੀਂ ਉਨ੍ਹਾਂ ਦੇ ਗਲਤ ਬਿੱਲ ਮੁਆਫ ਕਰਵਾਵਾਂਗੇ।

ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪਹਿਲੀ ਸੂਚੀ ਜਾਰੀ, ਅਰਵਿੰਦ ਕੇਜਰੀਵਾਲ ਖਿਲਾਫ ਇਸ ਆਗੂ ਨੂੰ ਦਿੱਤੀ ਟਿਕਟ

ਨਸ਼ੇ ਦੀ ਓਵਰਡੋਜ ਨਾਲ ਦੋ ਨੌਜਵਾਨਾਂ ਦੀ ਮੌ.ਤ || Punjab News

0

ਨਸ਼ੇ ਦੀ ਓਵਰਡੋਜ ਨਾਲ ਦੋ ਨੌਜਵਾਨਾਂ ਦੀ ਮੌ.ਤ

ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਕੰਦੋਵਾਲੀ ਵਿਖੇ ਇੱਕ ਹਫਤੇ ‘ਚ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਵਾਪਰਿਆ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਮੌ.ਤ || Latest News

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਅੰਮ੍ਰਿਤਪਾਲ ਸਿੰਘ (22) ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਨਸ਼ੇ ਦਾ ਆਦੀ ਸੀ। ਦਰਅਸਲ ਉਹ ਨਸ਼ੇ ਦਾ ਟੀਕਾ ਲਗਾ ਕੇ ਘਰ ਆਇਆ ਅਤੇ ਸੌਂ ਗਿਆ । ਸ਼ਾਮ 6 ਵਜੇ ਅਸੀਂ ਉਸ ਨੂੰ ਉਠਾਉਂਦੇ ਰਹੇ ਪਰ ਉਹ ਨਹੀਂ ਉੱਠਿਆ ਉਸ ਦੀ ਮੌਤ ਹੋ ਚੁੱਕੀ ਸੀ।

ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪਹਿਲੀ ਸੂਚੀ ਜਾਰੀ, ਅਰਵਿੰਦ ਕੇਜਰੀਵਾਲ ਖਿਲਾਫ ਇਸ ਆਗੂ ਨੂੰ ਦਿੱਤੀ ਟਿਕਟ

0

ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦੀ ਪਹਿਲੀ ਸੂਚੀ ਜਾਰੀ, ਅਰਵਿੰਦ ਕੇਜਰੀਵਾਲ ਖਿਲਾਫ ਇਸ ਆਗੂ ਨੂੰ ਦਿੱਤੀ ਟਿਕਟ

ਨਵੀ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਲਦ ਹੀ ਕੀਤਾ ਜਾਣਾ ਹੈ। ਆਮ ਆਦਮੀ ਪਾਰਟੀ ਨੇ ਸਾਰੀਆਂ 70 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਨੇ ਵੀ ਹੁਣ ਤੱਕ ਤਿੰਨ ਸੂਚੀਆਂ ਵਿੱਚ 48 ਉਮੀਦਵਾਰ ਐਲਾਨ ਦਿੱਤੇ ਹਨ। ਅੱਜ ਭਾਰਤੀ ਜਨਤਾ ਪਾਰਟੀ ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ 29 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ।

ਇਸ ਸੂਚੀ ਵਿੱਚ ਭਾਜਪਾ ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਨਵੀਂ ਦਿੱਲੀ ਸੀਟ ਤੋਂ ਸਾਬਕਾ ਲੋਕ ਸਭਾ ਮੈਂਬਰ ਪ੍ਰਵੇਸ਼ ਵਰਮਾ ਨੂੰ ਟਿਕਟ ਦਿੱਤੀ ਹੈ। ਦੱਸ ਦਈਏ ਕਿ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਖਿਲਾਫ ਕਾਲਕਾਜੀ ਸੀਟ ਤੋਂ ਰਮੇਸ਼ ਵਿਧੂਰੀ ਨੂੰ ਮੈਦਾਨ ‘ਚ ਉਤਾਰਿਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ‘ਚ ਸ਼ਾਮਲ ਹੋਏ ਕੈਲਾਸ਼ ਗਹਿਲੋਤ ਨੂੰ ਬਿਜਵਾਸਨ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।

 

ਮਹਾਂਪੰਚਾਇਤ ਚ ਸ਼ਾਮਿਲ ਹੋਣ ਜਾ ਰਹੇ ਕਿਸਾਨਾਂ ਨਾਲ ਭਰੀ ਬੱਸ ਹਾਦਸਾਗ੍ਰਸਤ

ਵਾਪਰਿਆ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਮੌ.ਤ || Latest News

0

ਵਾਪਰਿਆ ਭਿਆਨਕ ਸੜਕ ਹਾਦਸਾ, 4 ਲੋਕਾਂ ਦੀ ਮੌ.ਤ

ਹਿਸਾਰ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸ਼ਨੀਵਾਰ ਨੂੰ ਧੁੰਦ ਕਾਰਨ ਇਕ ਕਾਰ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਇਸ ਤੋਂ ਬਾਅਦ ਪਿੱਛੇ ਤੋਂ ਆ ਰਹੀ ਦੂਜੀ ਕਾਰ ਨੇ ਵੀ ਟੱਕਰ ਮਾਰ ਦਿੱਤੀ। ਇਹ ਦੇਖ ਕੇ ਉੱਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੌਰਾਨ ਉੱਥੇ ਆ ਰਿਹਾ ਇੱਕ ਟਰੱਕ ਵੀ ਪਲਟ ਗਿਆ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਮੁਤਾਬਿਕ ਟਰੱਕ ਹੇਠਾਂ ਦੱਬਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਕਲਾਨਾ ਦੇ ਸੂਰੇਵਾਲਾ ਚੌਕ ‘ਤੇ ਵਾਪਰਿਆ। ਡਿਵਾਈਡਰ ਨਾਲ ਟਕਰਾ ਕੇ ਪਲਟ ਗਈ ਕਾਰ ਨਰਵਾਣਾ ਵੱਲੋਂ ਆ ਰਹੀ ਸੀ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਪੁੱਤ ਹੀ ਨਿਕਲਿਆ ਸੇਵਾਮੁਕਤ SI ਪਿਓ ਦਾ ਕਾ.ਤਲ, ਵਾਰਦਾਤ ਨੂੰ ਇਸ ਕਾਰਨ ਦਿੱਤਾ ਸੀ ਅੰਜ਼ਾਮ || Punjab News

ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਸੂਰੇਵਾਲਾ ਚੌਕ ‘ਤੇ ਇਕ ਕਾਰ ਕੰਧ ਨਾਲ ਟਕਰਾ ਗਈ। ਉਸ ਦੇ ਪਿੱਛੇ ਆ ਰਹੀ ਕਾਰ ਉਸ ਨਾਲ ਟਕਰਾ ਗਈ ਅਤੇ ਫਿਰ ਪਿੱਛੇ ਤੋਂ ਆ ਰਹੇ ਟਰੱਕ ਨੇ ਵੀ ਇਹ ਦੇਖ ਕੇ ਬ੍ਰੇਕ ਲਗਾ ਦਿੱਤੀ ਅਤੇ ਟਰੱਕ ਵੀ ਪਲਟ ਗਿਆ। ਇਸ ਹਾਦਸੇ ‘ਚ ਚਾਰ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮਹਾਂਪੰਚਾਇਤ ‘ਚ ਸ਼ਾਮਿਲ ਹੋਣ ਜਾ ਰਹੇ ਕਿਸਾਨਾਂ ਨਾਲ ਭਰੀ ਬੱਸ ਹਾਦਸਾਗ੍ਰਸਤ

0

ਮਹਾਂਪੰਚਾਇਤ ‘ਚ ਸ਼ਾਮਿਲ ਹੋਣ ਜਾ ਰਹੇ ਕਿਸਾਨਾਂ ਨਾਲ ਭਰੀ ਬੱਸ ਹਾਦਸਾਗ੍ਰਸਤ

ਬਠਿੰਡਾ : ਟੋਹਾਣਾ ਦੇ ਰਤੀਆ ਰੋਡ ’ਤੇ ਸਥਿਤ ਅਨਾਜ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕੀਤਾ ਗਿਆ। ਇਸ ਮਹਾਂਪੰਚਾਇਤ ਵਿੱਚ ਹਰਿਆਣਾ, ਪੰਜਾਬ, ਯੂਪੀ ਸਮੇਤ ਵੱਖ-ਵੱਖ ਰਾਜਾਂ ਦੇ ਕਿਸਾਨਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਵਿਚਾਲੇ ਹੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਟੋਹਾਣਾ ਵਿਖੇ ਕਿਸਾਨ ਮਹਾਂ ਪੰਚਾਇਤ ‘ਚ ਸ਼ਾਮਿਲ ਹੋਣ ਲਈ ਜਾ ਰਹੇ ਕਿਸਾਨਾਂ ਨਾਲ ਭਰੀ ਇੱਕ ਬੱਸ ਹਾਈਵੇਅ ‘ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰੀ ਧੁੰਦ ਕਾਰਨ ਅਤੇ ਘੱਟ ਵਿਜ਼ੀਬਿਲਟੀ ਕਾਰਨ ਇਹ ਹਾਦਸਾ ਵਾਪਰਿਆ।

ਡਿਵਾਈਡਰ ਨਾਲ ਟਕਰਾਈ ਬੱਸ

ਦੱਸਿਆ ਜਾ ਰਿਹਾ ਹੈ ਕਿ ਬਠਿੰਡਾ ਦੇ ਪਿੰਡ ਦਿਉਣ ਤੋਂ ਕਹਾਣਾ ਹਰਿਆਣਾ ਵਿਖੇ ਮਹਾ ਪੰਚਾਇਤ ਰੈਲੀ ’ਤੇ ਜਾ ਰਹੇ ਕਿਸਾਨਾਂ ਨਾਲ ਭਰੀ ਬੱਸ ਸੜਕ ਕਿਨਾਰੇ ਬਣੇ ਡਿਵਾਈਡਰ ਨਾਲ ਟਕਰਾ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਥਾਬੰਦੀ ਦੇ ਮੈਂਬਰ ਇਸ ਵਿੱਚ ਸਵਾਰ ਸਨ। ਹਾਦਸੇ ਦੌਰਾਨ ਕਈ ਕਿਸਾਨਾਂ ਦੇ ਮਾਮੂਲੀ ਸੱਟਾਂ ਲੱਗੀਆਂ ਪਰ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।

ਇਹ ਵੀ ਪੜੋ: Blinkit ਵੱਲੋਂ ਸ਼ੁਰੂ ਕੀਤੀ 10 ਮਿੰਟਾਂ ‘ਚ ਐਂਬੂਲੈਂਸ ਸੇਵਾ ‘ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਰੱਖੀ ਇਹ ਸ਼ਰਤ