Home Blog Page 107

ਕਪੂਰਥਲਾ ਪੁਲਸ ਨੇ ਕੀਤਾ ਲੁੱਟ-ਖੋਹ ਦੀ ਸਾਜਿਸ ਘੜਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ

0
Police

ਸੁਲਤਾਨਪੁਰ ਲੋਧੀ, 9 ਮਾਰਚ 2026 : ਪੰਜਾਬ ਦੇ ਜਿਲਾ ਕਪੂਰਥਲਾ (Kapurthala District) ਦੀ ਪੁਲਸ ਨੇ ਸੁਲਤਾਨਪੁਰ ਲੋਧੀ ਵਿਖੇ ਲੁੱਟ-ਖੋਹ (Robbery) ਦੀ ਸਾਜਿਸ਼ ਘੜਨ ਵਾਲੇ ਦੋ ਵਿਅਕਤੀਆਂ ਨੂੰ ਪਕੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ ।

ਕੀ ਸੀ ਸਮੁੱਚਾ ਮਾਮਲਾ

ਕਪੂਰਥਲਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੁਲਤਾਨਪੁਰ ਲੋਧੀ ਵਿੱਚ ਆਰ. ਬੀ. ਐਲ. ਫਿਨਸਰਵ ਲਿਮਿਟਿਡ ਦੇ ਦੋ ਮੁਲਾਜਮਾਂ ਵੱਲੋਂ ਲੁੱਟ-ਖੋਹ ਦੀ ਝੂਠੀ ਕਹਾਣੀ ਰਚ ਕੇ ਕੁਲੈਕਸ਼ਨ ਕੀਤੀ ਰਕਮ ਗਬਨ ਕਰਨ ਦਾ ਮਾਮਲਾ ਬੇਨਕਾਬ ਹੋ ਗਿਆ । ਪੁਲਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰਕੇ ਉਨ੍ਹਾਂ ਪਾਸੋਂ ਨਕਦੀ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਹੈ ।

ਕੀ ਦੱਸਿਆ ਪੁਲਸ ਅਧਿਕਾਰੀਆਂ ਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ (Police officers) ਨੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਮਾੜੇ ਅਨਸਰਾਂ ਅਤੇ ਸਨੈਚਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ ਦੀਆਂ ਹਦਾਇਤਾਂ ਅਤੇ ਸਹਾਇਕ ਪੁਲਿਸ ਕਪਤਾਨ ਧਰੇਂਦਰ ਵਰਮਾ ਦੀ ਅਗਵਾਈ ਹੇਠ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਟੀਮ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਦੀ ਗੁੱਥੀ ਸੁਲਝਾਈ ।

ਕੌਣ ਹਨ ਦੋਵੇਂ ਜਣੇ

ਪੁਲਸ ਵਲੋਂ ਉਕਤ ਘਟਨਾਕ੍ਰਮ ਵਿਚ ਸ਼ਾਮਲ ਜਿਨ੍ਹਾਂ ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਨਿਸ਼ਾਨ ਸਿੰਘ ਅਤੇ ਲਵਪ੍ਰੀਤ ਸਿੰਘ ਸ਼ਾਮਲ ਹਨ । ਪੁਲਸ ਨੇ ਦੋਸ਼ੀਆਂ ਪਾਸੋਂ 2 ਲੱਖ 65 ਹਜ਼ਾਰ ਰੁਪਏ ਨਕਦ, ਸੈਮਸੰਗ ਕੰਪਨੀ ਦਾ ਇੱਕ ਟੈਬ ਅਤੇ ਡਿਵਾਈਸ ਬਰਾਮਦ ਕੀਤੇ ਹਨ । ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ ।

Read More : ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਤੇ ਪੰਜਾਬੀ ਨੌਜਵਾਨ ਕੈਨੇਡਾ ਵਿਖੇ ਗ੍ਰਿਫ਼ਤਾਰ

ਪੰਜਾਬ ਯੂਨੀਵਰਸਿਟੀ ਵਿਖੇ ਆਰ. ਐਸ. ਐਸ. ਆਗੂ ਨੂੰ ਬੁਲਾਏ ਜਾਣ ਤੇ ਹੋਇਆ ਹੰਗਾਮਾ

0
Protest

ਚੰਡੀਗੜ੍ਹ, 9 ਮਾਰਚ 2026 : ਪੰਜਾਬ ਯੂਨੀਵਰਸਿਟੀ (Punjab University) ਵਿਖੇ ਇਕ ਪ੍ਰੋਗਰਾਮ ਵਿਚ ਆਰ. ਐਸ. ਐਸ. ਆਗੂ ਨੂੰ ਮੁੱਖ ਮਹਿਮਾਨ ਵਜੋਂ ਬੁਲਾਏ ਜਾਣ ਤੇ ਅੱਜ ਵਿਦਿਆਰਥੀਆਂ ਵਲੋਂ ਰੋਸ ਪ੍ਰਦਰਸ਼ਨ (Protest) ਕੀਤਾ ਗਿਆ ।

ਵਿਦਿਆਰਥੀਆਂ ਦੇ ਰੋਸ ਪ੍ਰਦਰਸ਼ਨ ਦੌਰਾਨ ਹੋਈਆਂ ਝੜੱਪਾਂ

ਪੰਜਾਬ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇਕ ਪ੍ਰੋਗਰਾਮ ਵਿਚ ਆਰ. ਐਸ. ਐਸ. ਦੇ ਇਕ ਅਧਿਕਾਰੀ ਨੂੰ ਮੁੱਖ ਮਹਿਮਾਨ ਵਜੋਂ ਨਿਯੁਕਤ ਕੀਤੇ ਜਾਣ ਦੇ ਰੋਸ ਵਜੋਂ ਸਥ ਪਾਰਟੀ ਨਾਲ ਜੁੜੇ ਵਿਦਿਆਰਥੀਆਂ ਨੇ ਵਿਰੋਧ ਵਜੋਂ ਜਦੋਂ ਨਾਅਰੇਬਾਜੀ ਸ਼ੁਰੂ ਕੀਤੀ ਤਾਂ ਯੂਨੀਵਰਸਿਟੀ ਵਿਚ ਮਾਹੌਲ ਤਣਾਅਪੂਰਨ ਹੋ ਗਿਆ ।

ਤਣਾਅਪੂਰਨ ਮਾਹੌਲ ਦੇ ਚਲਦਿਆਂ ਪੁਲਸ ਨੂੰ ਕੀਤਾ ਗਿਆ ਸੂਚਿਤ

ਯੂਨੀਵਰਸਿਟੀ ਵਿਚ ਪੈਦਾ ਹੋਏ ਤਣਾਅਪੂਰਨ ਮਾਹੌਲ ਨੂੰ ਸ਼ਾਂਤ ਕਰਨ ਲਈ ਪੁਲਸ ਮੌਕੇ ਤੇ ਪਹੁੰਚੀ ਤੇ ਉਨ੍ਹਾਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ । ਜਿਸ ਦੌਰਾਨ ਵਿਦਿਆਰਥੀਆਂ ਅਤੇ ਪੁਲਸ ਵਿਚਕਾਰ ਝੜੱਪ ਹੋ ਗਈ ਪਰ ਫਿਰ ਵੀ ਪੁਲਸ ਵਲੋਂ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ (Protesting students) ਨੂੰ ਪਕੜ ਕੇ ਲਿਜਾਇਆ ਗਿਆ । ਸੱਥ ਪਾਰਟੀ ਦੇ ਮੈਂਬਰ ਸੁਖਮਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ 9 ਮਾਰਚ ਨੂੰ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ ਕਿਉਂਕਿ ਪੀਯੂ ਪ੍ਰਸ਼ਾਸਨ ਨੇ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਸੀ, ਜਿਸਦਾ ਉਨ੍ਹਾਂ ਦੀ ਪਾਰਟੀ ਨੇ ਵਿਰੋਧ ਕੀਤਾ ਸੀ । ਵਿਰੋਧ ਦਾ ਕਾਰਨ ਇਹ ਸੀ ਕਿ ਆਰਐਸਐਸ ਆਗੂ ਸ਼ਾਮਲ ਹੋ ਰਹੇ ਸਨ ।

ਕੀ ਆਖਿਆ ਸਥ ਪਾਰਟੀ ਦੇ ਬੁਲਾਰੇ ਨੇ

ਸਥ ਪਾਰਟੀ ਦੇ ਬੁਲਾਰੇ ਸੁਖਮਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਹਿਲਾਂ ਹੀ ਪੀ. ਯੂ. ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਸੀ ਕਿ ਸਿੱਖ ਇਤਿਹਾਸ ‘ਤੇ ਇੱਕ ਭਾਸ਼ਣ ਵਿੱਚ ਆਰ. ਐਸ. ਐਸ. ਦੇ ਕਿਸੇ ਅਧਿਕਾਰੀ ਨੂੰ ਮੁੱਖ ਮਹਿਮਾਨ ਵਜੋਂ ਨਾ ਬੁਲਾਇਆ ਜਾਵੇ । ਵਾਈਸ ਚਾਂਸਲਰ (Vice Chancellor) ਨੂੰ ਇੱਕ ਪੱਤਰ ਵੀ ਸੌਂਪਿਆ ਗਿਆ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ 2004 ਦਾ ਇੱਕ ਫ਼ਰਮਾਨ ਸੀ ਜਿਸ ਵਿੱਚ ਅਕਾਲ ਤਖ਼ਤ ਨੇ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਆਰਐਸਐਸ ਸਿੱਖ ਵਿਰੋਧੀ ਹੈ।

ਯੂਨੀਵਰਸਿਟੀ ਵਿਦਿਅਕ ਸੰਸਥਾ ਹੈ ਨਾ ਕਿ ਰਾਜਨੀਤਕ

ਸੁਖਮਨ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਵਿੱਚ ਕਿਸੇ ਵੀ ਸੰਗਠਨ ਜਾਂ ਪਾਰਟੀ ਦਾ ਪ੍ਰਚਾਰ ਨਹੀਂ ਹੋਣਾ ਚਾਹੀਦਾ । ਪੰਜਾਬ ਯੂਨੀਵਰਸਿਟੀ ਇੱਕ ਵਿਦਿਅਕ ਸੰਸਥਾ ਹੈ ਅਤੇ ਇਸਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ । ਆਰ. ਐਸ. ਐਸ. (R. S. S.) ਨਾਲ ਜੁੜੇ ਲੋਕ ਯੂਨੀਵਰਸਿਟੀ ਵਿੱਚ ਪ੍ਰਚਾਰ ਕਰਨ ਲਈ ਆਏ ਸਨ, ਜਿਸਦਾ ਉਸਨੇ ਵਿਰੋਧ ਕੀਤਾ । ਕੁਝ ਵਿਦਿਆਰਥੀਆਂ ਨੇ ਬੱਸ ਵਿੱਚ ਲਿਜਾਂਦੇ ਸਮੇਂ ਨਾਅਰੇਬਾਜ਼ੀ ਵੀ ਕੀਤੀ ।

Read More : ਪੰਜਾਬੀ ਯੂਨੀਵਰਸਿਟੀ ਵਿਚ ਸੈੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਜਾਰੀ

ਈ. ਡੀ. ਦੇਵੇਗੀ ਅਲ ਫਲਾਹ ਯੂਨੀਵਰਸਿਟੀ ਚੇਅਰਮੈਨ ਦੀ ਜ਼ਮਾਨਤ ਨੂੰ ਚੁਣੌਤੀ

0
Enforcement Directorate

ਨਵੀਂ ਦਿੱਲੀ, 9 ਮਾਰਚ 2026 : ਭਾਰਤ ਦੇਸ ਦੀ ਕੇਂਦਰੀ ਜਾਂਚ ਏਜੰਸੀ ਈ. ਡੀ. ਵਲੋਂ ਅਲ ਫਲਾਹ ਯੂਨੀਵਰਸਿਟੀ (Al Fallah University) ਦੇ ਚੇਅਰਮੈਨ ਨੂੰ ਮਿਲੀ ਜ਼ਮਾਨਤ ਨੂੰ ਚੁਣੌਤੀ (Bail challenge) ਦੇਣ ਦਾ ਫ਼ੈਸਲਾ ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੌਣ ਹੈ ਇਹ ਚੇਅਰਮੈਨ

ਇਨਫੋਰਸਮੈਂਟ ਡਾਇਰੈਕਟੋਰੇਟ (Enforcement Directorate) ਅਲ ਫਲਾਹ ਯੂਨੀਵਰਸਿਟੀ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ (61) ਨੂੰ ਸਥਾਨਕ ਅਦਾਲਤ ਵੱਲੋਂ ਦਿੱਤੀ ਗਈ ਅੰਤ੍ਰਿਮ ਜ਼ਮਾਨਤ ਨੂੰ ਚੁਣੌਤੀ ਦੇਵੇਗੀ । ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਈ.ਡੀ. ਨੇ ਕਿਹਾ ਹੈ ਕਿ ਮਾਮਲੇ ਦੇ ਕਈ ਹੋਰ ਪਹਿਲੂਆਂ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਸਿੱਦੀਕੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ ।

ਕਿਸ ਮਾਮਲੇ ਵਿਚ ਦਿੱਤੀ ਸੀ ਅਦਾਲਤ ਨੇ ਜ਼ਮਾਨਤ

ਦਿੱਲੀ ਦੀ ਇਕ ਅਦਾਲਤ ਨੇ ਜਵਾਦ ਸਿੱਦੀਕੀ (Jawad Siddiqui) ਨੂੰ ਮਨੀ ਲਾਂਡਰਿੰਗ ਦੇ ਇਕ ਮਾਮਲੇ ‘ਚ 2 ਹਫ਼ਤਿਆਂ ਦੀ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਸੀ । ਸਿੱਦੀਕੀ ‘ਤੇ ਫਰੀਦਾਬਾਦ ਸਥਿਤ ਇਕ ਵਿਦਿਅਕ ਸੰਸਥਾ ਵਿਚ ਵਿਦਿਆਰਥੀਆਂ ਵੱਲੋਂ ਅਦਾ ਕੀਤੀਆਂ ਗਈਆਂ ਫੀਸਾਂ ਤੋਂ ਗੈਰ-ਕਾਨੂੰਨੀ ਢੰਗ ਨਾਲ ਫੰਡ ਇਕੱਠਾ ਕਰਨ ਅਤੇ ਕਾਲਜ ਦੀ ਮਾਨਤਾ ਅਤੇ ਸਰਟੀਫਿਕੇਸ਼ਨ ਬਾਰੇ ਗਲਤ ਜਾਣਕਾਰੀ ਦੇਣ ਦਾ ਦੋਸ਼ ਹੈ । ਈ. ਡੀ. ਨੇ ਸਿੱਦੀਕੀ ਨੂੰ ਨਵੰਬਰ 2025 ਵਿਚ ਗ੍ਰਿਫਤਾਰ ਕੀਤਾ ਸੀ ਅਤੇ ਇਸ ਸਮੇਂ ਉਹ ਨਿਆਇਕ ਹਿਰਾਸਤ ‘ਚ ਹਨ । ਜਵਾਦ ਸਿੱਦੀਕੀ ਨੇ ਆਪਣੀ ਪਤਨੀ ਦੀ ਦੇਖਭਾਲ ਲਈ ਅੰਤ੍ਰਿਮ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ।

Read More : ਦਿੱਲੀ ਪੁਲਸ ਨੇ ਕੀਤਾ ਅਲਫਲਾਹ ਯੂਨੀਵਰਸਿਟੀ ਦਾ ਚੇਅਰਮੈਨ ਸਿੱਦੀਕੀ ਗ੍ਰਿਫ਼ਤਾਰ

ਪੁਲਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦਾ ਹੋਇਆ ਆਦੀਆਂ ਵਿਖੇ ਸੰਸਕਾਰ

0
Ranjit Singh

ਗੁਰਦਾਸਪੁਰ, 9 ਮਾਰਚ 2026 : ਪੰਜਾਬ ਦੇ ਸ਼ਹਿਰ ਗੁਰਦਾਸਪੁਰ (Gurdaspur) ਦੇ ਪਿੰਡ ਆਦੀਆਂ ਵਿਚ ਅੱਜ ਪੁਲਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦਾ ਅੰਤਿਮ ਸੰਸਕਾਰ (Funeral) ਕਰ ਦਿੱਤਾ ਗਿਆ ਹੈ ।

ਕਿਸ ਮਾਮਲੇ ਵਿਚ ਕਰ ਦਿੱਤਾ ਗਿਆ ਸੀ ਰਣਜੀਤ ਸਿੰਘ ਦਾ ਐਨਕਾਊਂਟਰ

ਅੱਜ ਪਿੰਡ ਆਦੀਆਂ (Village Aadia) ਵਿਖੇ ਜਿਸ ਨੌਜਵਾਨ ਰਣਜੀਤ ਸਿੰਘ (Ranjit Singh) ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਨੂੰ ਅਤੇ ਦੋ ਹੋਰ ਵਿਅਕਤੀਆਂ ਨੂੰ ਆਦੀਆਂ ਚੈਕ ਪੋਸਟ ’ਤੇ ਦੋ ਪੁਲਸ ਮੁਲਾਜ਼ਮਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ 25 ਫਰਵਰੀ ਨੂੰ ਹੋਏ ਇਕ ਪੁਲਸ ਮੁਕਾਬਲੇ ਦੌਰਾਨ ਰਣਜੀਤ ਸਿੰਘ ਮਾਰਿਆ ਗਿਆ ਸੀ ।

ਰਣਜੀਤ ਸਿੰਘ ਦੇ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਦੇ ਰੋਸ ਵਜੋਂ ਪਹਿਲਾਂ ਪਰਿਵਾਰ ਵੱਲੋਂ ਉਸ ਦਾ ਅੰਤਿਮ ਸੰਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਣਜੀਤ ਸਿੰਘ ਦੀ ਲਾਸ਼ ਦੀ ਵਿਗੜ ਰਹੀ ਹਾਲਤ ਨੂੰ ਦੇਖਦਿਆਂ ਅੱਜ ਪਰਿਵਾਰ ਅਤੇ ਕੁਝ ਜਥੇਬੰਦੀਆਂ ਦੀ ਮੌਜੂਦਗੀ ਵਿੱਚ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ।

ਸੰਸਕਾਰ ਵੇਲੇ ਮੌਜੂਦ ਸਨ ਪਿੰਡ ਵਾਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ

ਰਣਜੀਤ ਸਿੰਘ ਦੀ ਵਿਆਹਿਆ ਨਹੀਂ ਹੋਈ ਸੀ, ਜਿਸ ਕਰਕੇ ਪਰਿਵਾਰ ਵੱਲੋਂ ਰਸਮਾਂ ਅਨੁਸਾਰ ਉਸ ਨੂੰ ਸਿਹਰਾ ਲਗਾ ਕੇ ਪਿੰਡ ਦੇ ਹੀ ਸ਼ਮਸ਼ਾਨ ਘਾਟ (Cemetery) ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਸ ਨੂੰ ਅੰਤਿਮ ਵਿਦਾਈ ਦੇਣ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਮੌਜੂਦ ਰਹੇ ।

Read More : ਜਥੇਦਾਰ ਤੋਤਾ ਸਿੰਘ ਦਾ ਅੱਜ ਕੀਤਾ ਜਾਵੇਗਾ ਅੰਤਿਮ ਸੰਸਕਾਰ

ਆਪ ਨੇ ਆਪਣੇ ਮੈਨੀਫੈਸਟੋ ਵਿਚ ਸਿੱਖਿਆ ਅਤੇ ਸਿਹਤ ਨੂੰ ਕੀਤਾ ਹੈ ਸ਼ਾਮਲ : ਮੁੱਖ ਮੰਤਰੀ

0
Bhagwant Singh

ਚੰਡੀਗੜ੍ਹ, 9 ਮਾਰਚ 2026 : ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਮੈਨੀਫੈਸਟੋ ਵਿਚ ਸਿੱਖਿਆ ਅਤੇ ਸਿਹਤ ਨੂੰ ਸ਼ਾਮਲ ਕੀਤਾ ।

ਹੋਰ ਕੀ ਕੀ ਆਖਿਆ ਮੁੱਖ ਮੰਤਰੀ ਮਾਨ ਨੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਕਿਹਾ ਕਿ ਅਸੀਂ ਆਪਣੇ ਚਾਰ ਸਾਲਾਂ ਦੇ ਹਰ ਪਲ ਲੋਕਾਂ ਲਈ ਸਮਰਪਿਤ ਕੀਤੇ ਹਨ । ਦੂਜੀਆਂ ਪਾਰਟੀਆਂ ਦੇ ਮੈਨੀਫੈਸਟੋ ਧਰਮ, ਜਾਤ ਅਤੇ ਇਕ ਦੂਜੇ ਦੇ ਵਿਰੁੱਧ ਖੜ੍ਹੇ ਹੋਣ `ਤੇ ਕੇਂਦ੍ਰਿਤ ਸਨ । ਆਮ ਆਦਮੀ ਪਾਰਟੀ (Aam Aadmi Party) ਦੇ ਕੌਮੀ ਕਨਵੀਨਰ ਕੇਜਰੀਵਾਲ ਨੇ ਆਪਣੇ ਮੈਨੀਫੈਸਟੋ ਵਿਚ ਸਿੱਖਿਆ ਅਤੇ ਸਿਹਤ ਨੂੰ ਸ਼ਾਮਲ ਕੀਤਾ । ਕਾਂਗਰਸ ਦੇ ਸਦਨ ਦੇ ਬਾਈਕਾਟ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ ਕਿ 2027 ਤੋਂ ਬਾਅਦ ਵਿਰੋਧੀ ਧਿਰ ਦੇ ਬੈਂਚ ਖਾਲੀ ਰਹਿਣਗੇ ।

ਵਿਰੋਧੀ ਧਿਰ ਕੋਲ ਗੱਲ ਕਰਨ ਨੂੰ ਕੁੱਝ ਨਹੀਂ ਇਸ ਲਈ ਵਾਕਆਉਟ ਕਰ ਗਏ

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕਾਂਗਰਸੀ 17-18 ਮਿੰਟ ਬੋਲਣ ਤੋਂ ਬਾਅਦ ਵਾਕਆਊਟ ਕਰ ਗਏ । ਵਿਰੋਧੀ ਧਿਰ ਕਿਸ ਬਾਰੇ ਗੱਲ ਕਰੇਗੀ? ਅਸੀਂ ਇਥੇ ਚਾਰ ਸਾਲਾਂ ਵਿਚ ਆਪਣੇ ਸਾਰੇ ਵਾਅਦੇ ਪੂਰੇ ਕਰ ਚੁੱਕੇ ਹਾਂ । ਪਹਿਲਾਂ ਮੈਂ ਮਾਵਾਂ ਅਤੇ ਭੈਣਾਂ ਦੇ ਸਤਿਕਾਰ ਬਾਰੇ ਗੱਲ ਕਰਾਂਗਾ, ਜੋ ਕਿ ਬਹੁਤ ਬਹਿਸ ਦਾ ਵਿਸ਼ਾ ਹੈ । ਮਾਨ ਨੇ ਕਿਹਾ ਕਿ ਬਹੁਤ ਸਾਰੇ ਪਰਿਵਾਰ ਹੋ ਸਕਦੇ ਹਨ ਜਿਨ੍ਹਾਂ ਨੂੰ 1,000 ਰੁਪਏ ਦੀ ਲੋੜ ਨਹੀਂ ਹੁੰਦੀ, ਪਰ ਬਹੁਤ ਸਾਰੇ ਅਜਿਹੇ ਹਨ ਜੋ 50-100 ਰੁਪਏ ਪ੍ਰਤੀ ਦਿਨ ਕਮਾਉਂਦੇ ਹਨ ।

ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਨੋਟਾਂ ਵਾਲੇ ਟਰੱਕਾਂ ਬਾਰੇ ਕੀਤਾ ਖੁਲਾਸਾ

ਮੈਨੂੰ ਬਹੁਤ ਸਾਰੇ ਫੋਨ ਆਏ ਜਿਨ੍ਹਾਂ ਵਿਚ ਕਿਹਾ ਗਿਆ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ। ਵਿਰੋਧੀ ਧਿਰ ਮਹੀਨੇ ਗਿਣ ਰਹੀ ਹੈ ਅਤੇ 48,000 ਰੁਪਏ ਦੀ ਮੰਗ ਕਰ ਰਹੀ ਹੈ। ਕੀ ਉਨ੍ਹਾਂ ਨੇ ਨੌਕਰੀਆਂ ਅਤੇ ਕਰੰਸੀ ਦੇ ਟਰੱਕ ਵਰਗੇ ਆਪਣੇ ਵਾਅਦੇ ਪੂਰੇ ਕੀਤੇ ਹਨ? ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਹਿੰਦਾ ਹੁੰਦਾ ਸੀ ਕਿ ਦਿੱਲੀ ਤੋਂ ਨੋਟਾਂ ਦੇ ਟਰੱਕ ਆਉਣਗੇ ਮੈਂ ਦਿੱਲੀ ਦੀਆਂ ਸਾਰੀਆਂ ਚੁੰਗੀਆਂ ਚੈਕ ਕਰਵਾ ਲਈ ਕਿ ਸ਼ਾਇਦ ਕਿਤੇ ਨੋਟ ਮਿਲ ਜਾਣਗੇ । ਉਹ ਅੱਜ ਵੀ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖ ਰਿਹਾ ਹੈ ।

ਰਸੋਈ ਯੋਜਨਾ ਸਿਰਫ਼ ਰੋਟੀ ਪਕਾਉਣ ਲਈ ਕਾਫੀ ਨਹੀਂ ਹੈ : ਮਾਨ

ਮੈਂ ਇਹ ਨਹੀਂ ਕਹਿ ਰਿਹਾ ਕਿ ਇਕ ਹਜ਼ਾਰ ਰੁਪਏ ਕਿਸੇ ਨੂੰ ਵੀ ਅਮੀਰ ਬਣਾ ਦੇਣਗੇ, ਪਰ ਕਬੀਲਦਾਰ ਖੇਤਰ ਵਿਚ ਹਰ ਰੁਪਏ ਦੀ ਕੀਮਤ ਹੈ । ਬਿਜਲੀ ਅਤੇ ਬੱਸ ਯਾਤਰਾ ਮੁਫ਼ਤ ਹੈ । 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਹੈ । ਮੁੱਖ ਮੰਤਰੀ ਨੇ ਕਿਹਾ ਕਿ ਰਸੋਈ ਯੋਜਨਾ ਸਿਰਫ਼ ਰੋਟੀ ਪਕਾਉਣ ਲਈ ਕਾਫ਼ੀ ਨਹੀਂ ਹੈ । ਬਹੁਤ ਸਾਰੇ ਪਰਿਵਾਰਾਂ ਨੂੰ ਸਹੀ ਪੋਸ਼ਣ ਨਹੀਂ ਮਿਲ ਰਿਹਾ । ਇਸ ਯੋਜਨਾ ਦੇ ਤਹਿਤ ਜੇਕਰ ਤੁਸੀਂ ਸਹੀ ਢੰਗ ਨਾਲ ਖਾਓਗੇ ਅਤੇ ਮਿਹਨਤ ਨਾਲ ਪੜ੍ਹਾਈ ਕਰੋਗੇ ਤਾਂ ਹੀ ਤੁਸੀਂ ਤਰੱਕੀ ਕਰੋਗੇ ।

Read More : ਪੰਜਾਬ ਦੀਆਂ ਔੌਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਣ ਦਾ ਮੁੱਖ ਮੰਤਰੀ ਨੇ ਕੀਤਾ ਐਲਾਨ

ਅਮਿਤਾਭ ਬੱਚਨ ਨੇ ਅਯੁੱਧਿਆ `ਚ ਖਰੀਦਿਆ 35 ਕਰੋੜ ਰੁਪਏ ਦਾ ਪਲਾਟ

0
Amitabh Bachchan

ਅਯੁੱਧਿਆ, 9 ਮਾਰਚ 2026 : ਭਾਰਤ ਦੇਸ਼ ਦੇ ਪ੍ਰਸਿੱਧ ਫਿ਼ਲਮ ਸਟਾਰ (Film star) ਅਮਿਤਾਭ ਬੱਚਨ ਵਲੋਂ ਅਯੁੱਧਿਆ ਵਿਖੇ ਕਰੋੜਾ ਰੁਪਏ ਦੀ ਪ੍ਰਾਪਰਟੀ ਖਰੀਦਣ (Buying property) ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨੇ ਏਕੜ ਦਾ ਹੈ ਇਹ ਪਲਾਟ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਮਿਤਾਭ ਬੱਚਨ (Amitabh Bachchan) ਨੇ ਅਯੁੱਧਿਆ ‘ਚ 2.67 ਏਕੜ ਦਾ ਪਲਾਟ 35 ਕਰੋੜ ਰੁਪਏ ‘ਚ ਖਰੀਦਿਆ ਹੈ । ਇਹ ਸੌਦਾ ਰੀਅਲ ਅਸਟੇਟ ਕੰਪਨੀ `ਹਾਊਸ ਆਫ ਅਭਿਨੰਦਨ ਲੋਢਾ`(ਐੱਚ. ਓ. ਏ. ਬੀ. ਐੱਲ.) ਅਤੇ ਅਮਿਤਾਭ ਦੀ ਕੰਪਨੀ ਏ. ਬੀ. ਕਾਰਪ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਰਾਜੇਸ਼ ਯਾਦਵ ਰਾਹੀਂ ਸੰਪੰਨ ਹੋਇਆ । ਇਹ ਪਲਾਟ ਕੰਪਨੀ ਦੇ 75 ਏਕੜ ਦੇ ਲਗਜ਼ਰੀ ਭੂ-ਵਿਕਾਸ ਪ੍ਰਾਜੈਕਟ `ਦਿ ਸਰਯੂ` ਦੇ ਨੇੜੇ ਸਥਿਤ ਹੈ ।

ਐੱਚ. ਓ. ਏ. ਬੀ. ਐੱਲ. ਦੇ ਚੇਅਰਮੈਨ ਨੇ ਕੀ ਦੱਸਿਆ

ਜਨਵਰੀ, 2024 `ਚ ਵੀ ਬੱਚਨ ਨੇ ਇਸ ਪ੍ਰਾਜੈਕਟ `ਚ ਇਕ ਪਲਾਟ ਖਰੀਦਿਆ ਸੀ । ਕੰਪਨੀ ਅਨੁਸਾਰ ਇਹ ਅਯੁੱਧਿਆ (Ayodhya) ‘ਚ ਉਨ੍ਹਾਂ ਦੇ ਮਾਧਿਅਮ ਰਾਹੀਂ ਕੀਤਾ ਗਿਆ ਤੀਜਾ ਨਿਵੇਸ਼ ਅਤੇ ਕੁੱਲ ਮਿਲਾ ਕੇ ਚੌਥਾ ਨਿਵੇਸ਼ ਹੈ । ਇਸ ਤੋਂ ਇਲਾਵਾ ਬੱਚਨ ਨੇ ਐੱਚ. ਓ. ਏ. ਬੀ. ਐੱਲ. ਦੇ ਅਲੀਬਾਗ ਪ੍ਰਾਜੈਕਟ ‘ਚ ਵੀ 10 ਹਜ਼ਾਰ ਵਰਗ ਫੁੱਟ ਦਾ ਪਲਾਟ ਖਰੀਦਿਆ ਸੀ । ਐੱਚ. ਓ. ਏ. ਬੀ. ਐੱਲ. ਦੇ ਚੇਅਰਮੈਨ ਅਭਿਨੰਦਨ ਲੋਢਾ ਨੇ ਦੱਸਿਆ ਕਿ ਅਯੁੱਧਿਆ ‘ਚ ਬੁਨਿਆਦੀ ਢਾਂਚੇ ਅਤੇ ਸਰਕਾਰੀ ਨਿਵੇਸ਼ ਦੇ ਨਿਰੰਤਰ ਵਿਕਾਸ ਕਾਰਨ ਇਹ ਲੰਬੀ ਮਿਆਦ ਦੇ ਜ਼ਮੀਨ ਨਿਵੇਸ਼ ਲਈ ਆਕਰਸ਼ਕ ਬਣ ਰਹੀ ਹੈ ।

Read More : ਹੈਦਰਾਬਾਦ ‘ਚ ਗੋਦਰੇਜ ਪ੍ਰਾਪਰਟੀਜ਼ ਨੇ 2600 ਕਰੋੜ ਰੁਪਏ ਤੋਂ ਵੱਧ ਦੇ ਘਰ ਵੇਚੇ

ਕਪੂਰਥਲਾ ਪੁਲਸ ਨੇ ਕੀਤਾ ਗੈਰ-ਕਾਨੂੰਨੀ ਹਥਿਆਰਾਂ ਦੇ ਮਾਡਿਊਲ ਦਾ ਪਰਦਾ ਫਾਸ਼

0
Arms

ਕਪੂਰਥਲਾ, 9 ਮਾਰਚ 2026 : ਪੰਜਾਬ ਦੇ ਸ਼ਹਿਰ ਕਪੂਰਥਲਾ (Kapurthala) ਦੀ ਪੁਲਸ ਵਲੋਂ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇਕ ਮਾਡਿਊਲ ਦਾ ਪਰਦਾ ਫਾਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ।

ਕਿੰਨਿਆਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਮੁਤਾਬਕ ਜਿਲਾ ਕਪੂਰਥਲਾ ਦੀ ਪੁਲਸ ਵਲੋਂ ਖੂਫੀਆ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਕਰਦਿਆਂ ਗੈਰ-ਕਾਨੂੰਨੀ ਹਥਿਆਰਾਂ (Illegal weapons) ਦੀ ਸਪਲਾਈ ਵਿਚ ਸ਼ਾਮਲ ਜਿਸ ਮਾਡਿਊਲ ਦਾ ਪਰਦਾ ਫਾਸ਼ ਕੀਤ ਗਿਆ ਹੈ ਵਿਚ ਇਕ ਨਾਬਾਲਗ ਸਮੇਤ ਦੋ ਨੂੰ ਗ੍ਰਿਫ਼ਤਾਰ (Two arrested) ਕੀਤਾ ਗਿਆ ਹੈ । ਗ੍ਰਿਫ਼ਤਾਰ ਕੀਤੇ ਗਏ ਦੋਹਾਂ ਜਣਿਆਂ ਕੋਲੋਂ 7.65 ਐਮ. ਐਮ. ਦੀਆਂ ਪੰਜ ਦੇਸੀ ਪਿਸਤੌਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ ।

ਮੁੱਢਲੀ ਜਾਂਚ ਵਿਚ ਕੀ ਕੀ ਆਇਆ ਸਾਹਮਣੇ

ਕਪੂਰਥਲਾ ਪੁਲਸ ਵਲੋਂ ਉਕਤ ਵਿਅਕਤੀਆਂ ਤੋਂ ਕੀਤੀ ਗਈ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਵਿਦੇਸ਼ਾਂ ਵਿੱਚ ਸਥਿਤ ਹੈਂਡਲਰਾਂ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ । ਇਹ ਹੈਂਡਲਰ ਫਿਲੀਪੀਨਜ਼ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿੱਚ ਦੱਸੇ ਜਾਂਦੇ ਹਨ । ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮਾਂ ਨੇ ਇਹ ਗੈਰ-ਕਾਨੂੰਨੀ ਹਥਿਆਰ ਮੱਧ ਪ੍ਰਦੇਸ਼ ਤੋਂ ਖਰੀਦੇ ਸਨ । ਯੋਜਨਾ ਇਨ੍ਹਾਂ ਨੂੰ ਪੰਜਾਬ ਦੇ ਇੱਕ ਗਿਰੋਹ ਨੂੰ ਸਪਲਾਈ ਕਰਨ ਦੀ ਸੀ । ਹਾਲਾਂਕਿ ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨਾਲ ਇੱਕ ਵੱਡੀ ਘਟਨਾ ਟਲ ਗਈ ।

Read More : ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਦੋਸ਼ ਹੇਠ ਨਾਬਾਲਗ ਸਣੇ 6 ਜਣੇ ਗ੍ਰਿਫ਼ਤਾਰ

ਲਾਰੈਂਸ ਬਿਸ਼ਨੋਈ ਸਮੇਤ 3 ਜਬਰੀ ਵਸੂਲੀ ਦੇ ਮਾਮਲੇ `ਚ ਬਰੀ

0
Lawrence Bishnoi

ਨਵੀਂ ਦਿੱਲੀ, 9 ਮਾਰਚ 2026 : ਦਿੱਲੀ ਦੀ ਇਕ ਅਦਾਲਤ (Delhi Court) ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ 3 ਨੂੰ ਇਕ ਕਰੋੜ ਰੁਪਏ ਦੀ ਕਥਿਤ ਜਬਰੀ ਵਸੂਲੀ ਦੇ ਮਾਮਲੇ ‘ਚ ਬਰੀ (Acquittal) ਕਰ ਦਿੱਤਾ ਹੈ ।

ਕੀ ਦੋਸ਼ ਲਗਾਇਆ ਸੀ ਸਿ਼ਕਾਇਤਕਰਤਾ ਨੇ

ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਅਪਰਾਧ ਨੂੰ ਸਾਬਤ ਕਰਨ ਲਈ ਸਬੂਤ ਪੇਸ਼ ਕਰਨ ‘ਚ ਅਸਫਲ ਰਿਹਾ । ਚੀਫ਼ ਜੁਡੀਸ਼ੀਅਲ ਮੈਜਿਸਟਰੇਟ (Chief Judicial Magistrate) ਨੂਪੁਰ ਗੁਪਤਾ ਨੇ ਰਮਨਦੀਪ ਸਿੰਘ ਦੀ ਸਿ਼ਕਾਇਤ ਦੇ ਆਧਾਰ ‘ਤੇ ਆਈ. ਪੀ. ਸੀ. ਦੀ ਧਾਰਾ 387 ਅਧੀਨ ਸਨਲਾਈਟ ਕਾਲੋਨੀ ਪੁਲਸ ਸਟੇਸ਼ਨ ‘ਚ ਦਰਜ ਇਕ ਮਾਮਲੇ ‘ਚ ਲਾਰੈਂਸ ਬਿਸ਼ਨੋਈ (Lawrence Bishnoi), ਹਰੇਨ ਸਰਪਾਡੀਆ ਤੇ ਆਸ਼ੀਸ਼ ਸ਼ਰਮਾ ਨੂੰ ਬਰੀ ਕਰ ਦਿੱਤਾ । ਸਿਕਾਇਤਕਰਤਾ (Complainant) ਨੇ ਦੋਸ਼ ਲਗਾਇਆ ਸੀ ਕਿ 23 ਤੇ 24 ਅਪ੍ਰੈਲ-2023 ਦੀ ਅੱਧੀ ਰਾਤ ਵੇਲੇ ਉਸ ਨੂੰ ਇਕ ਅਣਜਾਣ ਨੰਬਰ ਤੋਂ ਫੋਨ ਆਇਆ ਜਿਸ ‘ਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਨਾਲ ਹੀ ਇਕ ਕਰੋੜ ਰੁਪਏ ਦੀ ਮੰਗ ਵੀ ਕੀਤੀ ਗਈ ।

Read More : ਅਦਾਲਤ ਨੇ ਗੈਂਗਸਟਰ ਗੋਲਡੀ ਬਰਾੜ ਦੀ ਮਾਂ ਨੂੰ ਦਿੱਤੀ ਪੱਕੀ ਜ਼ਮਾਨਤ

ਇਕ ਰੁਪਏ ਵਿਚ ਜੁੱਤੀਆਂ ਦੀ ਆਫਰ ਤੇ ਇਕੱਠੀ ਭੀੜ ਤੇ ਪੁਲਸ ਨੇ ਕੀਤਾ ਲਾਠੀਚਾਰਜ

0
crowd

ਕੋਝੀਕੋਡ, 9 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਕੇਰਲ (Kerala) ਦੇ ਕੋਝੀਕੋਡ ਵਿਚ ਦੁਕਾਨਦਾਰ ਵਲੋਂ ਇਕ ਰੁਪਏ ਵਿਚ ਜੁੱਤੀਆਂ ਦੀ ਆਫਰ ਦਿੱਤੇ ਜਾਣ ਦੇ ਮਾਮਲੇ ਵਿਚ ਭੀੜ ਤੇ ਲਾਠੀਚਾਰਜ ਦਾ ਮਾਮਲਾ ਸਾਹਮਣੇ ਆਇਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਕੇਰਲ ਦੇ ਕੋਝੀਕੋਡ ‘ਚ ਮਹਿੰਗੀਆਂ ਜੁੱਤੀਆਂ ਸਿਰਫ਼ ਇਕ ਰੁਪਏ ‘ਚ ਦੇਣ ਦੀ ਮਸ਼ਹੂਰੀ ਕਰਨ ਵਾਲੀ ਇਕ ਦੁਕਾਨ ਦੇ ਬਾਹਰ ਐਤਵਾਰ ਸਵੇਰੇ ਭਾਰੀ ਭੀੜ ਇਕੱਠੀ ਹੋ ਗਈ । ਭੀੜ ਨੂੰ ਕਾਬੂ ‘ਚ ਕਰਨ ਲਈ ਪੁਲਸ ਨੂੰ ਲਾਠੀਚਾਰਜ (Baton charge) ਕਰਨਾ ਪਿਆ । ਵਾਇਰਲ ਮਸ਼ਹੂਰੀ ਤੋਂ ਪ੍ਰਭਾਵਿਤ ਹੋ ਕੇ ਸੈਂਕੜੇ ਗਾਹਕ ਤੜਕੇ ਹੀ ਇਲਾਕੇ ‘ਚ ਆ ਗਏ, ਜਿਸ ਕਾਰਨ ਹਫੜਾ-ਦਫੜੀ ਮਚ ਗਈ ਤੇ ਆਵਾਜਾਈ `ਚ ਵਿਘਨ ਪੈ ਗਿਆ ।

ਪੁਲਸ ਨੇ ਦੁਕਾਨ ਮਾਲਕ ਨੂੰ ਲੈ ਲਿਆ ਹੈ ਹਿਰਾਸਤ ਵਿਚ

ਪੁਲਸ ਅਨੁਸਾਰ ਦੁਕਾਨਦਾਰ ਨੇ ਪਹਿਲੇ 100 ਗਾਹਕਾਂ ਨੂੰ ਹੀ ਸਿਰਫ਼ ਇਕ ਰੁਪਏ ‘ਚ ਜੁੱਤੀਆਂ ਦੇਣ ਦੀ ਗੱਲ ਕਹੀ ਸੀ । ਇਸ ਕਾਰਨ ਭੀੜ ਰਾਤ 2 ਵਜੇ ਹੀ ਇਕੱਠੀ ਹੋਣ ਲੱਗ ਪਈ । ਵਾਇਨਾਡ ਵਰਗੇ ਜਿਲਿਆਂ ਦੇ ਵੀ ਲੋਕ ਆਏ ਸਨ । ਸਥਿਤੀ ਦੇ ਕਾਬੂ ਤੋਂ ਬਾਹਰ ਹੋਣ ‘ਤੇ ਪੁਲਸ ਨੂੰ ਦਖਲ ਦੇਣਾ ਪਿਆ । ਇਲਾਕੇ ‘ਚ ਤਣਾਅ ਪੈਦਾ ਕਰਨ ਦੇ ਦੋਸ਼ ਹੇਠ ਦੁਕਾਨ ਦੇ ਮਾਲਕ ਨੂੰ ਹਿਰਾਸਤ (Detention) ‘ਚ ਲੈ ਲਿਆ ਗਿਆ ਹੈ ।

Read More : ਅੱਤਵਾਦੀ ਮਾਡਿਊਲ ਦੇ 8 ਮੈਂਬਰਾਂ ਦੀ ਨਿਆਇਕ ਹਿਰਾਸਤ 14 ਦਿਨ ਵਧੀ

ਗਾਇਕਾ ਰਿਹਾਨਾ ਦੇ ਘਰ ਤੇ ਮਹਿਲਾ ਨੇ ਹੀ ਕੀਤੀ ਗੋਲੀਬਾਰੀ

0
Rihana

ਅਮਰੀਕਾ, 9 ਮਾਰਚ 2026 : ਅਮਰੀਕਾ (America) ਦੇ ਲਾਸ ਏਂਜਲਸ ਦੇ ਬੇਵਰਲੀ ਹਿਲਜ਼ ਵਿਖੇ ਬੀਤੇ ਦਿਨੀਂ ਗਾਇਕਾ ਰਿਹਾਨਾ (Singer Rihanna) ਦੇ ਘਰ ਇਕ ਮਹਿਲਾ ਵਲੋਂ ਹੀ ਗੋਲੀਬਾਰੀ (Shooting) ਕੀਤੇ ਜਾਣ ਦਾ ਪਤਾ ਚੱਲਿਆ ਹੈ ।

ਕੀ ਹੈ ਸਮੁੱਚਾ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਲਾਸ ਏਂਜਲਸ ਦੇ ਬੇਵਰਲੀ ਹਿਲਜ਼ ਵਿੱਚ ਮਸ਼ਹੂਰ ਗਾਇਕਾ ਰਿਹਾਨਾ ਦੇ ਘਰ ‘ਤੇ ਗੋਲੀਆਂ ਚਲਾਈਆਂ ਗਈਆਂ । ਪੁਲਸ ਨੇ ਐਤਵਾਰ ਨੂੰ ਇਸ ਘਟਨਾ ਦੇ ਸਬੰਧ ਵਿੱਚ ਇੱਕ 30 ਸਾਲਾ ਔਰਤ ਨੂੰ ਹਿਰਾਸਤ (Woman detained) ਵਿੱਚ ਲਿਆ । ਦੋਸ਼ ਹੈ ਕਿ ਔਰਤ ਨੇ ਰਿਹਾਨਾ ਦੇ ਘਰ ‘ਤੇ ਕਈ ਗੋਲੀਆਂ ਚਲਾਈਆਂ । ਜਦੋਂ ਹਮਲਾ ਹੋਇਆ ਤਾਂ ਰਿਹਾਨਾ ਆਪਣੇ ਘਰ ਦੇ ਅੰਦਰ ਸੀ ।

ਗੋਲੀਬਾਰੀ 8 ਮਾਰਚ ਦੀ ਦੁਪਹਿਰ ਨੂੰ ਹੋਈ । ਰਿਪੋਰਟ ਨੇ ਪੁਲਸ ਦੇ ਹਵਾਲੇ ਨਾਲ ਕਿਹਾ ਕਿ ਪੁਲਸ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਤੁਰੰਤ ਮੌਕੇ ‘ਤੇ ਪਹੁੰਚ ਗਈ । ਗੋਲੀਬਾਰੀ ਤੋਂ ਥੋੜ੍ਹੀ ਦੇਰ ਬਾਅਦ ਲਗਭਗ 1 : 21 ਵਜੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਬਾਅਦ ਵਿੱਚ ਪੁਲਸ ਨੇ ਉਸੇ ਥਾਂ ਤੋਂ ਇੱਕ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ।

ਕੀ ਦਸੱਦੀਆਂ ਹਨ ਪੁਲਸ ਵਿਭਾਗ ਦੀਆਂ ਰੇਡੀਓ ਰਿਪੋਰਟਾਂ

ਅਧਿਕਾਰੀਆਂ ਨੇ ਕਿਹਾ ਕਿ ਔਰਤ ਆਪਣੀ ਕਾਰ ਵਿੱਚ ਸੀ ਅਤੇ ਕਥਿਤ ਤੌਰ ‘ਤੇ ਰਿਹਾਨਾ ਦੇ ਘਰ ਅੰਦਰ ਕਈ ਗੋਲੀਆਂ ਚਲਾਈਆਂ, ਫਿਰ ਤੁਰੰਤ ਚਲੀ ਗਈ । ਲਾਸ ਏਂਜਲਸ ਪੁਲਿਸ ਵਿਭਾਗ ਦੀਆਂ ਰੇਡੀਓ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਪਹਿਲੇ ਜਵਾਬ ਦੇਣ ਵਾਲੇ ਨੇ ਦੱਸਿਆ ਕਿ ਔਰਤ ਇੱਕ ਚਿੱਟੇ ਟੇਸਲਾ ਵਿੱਚ ਸੀ ਅਤੇ ਲਗਭਗ 10 ਗੋਲੀਆਂ ਚਲਾਈਆਂ ।

Read More : ਅਮਰੀਕਾ ਵਿਖੇ ਗੋਲੀਬਾਰੀ ਵਿਚ ਚਾਰ ਦੀ ਮੌਤ 14 ਜਣੇ ਹੋਏ ਜ਼ਖ਼ਮੀ