ਭਾਰਤ ਸਰਕਾਰ ਨੇ ਲਗਾਈ ਲਾਰੈਂਸ ਆਫ ਪੰਜਾਬ ਦੀ ਰਿਲੀਜਿੰਗ ‘ਤੇ ਰੋਕ

0
33
Lawrence of Punjab

ਨਵੀਂ ਦਿੱਲੀ, 24 ਅਪ੍ਰੈਲ 2026 : ਭਾਰਤ ਸਰਕਾਰ (Government of India) ਵਲੋਂ ਲਾਰੈਂਸ ਆਫ ਪੰਜਾਬ ਵੈਬ ਸੀਰੀਜ਼ ਦੀ ਰਿਲੀਜਿੰਗ ਤੇ ਜੀ-5 ਨੂੰ ਰੋਕ ਲਗਾਉਣ (prohibit) ਦਾ ਹੁਕਮ ਜਾਰੀ ਕੀਤੇ ਜਾਣ ਦਾ ਸਮਾਚਾਰ ਹੈ ।

ਕਦੋਂ ਰਿਲੀਜ਼ ਹੋਣੀ ਸੀ ਇਹ ਵੈਬ ਸੀਰੀਜ

ਮਿਲੀ ਜਾਣਕਾਰੀ ਅਨੁਸਾਰ ਓ. ਟੀ. ਟੀ. ਪਲੇਟਫਾਰਮ ਜੀ-5 ਜਿਸ ‘ਤੇ ਲਾਰੈਂਸ ਆਫ ਪੰਜਾਬ (Lawrence of Punjab) ਵੈਬ ਸੀਰੀਜ਼ 27 ਅਪੈ੍ਰਲ ਨੂੰ ਜਾਰੀ ਹੋਣੀ ਸੀ ਦੀ ਰਿਲੀਜਿੰਗ ਤੇ ਭਾਰਤ ਸਰਕਾਰ ਦੇ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ (Union Ministry of Information and Broadcasting) ਵਲੋਂ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ । ਦੱਸਣਯੋਗ ਹੈ ਕਿ ਇਨ੍ਹਾਂ ਹੁਕਮਾਂ ਨਾਲ ਹੀ ਹਾਈਕੋਰਟ ਵਿਚ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਦਾ ਵੀ ਇਕ ਤਰ੍ਹਾਂ ਨਾਲ ਨਿਪਟਾਰਾ ਹੋ ਗਿਆ ਹੈ ।

ਪੰਜਾਬ ਪੁਲਸ ਨੇ ਵੀ ਕੀਤੀ ਸੀ ਪੱਤਰ ਲਿਖ ਕੇ ਮੰਗ

ਜਿਕਰਯੋਗ ਹੈ ਕਿ ਲੰਘੇ ਦਿਨੀਂ ਪੰਜਾਬ ਪੁਲਸ ਦੇ ਵਿਸ਼ੇਸ਼ ਡੀ. ਜੀ. ਪੀ. (ਸਾਈਬਰ ਕਰਾਈਮ) ਵੀ. ਨੀਰਜ ਵਲੋਂ ਵੀ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਗਈ ਸੀ ਕਿ ਇਸ ਫਿਲਮ ਦੇ ਪ੍ਰਸਾਰਣ ਤੇ ਰੋਕ ਲਗਾਈ ਜਾਵੇ, ਜਿਸਨੂੰ ਅੱਜ ਭਾਰਤ ਸਰਕਾਰ ਦੇ ਹੁਕਮਾਂ ਨਾਲ ਅਮਲੀ ਜਾਮਾ ਪੈ ਗਿਆ ਹੈ ।

LEAVE A REPLY

Please enter your comment!
Please enter your name here