ਚੇਨਈ, 22 ਸਤੰਬਰ 2026 : ਭਾਰਤ ਦੇਸ਼ ਦੇ ਸਾਬਕਾ ਸੀਨੀਅਰ ਤੇਜ ਗੇਂਦਬਾਜ (Former senior fast bowler) ਜ਼ਹੀਰ ਖਾਨ ਨੂੰ ਚੇਨਈ ਸੁਪਰ ਕਿੰਗਜ਼ (Chennai Super Kings) ਵਲੋਂ ਆਗਾਮੀ ਸੀਜ਼ਨ ਲਈ ਆਪਣਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ ।
ਖਾਨ ਨੇ ਕਿਸ ਦੀ ਥਾਂ ਲਈ ਹੈ
ਮਿਲੀ ਜਾਣਕਾਰੀ ਅਨੁਸਾਰ ਜ਼ਹੀਰ ਨੇ ਸਟੀਫਨ ਫਲੇਮਿੰਗ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੇ 18 ਸੀਜ਼ਨਾਂ ਤੱਕ ਟੀਮ ਦੀ ਕਮਾਨ ਸੰਭਾਲੀ । ਸੀ. ਐੱਸ. ਕੇ. ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਐਲਾਨ ਕਰਦਿਆਂ ਲਿਖਿਆ ਹੈ ਕਿ ਚੇਨਈ ਸੁਪਰ ਕਿੰਗਜ਼ ਦੇ ਮੁੱਖ ਕੋਚ (Head Coach) ਵਜੋਂ ਜ਼ਹੀਰ ਖ਼ਾਨ ਦਾ ਸਵਾਗਤ ਹੈ ।
ਦੱਸਣਯੋਗ ਹੈ ਕਿ ਫਲੇਮਿੰਗ ਨੇ ਪਿਛਲੇ ਸਾਲ ਜੁਲਾਈ ਵਿੱਚ ਪੰਜ ਵਾਰ ਦੀ ਚੈਂਪੀਅਨ ਸੀ. ਐੱਸ. ਕੇ. ਤੋਂ ਵੱਖ ਹੋਣ ਦਾ ਐਲਾਨ ਕੀਤਾ ਸੀ । ਸਮਝਿਆ ਜਾਂਦਾ ਹੈ ਕਿ ਸੀ. ਐੱਸ. ਕੇ. ਦੀ ਕ੍ਰਿਕਟ ਪ੍ਰਬੰਧਨ ਕਮੇਟੀ ਵਿੱਚ ਸ਼ਾਮਲ ਐੱਮ. ਐੱਸ. ਧੋਨੀ, ਕਪਤਾਨ ਰੁਤੁਰਾਜ ਗਾਇਕਵਾੜ ਅਤੇ ਮਾਲਕ ਰੂਪਾ ਗੁਰੂਨਾਥ ਇਸ ਵਾਰ ਇੱਕ ਭਾਰਤੀ ਕੋਚ ਚਾਹੁੰਦੇ ਸਨ ।
ਆਪਣੇ ਕਰੀਅਰ ਦੌਰਾਨ ਜ਼ਹੀਰ ਖਾਨ ਨੇ ਕਿੰਨੇ ਟੈਸਟ ਮੈਚ ਖੇਡੇ ਹਨ
ਜਿ਼ਕਰਯੋਗ ਹੈ ਕਿ ਜਲਦ ਹੀ 48 ਸਾਲ ਦੇ ਹੋਣ ਵਾਲੇ ਜ਼ਹੀਰ ਖਾਨ (Zaheer Khan) ਨੇ ਭਾਰਤ ਲਈ 92 ਟੈਸਟ, 200 ਇੱਕ ਰੋਜ਼ਾ ਅਤੇ 17 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ । 2011 ਵਿਸ਼ਵ ਕੱਪ ਵਿੱਚ ਭਾਰਤ ਦੀ ਇਤਿਹਾਸਕ ਖ਼ਿਤਾਬੀ ਜਿੱਤ ਦੌਰਾਨ ਉਹ 21 ਵਿਕਟਾਂ ਲੈ ਕੇ ਟੂਰਨਾਮੈਂਟ ਵਿੱਚ ਟੀਮ ਦੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ ਸਨ। ਜ਼ਹੀਰ 2024 ਸੀਜ਼ਨ ਵਿੱਚ ਲਖਨਊ ਸੁਪਰ ਜਾਇੰਟਸ ਦੇ ਮੈਂਟਰ ਦੀ ਭੂਮਿਕਾ ਵੀ ਨਿਭਾ ਚੁੱਕੇ ਹਨ ।









