ਮਹਿਲਾ ਨੇ ਪਤੀ ਨੂੰ ਮਾਰਨ ਦੀ ਦਿੱਤੀ ਸੀ ਸੁਪਾਰੀ, ਸਾਥੀਆਂ ਸਮੇਤ ਗ੍ਰਿਫਤਾਰ
ਪਿੰਡ ਮਜਾਲ ਕਲਾਂ ਵਿਖੇ ਹੋਈ ਫਾਇਰਿੰਗ ਮਾਮਲੇ ਵਿੱਚ ਖੁਲਾਸਾ ਕਰਦੇ ਐੱਸਐੱਸਪੀ ਡਾ ਨਾਨਕ ਸਿੰਘ ਨੇ ਦੱਸਿਆ ਕਿ ਪਤਨੀ ਵੱਲੋਂ ਆਪਣੇ ਪਤੀ ਨੂੰ ਮਾਰਨ ਲਈ ਸੁਪਾਰੀ ਦਿੱਤੀ ਗਈ ਸੀ। ਥਾਣਾ ਕੋਤਵਾਲੀ ਪੁਲਿਸ ਨੇ ਇਸ ਮਾਮਲੇ ਵਿੱਚ ਮਨਪ੍ਰੀਤ ਕੌਰ ਉਰਫ ਗੱਗੀ ਵਾਸੀ ਪਿੰਡ ਤੇਜਾ ਅਤੇ ਉਸਦੇ ਸਾਥੀ ਹਰਸਿਮਰਨਜੀਤ ਸਿੰਘ ਉਰਫ ਗੋਰਾ ਅਤੇ ਕਰਨ ਸਿੰਘ ਉਰਫ ਨਿਖਲ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜਮਾਂ ਕੋਲੋਂ ਇੱਕ 32 ਬੋਰ, ਇਕ 315 ਬੋਰ ਨਜਾਇਜ ਪਿਸਤੌਲ ਅਤੇ 10 ਜਿੰਦਾ ਰੋਂਦ ਬਰਾਮਦ ਕੀਤੇ ਗਏ ਹਨ।
ਅਸਲੇ ਸਮੇਤ ਗ੍ਰਿਫ਼ਤਾਰ
ਐੱਸਐੱਸਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਢਿੱਲੋ ਨੂੰ ਸੂਚਨਾ ਮਿਲੀ ਸੀ ਕਿ ਕਰਨ ਉਰਫ ਨਿਖਲ ਅਤੇ ਹਰਸਿਮਰਨਜੀਤ ਸਿੰਘ ਉਰਫ ਗੋਰਾ ਕੋਲ ਨਜਾਇਜ਼ ਪਿਸਤੌਲ ਹੈ। ਪੁਲਿਸ ਅਨੁਸਾਰ ਇੰਨਾ ਦੋਹਾਂ ਵੱਲੋਂ ਹੀ ਮਨਪ੍ਰੀਤ ਕੌਰ ਦੀ ਸ਼ਹਿ ’ਤੇ ਉਸ ਦੇ ਪਤੀ ਬਲਜਿੰਦਰ ਸਿੰਘ ਨੂੰ ਮਾਰਨ ਲਈ ਜਾਨਲੇਵਾ ਹਮਲਾ ਕਰਵਾਇਆ ਸੀ। ਇਸ ਹਮਲੇ ਵਿੱਚ ਮਨਪ੍ਰੀਤ ਕੌਰ ਦਾ ਪਤੀ ਬਲਜਿੰਦਰ ਸਿੰਘ ਅਤੇ ਪਾਲਾ ਰਾਮ ਗੰਭੀਰ ਜ਼ਖ਼ਮੀ ਹੋਏ ਸਨ। ਪੁਲਿਸ ਨੇ ਨਿਖਿਲ ਅਤੇ ਗੋਰਾ ਨੂੰ ਵੱਡੀ ਨਦੀ ਪੁੱਲ ਨੇੜੇ ਕੂੜੇ ਦੇ ਡੰਪ ਕੋਲੋਂ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਮਨਪ੍ਰੀਤ ਕੌਰ ਉਰਫ ਗਗੀ ਨੂੰ ਪਟਿਆਲਾ ਦੇ ਸਨੌਰੀ ਗੇਟ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਐਸਐਸਪੀ ਅਨੁਸਾਰ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮਨਪ੍ਰੀਤ ਕੌਰ ਦਾ ਪਤੀ ਬਲਜਿੰਦਰ ਸਿੰਘ ਕੰਬਾਈਨਾਂ ’ਤੇ ਕੰਮ ਕਰਨ ਲਈ ਬਾਹਰਲੇ ਰਾਜਾਂ ਵਿੱਚ ਜਾਂਦਾ ਰਹਿੰਦਾ ਹੈ। ਮਨਪ੍ਰੀਤ ਅਤੇ ਉਸ ਦੇ ਗਵਾਂਢੀ ਹਰਸਿਮਰਨ ਦੀ ਆਪਸ ਵਿੱਚ ਨੇੜਤਾ ਹੋ ਗਈ ਅਤੇ ਗੂੜੇ ਸਬੰਧ ਬਣ ਗਏ। ਇਹ ਦੋਵੇਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸੀ। ਬਲਜਿੰਦਰ ਸਿੰਘ ਦੋਹਾਂ ’ਤੇ ਸ਼ੱਕ ਵੀ ਕਰਨ ਲੱਗਿਆ ਤੇ ਘਰ ਵਿਚ ਝਗੜਾ ਵੀ ਰਹਿੰਦਾ ਸੀ।
ਮੁੱਖ ਸਕੱਤਰ ਦਾ ਅਹੁਦਾ ਦੇਣ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਦੀ ਅਕਾਲੀ ਦਲ ਵਲੋਂ ਨਿਖੇਧੀ
ਐਸਐਸਪੀ ਅਨੁਸਾਰ ਮਨਪ੍ਰੀਤ ਕੌਰ ਆਪਣੇ ਪਤੀ ਬਲਜਿੰਦਰ ਨੂੰ ਆਪਣੇ ਰਾਹ ਵਿੱਚ ਰੋੜਾ ਸਮਝਦੀ ਸੀ। ਇਸੇ ਕਰਕੇ ਹੀ ਮਨਪ੍ਰੀਤ ਨੇ ਆਪਣੇ ਦੋਸਤ ਹਰਸਿਮਰਨਜੀਤ ਸਿੰਘ ਨਾਲ ਮਿਲ ਕੇ ਬਲਜਿੰਦਰ ਨੂੰ ਰਸਤੇ ਵਿੱਚੋਂ ਹਟਾਉਣ ਦੀ ਸਾਜ਼ਿਸ਼ ਘੜੀ ਅਤੇ ਪੈਸੇ ਦੇਣ ਦੀ ਗੱਲ ਵੀ ਆਖੀ ਸੀ। ਜਿਸ ਤੋਂ ਬਾਅਦ ਮਨਪ੍ਰੀਤ ਕੌਰ ਅਤੇ ਹਰਸਿਮਰਨਜੀਤ ਸਿੰਘ ਨੇ 5 ਲੱਖ ਰੁਪਏ ਵਿੱਚ ਬਲਜਿੰਦਰ ਨੂੰ ਮਾਰਨ ਬਦਲੇ ਫਿਰੋਤੀ ਦੇ ਤੌਰ ’ਤੇ ਕਰਨ ਉਰਫ ਨਿਕਲ ਨਾਲ ਸੌਦਾ ਤੈਅ ਕਰ ਲਿਆ ਸੀ।
ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਹਰਸਿਮਰਨਜੀਤ ਅਤੇ ਕਰਨ ਦੋਵੇਂ ਯੂਪੀ ਤੋਂ ਅਸਲਾ ਲੈ ਕੇ ਆਏ ਸਨ ਅਤੇ ਕਰੀਬ ਇਕ ਲੱਖ 55 ਹਜਰ ਰੁਪਏ ਕਰਨ ਉਰਫ ਨਿਖਿਲ ਲੈ ਚੁੱਕਾ ਸੀ। ਦੋ ਜਨਵਰੀ ਨੂੰ ਬਲਜਿੰਦਰ ਆਪਣੇ ਪਿੰਡ ਦੇ ਸਾਥੀ ਪਾਲਾ ਰਾਮ ਅਤੇ ਰਣਜੀਤ ਨਾਲ ਪਿੰਡ ਮਜਾਲ ਕਲਾਂ ਦੇ ਠੇਕੇ ’ਤੇ ਗਿਆ ਸੀ। ਇਸ ਬਾਰੇ ਮਨਪ੍ਰੀਤ ਕੌਰ ਨੇ ਹਰਸਿਮਰਨ ਨੂੰ ਸੂਚਨਾ ਦਿੱਤੀ ਸੀ। ਜਿਸ ਤਹਿਤ ਨਿਖਿਲ ਨੇ ਬਲਜਿੰਦਰ ਹੋਰਾਂ ਨੂੰ ਪਿੰਡ ਮਜਾਲ ਕੋਲ ਘੇਰ ਕੇ ਗੋਲੀ ਚਲਾਈ। ਇਸ ਹਮਲੇ ਵਿੱਚ ਬਲਜਿੰਦਰ ਅਤੇ ਪਾਲਾ ਰਾਮ ਦੋਵੇਂ ਗੰਭੀਰ ਜ਼ਖਮੀ ਹੋ ਗਏ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ।