ਲੁਧਿਆਣਾ, 18 ਮਈ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਬਣੇ ਤਿੰਨ ਸਕੂਲਾਂ ਨੂੰ ਈਮੇਲ ਭੇਜ ਕੇ ਇਕ ਵਾਰ ਫਿਰ ਬੰਬ ਨਾਲ ਉਡਾਉਣ (bomb threat) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕਿਹੜੇ ਹਨ ਤਿੰਨ ਸਕੂਲ
ਮਿਲੀ ਜਾਣਕਾਰੀ ਅਨੁਸਾਰ ਅੱਜ ਸੋਮਵਾਰ ਨੂੰ ਲੁਧਿਆਣਾ ਵਿੱਚ ਜੋ ਤਿੰਨ ਪ੍ਰਮੁੱਖ ਸਕੂਲਾਂ (Schools) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਦੇ ਵਿਚ ਸਰਾਭਾ ਨਗਰ ਐਕਸਟੈਂਸ਼ਨ ਵਿੱਚ ਸਥਿਤ ਡੀ. ਏ. ਵੀ. ਸਕੂਲ, ਦੁੱਗਰੀ ਵਿੱਚ ਸਥਿਤ ਬਾਲ ਭਾਰਤੀ ਸਕੂਲ, ਕਿਚਲੂ ਨਗਰ ਵਿੱਚ ਸਥਿਤ ਬੀ. ਵੀ. ਐਮ. ਸਕੂਲ ਅਤੇ ਊਧਮ ਸਿੰਘ ਨਗਰ ਵਿੱਚ ਸਥਿਤ ਬੀ. ਵੀ. ਐਮ. ਸਕੂਲ ਸ਼ਾਮਲ ਸਨ । ਧਮਕੀ ਮਿਲਣ ‘ਤੇ ਸਕੂਲਾਂ ਵਿਚ ਹੜਕੰਪ ਮਚ ਗਿਆ ।
ਸਕੂਲ ਮੈਨੇਜਮੈਂਟਾਂ ਨੇ ਤੁਰੰਤ ਕੀਤਾ ਪੁਲਸ ਨੂੰ ਸੂਚਿਤ
ਜਿਨ੍ਹਾਂ ਤਿੰਨ ਵੱਖ-ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਭੇਜੀ ਗਈ ਸੀ ਦਾ ਪਤਾ ਚਲਦਿਆਂ ਹੀ ਸਭ ਤੋਂ ਪਹਿਲਾਂ ਸਕੂਲ ਮੈਨੇਜਮੈਂਟਾਂ ਵਲੋਂ ਪੁਲਸ ਨੂੰ ਦੱਸਿਆ ਗਿਆ, ਜਿਸ ‘ਤੇ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਤੁਰੰਤ ਬੰਬ ਰੋਕੂ ਸਕੁਆਡ, ਡਾਗ ਸਕੁਆਡ (Dog Squad) ਆਦਿ ਟੀਮਾਂ ਨਾਲ ਪਹੁੰਚ ਕੇ ਸਕੂਲ ਨੂੰ ਖਾਲੀ ਕਰਵਾ ਕੇ ਸਕੂਲਾਂ ਦੇ ਕੈਂਪਸ ਦੀ ਤਲਾਸ਼ੀ ਲਈ । ਦੱਸਣਯੋਗ ਹੈ ਕਿ ਜਿਸ ਵੇਲੇ ਇਸ ਗੱਲ ਦਾ ਪਤਾ ਲੱਗਿਆ ਉਸ ਵੇਲੇ ਵਿਦਿਆਰਥੀਆਂ ਵਲੋਂ ਪੇਪਰ ਦਿੱਤੇ ਜਾ ਰਹੇ ਸਨ।
ਕੀ ਆਖਿਆ ਪੁਲਸ ਥਾਣਾ ਮੁਖੀ ਨੇ
ਸਰਾਭਾ ਨਗਰ ਪੁਲਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਵਿਜੇ ਕੁਮਾਰ ਨੇ ਸਪੱਸ਼ਟ ਕੀਤਾ ਕਿ ਸੰਸਥਾਵਾਂ ਨੂੰ ਇੱਕ ਧਮਕੀ ਭਰੀ ਈਮੇਲ ਭੇਜੀ ਗਈ ਸੀ । ਸੂਚਨਾ ਮਿਲਣ ‘ਤੇ, ਇੱਕ ਵਿਸ਼ੇਸ਼ ਪੁਲਿਸ ਟੀਮ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ । ਇਹ ਖੁਸ਼ੀ ਦੀ ਗੱਲ ਸੀ ਕਿ ਤੀਬਰ ਤਲਾਸ਼ੀ ਦੌਰਾਨ ਕਿਸੇ ਵੀ ਜਗ੍ਹਾ ਤੋਂ ਕੋਈ ਸ਼ੱਕੀ ਸਮੱਗਰੀ ਜਾਂ ਗੋਲਾ ਬਾਰੂਦ ਬਰਾਮਦ ਨਹੀਂ ਹੋਇਆ, ਜਿਸ ਨਾਲ ਸਾਰਿਆਂ ਨੂੰ ਰਾਹਤ ਮਿਲੀ ਅਤੇ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਹੇਠ ਹੈ ।







