ਖ਼ਰਾਬ ਲਾਈਫਸਟਾਈਲ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਲੋਕ ਕਈ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ‘ਚੋਂ ਇਕ ਹੈ ਸ਼ੂਗਰ। ਸ਼ੂਗਰ ਦੇ ਮਰੀਜ਼ਾਂ ਦਾ ਸ਼ੂਗਰ ਲੈਵਲ ਵਧਣ ਲਗਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਹੋਰ ਵੀ ਕਈ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਬੀਮਾਰੀ ਤੋਂ ਪੀੜਤ ਮਰੀਜ਼ ਨੂੰ ਉਮਰ ਭਰ ਦਵਾਈਆਂ ਲੈਣੀਆਂ ਪੈਂਦੀਆਂ ਹਨ, ਪਰ ਤੁਸੀਂ ਆਪਣੀ ਖੁਰਾਕ ‘ਤੇ ਧਿਆਨ ਦੇ ਕੇ ਕੇ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ।

ਸ਼ੂਗਰ ਲੈਵਲ ਨੂੰ ਘੱਟ ਕਰਨ ਲਈ ਤੁਸੀਂ ਤੁਲਸੀ ਦੇ ਪੱਤਿਆਂ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਗੁਣ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਤੁਲਸੀ ਦੇ ਪੱਤੇ ਸਰੀਰ ਵਿੱਚ ਇਨਸੁਲਿਨ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਪਣੀ ਡਾਈਟ ‘ਚ ਤੁਲਸੀ ਦੇ ਪੱਤਿਆਂ ਨੂੰ ਕਿਵੇਂ ਸ਼ਾਮਲ ਕਰ ਸਕਦੇ ਹੋ…

ਕੰਟਰੋਲ ਰਹੇਗਾ ਸ਼ੂਗਰ ਲੈਵਲ

ਤੁਲਸੀ ਦੀਆਂ ਪੱਤੀਆਂ ਵਿੱਚ ਐਂਟੀਡਾਇਬੀਟਿਕ ਗੁਣ ਹੁੰਦੇ ਹਨ। ਇਨ੍ਹਾਂ ਦੇ ਨਿਯਮਤ ਸੇਵਨ ਨਾਲ ਕਈ ਗੰਭੀਰ ਬਿਮਾਰੀਆਂ ਦੂਰ ਰਹਿੰਦੀਆਂ ਹਨ। ਇਕ ਖੋਜ ਮੁਤਾਬਕ ਤੁਲਸੀ ਦੇ ਪੱਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਵਿੱਚ ਅਜਿਹੇ ਗੁਣ ਹਨ ਜੋ ਪੈਨਕ੍ਰੀਆਟਿਕ ਬੀਟਾ ਸੈੱਲਾਂ ਨੂੰ ਇਨਸੁਲਿਨ ਲਈ ਕਿਰਿਆਸ਼ੀਲ ਬਣਾਉਣ ਵਿੱਚ ਮਦਦ ਕਰਦੇ ਹਨ।

ਕਿਵੇਂ ਕਰੀਏ ਤੁਲਸੀ ਦੇ ਪੱਤਿਆਂ ਦਾ ਸੇਵਨ ?

ਤੁਸੀਂ ਹਰ ਰੋਜ਼ ਖਾਲੀ ਢਿੱਡ ਤੁਲਸੀ ਦੀਆਂ 3-4 ਪੱਤੀਆਂ ਚਬਾ ਸਕਦੇ ਹੋ, ਇਸ ਨਾਲ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਤੁਲਸੀ ਦੇ ਪੱਤਿਆਂ ਤੋਂ ਤਿਆਰ ਕੀਤਾ ਹੋਇਆ ਕਾੜ੍ਹਾ ਵੀ ਪੀ ਸਕਦੇ ਹੋ। ਤੁਲਸੀ ਦੀਆਂ ਪੱਤੀਆਂ ਦਾ ਕਾੜ੍ਹਾ ਬਣਾਉਣ ਲਈ ਸਭ ਤੋਂ ਪਹਿਲਾਂ ਤੁਲਸੀ ਦੀਆਂ ਪੱਤੀਆਂ ਨੂੰ ਸਾਫ਼ ਕਰੋ, ਫਿਰ ਉਨ੍ਹਾਂ ਨੂੰ ਇੱਕ ਗਲਾਸ ਪਾਣੀ ਵਿੱਚ ਛਾਣ ਕੇ ਪੀਓ। ਇਸ ਨਾਲ ਤੁਹਾਡੀ ਬਲੱਡ ਸ਼ੂਗਰ ਕੰਟਰੋਲ ‘ਚ ਰਹੇਗੀ ਅਤੇ ਡਾਇਬਟੀਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।

ਇਸ ਤੋਂ ਇਲਾਵਾ ਤੁਲਸੀ ਦੀਆਂ ਪੱਤੀਆਂ ਦਾ ਪਾਣੀ ਵੀ ਬਣਾ ਕੇ ਪੀ ਸਕਦੇ ਹੋ। ਇਸ ਨਾਲ ਸ਼ੂਗਰ ਲੈਵਲ ਕੰਟਰੋਲ ਰਹੇਗਾ। ਤੁਲਸੀ ਦੀਆਂ ਪੱਤੀਆਂ ਤੋਂ ਪਾਣੀ ਬਣਾ ਕੇ ਪੀਣ ਲਈ ਸਭ ਤੋਂ ਪਹਿਲਾਂ ਤੁਲਸੀ ਦੇ ਪੱਤਿਆਂ ਨੂੰ ਰਾਤ ਭਰ ਇੱਕ ਗਲਾਸ ਵਿੱਚ ਭਿਓ ਕੇ ਰੱਖੋ ਅਤੇ ਫਿਰ ਸਵੇਰੇ ਇਸ ਪਾਣੀ ਨੂੰ ਛਾਨ ਕੇ ਪੀਓ। ਇਸ ਤੋਂ ਇਲਾਵਾ ਸ਼ੂਗਰ ਤੋਂ ਰਾਹਤ ਪਾਉਣ ਲਈ ਪੌਸ਼ਟਿਕ ਅਤੇ ਸੰਤੁਲਿਤ ਭੋਜਨ ਖਾਓ।