ਸਭ ਤੋਂ ਵੱਡਾ ਐਨ*ਕਾਉਂ*ਟਰ, ਸ਼ਾਮਲੀ ‘ਚ ਮੁਸਤਫ਼ਾ ਗੈਂਗ ਦੇ 4 ਬਦਮਾਸ਼ ਢੇਰ || National news

0
30
The biggest N*counter*, 4 miscreants of the Mustafa gang were killed in Shamli

ਸਭ ਤੋਂ ਵੱਡਾ ਐਨ*ਕਾਉਂ*ਟਰ, ਸ਼ਾਮਲੀ ‘ਚ ਮੁਸਤਫ਼ਾ ਗੈਂਗ ਦੇ 4 ਬਦਮਾਸ਼ ਢੇਰ

ਸੋਮਵਾਰ ਰਾਤ ਯੂਪੀ ਐਸਟੀਐਫ ਦੀ ਮੇਰਠ ਯੂਨਿਟ ਨੇ ਇੱਕ ਮੁਕਾਬਲੇ ਵਿੱਚ 4 ਬਦਨਾਮ ਅਪਰਾਧੀਆਂ ਨੂੰ ਮਾਰ ਦਿੱਤਾ। ਇਹ ਸਾਰੇ ਅਪਰਾਧੀ ਮੁਸਤਫਾ ਕੱਗਾ ਗੈਂਗ ਨਾਲ ਸਬੰਧਤ ਸਨ। ਇਸ ਦੇ ਨਾਲ ਹੀ ਇਨ੍ਹਾਂ ‘ਚੋਂ ਇਕ ਅਪਰਾਧੀ ‘ਤੇ 1 ਲੱਖ ਰੁਪਏ ਦਾ ਇਨਾਮ ਸੀ। ਐਸਟੀਐਫ ਦੀ ਟੀਮ ਅਤੇ ਬਦਮਾਸ਼ਾਂ ਵਿਚਾਲੇ ਕਈ ਰਾਉਂਡ ਗੋਲੀਬਾਰੀ ਹੋਈ। ਇਸ ਵਿੱਚ ਟੀਮ ਦੀ ਅਗਵਾਈ ਕਰ ਰਹੇ ਇੰਸਪੈਕਟਰ ਨੂੰ ਵੀ ਗੋਲੀ ਲੱਗੀ ਸੀ। ਉਨ੍ਹਾਂ ਨੂੰ ਗੁਰੂਗ੍ਰਾਮ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਬਦਮਾਸ਼ਾਂ ਕੋਲੋਂ ਕਈ ਹਥਿਆਰ ਵੀ ਬਰਾਮਦ ਹੋਏ ਹਨ।

ਟੀਮ ਅਤੇ ਬਦਮਾਸ਼ਾਂ ਵਿਚਾਲੇ ਕਈ ਰਾਉਂਡ ਗੋਲੀ+ਬਾ*ਰੀ

ਦਰਅਸਲ, ਸ਼ਾਮਲੀ ਦੇ ਝਿੰਝਾਣਾ ਇਲਾਕੇ ਵਿੱਚ ਸੋਮਵਾਰ ਰਾਤ ਕਰੀਬ 2 ਵਜੇ ਯੂਪੀ ਐਸਟੀਐਫ ਦੀ ਮੇਰਠ ਯੂਨਿਟ ਦੀ ਟੀਮ ਦਾ ਮੁਸਤਫਾ ਕੱਗਾ ਗੈਂਗ ਦੇ ਬਦਨਾਮ ਬਦਮਾਸ਼ਾਂ ਨਾਲ ਮੁਕਾਬਲਾ ਹੋਇਆ। ਟੀਮ ਨੇ ਕਾਰ ‘ਚ ਬੈਠੇ ਬਦਮਾਸ਼ਾਂ ਨੂੰ ਘੇਰ ਲਿਆ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਟੀਮ ਅਤੇ ਬਦਮਾਸ਼ਾਂ ਵਿਚਾਲੇ ਕਈ ਰਾਉਂਡ ਗੋਲੀਬਾਰੀ ਹੋਈ। ਇਸ ਵਿੱਚ ਗਰੋਹ ਦਾ ਮੁੱਖ ਮੈਂਬਰ ਅਰਸ਼ਦ, ਜਿਸ ’ਤੇ ਇੱਕ ਲੱਖ ਦਾ ਇਨਾਮ ਸੀ, ਉਸ ਦੇ ਤਿੰਨ ਸਾਥੀ ਮਨਜੀਤ ਵਾਸੀ ਸੋਨੀਪਤ, ਸਤੀਸ਼ ਵਾਸੀ ਕਰਨਾਲ ਅਤੇ ਇੱਕ ਹੋਰ ਅਪਰਾਧੀ ਮਾਰੇ ਗਏ ਸਨ। ਹਰ ਕੋਈ ਇੱਕੋ ਗਰੋਹ ਲਈ ਜੁਰਮ ਕਰਦਾ ਸੀ।

ਲੁੱਟ-ਖੋਹ ਦੇ ਕਈ ਮਾਮਲੇ ਦਰਜ

ਗਰੋਹ ਦਾ ਮੁੱਖ ਸਰਗਨਾ ਅਰਸ਼ਦ ਸਹਾਰਨਪੁਰ ਜ਼ਿਲ੍ਹੇ ਦੇ ਗੰਗੋਹ ਥਾਣੇ ਦੇ ਪਿੰਡ ਬਹਿੜੀ ਮਾਜਰਾ ਦਾ ਰਹਿਣ ਵਾਲਾ ਸੀ। ਉਹ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ ‘ਤੇ ਕਈ ਗੰਭੀਰ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਕਤਲ, ਡਕੈਤੀ, ਅਤੇ ਅਸਲਾ ਐਕਟ ਦੇ ਕੇਸ ਸ਼ਾਮਲ ਹਨ। STF ਮੁਤਾਬਕ ਅਰਸ਼ਦ ਦੇ ਖਿਲਾਫ ਸਹਾਰਨਪੁਰ ਦੇ ਬੇਹਟ ‘ਚ ਲੁੱਟ-ਖੋਹ ਦੇ ਕਈ ਮਾਮਲੇ ਦਰਜ ਹਨ। ਗੰਗੋਹ ਥਾਣੇ ਵਿੱਚ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਦਰਜ ਹਨ, ਨਨੌਤਾ ਥਾਣੇ ਵਿੱਚ ਡਕੈਤੀ ਅਤੇ ਰਾਮਪੁਰ ਮਨਿਹਰਣ ਥਾਣੇ ਵਿੱਚ ਵੀ ਕਤਲ ਦੇ ਕੇਸ ਦਰਜ ਹਨ।

ਅਰਸ਼ਦ ਖ਼ਿਲਾਫ਼ ਮੁਜ਼ੱਫਰਨਗਰ ਅਤੇ ਸ਼ਾਮਲੀ ਦੇ ਕਈ ਥਾਣਿਆਂ ਵਿੱਚ ਕੇਸ ਦਰਜ ਹਨ। ਇਨ੍ਹਾਂ ਤੋਂ ਇਲਾਵਾ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿੱਚ ਉਸ ਖ਼ਿਲਾਫ਼ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦਾ ਕੇਸ ਦਰਜ ਹੈ। ਸਹਾਰਨਪੁਰ ਦੇ ਏਡੀਜੀ ਜ਼ੋਨ ਵੱਲੋਂ ਅਰਸ਼ਦ ‘ਤੇ 1 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ। ਟੀਮ ਨੇ ਮੌਕੇ ਤੋਂ ਕਈ ਹਥਿਆਰ ਵੀ ਬਰਾਮਦ ਕੀਤੇ ਹਨ।

ਇਹ ਵੀ ਪੜ੍ਹੋ : ਇਸ ਦੇਸ਼ ‘ਚ ਭੂਚਾਲ ਨੇ ਕਰ ਦਿੱਤਾ ਬੁਰਾ ਹਾਲ, ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ

ਉੱਤਰ ਪ੍ਰਦੇਸ਼ ਪੁਲਿਸ ਲਈ ਵੱਡੀ ਕਾਮਯਾਬੀ

ਐਸਟੀਐਫ ਦੇ ਏਐਸਪੀ ਬ੍ਰਿਜੇਸ਼ ਕੁਮਾਰ ਨੇ ਕਿਹਾ ਕਿ ਇਹ ਮੁਕਾਬਲਾ ਉੱਤਰ ਪ੍ਰਦੇਸ਼ ਪੁਲਿਸ ਲਈ ਵੱਡੀ ਕਾਮਯਾਬੀ ਹੈ। ਅਰਸ਼ਦ ਵਰਗੇ ਬਦਨਾਮ ਅਪਰਾਧੀ ਦੇ ਖਾਤਮੇ ਨਾਲ ਇਲਾਕੇ ਦੀ ਕਾਨੂੰਨ ਵਿਵਸਥਾ ਮਜ਼ਬੂਤ ​​ਹੋਵੇਗੀ। ਉਨ੍ਹਾਂ ਦੱਸਿਆ ਕਿ ਮੁਕਾਬਲੇ ‘ਚ ਮਾਰੇ ਗਏ ਬਦਮਾਸ਼ਾਂ ਦਾ ਸ਼ਾਮਲੀ ‘ਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਸਾਰੀਆਂ ਜ਼ਰੂਰੀ ਕਾਰਵਾਈਆਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

ਸੀਐਮ ਯੋਗੀ ਆਦਿਤਿਆਨਾਥ ਦੀ ਸਰਕਾਰ ਦੌਰਾਨ ਸਾਢੇ ਸੱਤ ਸਾਲਾਂ ਵਿੱਚ ਪਹਿਲੀ ਵਾਰ ਐਸਟੀਐਫ ਨੇ ਇੱਕ ਮੁਕਾਬਲੇ ਵਿੱਚ 4 ਅਪਰਾਧੀਆਂ ਨੂੰ ਮਾਰਿਆ ਹੈ। ਯੋਗੀ ਸਰਕਾਰ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਮੁਕਾਬਲਾ ਹੈ।

 

 

 

 

 

 

 

 

 

 

 

 

 

 

 

 

 

LEAVE A REPLY

Please enter your comment!
Please enter your name here