ਯਾਮਾਹਾ ਨੇ ਆਪਣੇ ਦੋ ਸ਼ਾਨਦਾਰ ਸਾਊਂਡਬਾਰ Yamaha SR-C20A ਅਤੇ Yamaha SR-B20A ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਦੋਵਾਂ ਸਾਊਂਡਬਾਰ ਦਾ ਸਾਈਜ਼ ਕੰਪੈਕਟ ਹੈ। Yamaha SR-C20A ਸਾਊਂਡਬਾਰ ਦਾ ਆਊਟਪੁਟ 100 ਵਾਟ ਹੈ, ਜਦਕਿ Yamaha SR-B20A ’ਚ 120 ਵਾਟ ਦਾ ਆਉਟਪੁਟ ਮਿਲੇਗਾ। ਇਸ ਤੋਂ ਇਲਾਵਾ ਗਾਹਕਾਂ ਨੂੰ ਦੋਵਾਂ ਸਾਊਂਡਬਾਰ ’ਚ ਐੱਚ.ਡੀ.ਐੱਮ.ਆਈ. ਪੋਰਟ ਅਤੇ ਫੋਰ ਸਰਾਊਂਡ ਸਾਊਂਡ ਮੋਡ ਮਿਲੇਗਾ। ਉਥੇ ਹੀ ਇਨ੍ਹਾਂ ਦੋਵਾਂ ਸਾਊਂਡਬਾਰ ਨੂੰ ਮੋਬਾਇਲ ਐਪ ਰਾਹੀਂ ਇਸਤੇਮਾਲ ਕੀਤਾ ਜਾ ਸਕਦਾ ਹੈ।

Yamaha SR-C20A ਅਤੇ Yamaha SR-B20A ਦੀ ਅਸਲ ਕੀਮਤ 20,490 ਰੁਪਏ ਹੈ ਪਰ ਗਾਹਕ ਐਮਾਜ਼ੋਨ ਇੰਡੀਆ ਤੋਂ Yamaha SR-C20A ਨੂੰ 18,190 ਰੁਪਏ ਅਤੇ Yamaha SR-B20A ਨੂੰ 19,990 ਰੁਪਏ ਦੀ ਕੀਮਤ ’ਤੇ ਖ਼ਰੀਦ ਸਕਦੇ ਹਨ। ਕੰਪਨੀ ਨੇ SR-C20A ’ਚ ਡਾਲਬੀ ਆਡੀਓ ਦੀ ਸੁਪੋਰਟ ਦਿੱਤੀ ਹੈ ਜਦਕਿ ਗਾਹਕਾਂ ਨੂੰ SR-B20A ’ਚ  DTS Virtual:X ਦੀ ਸੁਪੋਰਟ ਮਿਲੇਗੀ। ਇਸ ਤਕਨੀਕ ਦੀ ਖਾਸੀਅਤ ਹੈ ਕਿ ਇਹ 3ਡੀ ਸਾਊਂਡ ਪ੍ਰੋਡੀਊਸ ਕਰਦਾ ਹੈ। ਇਸ ਦੇ ਨਾਲ ਹੀ ਦੋਵਾਂ ਸਾਊਂਡਬਾਰ ’ਚ ਸਟੀਰੀਓ, ਸਟੈਂਡਰਡ, ਮੂਵੀ ਅਤੇ ਗੇਮ ਸਾਊਂਡ ਵਰਗੇ ਮੋਡ ਦਿੱਤੇ ਗਏ ਹਨ।

Yamaha SR-C20A ਅਤੇ Yamaha SR-B20A ਸਾਊਂਡਬਾਰ 2.1 ਚੈਨਲ ਸੈੱਟਅਪ ਨਾਲ ਆਉਂਦੇ ਹਨ। SR-C20A ਦੇ ਦੋਵਾਂ ਪਾਸੇ 20 ਵਾਟ ਦੇ ਸਪੀਕਰ ਦਿੱਤੇ ਗਏ ਹਨ। ਨਾਲ ਹੀ ਇਸ ਵਿਚ ਇਕ 60 ਵਾਟ ਦਾ ਇਨਬਿਲਟ ਸਬਵੂਫਰ ਵੀ ਲੱਗਾ ਹੈ। ਉਥੇ ਹੀ ਦੂਜੇ ਪਾਸੇ SR-B20A ’ਚ ਗਾਹਕਾਂ ਨੂੰ 60 ਵਾਟ ਦੇ ਸਬਵੂਫਰ ਦੇ ਨਾਲ 30 ਵਾਟ ਦੇ ਦੋ ਸਪੀਕਰ ਮਿਲਣਗੇ। ਕੁਨੈਕਟੀਵਿਟੀ ਦੇ ਲਿਹਾਜ ਨਾਲ ਦੋਵਾਂ ਸਾਊਂਡਬਾਰ ’ਚ ਐੱਚ.ਡੀ.ਐੱਮ.ਆਈ. ਪੋਰਟ ਅਤੇ ਬਲੂਟੂਥ ਦੀ ਸੁਪੋਰਟ ਦਿੱਤੀ ਗਈ ਹੈ।

 

 

LEAVE A REPLY

Please enter your comment!
Please enter your name here