ਗੈਜੇਟ ਡੈਸਕ– ਦਿੱਗਜ ਟੈੱਕ ਕੰਪਨੀ ਮਾਈਕ੍ਰੋਸਾਫਟ ਨੇ ਘੋਸ਼ਣਾ ਕੀਤੀ ਹੈ ਕਿ 14 ਅਕਤੂਬਰ 2025 ਨੂੰ ਵਿੰਡੋਜ਼-10 ਨੂੰ ਸਮਰਥਨ ਖ਼ਤਮ ਹੋ ਜਾਵੇਗਾ। ਕਿਹਾ ਜਾ ਰਿਹਾ ਹੈ ਕਿ ਇਸ ਮਹੀਨੇ ਦੇ ਅੰਤ ਤਕ ਵਿੰਡੋਜ਼ ਨਵੇਂ ਵਰਜ਼ਨ ਨਾਲ ਲਾਂਚ ਹੋ ਜਾਵੇਗਾ ਜਿਸ ਨੂੰ ਸੰਭਾਵਿਤ ਰੂਪ ਨਾਲ ਵਿੰਡੋਜ਼-11 ਕਿਹਾ ਜਾ ਸਕਦਾ ਹੈ।

ਨਵੇਂ ਵਿੰਡੋਜ਼ ’ਚ ਸਿੱਖਿਆ ਅਤੇ ਵਰਕ ਸਟੇਸ਼ਨ ਲਈ ਵਿੰਡੋਜ਼-10 ਹੋਮ ਪ੍ਰੋ ਅਤੇ ਪ੍ਰੋ ਵਰਜ਼ਨ ਸ਼ਾਮਲ ਹੋਣਗੇ। ਮਾਈਕ੍ਰੋਸਾਫਟ ਦੇ ਵਿੰਡੋਜ਼-10 ਹੋਮ ਅਤੇ ਪ੍ਰੋ ਲਾਈਫਸਾਈਕਲ ਪਾਲਿਸੀ ਪੇਜ ’ਤੇ ਕੰਪਨੀ ਨੇ ਕਿਹਾ ਕਿ ਉਹ 14 ਅਕਤੂਬਰ, 2025 ਤਕ ਘੱਟੋ-ਘੱਟ ਇਕ ਵਿੰਡੋਜ਼-10 ਸੈਮੀ-ਸਾਲਾਨਾ ਚੈਨਲ ਦਾ ਸਮਰਥਨ ਕਰਨਾ ਜਾਰੀ ਰੱਖੇਗੀ।

ਇਸ ਦਾ ਮਤਲਬ ਹੈ ਕਿ ਤਕਨੀਕੀ ਦਿੱਗਜ ਉਸ ਤਾਰੀਖ਼ ਤੋਂ ਬਾਅਦ ਕੋਈ ਹੋਰ ਅਪਡੇਟ ਅਤੇ ਸੁਰੱਖਿਆ ਸੁਧਾਰ ਜਾਰੀ ਨਹੀਂ ਕਰੇਗੀ। ਹਾਲਾਂਕਿ, ਕੰਪਨੀ ਦੇ ਹਾਲੀਆ ਟੀਜ਼ਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਇਸ ਮਹੀਨੇ ਦੇ ਅੰਤ ਤਕ ਸੰਭਾਵਿਤ ਰੂਪ ਨਾਲ ਵਿੰਡੋਜ਼-11 ਲਾਂਚ ਕਰੇਗੀ। ਮਾਈਕ੍ਰੋਸਾਫਟ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ। ਵਿੰਡੋਜ਼-11 ਨੂੰ ਇਕ ਪ੍ਰਮੁੱਖ ਯੂ.ਆਈ. ਓਵਰਹਾਲ ਮਿਲਣ ਦੀ ਉਮੀਦ ਹੈ।

Author