ਤਾਮਿਲਨਾਡੂ ਸਰਕਾਰ ਨੇ ਸ਼ਰਾਬ ਨੂੰ ਲੈ ਕੇ ਚੁੱਕਿਆ ਇਕ ਅਹਿਮ ਕਦਮ

0
37
Whisky

ਤਾਮਿਲਨਾਡੂ, 11 ਜੂਨ 2026 : ਭਾਰਤ ਦੇਸ਼ ਦੇ ਸੂਬੇ ਤਾਮਿਲਨਾਡੂ ਦੀ ਸਰਕਾਰ (Government Tamil Nadu) ਨੇ ਸ਼ਰਾਬ ਦੇ ਕਾਰੋਬਾਰ ਨੂੰ ਲੈ ਕੇ ਇਕ ਅਹਿਮ ਕਦਮ ਚੁੱਕੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕੀ ਕਦਮ ਚੁੱਕਿਆ ਗਿਆ ਹੈ ਸਰਕਾਰ ਵਲੋਂ

ਮਿਲੀ ਜਾਣਕਾਰੀ ਅਨੁਸਾਰ ਤਾਮਿਲਨਾਡੂ ਸਰਕਾਰ ਨੇ ਸ਼ਰਾਬ ਅਤੇ ਬੀਅਰ ਕੰਪਨੀਆਂ (Liquor and beer companies) ‘ਤੇ ਇੱਕ ਨਵਾਂ ਵਾਧੂ ਲੇਵੀ (New additional levy) ਲਗਾਇਆ ਹੈ । ਜਿਸਦੇ ਚਲਦਿਆਂ ਹੁਣ ਕੰਪਨੀਆਂ ਨੂੰ ਸ਼ਰਾਬ ਦੇ ਹਰੇਕ ਕੇਸ ਲਈ ਟੀ. ਏ. ਐਸ. ਐਮ. ਏ. ਸੀ. ਨੂੰ ਵੱਧ ਰਕਮ ਅਦਾ ਕਰਨੀ ਪਵੇਗੀ । ਜਿਵੇਂ ਕਿ ਸਪਰਿਟ ‘ਤੇ 90, ਬੀਅਰ ‘ਤੇ 40 ਅਤੇ ਵਾਈਨ ‘ਤੇ 20 ਦਾ ਵਾਧੂ ਚਾਰਜ ਲਗਾਇਆ ਜਾਵੇਗਾ । ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਲਗਭਗ 1000 ਕਰੋੜ ਵਾਧੂ ਸਾਲਾਨਾ ਮਾਲੀਆ (Annual revenue) ਪੈਦਾ ਹੋਵੇਗਾ । ਹਾਲਾਂਕਿ ਖਪਤਕਾਰਾਂ ਲਈ ਰਾਹਤ ਹੈ ਕਿ ਸ਼ਰਾਬ ਦੀਆਂ ਦੁਕਾਨਾਂ ‘ਤੇ ਕੀਮਤਾਂ ਨਹੀਂ ਵਧਣਗੀਆਂ ਅਤੇ ਆਮ ਲੋਕਾਂ ਨੂੰ ਕੋਈ ਵਾਧੂ ਪੈਸਾ ਨਹੀਂ ਦੇਣਾ ਪਵੇਗਾ ।

ਸਰਕਾਰ ਦੇ ਇਸ ਕਦਮ ਨਾਲ ਸ਼਼ਰਾਬ ਕੰਪਨੀਆਂ ਦੀ ਵਧੀ ਚਿੰਤਾ

ਤਾਮਿਲਨਾਡੂ ਸਰਕਾਰ ਨੇ ਸ਼ਰਾਬ ਦੇ ਵਪਾਰ (Liquor trade) ਨੂੰ ਲੈ ਕੇ ਚੁੱਕੇ ਗਏ ਉਪਰੋਕਤ ਕਦਮ ਨਾਲ ਸ਼ਰਾਬ ਕੰਪਨੀਆਂ ਵਿੱਚ ਚਿੰਤਾ ਵਧ ਗਈ ਹੈ, ਹਾਲਾਂਕਿ ਆਮ ਖਪਤਕਾਰਾਂ ਨੂੰ ਹੁਣ ਲਈ ਕੁਝ ਰਾਹਤ ਮਿਲੀ ਹੈ । ਰਾਜ ਸਰਕਾਰ ਨੇ ਬੀਅਰ ਅਤੇ ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ‘ਤੇ ਇੱਕ ਨਵਾਂ ਵਾਧੂ ਟੈਕਸ ਲਗਾਇਆ ਹੈ । ਕੰਪਨੀਆਂ ਨੂੰ ਹੁਣ (ਤਾਮਿਲਨਾਡੂ ਸਟੇਟ ਮਾਰਕੀਟਿੰਗ ਕਾਰਪੋਰੇਸ਼ਨ) ਨੂੰ ਸਪਲਾਈ ਕੀਤੀ ਜਾਣ ਵਾਲੀ ਸ਼ਰਾਬ ਦੇ ਹਰੇਕ ਕੇਸ ਲਈ ਵਧੇਰੇ ਭੁਗਤਾਨ ਕਰਨਾ ਪਵੇਗਾ । ਮਹੱਤਵਪੂਰਨ ਗੱਲ ਇਹ ਹੈ ਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਦੁਕਾਨਾਂ `ਤੇ ਸ਼ਰਾਬ ਖਰੀਦਣ ਵਾਲੇ ਗਾਹਕਾਂ ਨੂੰ ਇਸ ਲਈ ਇੱਕ ਵੀ ਵਾਧੂ ਰੁਪਿਆ ਨਹੀਂ ਦੇਣਾ ਪਵੇਗਾ ।

LEAVE A REPLY

Please enter your comment!
Please enter your name here