ਕੰਗਨਾ ਥੱਪ/ੜ ਮਾਮਲਾ, CISF ਜਵਾਨ ਦੇ ਹੱਕ ‘ਚ ਬੋਲੇ ਸੁਖਬੀਰ ਬਾਦਲ
ਕੰਗਨਾ ਰਣੌਤ ਨੂੰ ਥੱਪੜ ਮਾਰਨ ਦਾ ਮਾਮਲਾ ਲਗਾਤਾਰ ਚਰਚਾ ਵਿੱਚ ਚੱਲ ਰਿਹਾ ਹੈ | ਵੱਡੇ-ਵੱਡੇ ਲੀਡਰ, ਬਾਲੀਵੁੱਡ ਦੇ ਕਈ ਸਿਤਾਰੇ ਆਪਣੇ ਵਿਚਾਰ ਪ੍ਰਗਟ ਕਰ ਰਹੇ ਹਨ | ਜਿਨ੍ਹਾਂ ਵਿੱਚੋ ਕੁਝ ਕੰਗਨਾ ਦਾ ਸਮਰਥਨ ਕਰ ਰਹੇ ਹਨ ਜਦਕਿ ਪੰਜਾਬ ਦੇ ਵਧੇਰੇ ਲੋਕ ਕੁਲਵਿੰਦਰ ਕੌਰ ਦੇ ਹੱਕ ਵਿਚ ਹਨ। ਇਸ ਸਭ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਬਿਆਨ ਵੀ ਸਾਹਮਣੇ ਆਇਆ ਹੈ।
ਸੁਖਬੀਰ ਬਾਦਲ ਨੇ ਮੰਨਿਆ CISF ਜਵਾਨ ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਹੈ, ਉਸ ਨੇ ਜ਼ਰੂਰ ਉਸ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਕਿਉਂਕਿ ਜੇਕਰ ਤੁਸੀਂ ਕਿਸੇ ਦੀ ਮਾਂ ਬਾਰੇ ਕੁਝ ਵੀ ਕਹੋਗੇ ਤਾਂ ਉਸ ਨਾਲ ਦੂਜੇ ਵਿਅਕਤੀ ਨੂੰ ਠੇਸ ਪਹੁੰਚੇਗੀ, ਇਸ ਲਈ ਕੰਗਨਾ ਨੂੰ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ।
ਬੱਚਿਆਂ ਦੀਆਂ ਭਾਵਨਾਵਾਂ ਨੂੰ ਪਹੁੰਚਾ ਰਹੇ ਹੋ ਠੇਸ
ਸੁਖਬੀਰ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਤੁਸੀਂ ਕਿਸੇ ਦੀ ਮਾਂ ਦੀ ਇਹ ਕਹਿ ਕੇ ਬੇਇਜ਼ਤੀ ਕਰੋਗੇ ਕਿ ਉਹ ਅਤੇ ਪੰਜਾਬ ਦੀਆਂ ਹੋਰ ਔਰਤਾਂ 100-100 ਰੁਪਏ ਲੈ ਕੇ ਕਿਸਾਨ ਅੰਦੋਲਨ ਵਿਚ ਬੈਠੀਆਂ ਹਨ ਤਾਂ ਤੁਸੀਂ ਉਨ੍ਹਾਂ ਦੇ ਬੱਚਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹੋ। ਇਹੀ CISF ਦੀ ਜਵਾਨ ਕੁਲਵਿੰਦਰ ਕੌਰ ਨਾਲ ਹੋਇਆ ਜਿਸ ਦੀ ਮਾਂ ਉਸ ਵੇਲੇ ਕਿਸਾਨ ਅੰਦੋਲਨ ਵਿਚ ਬੈਠੀ ਸੀ। ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਉਹ ਇੱਕ ਭਾਵਨਾਤਮਕ ਸਥਿਤੀ ਸੀ। ਕੰਗਨਾ ਰਣੌਤ ਨੂੰ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਕੀਰਤਪੁਰ ਸਾਹਿਬ : ਨਹਿਰ ‘ਚ ਨਹਾਉਣ ਗਏ 2 ਨੌਜਵਾਨ ਪਾਣੀ ‘ਚ ਰੁੜ੍ਹੇ
ਹਰਸਿਮਰਤ ਬਾਦਲ ਨੇ ਵੀ ਘਟਨਾ ‘ਤੇ ਦਿੱਤੀ ਸੀ ਪ੍ਰਤੀਕਿਰਿਆ
ਇਸ ਦੇ ਨਾਲ ਹੀ ਬੀਤੇ ਦਿਨ ਹਰਸਿਮਰਤ ਬਾਦਲ ਨੇ ਵੀ ਇਸ ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਸੀ ਕਿ ਹਰੇਕ ਬੰਦੇ ਨੂੰ ਆਪਣੀ ਜ਼ੁਬਾਨ ‘ਤੇ ਲਗਾਮ ਰੱਖਣੀ ਚਾਹੀਦੀ ਏ। ਤੁਸੀਂ ਇੱਕ ਅਹੁਦੇ ‘ਤੇ ਬੈਠੇ ਹੋ ਅੱਜ ਤਾਂ ਜਦੋਂ ਅਹੁਦੇ ‘ਤੇ ਨਹੀਂ ਵੀ ਸੀ ਤਾਂ ਤੁਸੀਂ ਕੁਝ ਅਜਿਹੇ ਕਿੱਤੇ ਵਿਚ ਸੀ ਜਿਥੇ ਤੁਹਾਨੂੰ ਸੁਣਨ ਵਾਲੇ ਬਹੁਤ ਸਨ। ਜੇ ਤੁਸੀਂ ਇਸ ਅਹੁਦੇ ‘ਤੇ ਬੈਠ ਕੇ ਕੁਝ ਨਫਰਤ ਫੈਲਾਉਂਦੇ ਹੋ ਤਾਂ ਉਸ ਦਾ ਨਤੀਜਾ ਤਾਂ ਸਾਹਮਣੇ ਆਏਗਾ ਹੀ।