ਸੂਜੀ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਸਾਡੇ ਘਰ ਦੀ ਰਸੋਈ ‘ਚ ਕਈ ਅਜਿਹੀਆਂ ਚੀਜ਼ਾਂ ਮੌਜੂਦ ਹੁੰਦੀਆਂ ਹਨ ਜੋ ਸਿਹਤ ਅਤੇ ਸੁਆਦ ਦੋਹਾਂ ਦਾ ਬਿਹਤਰੀਨ ਕੰਬੀਨੇਸ਼ਨ ਹੁੰਦੀਆਂ ਹਨ। ਉਨ੍ਹਾਂ ਵਿੱਚੋਂ ਹੀ ਇੱਕ ਸੂਜੀ ਹੈ। ਸੂਜੀ ‘ਚ ਮੌਜੂਦ ਵਿਟਾਮਿਨ ਅਤੇ ਮਿਨਰਲਸ ਸਾਡੇ ਸਿਹਤ ਲਈ ਬਹੁਤ ਫਾਇਦੇਮੰਦ ਹਨ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…

ਸੂਜੀ ਦੇ ਫਾਇਦੇ

ਸ਼ੂਗਰ
ਸੂਜੀ ਦਾ ਗਲਾਸੇਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਇਸ ਵਜ੍ਹਾ ਨਾਲ ਸ਼ੂਗਰ ਦੇ ਰੋਗੀਆਂ ਲਈ ਇਹ ਬੇਹੱਦ ਚੰਗਾ ਆਹਾਰ ਹੈ। ਸ਼ੂਗਰ ਦੇ ਰੋਗੀ ਨੂੰ ਨਿਯਮਿਤ ਰੂਪ ‘ਚ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਇਸ ਨਾਲ ਕਾਫੀ ਫਾਇਦੇ ਹੁੰਦੇ ਹਨ।

ਭਾਰ ਨੂੰ ਕੰਟਰੋਲ ਕਰੇ
ਜੇ ਤੁਸੀਂ ਭਾਰ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਸੂਜੀ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰੋ ਇਸ ‘ਚ ਢੇਰ ਸਾਰੇ ਫਾਈਬਰ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਸਹੀ ਰੱਖਣ ‘ਚ ਮਦਦ ਕਰਦੇ ਹਨ।

ਐਨਰਜੀ ਬਣਾਈ ਰੱਖੇ
ਬਾਡੀ ‘ਚ ਐਨਰਜੀ ਬਣਾਈ ਰੱਖਣ ਲਈ ਵਿਟਾਮਿਨ, ਖਣਿਜ ਅਤੇ ਹੋਰ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਸਭ ਸੂਜੀ ‘ਚ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਹ ਗੁਰਦੇ ਅਤੇ ਦਿਲ ਦੀ ਕਾਰਜ ਸਮਰੱਥਾ ਵਧਾਉਣ ਦਾ ਕੰਮ ਕਰਦੀ ਹੈ।

ਅਨੀਮੀਆ ਰੋਗ ਦੂਰ ਕਰੇ
ਸੂਜੀ ‘ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ ਅਤੇ ਇਸ ਨੂੰ ਖਾਣ ਨਾਲ ਅਨੀਮੀਆ ਰੋਗ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ ਅਤੇ ਜੇ ਤੁਸੀਂ ਇਸ ਰੋਗ ਦੇ ਸ਼ਿਕਾਰ ਹੋ ਤਾਂ ਸੂਜੀ ਦੀ ਵਰਤੋਂ ਕਰ ਦਿਓ। ਇਹ ਸਰੀਰ ‘ਚ ਖੂਨ ਦੀ ਘਾਟ ਨਹੀਂ ਹੋਣ ਦਿੰਦੀ।

ਕੋਲੈਸਟਰੋਲ ਨੂੰ ਕੰਟਰੋਲ ਕਰੇ
ਸੂਜੀ ‘ਚ ਫੈਟ ਅਤੇ ਕੋਲੈਸਟਰੋਲ ਬਿਲਕੁਲ ਵੀ ਨਹੀਂ ਹੁੰਦਾ ਇਸ ਲਈ ਇਹ ਲੋਕਾਂ ਲਈ ਚੰਗੀ ਹੈ ਜਿਨ੍ਹਾਂ ਦਾ ਕੋਲੈਸਟਰੋਲ ਵਧ ਜਾਂਦਾ ਹੈ। ਇਸ ਲਈ ਇਸ ਦੀ ਵਰਤੋਂ ਕਰਨਾ ਬੇਹੱਦ ਫਾਇਦੇਮੰਦ ਹੁੰਦਾ ਹੈ।

ਪਾਚਨ ਤੰਤਰ ਨੂੰ ਮਜ਼ਬੂਤ ਕਰੇ
ਇਸ ‘ਚ ਭਰਪੂਰ ਮਾਤਰਾ ‘ਚ ਫਾਈਬਰ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਸਹੀ ਰੱਖਣ ਦਾ ਕੰਮ ਕਰਦੇ ਹਨ। ਇਸ ਨਾਲ ਭੋਜਨ ਪਚਾਉਣ ‘ਚ ਵੀ ਆਸਾਨੀ ਹੁੰਦੀ ਹੈ।

LEAVE A REPLY

Please enter your comment!
Please enter your name here