SKM ਨੇ PM ਮੋਦੀ ਦੀ ਪੰਜਾਬ ਫੇਰੀ ਦੇ ਵਿਰੋਧ ਬਾਰੇ ਰਣਨੀਤੀ ਕੀਤੀ ਤਿਆਰ

ਅੱਜ ਸੰਯੁਕਤ ਕਿਸਾਨ ਮੋਰਚੇ ਦੀ ਦੁਆਬਾ ਇਕਾਈ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ‘ਚ ਮੁਕੇਸ਼ ਚੰਦਰ ਜੀ ਦੀ ਪ੍ਰਧਾਨਗੀ ਹੇਠ ਜਲੰਧਰ ਵਿਖੇ ਹੋਈ । ਜਿਸ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪੰਜਾਬ ਫੇਰੀ ਦੇ ਵਿਰੋਧ ਬਾਰੇ ਰਣਨੀਤੀ ਤਿਆਰ ਕੀਤੀ ਗਈ ।

ਪ੍ਰਧਾਨ ਮੰਤਰੀ ਮੋਦੀ ਜੀ 24 ਮਈ ਸ਼ਾਮ ਨੂੰ ਜਲੰਧਰ ਦੇ ਪੀ. ਏ. ਪੀ ਗਰਾਊਂਡ ‘ਚ ਰੈਲੀ ਕਰਨਗੇ । ਜਿਸ ਦੇ ਸੰਬੰਧ ਵਿੱਚ ਅੱਜ ਦੁਆਬੇ ਦੀਆ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੇ ਪ੍ਰਧਾਨ ਮੰਤਰੀ ਜੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ । ਦੁਆਬੇ ਦੀਆਂ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਕਿ ਉਹ ਹੱਥਾਂ ‘ਚ ਕਾਲੇ ਝੰਡੇ ਲੈ ਕੇ ਸ਼ਾਤਮਈ ਢੰਗ ਨਾਲ ਪ੍ਰਧਾਨ ਮੰਤਰੀ ਦੀ ਰੈਲੀ ਵਾਲੀ ਜਗ੍ਹਾ ਵੱਲ “Go Back Modi” ਦੇ ਨਾਅਰੇ ਲਗਾਉਂਦੇ ਹੋਏ ਕੂਚ ਕਰਨਗੇ ।

ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਇਸ ਵਿਰੋਧ ਦੌਰਾਨ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇਗਾ ਕਿ ਆਮ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸੀਬਤ ਦਾ ਸਾਹਮਣਾ ਨਾਂਹ ਕਰਨਾ ਪਵੇ ਤੇ ਆਵਾਜਾਈ ‘ਤੇ ਵੀ ਕੋਈ ਅਸਰ ਨਾ ਪਵੇ । ਸੰਯੁਕਤ ਕਿਸਾਨ ਮੋਰਚੇ ਦੀ ਇਕਾਈ ਦੁਆਬੇ ਦੀਆਂ ਸਾਰੀਆਂ ਜਥੇਬੰਦੀਆਂ ਇਸ ਵਿੱਚ ਭਾਰੀ ਸੰਖਿਆ ਵਿੱਚ ਸ਼ਮੂਲੀਅਤ ਕਰਨਗੀਆਂ ।

ਇਹ ਵੀ ਪੜ੍ਹੋ :  ਵਿਦਿਆਰਥੀ ਨੇ ਕੀਤਾ ਅਨੋਖਾ ਕੰਮ, ਇੰਡੀਆ ਬੁੱਕ ਆਫ ਰਿਕਾਰਡ ‘ਚ ਨਾਂ ਹੋਇਆ ਦਰਜ || Latest News

ਸੰਯੁਕਤ ਕਿਸਾਨ ਮੋਰਚੇ ਨੇ ਤਾਨਾਸ਼ਾਹ ਤੇ ਕਿਸਾਨ-ਮਜ਼ਦੂਰ ਵਿਰੋਧੀ ਪ੍ਰਧਾਨ ਮੰਤਰੀ ਦੀ ਰੈਲੀ ਦਾ ਦੋਆਬੇ ਤੇ ਜਲੰਧਰ ਦੇ ਲੋਕਾਂ ਨੂੰ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ । ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਨੇ ਪੰਜਾਬ ਦੇ ਹਰ ਵਰਗ ਨੂੰ ਭਾਜਪਾ ਦੀਆਂ ਰੈਲੀਆਂ ਦੇ ਬਾਈਕਾਟ ਦੇ ਨਾਲ-ਨਾਲ ਭਾਜਪਾ ਨੂੰ ਵੋਟ ਨਾਂਹ ਦੇਣ ਦੀ ਅਪੀਲ ਵੀ ਕੀਤੀ ।

ਇਸ ਮੌਕੇ ‘ਤੇ ਮੁਕੇਸ਼ ਚੰਦਰ (ਸੂਬਾ ਮੀਤ ਪ੍ਰਧਾਨ, ਭਾ. ਕਿ. ਯੂ ਰਾਜੇਵਾਲ), ਸੰਤੋਖ ਸਿੰਘ ਸੰਧੂ (ਸੂਬਾ ਕਮੇਟੀ ਮੈਂਬਰ, ਕਿਰਤੀ ਕਿਸਾਨ ਯੂਨੀਅਨ), ਸਤਵੰਤ ਸਿੰਘ ( ਜ਼ਿਲ੍ਹਾ ਪ੍ਰਧਾਨ, ਭਾ. ਕਿ. ਯੂ ਲੱਖੋਵਾਲ), ਪ੍ਰੋ. ਕੰਵਰ ਸਰਤਾਜ ਸਿੰਘ (ਸੂਬਾ ਮੀਤ ਪ੍ਰਧਾਨ, ਅਜ਼ਾਦ ਕਿਸਾਨ ਸੰਘਰਸ਼ ਕਮੇਟੀ), ਹੰਸ ਰਾਜ ਪਬਮਾ (ਜ਼ਿਲ੍ਹਾ ਪ੍ਰਧਾਨ, ਪੇਂਡੂ ਮਜ਼ਦੂਰ ਯੂਨੀਅਨ), ਚਰਨਜੀਤ ਸਿੰਘ (ਬਲਾਕ ਪ੍ਰਧਾਨ, ਦੋਆਬਾ ਕਿਸਾਨ ਸੰਘਰਸ਼ ਕਮੇਟੀ), ਯਸ਼ਪਾਲ ਕੈਲੇ (ਜਿਲ੍ਹਾ ਕਮੇਟੀ ਮੈਂਬਰ, ਕੁਲ ਹਿੰਦ ਕਿਸਾਨ ਸਭਾ), ਰਵਿੰਦਰ ਵਿਰਦੀ (ਭਾਰਤੀ ਕਿਸਾਨ ਯੂਨੀਅਨ (4981)) ਸ਼ਾਮਲ ਰਹੇ ।

LEAVE A REPLY

Please enter your comment!
Please enter your name here