ਦੇਹਰਾਦੂਨ : ਉਤਰਾਖੰਡ ਦੇ ਬੀਜੇਪੀ ਵਿਧਾਇਕ ਦਲ ਦੀ ਬੈਠਕ ਵਿੱਚ ਨਵੇਂ ਸੀਐੱਮ ਦੇ ਨਾਮ ‘ਤੇ ਮੋਹਰ ਲਗਾਈ ਗਈ। ਭਾਜਪਾ ਵਿਧਾਇਕ ਪੁਸ਼ਕਰ ਸਿੰਘ ਧਾਮੀ ਨੂੰ ਉਤਰਾਖੰਡ ਦਾ ਨਵਾਂ ਮੁੱਖਮੰਤਰੀ ਬਣਾਇਆ ਗਿਆ ਹੈ। ਤ੍ਰਿਵੇਂਦਰ ਸਿੰਘ ਰਾਵਤ ਨੇ ਹਾਲ ਹੀ ਵਿੱਚ ਸੀਐਮ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਇੱਕ ਜਵਾਨ ਚਿਹਰੇ ‘ਤੇ ਦਾਂਵ ਲਗਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਅੱਜ ਹੀ ਸਹੁੰ ਚੁੱਕ ਸਮਾਰੋਹ ਵੀ ਹੋਵੇਗਾ।