UAE ਅਤੇ Oman ‘ਚ 17 ਅਕਤੂਬਰ ਤੋਂ ਸ਼ੁਰੂ ਹੋਵੇਗਾ ICC T20 World Cup

0
48

ਨਵੀਂ ਦਿੱਲੀ : ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਦਾ ਪ੍ਰਬੰਧ ਇਸ ਸਾਲ 17 ਅਕਤੂਬਰ ਤੋਂ 14 ਨਵੰਬਰ ਤੱਕ ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਓਮਾਨ ‘ਚ ਕੀਤਾ ਜਾਵੇਗਾ। ਆਈਸੀਸੀ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਖ਼ਬਰਾਂ ਅਨੁਸਾਰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਭਾਰਤ ਤੋਂ ਇਸ ਟੂਰਨਾਮੇਂਟ ਨੂੰ ਸ਼ਿਫਟ ਕੀਤੇ ਜਾਣ ਦੇ ਬਾਵਜੂਦ ਇਸ ਦਾ ਮੇਜ਼ਬਾਨ ਰਹੇਗਾ। ਟੀ-20 ਵਿਸ਼ਵ ਕੱਪ ਦਾ ਪ੍ਰਬੰਧ ਭਾਰਤ ‘ਚ ਹੋਣਾ ਸੀ ਪਰ ਕੋਰੋਨਾ ਦੇ ਕਾਰਨ ਇਸ ਨੂੰ ਯੂਏਈ ਸ਼ਿਫਟ ਕੀਤਾ ਗਿਆ।

ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜਿਓਫ ਏਲਾਡੀਅਰਜ਼ ਨੇ ਮੰਗਲਵਾਰ ਨੂੰ ਇਕ ਬਿਆਨ ‘ਚ ਕਿਹਾ, ‘ਸਾਡੀ ਤਰਜੀਹ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਨੂੰ ਸੁਰੱਖਿਅਤ, ਪੂਰਨ ਰੂਪ ਨਾਲ ਅਤੇ ਇਸ ਦੀ ਮੌਜੂਦਾ ਵਿੰਡੋ ‘ਚ ਆਯੋਜਿਤ ਕਰਨਾ ਹੈ। ਮੌਜੂਦਾ ਫ਼ੈਸਲਾ ਸਾਨੂੰ ਨਿਸ਼ਚਿਤਤਾ ਦਿੰਦਾ ਹੈ ਕਿ ਸਾਨੂੰ ਇਕ ਅਜਿਹੇ ਦੇਸ਼ ‘ਚ ਗਲੋਬਲ ਟੂਰਨਾਮੈਂਟ ਦਾ ਆਯੋਜਨ ਕਰਨ ਦੀ ਜ਼ਰੂਰਤ ਹੈ ਜੋ ਜੈਵ-ਸੁਰੱਖਿਅਤ (ਬਾਇਓ-ਬਬਲ) ਵਾਤਾਵਰਣ ਵਿਚ ਮਲਟੀ ਟੀਮ ਪ੍ਰੋਗਰਾਮਾਂ ਦਾ ਇਕ ਸਿੱਧ ਅੰਤਰਰਾਸ਼ਟਰੀ ਮੇਜ਼ਬਾਨ ਹੈ।’

ਇਸ ’ਤੇ ਬੀ.ਸੀ.ਸੀ.ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, ‘ਬੀ.ਸੀ.ਸੀ.ਆਈ. ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ‘ਚ ਆਈ.ਸੀ.ਸੀ. ਪੁਰਸ਼ ਟੀ-20 ਵਿਸ਼ਵ ਕੱਪ 2021 ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਲਈ ਉਤਸੁਕ ਹਨ। ਅਸੀਂ ਭਾਰਤ ‘ਚ ਇਸ ਦੀ ਮੇਜ਼ਬਾਨੀ ਕਰਕੇ ਜ਼ਿਆਦਾ ਖ਼ੁਸ਼ ਹੁੰਦੇ ਪਰ ਕੋਰੋਨਾ ਮਹਾਂਮਾਰੀ ਦੀ ਸਥਿਤੀ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਮਹੱਤਵ ਕਾਰਨ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਬੀ.ਸੀ.ਸੀ.ਆਈ. ਹੁਣ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਯੂ.ਏ.ਈ. ਅਤੇ ਓਮਾਨ ਵਿਚ ਕਰੇਗਾ।’

LEAVE A REPLY

Please enter your comment!
Please enter your name here