Home News Punjab ਚੋਰਾਂ ਨੇ ਇੱਕੋ ਰਾਤ ‘ਚ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ॥ Latest News

ਚੋਰਾਂ ਨੇ ਇੱਕੋ ਰਾਤ ‘ਚ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ॥ Latest News

0
ਚੋਰਾਂ ਨੇ ਇੱਕੋ ਰਾਤ ‘ਚ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ॥ Latest News

ਚੋਰਾਂ ਨੇ ਇੱਕੋ ਰਾਤ ‘ਚ 3 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ

ਮਾਲੇਰਕੋਟਲਾ ਵਿਖੇ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਏ ਦਿਨ ਚੋਰ ਦੁਕਾਨਾਂ, ਘਰਾਂ ਤੇ ਆਮ ਰਾਹਗੀਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਬਣ ਗਿਆ ਹੈ। ਬੀਤੀ 03 ਜੁਲਾਈ ਵਿਚਕਾਰਲੀ ਰਾਤ ਨੂੰ ਸਥਾਨਕ ਜਰਗ ਚੌਂਕ ਨੇੜੇ ਐਮ.ਪੀ ਬੈਟਰੀ ਹਾਊਸ ਨਾਮਕ ਦੁਕਾਨ ‘ਚੋਂ ਚੋਰ ਕਰੀਬ 06 ਲੱਖ ਰੁਪਏ ਕੀਮਤ ਦੀਆਂ ਬੈਟਰੀਆਂ ਅਤੇ ਇਨਵਰਟਰ ਚੋਰੀ ਕਰਕੇ ਲੈ ਗਏ ਸੀ। ਪੁਲਸ ਅਜੇ ਉਸ ਚੋਰੀ ਨੂੰ ਟਰੇਸ ਨਹੀਂ ਕਰ ਪਾਈ ਕਿ ਬੀਤੀ ਰਾਤ ਸਥਾਨਕ ਮੁਲਤਾਨੀ ਚੌਂਕ ਵਿਖੇ ਸਥਿਤ 03 ਦੁਕਾਨਾਂ ‘ਚ ਚੋਰੀ ਹੋਣ ਦਾ ਸਮਾਚਾਰ ਹੋਰ ਮਿਲ ਗਿਆ। ਚੋਰ ਇਨ੍ਹਾਂ ਦੁਕਾਨਾਂ ਵਿੱਚੋਂ ਕਰੀਬ 2 ਲੱਖ 82 ਹਜ਼ਾਰ ਰੁਪਏ ਨਕਦ, 2 ਮੋਬਾਇਲ ਫੋਨ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ।

ਇਨ੍ਹਾਂ ਦੁਕਾਨਾਂ ਵਿੱਚੋਂ ਇੱਕ ਪਤੰਜਲੀ ਸਟੋਰ ਨਾਮਕ ਦੁਕਾਨ ਦੇ ਮਾਲਕ ਨਰੇਸ਼ ਕਾਂਸਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਾਡੀ ਦੁਕਾਨ ਮੁਲਤਾਨੀ ਚੌਂਕ ਤੋਂ ਕਾਲਜ ਰੋਡ ਤੇ ਹੈ, ਜਿਸਦੇ ਪਿੱਛੇ ਹੀ ਸਾਡੀ ਰਿਹਾਇਸ਼ ਹੈ। ਅੱਜ ਸਵੇਰੇ ਜਦੋਂ ਅਸੀਂ ਦੇਖਿਆ ਤਾਂ ਸਾਡੀ ਦੁਕਾਨ ਦੇ ਗੱਲੇ ‘ਚ ਪਏ ਕਰੀਬ 2 ਲੱਖ 50 ਹਜ਼ਾਰ ਰੁਪਏ ਅਤੇ ਦੁਕਾਨ ‘ਚ ਪਏ 02 ਮੋਬਾਇਲ ਫੋਨ ਚੋਰੀ ਹੋ ਚੁੱਕੇ ਸਨ।

ਦੁਕਾਨ ਦਾ ਸ਼ਟਰ ਬੰਦ ਸੀ ਅਤੇ ਜਿੰਦਰੇ ਵੀ ਲੱਗੇ ਹੋਏ ਸਨ। ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਚੋਰ ਛੱਤ ਉੱਪਰ ਬਣੇ ਸ਼ੈੱਡ ਨੂੰ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ ਸਨ। ਸ਼੍ਰੀ ਨਰੇਸ਼ ਕਾਂਸਲ ਨੇ ਦੱਸਿਆ ਕਿ ਅਸੀਂ ਤੁਰੰਤ 112 ਨੰਬਰ ਤੇ ਪੁਲਸ ਨੂੰ ਇਸ ਚੋਰੀ ਦੀ ਸੂਚਨਾ ਦੇ ਦਿੱਤੀ, ਜਿਸ ਤੋਂ ਬਾਅਦ ਸਥਾਨਕ ਪੁਲਸ ਮੌਕਾ ਦੇਖਣ ਪਹੁੰਚੀ।

ਇਹ ਵੀ ਪੜ੍ਹੋ ਅਨੰਤ-ਰਾਧਿਕਾ ਦੇ ਵਿਆਹ ‘ਚ ਪਰਿਵਾਰ ਸਮੇਤ ਸ਼ਾਮਿਲ ਹੋਏ ਲਾਲੂ ਯਾਦਵ, ਨੀਤਾ…

ਉਕਤ ਚੋਰੀ ਦੇ ਸੁਰਾਗ ਵਗੈਰਾ ਦੇਖਦੇ-ਦੇਖਦੇ ਪਤਾ ਲੱਗਾ ਕਿ ਪਤੰਜਲੀ ਸਟੋਰ ਦੇ ਨਾਲ ਹੀ ਸਥਿਤ ਸੀਮਿੰਟ ਸਰੀਏ ਆਦਿ ਦੀ ਦੁਕਾਨ ਰਾਜ ਸੀਮਿੰਟ ਟਰੈਡਰਜ਼ ਨਾਮਕ ਦੁਕਾਨ ਦੀ ਛੱਤ ਤੋਂ ਗੇਟ ਤੋੜ ਕੇ ਚੋਰ ਦੁਕਾਨ ‘ਚ ਦਾਖਲ ਹੋ ਗਏ ਅਤੇ ਗੱਲੇ ਵਿੱਚ ਪਏ ਕਰੀਬ 30 ਹਜ਼ਾਰ ਰੁਪਏ ਚੋਰੀ ਕਰਕੇ ਲੈ ਗਏ। ਦੁਕਾਨ ਦੇ ਮਾਲਕ ਸ਼੍ਰੀ ਰਾਜ ਕੁਮਾਰ ਨੇ ਇਸਦੀ ਜਾਣਕਾਰੀ ਪੱਤਰਕਾਰਾਂ ਨੂੰ ਦਿੰਦੇ ਹੋਏ ਦੱਸਿਆ ਕਿ ਥਾਣਾ ਮੁੱਖੀ ਖੁਦ ਆ ਕੇ ਮੌਕਾ ਦੇਖ ਕੇ ਗਏ ਹਨ।

ਉਕਤ ਦੋਵਾਂ ਚੋਰੀਆਂ ਸਬੰਧੀ ਛੱਤਾਂ ਤੇ ਫਿਰਦਿਆਂ ਪਤਾ ਲੱਗਾ ਕਿ ਇਨ੍ਹਾਂ ਦੁਕਾਨਾਂ ਦੇ ਨਾਲ ਸਥਿਤ ਮਹਾਂਵੀਰ ਪ੍ਰੋਵੀਜਨ ਸਟੋਰ ਨਾਮਕ ਦੁਕਾਨ ‘ਚ ਵੀ ਚੋਰੀ ਹੋ ਚੁੱਕੀ ਹੈ। ਦੁਕਾਨ ਦੇ ਮਾਲਕ ਸ਼੍ਰੀ ਪਾਰਸ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਉੱਪਰ ਵੀ ਗੇਟ ਤੋੜਿਆ ਪਿਆ ਸੀ, ਜਿੱਥੋਂ ਚੋਰ ਦੁਕਾਨ ‘ਚ ਦਾਖਲ ਹੋ ਗਏ। ਸ਼੍ਰੀ ਪਾਰਸ ਜੈਨ ਨੇ ਦੱਸਿਆ ਚੋਰ ਉਨ੍ਹਾਂ ਦੀ ਦੁਕਾਨ ਵਿੱਚੋਂ ਕਰੀਬ 1500 ਰੁਪਏ ਨਕਦ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ, ਜਿਸਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ।

ਵਰਣਨਯੋਗ ਹੈ ਕਿ ਇਨ੍ਹਾਂ ਤਿੰਨਾਂ ਦੇ ਬਿਲਕੁਲ ਹੀ ਨਜ਼ਦੀਕ ਮੁਲਤਾਨੀ ਚੌਂਕ ‘ਚ ਪੁਲਸ ਵੱਲੋਂ ਕੈਮਰੇ ਵੀ ਲਗਾਏ ਗਏ ਹਨ, ਜਿਨ੍ਹਾਂ ਦੀ ਰਿਕਾਰਡਿੰਗ ਸਿੱਧੀ ਪੁਲਸ ਥਾਣੇ ਵਿੱਚ ਜਾਂਦੀ ਹੈ। ਉਕਤ ਦੁਕਾਨਾਂ ਦੇ ਨੇੜੇ ਹੀ ਡੀ.ਸੀ ਦਫਤਰ ਹੈ, ਜਿਸ ਤੋਂ ਕੁੱਝ ਅੱਗੇ ਜਾ ਕੇ ਪੁਲਸ ਥਾਣਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਇਨ੍ਹਾਂ ਚੋਰੀਆਂ ਨੂੰ ਕਿੰਨੇ ਸਮੇਂ ‘ਚ ਟਰੇਸ ਕਰਦੀ ਹੈ।

LEAVE A REPLY

Please enter your comment!
Please enter your name here