ਚੰਡੀਗੜ੍ਹ, 3 ਅਕਤੂਬਰ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਦੇ ਜੰਗਲਾਂ ਵਿਚ ਦੋ ਨਵੀਆਂ ਝੀਲਾਂ ਬਣਾਉਣ ਲਈ ਨਵੀਆਂ ਯੋਜਨਾਵਾਂ ਨੂੰ ਛੇਤੀ ਹੀ ਅਮਲ ਵਿਚ ਲਿਆਂਦਾ ਜਾ ਰਿਹਾ ਹੈ ।
ਕੀ ਕਾਰਨ ਹੈ ਦੋ ਨਵੀਆਂ ਝੀਲਾਂ ਬਣਾਉਣ ਦਾ
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਜੰਗਲਾਂ ਵਿਚ ਜੋ ਦੋ ਨਵੀਆਂ ਝੀਲਾਂ (New Lakes) ਬਣਾਉਣ ‘ਤੇ ਨਵੀਆਂ ਯੋਜਨਾਵਾਂ ਨੂੰ ਅਮਲੀ ਰੂਪ ਦੇਣ ਲਈ ਜੰਗੀ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ ਨੂੰ ਬਣਾਉਣ ਦਾ ਮੁੱਖ ਕਾਰਨ ਮੀਂਹ ਦੇ ਪਾਣੀ ਨੂੰ ਇਕੱਠਾ ਕਰਨਾ, ਭੂਮੀਗਤ ਪਾਣੀ ਦੇ ਪੱਧਰ ਨੂੰ ਵਧਾਉਣਾ, ਜੰਗਲ ਦੀ ਨਮੀ ਬਣਾਈ ਰੱਖਣਾ ਅਤੇ ਜੰਗਲੀ ਜੀਵਾਂ ਲਈ ਪਾਣੀ ਪ੍ਰਦਾਨ ਕਰਨਾ ਹੈ । ਦੱਸਣਯੋਗ ਹੈ ਕਿ ਉਪਰੋਕਤ ਝੀਲਾਂ ਦਾ ਮੁੱਖ ਉਦੇਸ਼ ਸੈਰ-ਸਪਾਟਾਂ ਤਾਂ ਬਿਲਕੁੱਲ ਵੀ ਨਹੀਂ ਹੈ ।
ਕਿਥੇ ਬਣਾਈਆਂ ਜਾ ਸਕਦੀਆਂ ਹਨ ਦੋਵੇਂ ਝੀਲਾਂ
ਪ੍ਰਾਪਤ ਸੂਚਨਾਵਾਂ ਮੁਤਾਬਕ ਚੰਡੀਗੜ੍ਹ ਦੇ ਜੰਗਲਾਂ (forests of Chandigarh) ਅੰਦਰ ਜੋ ਦੋ ਝੀਲਾਂ ਵਿਕਸਤ ਕਰਨ ਦੀ ਯੋਜਨਾ ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਤੇ ਛੇਤੀ ਹੀ ਇਨ੍ਹਾਂ ਨੂੰ ਅਮਲੀ ਰੂਪ ਵੀ ਦੇਣ ਦੀਆਂ ਕਿਆਸਰਾਈਆਂ ਹਨ ਦੇ ਚਲਦਿਆਂ ੲੱਕ ਝੀਲ ਪਟਿਆਲਾ ਰਾਓ ਦੇ ਨਾਲ ਧਨਾਸ ਦੇ ਨੇੜੇ ਜੰਗਲ ਵਿੱਚ ਬਣਾਉਣ ਦਾ ਪ੍ਰਸਤਾਵ ਹੈ, ਅਤੇ ਦੂਜੀ ਸੁਖਨਾ ਝੀਲ ਦੇ ਹੇਠਾਂ, ਸੁਖਨਾ ਚੋ ਦੇ ਆਲੇ-ਦੁਆਲੇ ਡਡਵਾ ਜਾਂ ਹੱਲੋਮਾਜਰਾ ਦੇ ਨਾਲ ਲੱਗਦੇ ਜੰਗਲ ਵਿੱਚ ਬਣਾਈਆਂ ਜਾ ਸਕਦੀਆਂ ਹਨ ।
ਕਦੋਂ ਤੱਕ ਪੂਰੇ ਹੋ ਸਕਦੇ ਹਨ ਦੋਵੇਂ ਜਲ ਸਰੋਤ
ਚੰਡੀਗੜ੍ਹ ਦੇ ਜੰਗਲਾਂ ਵਿਚ ਜੋ ਦੋ ਨਵੇਂ ਜਲ ਸਰੋਤ ਬਣਾਉਣ ‘ਤੇ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਦੇ ਲਈ ਵਾਈਲਡ ਲਾਈਫ ਇੰਸਟੀਚਿਊਟ ਆਫ਼ ਇੰਡੀਆ ਦੇਹਰਾਦੂਨ (Wildlife Institute of India, Dehradun) ਤੋਂ ਵਾਤਾਵਰਣ ਪ੍ਰਵਾਨਗੀ ਮੰਗੀ ਗਈ ਹੈ, ਜਿਸ ਦੇ ਮਿਲਣ ਤੋਂ ਬਾਅਦ ਹੀ ਕੰਮ ਸ਼ੁਰੂ ਹੋਵੇਗਾ ਅਤੇ ਜੇਕਰ ਯੋਜਨਾ ਨਿਰਧਾਰਤ ਸਮੇਂ ਅਨੁਸਾਰ ਅੱਗੇ ਵਧਦੀ ਹੈ ਤਾਂ ਦੋਵੇਂ ਜਲ ਸਰੋਤ ਲਗਭਗ ਦੋ ਸਾਲਾਂ ਵਿੱਚ ਪੂਰੇ ਹੋ ਸਕਦੇ ਹਨ ।
ਝੀਲਾਂ ਬਣਾਉਣ ਲਈ ਨਹੀਂ ਕੱਟਿਆ ਜਾਵੇਗਾ ਜੰਗਲ
ਅਧਿਕਾਰੀਆਂ ਅਨੁਸਾਰ ਉਪਰੋਕਤ ਦੋਵੇਂ ਝੀਲਾਂ ਜੋ ਜੰਗਲੀ ਖੇਤਰਾਂ ਵਿੱਚ ਕੁਦਰਤੀ ਦਬਾਅ ਵਿੱਚ ਵਿਕਸਤ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਕੋਲ ਪਹਿਲਾਂ ਹੀ ਪਾਣੀ ਸਟੋਰ ਕਰਨ ਦੀ ਸਮਰੱਥਾ ਹੈ ਰਾਹੀਂ ਇਸ ਉਦੇਸ਼ ਲਈ ਮੂਲ ਜੰਗਲ ਤੋਂ ਰੁੱਖ ਕੱਟਣ ਦੀ ਕੋਈ ਯੋਜਨਾ ਨਹੀਂ ਹੈ । ਨਵੀਆਂ ਝੀਲਾਂ ਬਣਾਉਣ ਲਈ ਜੰਗਲ ਦੇ ਵੱਡੇ ਖੇਤਰਾਂ ਨੂੰ ਸਾਫ਼ ਨਹੀਂ ਕੀਤਾ ਜਾਵੇਗਾ । ਕੁਦਰਤੀ ਭੂਮੀ ਦੀ ਵਰਤੋਂ ਕਰਕੇ ਪਾਣੀ ਦੀ ਸੰਭਾਲ ਅਤੇ ਸਟੋਰੇਜ ਲਈ ਪ੍ਰਣਾਲੀਆਂ ਵਿਕਸਤ ਕੀਤੀਆਂ ਜਾਣਗੀਆਂ । ਇਸੇ ਲਈ ਪ੍ਰੋਜੈਕਟ ਵਿੱਚ ਵਾਤਾਵਰਣ ਸੁਰੱਖਿਆ ਨੂੰ ਤਰਜੀਹ ਦਿੱਤੀ ਜਾ ਰਹੀ ਹੈ ।









