ਸਰਹੱਦ ਪਾਰ ਸਮੱਗਲਿੰਗ ਨੈੱਟਵਰਕ ਮਾਮਲੇ ਵਿਚ ਚਾਰ ਵਿਅਕਤੀ ਗ੍ਰਿਫ਼ਤਾਰ

0
38
Amritsar Police

ਅੰਮ੍ਰਿਤਸਰ, 3 ਅਕਤੂਬਰ 2026 : ਅੰਮ੍ਰਿਤਸਰ ਦਿਹਾਤੀ ਪੁਲਸ (Amritsar Rural Police) ਨੇ ਹੱਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਵਾਲੇ ਦੋ ਵੱਖ-ਵੱਖ ਨੈੱਟਵਰਕਾਂ ਦਾ ਪਰਦਾਫਾਸ਼ ਕੀਤਾ ਹੈ ।

ਕੀ ਕੀ ਬਰਾਮਦ ਕੀਤਾ ਗਿਆ ਹੈ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ

ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ (Arrested) ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 10 ਕਿਲੋ ਹੈਰੋਇਨ ਅਤੇ 10 ਨਾਜਾਇਜ਼ ਪਿਸਤੌਲ (Illegal pistol) ਬਰਾਮਦ ਕੀਤੇ ਹਨ । ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ । ਦੱਸਣਯੋਗ ਹੈ ਕਿ ਸਰਹੱਦ ਪਾਰ ਸਮੱਗਲਿੰਗ ਨੈਟਵਰਕ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਵੱਡੀ ਸਫ਼ਲਤਾ ਮਿਲੀ ਹੈ ।

ਕੌਣ ਕੌਣ ਹੈ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਵਿਚ

ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗਲੂਵਾਲ ਨਿਵਾਸੀ ਰਾਜਨਪ੍ਰੀਤ ਸਿੰਘ ਘਰਿੰਡਾ ਦੀ ਰਾਜਾਤਾਲ ਕਾਲੋਨੀ ਨਿਵਾਸੀ ਵਿਜੇ, ਕੰਬੋਆ ਨਿਵਾਸੀ ਪਰਸਦੀਪ ਸਿੰਘ ਉਰਫ਼ ਬਿੱਲਾ ਅਤੇ ਅਟਾਰੀ ਦੇ ਕਾਹਨਗੜ੍ਹ ਨਿਵਾਸੀ ਗੁਰਮੁੱਖ ਸਿੰਘ ਉਰਫ਼ ਥੋੜੀ ਵਜੋਂ ਹੋਈ ਹੈ । ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਥਿਤ ਤੌਰ ‘ਤੇ ਵਿਦੇਸ਼ ‘ਚ ਬੈਠੇ ਸਮੱਗਲਰਾਂ ਦੇ ਸੰਪਰਕ ‘ਚ ਸਨ ਅਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ (Narcotic substances) ਦੀ ਖੇਪ ਹਾਸਲ ਕਰਨ ‘ਚ ਸ਼ਾਮਲ ਸਨ । ਆਈ. ਜੀ. ਪੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਹਿਲੇ ਮਾਮਲੇ ‘ਚ ਮਿਲੀ ਸੂਚਨਾ ਦੇ ਆਧਾਰ ‘ਤੇ ਥਾਣਾ ਘਰਿੰਡਾ ਦੀ ਪੁਲਸ ਟੀਮ ਨੇ ਰਾਜਨਪ੍ਰੀਤ ਸਿੰਘਅਤੇ ਵਿਜੇ ਨੂੰ ਗ੍ਰਿਫ਼ਤਾਰ ਕੀਤਾ । ਉਨ੍ਹਾਂ ਦੇ ਕਬਜ਼ੇ ‘ਚੋਂ 10 ਨਾਜਾਇਜ਼ ਪਿਸਤੌਲ ਬਰਾਮਦ ਕੀਤੇ ਗਏ ।

ਕਿੰਨੀ ਹੈਰੋਇਨ ਕੀਤੀ ਗਈ ਹੈ ਬਰਾਮਦ

ਇਸੇ ਤਰ੍ਹਾਂ ਦੂਜੇ ਮਾਮਲੇ `ਚ ਪੁਲਸ ਨੇ ਪਰਸਦੀਪ ਸਿੰਘ ਉਰਫ਼ ਬਿੱਲਾ ਅਤੇ ਗੁਰਮੁੱਖ ਸਿੰਘ ਉਰਫ਼ ਬੇੜੀ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ 10 ਕਿਲੋ ਹੈਰੋਇਨ ਬਰਾਮਦ ਕੀਤੀ । ਪੁਲਸ ਅਨੁਸਾਰ ਪਰਮਦੀਪ ਕਥਿਤ ਤੌਰ ‘ਤੇ ਨਸ਼ਾ ਸਮੱਗਲਿੰਗ ‘ਚ ਸ਼ਾਮਲ ਸੀ ਅਤੇ ਇਲਾਕੇ ‘ਚ ਨਸ਼ੇ ਦਾ ਨੈੱਟਵਰਕ ਚਲਾ ਰਿਹਾ ਸੀ । ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਥਾਣਾ ਘਰਿੰਡਾ ‘ਚ ਦੋਵਾਂ ਮਾਮਲਿਆਂ ‘ਚ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ ।

LEAVE A REPLY

Please enter your comment!
Please enter your name here