ਦਿਨ-ਦਿਹਾੜੇ ਲੁਟੇਰਿਆਂ ਨੇ ਮਕਾਨ ਮਾਲਕ ਤੋਂ ਕੀਤੀ ਲੁੱਟ-ਖੋਹ
ਬੇਖੋਫ ਲੁਟੇਰੇ ਦਿਨ- ਦਿਹਾੜੇ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਤਾਜ਼ਾ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ।ਜਾਣਕਾਰੀ ਅਨੁਸਾਰ ਰੂਪਨਗਰ ਦੀ ਪ੍ਰੀਤ ਕਲੋਨੀ ਦੇ ਵਿੱਚ ਇੱਕ ਘਰ ਦੇ ਵਿੱਚ ਦਿਨ ਦਿਹਾੜੇ ਹਥਿਆਰ ਬੰਦ ਲੁਟੇਰਿਆਂ ਨੇ ਮਕਾਨ ਮਾਲਕ ਤੋਂ ਲੁੱਟ ਖੋਹ ਕਰ ਲਈ ਹੈ।
ਇਹ ਵੀ ਪੜ੍ਹੋ: ਬਠਿੰਡਾ ‘ਚ ਤੇਲ ਟੈਂਕਰ ਤੇ ਕਾਰ ਵਿਚਾਲੇ ਟੱਕਰ||Punjab News
ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਪ੍ਰੀਤ ਕਲੋਨੀ ਦੀ ਗਲੀ ਨੰਬਰ ਪੰਜ ਦੇ ਵਿੱਚ ਇੱਕ ਰਿਟਾਇਰਡ ਜੇਈ ਦੇ ਘਰ ਕੁਝ ਹਥਿਆਰਬੰਦ ਲੁਟੇਰੇ ਵੜ ਗਏ ਅਤੇ ਲੁੱਟ ਖੋਹ ਕਰਕੇ ਫਰਾਰ ਹੋ ਗਏ।
ਰੱਸੀ ਨਾਲ ਬੰਨ੍ਹ ਕੇ ਹਥਿਆਰ ਦੀ ਨੋਕ ‘ਤੇ ਕੀਤੀ ਲੁੱਟ-ਖੋਹ
ਉਧਰ ਪੀੜਿਤ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ 12 ਵਜੇ ਦੇ ਕਰੀਬ ਦੋ ਵਿਅਕਤੀਆਂ ਨੇ ਉਹਨਾਂ ਦੇ ਘਰ ਦਾ ਦਰਵਾਜ਼ਾ ਖੜਕਾਇਆ ਅਤੇ ਘਰ ਦੇ ਵਿੱਚ ਦਾਖਲ ਹੋ ਗਏ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਉਹਨਾਂ ਤੋਂ ਪਾਣੀ ਵੀ ਮੰਗਿਆ ਤੇ ਬਾਅਦ ਦੇ ਵਿੱਚ ਉਹਨਾਂ ਦੇ ਕਮਰੇ ਵਿੱਚ ਜਾ ਕੇ ਉਹਨਾਂ ਨੂੰ ਰੱਸੀ ਨਾਲ ਬੰਨ੍ਹ ਕੇ ਹਥਿਆਰ ਦੀ ਨੋਕ ‘ਤੇ ਉਹਨਾਂ ਤੋਂ ਲੁੱਟ ਖੋਹ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਸੁਖਵਿੰਦਰ ਸਿੰਘ ਦੀਆ ਦੋ ਡਾਇਮੰਡ ਦੀਆ ਅੰਗੂਠੀਆਂ,ਇੱਕ ਸੋਨੇ ਦਾ ਕੜਾ,11000 ਕੈਸ਼ ਦੀ ਲੁੱਟ ਖੋਹ ਹੋਈ ਹੈ। ਉਧਰ ਪੁਲਿਸ ਵਲੋ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਫੋਰੇਂਸਿਕ ਅਤੇ ਸੀਆਈ ਸਟਾਫ ਦੀਆ ਟੀਮਾਂ ਵੀ ਮੌਕੇ ਉੱਤੇ ਪੁੱਜ ਗਈਆਂ ਹਨ।