ਪੰਜਾਬੀ ਨੌਜਵਾਨ ਦੀ ਬਿਮਾਰੀ ਦੇ ਚਲਦਿਆਂ ਸਾਈਪ੍ਰਸ ਵਿਖੇ ਹੋਈ ਮੌਤ

0
33
youth dies

ਸੁਨਾਮ, 23 ਨਵੰਬਰ 2026 : ਪੰਜਾਬ ਦੇ ਜਿਲਾ ਸੁਨਾਮ ਦੇ ਪਿੰਡ ਨਮੋਲ (Village Namol) ਦੇ ਇਕ ਨੌਜਵਾਨ ਦੀ ਬੀਤੇ ਦਿਨੀਂ ਇਕ ਬਿਮਾਰੀ ਦੇ ਚਲਦਿਆਂ ਸਾਈਪ੍ਰਸ ਵਿਖੇ ਮੌਤ (Death) ਹੋ ਜਾਣ ਦਾ ਸਮਾਚਾਰ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਸੁੁਨਾਮ ਦੇ ਜਿਸ ਪਿੰਡ ਨਮੋਲ ਦੇ ਵਸਨੀਕ ਜਿਸ ਪੰਜਾਬੀ ਨੌਜਵਾਨ ਦੀ ਸਾਈਪ੍ਰਸ (Cyprus) ਵਿਖੇ ਪੀਲੀਏ ਦੀ ਬਿਮਾਰੀ ਦੇ ਕਾਰਨ ਮੌਤ ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ਵਿਚ ਨੌਜਵਾਨ ਦੀ ਪਛਾਣ ਹਰਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਨੌਜਵਾਨ ਹਰਿੰਦਰ ਸਿੰਘ ਛੇ ਕੁ ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਸਾਈਪ੍ਰਸ ਗਿਆ ਸੀ ।

ਕੀ ਦੱਸਿਆ ਮ੍ਰਿਤਕ ਨੌਜਵਾਨ ਦੇ ਪੁੱਤਰ ਨੇ

ਉਕਤ ਵਾਪਰੇ ਘਟਨਾਕ੍ਰਮ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਬੂਟਾ ਸਿੰਘ ਨੇ ਦਸਿਆ ਕਿ ਉਸ ਦਾ 23 ਕੁ ਵਰ੍ਹਿਆਂ ਦਾ ਪੁੱਤਰ ਹਰਿੰਦਰ ਸਿੰਘ ਜੋ ਕੁੱਝ ਸਮਾਂ ਪਹਿਲਾਂ ਹੀ ਸਾਈਪ੍ਰਸ ਗਿਆ ਸੀ ਭਾਵੇਂ ਇਲਾਜ ਲਈ ਉਸ ਨੂੰ ਉਸ ਦੇ ਦੋਸਤ ਮਿੱਤਰਾਂ ਵਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਇਸੇ ਦੌਰਾਨ ਉਸ ਦੀ ਮੌਤ ਹੋ ਗਈ ।

ਪਰਿਵਾਰਕ ਮੈਂਬਰਾਂ ਨੇ ਕੀਤਾ ਰਿਤੀ ਰਿਵਾਜਾਂ ਨਾਲ ਸਸਕਾਰ

ਨੌਜਵਾਨ ਹਰਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਨਮੋਲ ਪਹੁੰਚਣ ’ਤੇ ਪਰਵਾਰ ਵਲੋਂ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਰਿਸ਼ਤੇਦਾਰਾਂ ਅਤੇ ਪਰਵਾਰ ਸਨੇਹੀਆਂ ਦੀ ਮੌਜੂਦਗੀ ਵਿਚ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿਤਾ ਗਿਆ। ਇਸ ਸਮੇ ਮਹੌਲ ਬੜਾ ਹੀ ਗਮਗੀਨ ਬਣਿਆ ਹੋਇਆ ਸੀ ।

LEAVE A REPLY

Please enter your comment!
Please enter your name here