ਪੁਣੇ : ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਵਾਟਰ ਪਿਓਰਿਫਾਇੰਗ ਕੈਮੀਕਲ ਫੈਕਟਰੀ ਵਿੱਚ ਲੱਗੀ ਅੱਗ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਘਟਨਾ ਦੀ ਸ਼ੁਰੂਆਤ ਵਿੱਚ ਮਰਨ ਵਾਲੀਆਂ ਦੀ ਗਿਣਤੀ ਸੱਤ ਦੱਸੀ ਗਈ ਸੀ ਪਰ ਹੁਣ ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 18 ਹੋ ਗਈ ਹੈ। ਘਟਨਾ ਪਿਰੰਗਟ ਇਲਾਕੇ ਦੇ ਇੰਡਸਟਰੀਅਲ ਖੇਤਰ ਵਿੱਚ ਹੋਈ ਹੈ। ਪਿਰੰਗਟ ਮੁਲਸੀ ਤਾਲੁਕਾ ਵਿੱਚ ਸਥਿਤ ਹੈ। ਘਟਨਾ ਸਥਾਨ ‘ਤੇ ਪੰਜ ਫਾਇਰ ਬ੍ਰਿਗੇਡ ਟੀਮਾਂ ਮੌਜੂਦ ਹਨ।

ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਫਾਇਰ ਵਿਭਾਗ ਵੱਲੋਂ ਦੱਸਿਆ ਗਿਆ ਕਿ ਘਟਨਾ ਦੇ ਸਮੇਂ 37 ਕਰਮਚਾਰੀ ਡਿਊਟੀ ‘ਤੇ ਸਨ। ਇਸ ਘਟਨਾ ‘ਤੇ ਪੀ.ਐੱਮ. ਮੋਦੀ ਨੇ ਟਵੀਟ ਕਰ ਦੁੱਖ ਜਤਾਇਆ ਹੈ। ਉਨ੍ਹਾਂ ਲਿਖਿਆ ਹੈ, ਮਹਾਰਾਸ਼ਟਰ ਦੇ ਪੁਣੇ ਵਿੱਚ ਫੈਕਟਰੀ ਵਿੱਚ ਲੱਗੀ ਅੱਗ ਦੇ ਚੱਲਦੇ ਮਾਰੇ ਗਏ ਲੋਕਾਂ ਦੀ ਖ਼ਬਰ ਤੋਂ ਦੁਖੀ ਹਾਂ। ਪੀੜਤ ਪਰਿਵਾਰ ਪ੍ਰਤੀ ਸੰਵੇਦਨਾ।