ਕੈਲੀਫੋਰਨੀਆ : ਜੋ ਬਾਈਡਨ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਪੈਂਟਾਗਨ ਨੂੰ 2 ਬਿਲੀਅਨ ਡਾਲਰ ਤੋਂ ਵੱਧ ਦੇ ਫੌਜੀ ਫੰਡਾਂ ਨੂੰ ਵਾਪਸ ਕਰ ਦਿੱਤਾ ਹੈ ਜੋ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੇ ਸਰਹੱਦੀ ਦੀਵਾਰ ਦੀ ਉਸਾਰੀ ਲਈ ਤਬਦੀਲ ਕੀਤੇ ਸਨ। ਟਰੰਪ ਪ੍ਰਸ਼ਾਸਨ ਦੌਰਾਨ ਪੈਂਟਾਗਨ ਕੰਸਟਰਕਸ਼ਨ ਫੰਡਾਂ ਵਿੱਚੋਂ ਲਈ ਗਈ 3.6 ਬਿਲੀਅਨ ਡਾਲਰ ਦੀ ਰਾਸ਼ੀ ਵਿੱਚੋਂ ਬਚੇ ਹੋਏ ਇਹਨਾਂ ਫੰਡਾਂ ਦੀ ਵਰਤੋਂ ਹੁਣ ਅਮਰੀਕਾ ਅਤੇ ਵਿਦੇਸ਼ਾਂ ਵਿੱਚ ਮਿਲਟਰੀ ਦੇ 60 ਤੋਂ ਵੱਧ ਪ੍ਰਾਜੈਕਟਾਂ ਲਈ ਕੀਤੀ ਜਾਵੇਗੀ। ਟਰੰਪ ਪ੍ਰਸ਼ਾਸਨ ਦੇ ਦੌਰਾਨ, ਫੈਡਰਲ ਸਰਕਾਰ ਨੇ ਅਮਰੀਕਾ-ਮੈਕਸੀਕੋ ਸਰਹੱਦ ਦੇ ਨਾਲ ਤਕਰੀਬਨ 52 ਮੀਲ ਦੀ ਸਰਹੱਦੀ ਦੀਵਾਰ ਬਣਾਈ ਸੀ ਜਿਸ ‘ਚ ਪ੍ਰਤੀ ਮੀਲ 46 ਮਿਲੀਅਨ ਡਾਲਰ ਦੀ ਲਾਗਤ ਆਈ ਹੈ। ਟਰੰਪ ਪ੍ਰਸ਼ਾਸਨ ਦੌਰਾਨ ਮੈਕਸੀਕੋ ਦੀ ਸਰਹੱਦ ਦੇ ਨਾਲ ਦੀਵਾਰ ਦੀ ਉਸਾਰੀ ਅਮਰੀਕਾ ਦੇ ਇਤਿਹਾਸ ‘ਚ ਇੱਕ ਮਹਿੰਗਾ ਫੈਡਰਲ ਕੰਸਟਰਕਸਨ ਪ੍ਰੋਜੈਕਟ ਸੀ। ਟਰੰਪ ਪ੍ਰਸ਼ਾਸਨ ਦੇ ਅਖੀਰ ਤੱਕ ਅਧਿਕਾਰੀਆਂ ਨੇ ਇਸ ਲਈ 15 ਬਿਲੀਅਨ ਡਾਲਰ ਦੀ ਪਛਾਣ ਕੀਤੀ ਹੈ, ਜਿਸ ਵਿੱਚੋਂ 10 ਬਿਲੀਅਨ ਡਾਲਰ ਮਿਲਟਰੀ ਦੇ ਕਾਊਂਟਰ ਨਾਰਕੋਟਿਕਸ ਅਤੇ ਨਿਰਮਾਣ ਪ੍ਰੋਗਰਾਮਾਂ ਤੋਂ ਤਬਦੀਲ ਕੀਤੇ ਗਏ ਸਨ।

ਇਨ੍ਹਾਂ ਮੁੜ ਬਹਾਲ ਕੀਤੇ ਫੰਡਾਂ ਨਾਲ 11 ਰਾਜਾਂ, ਤਿੰਨ ਅਮਰੀਕੀ ਟੈਰੀਟੋਰੀਜ਼ ਅਤੇ 16 ਦੇਸ਼ਾਂ ਦੇ ਫੌਜੀ ਪ੍ਰਾਜੈਕਟਾਂ ਨੂੰ ਫਾਇਦਾ ਮਿਲੇਗਾ। ਜਿਸ ‘ਚ ਫੋਰਟ ਗਰੇਲੀ ਵਿੱਚ ਦੋ ਮਿਜ਼ਾਈਲ ਇੰਟਰਸੈਪਟਰ ਸ਼ਾਮਲ ਕਰਨੇ ਅਤੇ ਜਰਮਨੀ ਵਿੱਚ ਸਥਿਤ ਅਮਰੀਕੀ ਸੇਵਾ ਮੈਂਬਰਾਂ ਦੇ ਬੱਚਿਆਂ ਲਈ ਇੱਕ ਐਲੀਮੈਂਟਰੀ ਸਕੂਲ ਦਾ ਨਵੀਨੀਕਰਨ ਕਰਨ ਦੀ ਯੋਜਨਾ ਵੀ ਸ਼ਾਮਲ ਹੈ। ਇਸਦੇ ਇਲਾਵਾ ਉੱਤਰੀ ਕੈਰੋਲਿਨਾ ਵਿੱਚ ਦੋ ਸਮੁੰਦਰੀ ਬਟਾਲੀਅਨਾਂ , ਇੰਡੀਆਨਾ ਵਿੱਚ ਇੱਕ ਏਅਰ ਗਾਰਡ ਦਾ ਨਿਸ਼ਾਨੇਬਾਜ਼ੀ ਸਿਖਲਾਈ ਪ੍ਰੋਗਰਾਮ, ਅਤੇ ਫਲੋਰਿਡਾ ਵਿੱਚ ਟਿੰਡਲ ਏਅਰ ਫੋਰਸ ਬੇਸ ‘ਤੇ ਇੱਕ ਸਟੇਸ਼ਨ ਵੀ ਸ਼ਾਮਲ ਹੈ, ਜਿਸ ਵਿੱਚ ਅੱਗ ਬੁਝਾਉਣ ਵਾਲੇ ਵਾਹਨ ਅਤੇ ਯੂ.ਐੱਸ. ਦੇ ਸਰਵਿਸ ਮੈਂਬਰ ਹੋਣਗੇ।ਸਰਹੱਦੀ ਦੀਵਾਰ ਦੀ ਉਸਾਰੀ ਰੋਕਣ ਦੇ ਨਾਲ ਇੱਕ ਰੱਖਿਆ ਅਧਿਕਾਰੀ ਦੇ ਅਨੁਸਾਰ, ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਦੇ ਸਮਰਥਨ ਵਿੱਚ, ਰਾਸ਼ਟਰੀ ਗਾਰਡ ਦੇ 3,800 ਮੈਂਬਰ ਦੱਖਣੀ ਸਰਹੱਦ ‘ਤੇ ਤਾਇਨਾਤ ਰਹਿੰਦੇ ਹਨ, ਜਿਹਨਾਂ ਦੀ ਗਿਣਤੀ ਨੂੰ ਵਧਾਉਣ ਦੀ ਬੇਨਤੀ ਕੀਤੀ ਗਈ ਹੈ।

LEAVE A REPLY

Please enter your comment!
Please enter your name here