ਚੰਡੀਗੜ੍ਹ ਵਿਖੇ ਚਾਰ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

0
20
bomb threats

ਚੰਡੀਗੜ੍ਹ, 11 ਅਗਸਤ 2026 : ਪੰਜਾਬ ਦੀ ਰਾਜਧਾਨੀ ਚੰਡੀਗੜ੍ਹ (Chandigarh) ਵਿਖੇ ਇੱਕੋ ਸਮੇਂ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ (bomb threats) ਦੀ ਧਮਕੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਕਿਹੜੇ ਕਿਹੜੇ ਸਕੂਲਾਂ ਨੂੰ ਦਿੱਤੀ ਗਈ ਹੈ ਧਮਕੀ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿਖੇ ਜੋ ਇੱਕੋ ਸਮੇਂ ਦੌਰਾਨ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੇ ਜਾਣ ਦਾ ਪਤਾ ਚੱਲਿਆ ਹੈ ਦੇ ਚਲਦਿਆਂ ਜਿਹੜੇ ਜਿਹੜੇ ਸਕੂਲਾਂ ਨੂੰ ਧਮਕੀ ਦਿੱਤੀ ਗਈ ਹੈ ਦੇ ਵਿਚ ਕਾਰਮੇਲ ਕਾਨਵੈਂਟ ਸਕੂਲ, ਸੈਕਟਰ-9-ਬੀ, ਸੇਂਟ ਜਾਨਸ ਹਾਈ ਸਕੂਲ, ਸੈਕਟਰ-26, ਸੈਕਰੇਡ ਹਾਰਟ ਸੀਨੀਅਰ ਸੈਕੰਡਰੀ ਸਕੂਲ, ਸੈਕਟਰ-26, ਸੇਂਟ ਸਟੀਫਨਜ਼ ਸਕੂਲ, ਸੈਕਟਰ-45-ਬੀ ਸ਼ਾਮਲ ਹਨ ।

ਪੁਲਸ ਨੇ ਕਰ ਦਿੱਤੀ ਹੈ ਜਾਂਚ ਸ਼ੁਰੂ

ਉਪਰੋਕਤ ਚਾਰ ਸਕੂਲਾਂ ਨੂੰ ਧਮਕੀ (Threat schools) ਭਰੀ ਕਾਲ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਸੁਰੱਖਿਆ ਏਜੰਸੀਆਂ (Security agencies) ਵਲੋਂ ਸਬੰਧਤ ਸਕੂਲਾਂ ਵਿਚ ਸੁਰੱਖਿਆ ਇੰਤਜਾਮ ਸਖ਼ਤ ਕਰ ਦਿੱਤੇ ਗਏ ਅਤੇ ਜਾਂਚ ਸ਼ੁਰੂ ਕੀਤੀ ਗਈ । ਪੁਲਸ ਅਧਿਕਾਰੀਆਂ ਅਨੁਸਾਰ ਧਮਕੀ ਭਰਿਆ ਕਾਲ ਕਿਸ ਨੰਬਰ ਤੋਂ ਆਇਆ ਅਤੇ ਉਸ ਦੌਰਾਨ ਕਿਸ ਤਰ੍ਹਾਂ ਦੀ ਧਮਕੀ ਦਿੱਤੀ ਗਈ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਉੱਥੇ ਹੀ, ਕਿਸੇ ਅਸਲ ਵਿਸਫੋਟਕ ਜਾਂ ਸ਼ੱਕੀ ਵਸਤੂ ਦੇ ਮਿਲਣ ਦੀ ਵੀ ਕੋਈ ਪੁਸ਼ਟੀ ਨਹੀਂ ਹੋਈ ਹੈ । ਪੁਲਸ ਹਰ ਸਕੂਲ ਦੀ ਸੁਰੱਖਿਆ ਜਾਂਚ ਪੂਰੀ ਕਰਨ ਦੇ ਨਾਲ-ਨਾਲ ਧਮਕੀ ਨਾਲ ਜੁੜੇ ਤਕਨੀਕੀ ਸੁਰਾਗ ਵੀ ਖੰਘਾਲ ਰਹੀ ਹੈ ।

LEAVE A REPLY

Please enter your comment!
Please enter your name here