ਕਰਤਾਰਪੁਰ : ਕਰੀਬ 21 ਸਾਲ ਪਹਿਲਾਂ ਕਰਤਾਰਪੁਰ ਤੋਂ ਫਿਨਲੈਂਡ ਵਿਖੇ ਪੜ੍ਹਾਈ ਕਰਨ ਗਏ ਮਾਨਵ ਫੁੱਲ ਵਾਸੀ ਕਰਤਾਰਪੁਰ ਨੇ ਰਾਜਨੀਤੀ ‘ਚ ਆਪਣਾ ਨਾਮ ਬਣਾਉਂਦੇ ਹੋਏ ਫਿਨਲੈਂਡ ਦੇ ਵਾਂਤਾ ਜ਼ਿਲ੍ਹੇ ਵਿਚ ਹੋਈਆਂ ਅਸੈਂਬਲੀ ਚੋਣਾਂ ਵਿਚ ਜਿੱਤ ਦਰਜ ਕਰਕੇ ਆਪਣਾ ਅਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਜਿਸ ਕਰਕੇ ਕਰਤਾਰਪੁਰ ਸ਼ਹਿਰ ਵਿਚ ਮਾਨਵ ਫੁੱਲ ਦੇ ਪਰਿਵਾਰ ਅਤੇ ਯਾਰਾਂ ਦੋਸਤਾਂ ਸਮੇਤ ਸ਼ਹਿਰਵਾਸੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਜਿੱਤ ਦੇ ਨਾਲ ਹੀ ਅਸੈਂਬਲੀ ਪਹੁੰਚਣ ਵਾਲੇ ਮਾਨਵ ਫੁਲ ਪਹਿਲੇ ਭਾਰਤੀ ਬਣ ਗਏ ਹਨ।

ਦਰਅਸਲ, ਫਿਨਲੈਂਡ ਦੇ ਵਾਂਤਾ ਤੋਂ ਵਿਧਾਨ ਸਭਾ ਦੇ ਜੇਤੂ ਰਹੇ ਕਰਤਾਰਪੁਰ ਦੇ ਮਾਨਵ ਫੁਲ ਨੇ ਦੱਸਿਆ ਕਿ ਉਨ੍ਹਾਂ ਨੇ ਆਪਣਾ ਬਚਪਨ ਅਤੇ ਜਵਾਨੀ ਕਰਤਾਰਪੁਰ ਵਿੱਚ ਬਿਤਾਇਆ। ਡੀਏਵੀ ਹਾਈ ਸਕੂਲ ਜਲੰਧਰ ਵਿਖੇ ਪੜਾਈ ਕੀਤੀ। ਉਹ ਸਾਲ 2002 ਵਿੱਚ ਸਟੱਡੀ ਵੀਜ਼ਾ ‘ਤੇ ਫਿਨਲੈਂਡ ਪਹੁੰਚੇ ਅਤੇ ਇੱਥੇ ਸਖਤ ਮਿਹਨਤ ਕਰਦਿਆਂ 3-3 ਨੌਕਰੀਆਂ ਨਾਲ ਪੜ੍ਹਾਈ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਉਨ੍ਹਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ। ਪਰ ਪੰਜਾਬੀ ਕਦੇ ਹਾਰ ਨਹੀਂ ਮੰਨਦੇ। ਉਨ੍ਹਾਂ ਨੇ ਫਿਨੈਂਸੈਂਟ ਵਿੱਚ ਰਹਿੰਦੇ ਹੋਏ 20 ਸਾਲ ਬਿਤਾਏ ਹਨ।

ਮਾਨਵ ਫੁਲ ਨੇ ਦੱਸਿਆ ਕਿ ਉਨ੍ਹਾਂ ਨੇ ਐਨ.ਸੀ.ਪੀ. (ਨੈਸ਼ਨਲ ਗੱਠਜੋੜ ਪਾਰਟੀ) ਵੱਲੋਂ ਚੋਣ ਲੜੀ ਸੀ। ਉਨ੍ਹਾਂ ਦੀ ਪਾਰਟੀ ਦੇ 18 ਉਮੀਦਵਾਰ ਜੇਤੂ ਰਹੇ। ਉਨ੍ਹਾਂ ਵਿਚੋਂ ਉਹ ਇੱਕਲੌਤੇ ਭਾਰਤੀ ਹਨ । ਉਨ੍ਹਾਂ ਨੇ 24 ਪ੍ਰਤੀਸ਼ਤ ਵੋਟਾਂ ਪ੍ਰਾਪਤ ਕਰ ਜਿੱਤ ਹਾਸਿਲ ਕੀਤੀ ਮਾਨਵ ਫੁਲ ਨੇ ਦੱਸਿਆ ਕਿ ਉਸਦਾ ਟੀਚਾ ਆਗਾਮੀ ਸੰਸਦ ਚੋਣਾਂ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕਰਨਾ ਹੈ। ਉਸਨੇ ਇਸ ਜਿੱਤ ਨੂੰ ਭਾਰਤੀਆਂ ਦੀ ਜਿੱਤ ਦੱਸਿਆ ਹੈ ।

LEAVE A REPLY

Please enter your comment!
Please enter your name here