ਥਾਰ ਤੇ ਬੁਲਟ ਦੀ ਟੱਕਰ ਦੌਰਾਨ ਹੋਇਆ ਧਮਾਕਾ, ਮੁੰਡੇ ਦੀ ਮੌਕੇ ‘ਤੇ ਹੀ ਮੌਤ

0
17

ਗੁਰਦਾਸਪੁਰ, 1 ਜੂਨ 2025 – ਬੀਤੀ ਰਾਤ ਫਤਿਹਗੜ੍ਹ ਚੂੜੀਆਂ ਦੇ ਪਿੰਡ ਸਮਰਾਏ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੁਖਮਨਪ੍ਰੀਤ ਸਿੰਘ (16) ਪੁੱਤਰ ਮੇਜਰ ਸਿੰਘ ਗਿਆਰਵੀਂ ’ਚ ਪੜ੍ਹਦਾ ਸੀ। ਜਾਣਕਾਰੀ ਅਨੁਸਾਰ ਬੁਲੇਟ ਦੀ ਥਾਰ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਵੱਡਾ ਬਲਾਸਟ ਹੋਣ ਕਾਰਨ ਅੱਗ ਲੱਗ ਗਈ ਅਤੇ ਸੁਖਮਨਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਸੁਖਮਨਪ੍ਰੀਤ ਦਸਵੀਂ ਕਲਾਸ ਵਿੱਚ ਫਸਟ ਕਲਾਸ ਡਿਵੀਜ਼ਨ ਨਾਲ ਪਾਸ ਹੋਣ ਤੋਂ ਬਾਅਦ ਪੀ. ਟੀ. ਈ. ਦੀਆਂ ਕਲਾਸਾਂ ਲਾਉਣ ਲਈ ਅੰਮ੍ਰਿਤਸਰ ਜਾਂਦਾ ਸੀ।

ਇਸ ਸਬੰਧੀ ਸੁਖਮਨਪ੍ਰੀਤ ਦੇ ਚਾਚਾ ਜਸਵਿੰਦਰ ਸਿੰਘ ਅਤੇ ਪਿੰਡ ਸਮਰਾਏ ਦੇ ਸਰਪੰਚ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਸੁਖਮਨਪ੍ਰੀਤ ਸਿੰਘ ਆਪਣੇ ਬੁਲਟ ਮੋਟਰਸਾਈਕਲ ‘ਤੇ ਰਾਤ 9 ਵਜੇ ਦੇ ਕਰੀਬ ਪਿੰਡ ਸਮਾਰਏ ਤੋਂ ਅਮ੍ਰਿਤਸਰ ਵਾਲੇ ਪਾਸੇ ਪਿੰਡ ਬੱਲ ਕਲਾਂ ਆਪਣੇ ਰਿਸ਼ਤੇਦਾਰਾਂ ਕੋਲ ਜਾ ਰਿਹਾ ਸੀ, ਜਦ ਉਹ ਪਿੰਡ ਸੋਹੀਆਂ ਦੇ ਅੱਡੇ ਨਜ਼ਦੀਕ ਪਹੁੰਚਿਆ ਤਾਂ ਅੱਗਿਓਂ ਆ ਰਹੀ ਥਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਇਕ ਜ਼ੋਰਦਾਰ ਧਮਾਕਾ ਹੋ ਗਿਆ ਤੇ ਬੁਲਟ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਸੁਖਮਨਪ੍ਰੀਤ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜਿਕਰਯੋਗ ਹੈ ਕਿ ਸੁਖਮਨਪ੍ਰੀਤ ਸਿੰਘ ਨੇ 10 ਦਿਨ ਪਹਿਲਾਂ ਹੀ ਦਸਵੀਂ’ਚੋ ਫਸਟ ਡਵੀਜਨ’ਚ ਪਾਸ ਹੋ ਕੇ ਗਿਰਅਵੀਂ’ਚ ਹਰਦੋਰਵਾਲ ਦੇ ਸਕੂਲ ਵਿੱਚ ਦਾਖਲਾ ਲੈਣਾ ਸੀ। ਪੀ ਟੀ ਈ ਦੀਆਂ ਕਲਾਸਾਂ ਲਗਾਉਂਣ ਲਈ ਉਹ ਅੰਮ੍ਰਿਤਸਰ ਦੇ ਕਿਸੇ ਕੋਚਿੰਗ ਸੈਂਟਰ ਵਿਖੇ ਜਾਂਦਾ ਸੀ ।ਸੁਖਮਨਪ੍ਰੀਤ ਸਿੰਘ ਦੀ ਮੌਤ ਨਾਲ ਪੂਰਾ ਇਲਾਕਾ ਸ਼ੋਕ ਅਤੇ ਦੁੱਖ’ਚ ਡੁੱਬਾ ਹੈ।

LEAVE A REPLY

Please enter your comment!
Please enter your name here