ਅੱਜ ਸੰਗਰੂਰ ਦੌਰੇ ‘ਤੇ ਹੋਣਗੇ CM ਮਾਨ , ਸ਼ਹੀਦਾਂ ਦੇ ਪਰਿਵਾਰਾਂ ਨੂੰ ਸੌਂਪਣਗੇ 1-1 ਕਰੋੜ ਦਾ ਚੈੱਕ || Punjab News

0
24
CM Mann will visit Sangrur today, he will hand over a check of 1-1 crore to the families of the martyrs

ਅੱਜ ਸੰਗਰੂਰ ਦੌਰੇ ‘ਤੇ ਹੋਣਗੇ CM ਮਾਨ , ਸ਼ਹੀਦਾਂ ਦੇ ਪਰਿਵਾਰਾਂ ਨੂੰ ਸੌਂਪਣਗੇ 1-1 ਕਰੋੜ ਦਾ ਚੈੱਕ

ਪੰਜਾਬ ਦੇ CM ਭਗਵੰਤ ਮਾਨ ਅੱਜ ਸੰਗਰੂਰ ਦਾ ਦੌਰਾ ਕਰਨਗੇ। ਜਿੱਥੇ ਉਹ ਘੱਗਰ ਨੇੜਲੇ ਇਲਾਕਿਆਂ ਦਾ ਦੌਰਾ ਕਰਨ ਪਹੁੰਚ ਰਹੇ ਹਨ | ਇਸ ਦੇ ਨਾਲ ਹੀ ਉਹ ਹਾਲ ਹੀ ਵਿੱਚ ਸ਼ਹੀਦ ਹੋਏ ਤਿੰਨ ਸੈਨਿਕਾਂ ਦੇ ਪਰਿਵਾਰਾਂ ਨੂੰ ਵੀ ਮਿਲਣਗੇ। ਜਿਨ੍ਹਾਂ ਨੂੰ ਉਹ 1 ਕਰੋੜ ਰੁਪਏ ਦਾ ਚੈੱਕ ਵੀ ਸੌਂਪਣਗੇ। ਜਿੱਥੇ ਉਹ ਦੁਪਹਿਰ ਬਾਅਦ ਸੰਗਰੂਰ ਲਈ ਰਵਾਨਾ ਹੋਣਗੇ।

ਮਕੋਰੜ ਸਾਹਿਬ ਵਿਖੇ ਲੋਕਾਂ ਨਾਲ ਕਰਨਗੇ ਮੁਲਾਕਾਤ

ਉਹ ਸੰਗਰੂਰ ਵਿਖੇ ਘੱਗਰ ਨਦੀ ਦੇ ਕੰਢੇ ਦੇ ਇਲਾਕੇ ਮੀਂਹ ਨਾਲ ਨਜਿੱਠਣ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਕਿਉਂਕਿ ਪਿਛਲੇ ਸਾਲ ਘੱਗਰ ਕਾਰਨ ਪਟਿਆਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਕਾਫੀ ਨੁਕਸਾਨ ਹੋਇਆ ਸੀ। ਜਿਸਦੇ ਚੱਲਦਿਆਂ ਅਜਿਹੀ ਸਥਿਤੀ ਤੋਂ ਪਹਿਲਾਂ ਹੀ ਬੱਚਣ ਲਈ ਸਾਰੇ ਪ੍ਰਬੰਧਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਨਾਲ ਹੀ ਉਹ ਮਕੋਰੜ ਸਾਹਿਬ ਵਿਖੇ ਲੋਕਾਂ ਨੂੰ ਮਿਲਣਗੇ।

ਇਹ ਵੀ ਪੜ੍ਹੋ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਿੱਤਾ ਅਸਤੀਫਾ, ਹੁਣ ਇਸ ਸੀਟ ਤੋਂ ਬਣੇ ਰਹਿਣਗੇ ਸੰਸਦ ਮੈਂਬਰ

ਮੁੱਖ ਮੰਤਰੀ ਹਰ ਹਫ਼ਤੇ ਆਉਣਗੇ ਪੰਜਾਬ

ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੁੱਖ ਮੰਤਰੀ ਨੇ ਫੈਸਲਾ ਕੀਤਾ ਸੀ ਕਿ ਉਹ ਹਰ ਹਫ਼ਤੇ ਪੰਜਾਬ ਆਉਣਗੇ ਅਤੇ ਲੋਕਾਂ ਨੂੰ ਮਿਲਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਜਾਣਨਗੇ। ਜਿਸਦੇ ਚੱਲਦਿਆਂ ਮੁੱਖ ਮੰਤਰੀ ਹਾਲ ਹੀ ਵਿੱਚ ਸ਼ਹੀਦ ਹੋਏ ਤਰਲੋਚਨ ਸਿੰਘ, ਸੁਰਿੰਦਰ ਸਿੰਘ ਅਤੇ ਹਰਸਿਮਰਨ ਸਿੰਘ ਦੇ ਪਰਿਵਾਰਾਂ ਨੂੰ ਵੀ ਮਿਲਣਗੇ। ਇਸ ਤੋਂ ਬਾਅਦ ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣਗੇ।

 

 

LEAVE A REPLY

Please enter your comment!
Please enter your name here