ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਹੈ । 1999 ਵਿਚ ਇਸ ਦਿਨ ਭਾਰਤ ਨੇ ਕਾਰਗਿਲ ਯੁੱਧ ਜਿੱਤਿਆ ਜੋ ਕਿ 60 ਦਿਨਾਂ ਤੱਕ ਚੱਲਿਆ। ਆਓ ਅਸੀਂ ਸਾਰੇ ਆਪਣੇ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਦਿਲਾਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਇੱਕ ਮਿੰਟ ਕਢੀਏ ਜਿਸ ਨੇ ਅਜੋਕੇ ਸਮੇਂ ਵਿਚ ਸਭ ਤੋਂ ਸਖ਼ਤ ਲੜਾਈ ਲੜੀ। ਮੈਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਸਲਾਮ ਕਰਦਾ ਹਾਂ। ਜੈ ਹਿੰਦ।

ਯਾਦ ਹੋਵੇ ਕਿ ਕਾਰਗਿਲ ਦਿਵਸ ਭਾਰਤੀਆਂ ਲਈ ਇੱਕ ਬਹੁਤ ਹੀ ਮਹੱਤਵਪੂਰਣ ਦਿਨ ਹੈ। ਭਾਰਤ ਦੇ ਬਹਾਦਰਾਂ ਨੇ ਇਸ ਦਿਨ ਕਾਰਗਿਲ ਦੀਆਂ ਸਿਖਰਾਂ ‘ਤੇ ਡੇਰਾ ਲਾਈ ਬੈਠੇ ਘੁਸਪੈਠੀਆਂ ਅਤੇ ਪਾਕਿਸਤਾਨੀ ਸੈਨਿਕਾਂ ਨੂੰ ਖਦੇੜਿਆ ਸੀ। ਕਰੀਬ ਦੋ ਮਹੀਨੇ ਤੱਕ ਚਲੇ ਸੰਘਰਸ਼ ‘ਚ ਭਾਰਤੀ ਸੇਨਾਵਾਂ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ।

 

 

LEAVE A REPLY

Please enter your comment!
Please enter your name here