ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨ ਕੋਵਿਡ ਰਿਵਿਊ ਮੀਟਿੰਗ ‘ਚ ਬਹੁਤ ਫੈਸਲਾ ਲਿਆ ਹੈ। ਦਰਅਸਲ, ਪੰਜਾਬ ਸਰਕਾਰ ਨੇ 10 ਜੂਨ ਤੱਕ ਮਿਨੀ ਲਾਕਡਾਊਨ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਦੱਸ ਦਈਏ ਕਿ, ਪਹਿਲਾਂ ਮਿਨੀ ਲਾਕਡਾਊਨ ਦੇ ਰੋਕ 31 ਮਈ ਤੱਕ ਲਾਗੂ ਕੀਤੇ ਗਏ ਸਨ। ਇਸ ਦੇ ਨਾਲ ਹੀ ਕੋਰੋਨਾ ਮਾਮਲਿਆਂ ਵਿੱਚ ਗਿਰਾਵਟ ਨੂੰ ਦੇਖਦੇ ਹੋਏ ਨਿਜੀ ਵਾਹਨਾਂ ਨੂੰ ਰਾਹਤ ਦਿੱਤੀ ਗਈ ਹੈ। ਮੁੱਖਮੰਤਰੀ ਨੇ ਹੁਣ ਨਿਜੀ ਵਾਹਨਾਂ ਵਿੱਚ ਮੁਸਾਫਰਾਂ ਦੀ ਗਿਣਤੀ ‘ਤੇ ਰੋਕ ਹਟਾ ਦਿੱਤੀ ਹੈ। ਹੁਣ ਕਾਰ ਵਿੱਚ ਇੱਕ ਪਰਿਵਾਰ ਦੇ 2 ਤੋਂ ਜਿਆਦਾ ਮੈਂਬਰ ਸਫਰ ਕਰ ਸਕਦੇ ਹਨ। ਉਥੇ ਹੀ ਟੈਕਸੀਆਂ ਵਿੱਚ ਮੁਸਾਫਰਾਂ ਦੀ ਗਿਣਤੀ ‘ਤੇ ਰੋਕ ਬਰਕਰਾਰ ਹੈ। ਮੁੱਖਮੰਤਰੀ ਨੇ ਕਿਹਾ ਕਿ ਇਹ ਫੈਸਲੇ ਪੰਜਾਬ ਵਿੱਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਦੇਖਦੇ ਹੋਏ ਲਈ ਗਏ ਹਨ।

ਕੈਪਟਨ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਓਪੀਡੀ ਸੇਵਾ ਫਿਰ ਤੋਂ ਖੋਲ੍ਹਣ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਕੋਰੋਨਾ ਦੀ ਤੀਜੀ ਲਹਿਰ ਨੂੰ ਦੇਖਦੇ ਹੋਏ ਬੱਚਿਆਂ ਲਈ ਕੇਂਦਰ ਤੋਂ 500 ਵੈਂਟੀਲੇਟਰ ਦੀ ਮੰਗ ਕੀਤੀ ਗਈ ਹੈ। ਰਿਵਿਊ ਮੀਟਿੰਗ ਵਿੱਚ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਰੋਜ਼ 6400 ਦੇ ਕਰੀਬ ਬਣਿਆ ਹੋਇਆ ਖਾਣਾ ਕੋਵਿਡ ਮਰੀਜ਼ਾਂ ਨੂੰ ਪਹੁੰਚਾਇਆ ਜਾ ਰਿਹਾ ਹੈ।

ਸੀਐਮ ਨੇ ਕਿਹਾ ਕਿ ਜ਼ਿਲ੍ਹਿਆਂ ਦੇ ਡੀਸੀ ਇਨ੍ਹਾਂ ਨਿਯਮਾਂ ਨੂੰ ਹਾਲਤਾਂ ਦੇ ਅਨੁਸਾਰ ਬਦਲ ਸਕਦੇ ਹਨ। ਨਿਜੀ ਹਸਪਤਾਲਾਂ ਵਲੋਂ ਕੀਤੀ ਜਾ ਰਹੀ ਲੁੱਟ ਦੇ ਖਿਲਾਫ ਵੀ ਮੁੱਖਮੰਤਰੀ ਨੇ ਫ਼ੈਸਲਾ ਲਿਆ ਹੈ। ਹੁਣ ਸਾਰੇ ਹਸਪਤਾਲਾਂ ਦੇ ਬਾਹਰ 11X5 ਫੀਟ ਲੰਬੇ ਬੋਰਡ ਲਗਾਉਣੇ ਹੋਣਗੇ, ਜਿਸ ਵਿੱਚ ਸਾਰੇ ਰੇਟ ਲਿਖੇ ਜਾਣੇ ਚਾਹੀਦੇ ਹਨ।

Author