ਪੈਸਿਆਂ ਦੇ ਲੈਣ ਦੇ ਚਲਦਿਆਂ ਭਰਾ ਨੇ ਕਰ ਦਿੱਤਾ ਭੈਣ ਦੇ ਘਰ ਹਮਲਾ

0
34
Case registered

ਲੁਧਿਆਣਾ, 1 ਅਕਤੂਬਰ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਦੇ ਖਜੂਰ ਚੌਂਕ ਨੇੜੇ ਇਕ ਭਰਾ ਵਲੋਂ ਪੈਸਿਆਂ ਦੇ ਲੈਣ-ਦੇਣ ਦੇ ਚਲਦਿਆਂ ਆਪਣੀ ਹੀ ਭੈਣ ਦੇ ਘਰ ਹਮਲਾ (Attack) ਕਰ ਦਿੱਤਾ ਗਿਆ ਹੈ ।

ਕੀ ਦੱਸਿਆ ਹਮਲੇ ਦੀ ਸਿ਼ਕਾਰ ਮਹਿਲਾ ਤੇ ਉਸਦੀ ਪਤੀ ਨੇ

ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਖਜੂਰ ਚੌਂਕ ਨੇੜੇ ਇਕ ਭੈਣ ਦੇ ਘਰ ‘ਤੇ ਪੈਸਿਆਂ ਦੇ ਲੈਣ-ਦੇਣ ਦੇ ਚਲਦਿਆਂ ਆਪਣੇ ਹੀ ਭਰਾ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕੀਤੇ ਜਾਣ ਦਾ ਜੋ ਘਟਨਾਕ੍ਰਮ ਵਾਪਰਿਆ ਹੈ ਸਬੰਧੀ ਜਾਣਕਾਰੀ ਦਿੰਦਿਆਂ ਪੀੜ੍ਹਤ ਭੈਣ ਅਤੇ ਜੀਜੇ ਨੇ ਦੱਸਿਆ ਕਿ ਉਹਨਾਂ ਦੇ ਪੈਸਿਆਂ ਦਾ ਲੈਣ-ਦੇਣ ਹੈ ਅਤੇ ਇਸੇ ਕਾਰਨ ਜਦੋਂ ਪੈਸੇ ਮੰਗੇ ਤਾਂ ਉਕਤ ਭਰਾ ਨੇ ਨਹੀਂ ਦਿੱਤੇ, ਜਿਸ ਤੋਂ ਬਾਅਦ ਉਨ੍ਹਾਂ ਨੇ ਸਬੰਧਤ ਮਾਮਲਾ ਪੁਲਸ ਦੇ ਧਿਆਨ ’ਚ ਲਿਆਂਦਾ ਅਤੇ ਮਾਨਯੋਗ ਅਦਾਲਤ ਵਿੱਚ ਵੀ ਗਿਆ ਪਰ ਬਾਵਜੂਦ ਇਸ ਦੇ ਭਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਘਰ ‘ਤੇ ਹਮਲਾ ਕੀਤਾ ਅਤੇ ਤੋੜ ਭੰਨ (Destruction) ਕੀਤੀ ਹੈ ।

ਕੀ ਆਖਿਆ ਥਾਣੇ ਦੇ ਐਸ. ਐਚ. ਓ. ਨੇ

ਪ੍ਰਾਪਤ ਸੂਚਨਾ ਮੁਤਾਬਕ ਪੁਲਸ ਕੋਲ ਦਰਜ ਕਰਵਾਈ ਗਈ ਸਿ਼ਕਾਇਤ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਥਾਣਾ ਸਲੇਮ ਟਾਬਰੀ ਦੇ ਐਸ. ਐਚ. ਓ. ਨੇ ਕਿਹਾ ਕਿ ਮਾਮਲਾ ਪੈਸਿਆਂ ਦੇ ਲੈਣ ਦੇਣ ਅਤੇ ਕੁੱਟਮਾਰ ਦਾ ਹੈ, ਜਿਸ ਸਬੰਧੀ ਉਨ੍ਹਾਂ ਮਾਮਲਾ ਦਰਜ (Case registered) ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਮਲਾ ਕਰਨ ਵਿਚ ਸ਼ਾਮਲ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ ।

LEAVE A REPLY

Please enter your comment!
Please enter your name here