15 ਸਾਲਾਂ ਤੋਂ ਰੱਖੜੀ ਬੰਨ੍ਹਣ ਵਾਲੀ ਭੈਣ ਨੇ ਭਰਾ ਨਾਲ ਹੀ ਕਰਵਾਇਆ ਵਿਆਹ

0
35
Paryagraj

ਪ੍ਰਯਾਗਰਾਜ, 1 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਜਿਲਾ ਪ੍ਰਯਾਗਰਾਜ ਵਿਖੇ ਰੱਖੜੀ ਬੰਨ੍ਹਣ ਕੇ ਭਰਾ ਮੰਨਣ ਵਾਲੇ ਭਰਾ ਨਾਲ ਹੀ ਭੈਣ ਵਲੋਂ ਵਿਆਹ (Wedding) ਕਰਵਾ ਲਿਆ ਗਿਆ ਹੈ ।

ਕੌਣ ਹਨ ਇਹ ਦੋਵੇਂ ਜਣੇ

ਮਿਲੀ ਜਾਣਕਾਰੀ ਅਨੁੁਸਾਰ ਪ੍ਰਯਾਗਰਾਜ ਵਿਚ ਇਕ 20 ਸਾਲਾ ਲੜਕੀ ਜਿਸ ਵਲੋਂ ਇਕ ਲੜਕੇ ਨੂੰ ਪਿਛਲੇ 15 ਸਾਲਾਂ ਤੋਂ ਰੱਖੜੀ ਬੰਨ੍ਹ ਕੇ ਆਪਣਾ ਭਰਾ ਮੰਨਿਆਂ ਜਾ ਰਿਹਾ ਸੀ ਵਲੋਂ ਕੁੱਝ ਦਿਨ ਪਹਿਲਾਂ ਹੀ ਉਸ ਨਾਲ ਵਿਆਹ ਕਰਵਾ ਲਿਆ ਗਿਆ ਹੈ ਵਿਚ ਲੜਕੀ ਦੀ ਪਛਾਣ ਨੰਦਨੀ ਅਤੇ ਲੜਕੇ ਦੀ ਪਛਾਣ ਸ਼ਾਸਤਵਤ ਦੇ ਤੌਰ ‘ਤੇ ਹੋਈ ਹੈ ।

ਪਿਓ ਨੇ ਕੀਤਾ ਧੀ ਦਾ ਪ੍ਰਤੀਕਾਤਮਕ ਅੰਤਿਮ ਸੰਸਕਾਰ

ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਵਾਪਰੇ ਘਟਨਾਕ੍ਰਮ ਦੇ ਚਲਦਿਆਂ ਵਿਆਹ ਦੀ ਜਾਣਕਾਰੀ ਮਿਲਣ ਤੇ ਪਿਓ ਨੇ ਧੀ ਨੂੰ ਮ੍ਰਿਤਕ ਮੰਨ ਕੇ ਉਸ ਦਾ ਪ੍ਰਤੀਕਾਤਮਕ ਅੰਤਿਮ ਸੰਸਕਾਰ (Symbolic funeral rites) ਕਰ ਦਿੱਤਾ ਅਤੇ ਤਸਵੀਰ ‘ਤੇ `ਸਵਰਗੀ` ਲਿਖ ਕੇ ਰਿਸ਼ਤਾ ਖਤਮ ਕਰਨ ਦਾ ਐਲਾਨ ਕਰ ਦਿੱਤਾ ।

ਦੱਸਣਯੋਗ ਹੈ ਕਿ ਪਰਿਵਾਰ ਮੁਤਾਬਕ, ਪਿੰਡ ਵਾਸੀ ਸ਼ਾਸ਼ਵਤ ਗੁਪਤਾ (22) ਲੰਬੇ ਸਮੇਂ ਤੋਂ ਉਨ੍ਹਾਂ ਦੇ ਘਰ ਆਉਂਦਾ-ਜਾਂਦਾ ਸੀ । ਦੋਵਾਂ ਨੂੰ ਪਰਿਵਾਰ ਭੈਣ-ਭਰਾ ਮੰਨਦਾ ਸੀ ਅਤੇ ਨੰਦਨੀ ਉਸ ਨੂੰ ਰੱਖੜੀ ਬੰਨ੍ਹਦੀ (Tying the Rakhi) ਸੀ ਤੇ 20 ਸਤੰਬਰ ਨੂੰ ਘਰ ਚਲੇ ਗਏ ਅਤੇ ਬਾਅਦ ‘ਚ ਅੰਤਰਜਾਤੀ ਵਿਆਹ ਕਰਵਾ ਲਿਆ ।

ਕੀ ਆਖਿਆ ਵੀਡੀਓ ਜਾਰੀ ਕਰਕੇ ਲੜਕੀ ਨੇ

ਨੰਦਨੀ ਨੇ ਵੀਡੀਓ ਜਾਰੀ ਕਰਕੇ ਕਿਹਾ ਕਿ ਉਸ ਨੇ ਸ਼ਾਸ਼ਵਤ ਨਾਲ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ ਅਤੇ ਦੋਵੇਂ ਇਕ-ਦੂਜੇ ਨੂੰ ਪਸੰਦ ਕਰਦੇ ਹਨ । ਉਸ ਨੇ ਪਿਓ ‘ਤੇ ਕੁੱਟਮਾਰ ਅਤੇ ਮਾਨਸਿਕ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਅਤੇ ਕਿਹਾ ਕਿ ਉਹ ਪਤੀ ਨਾਲ ਖੁਸ਼ ਹੈ । ਉੱਧਰ ਮਾਂ ਨੇ ਦੋਸ਼ ਲਾਇਆ ਕਿ ਸ਼ਾਸ਼ਵਤ ਧੀ ਨੂੰ ਵਰਗਲਾ ਕੇ ਲੈ ਗਿਆ ਸੀ । ਪਰਿਵਾਰ ਨੇ 22 ਸਤੰਬਰ ਨੂੰ ਨੰਦਨੀ ਦੀ ਬਰਸੀ ਦੀ ਰਸਮ ਵੀ ਪੂਰੀ ਕਰ ਦਿੱਤੀ । ਦੋਵਾਂ ਧਿਰਾਂ ਵੱਲੋਂ ਵੱਖ-ਵੱਖ ਦਾਅਵੇ ਕੀਤੇ ਜਾ ਰਹੇ ਹਨ ।

LEAVE A REPLY

Please enter your comment!
Please enter your name here