ਜਿਲਾ ਅਦਾਲਤੀ ਕੰਪਲੈਕਸ ਵਿਚ ਦਿਨ ਦਿਹਾੜੇ ਹੋਇਆ ਵਕੀਲ ‘ਤੇ ਹਮਲਾ

0
29
Lawyer attacked

ਪਾਣੀਪਤ, 1 ਅਕਤੂਬਰ 2026 : ਹਰਿਆਣਾ (Haryana) ਦੇ ਸ਼ਹਿਰ ਪਾਣੀਪਤ ਦੇ ਜਿਲਾ ਅਦਾਲਤੀ ਕੰਪਲੈਕਸ ਵਿਖੇ ਦਿਨ ਦਿਹਾੜੇ ਇਕ ਵਕੀਲ ‘ਤੇ ਕਾਤਲਾਨਾ ਹਮਲਾ (Murderous attack) ਕੀਤੇ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਵਕੀਲ

ਮਿਲੀ ਜਾਣਕਾਰੀ ਅਨੁਸਾਰ ਪਾਣੀਪਤ ਜਿਲ੍ਹਾ ਅਦਾਲਤ ਕੰਪਲੈਕਸ (District Court Complex) ਦੇ ਅੰਦਰ ਜੋ ਦਿਨ ਦਿਹਾੜੇ ਇਕ ਵਕੀਲ ‘ਤੇ ਜਾਨਲੇਵਾ ਹਮਲੇ ਕੀਤੇ ਜਾਣ ਦਾ ਮਾਮਲਾ ਮਾਮਲਾ ਸਾਹਮਣੇ ਆਇਆ ਹੈ ਵਿਚ ਵਕੀਲ ਦੀ ਪਛਾਣ ਨਵੀਨ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਕਾਤਲਾਨਾ ਹਮਲਾ ਅਣਪਛਾਤੇ ਵਿਅਕਤੀਆਂ (Unidentified individuals) ਵਲੋਂ ਉਸ ਵੇਲੇ ਕੀਤਾ ਗਿਆ ਜਦੋਂ ਵਕੀਲ ਵਲੋਂ ਕੰਮ-ਕਾਜ ਖਤਮ ਕਰਕੇ ਅਦਾਲਤ ਦੇ ਬੈਠੇ ਹੋਏ ਸਨ ।

ਕੀ ਦੱਸਿਆ ਹਮਲੇ ਵਿਚ ਜਖਮੀ ਐਡਵੋਕੇਟ ਨੇ

ਪ੍ਰਾਪਤ ਸੂਚਨਾ ਮੁਤਾਬਕ ਉਕਤ ਹਮਲੇ ਵਿਚ ਗੰਭੀਰ ਜਖਮੀ (Seriously injured) ਹੋਏ ਐਡਵੋਕੇਟ ਨਵੀਨ ਨੇ ਦੱਸਿਆ ਕਿ ਮੁਲਜਮਾਂ ਨੇ ਪਹਿਲਾਂ ਪਿਸਤੌਲ ਤਾਣਿਆਂ ਅਤੇ ਫਿਰ ਚਾਕੂ ਨਾਲ ਉਸਦੀ ਗਰਦਨ ਤੇ ਕਈ ਵਾਰ ਕੀਤੇ ਅਤੇ ਕੁੱਟਮਾਰ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ । ਦੱਸਣਯੋਗ ਹੈਕਿ ਹਮਲੇ ਦਾ ਸਿਕਾਰ ਹੋਏ ਵਕੀਲ ਵਲੋਂ ਉਕਤ ਹਮਲੇ ਦਾ ਦੋਸ਼ ਰਵਿੰਦਰ ਗੋਇਲ ਅਤੇ ਉਸਦੇ ਭਰਾ ‘ਤੇ ਲਗਾਇਆ ਗਿਆ ਹੈ ।

ਕੀ ਦੱਸਿਆ ਵਕੀਲ ਦੇ ਭਰਾ ਨੇ

ਜ਼ਖ਼ਮੀ ਵਕੀਲ ਦੇ ਭਰਾ ਪ੍ਰਵੀਨ ਰਾਵਲ ਨੇ ਦੱਸਿਆ ਕਿ ਨਵੀਨ ਅਦਾਲਤ ਵਿੱਚ ਆਪਣੀ ਹਾਜ਼ਰੀ ਲਗਵਾਉਣ ਆਇਆ ਸੀ ਜਦੋਂ ਮੁਲਜ਼ਮਾਂ ਨੇ ਉਸ ‘ਤੇ ਹਮਲਾ ਕਰ ਦਿੱਤਾ । ਉਕਤ ਹਮਲੇ ਸਬੰਧੀ ਵਕੀਲ ਭਾਈਚਾਰੇ ਵਲੋਂ ਪੁਲਸ ਨੂੰ ਦੱਸਿਆ ਗਿਆ, ਜਿਸ ‘ਤੇ ਸੂਚਨਾ ਮਿਲਣ ‘ਤੇ ਪੁਲਸ ਮੌਕੇ ‘ਤੇ ਪਹੁੰਚੀ ਅਤੇ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਲਈ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ।

LEAVE A REPLY

Please enter your comment!
Please enter your name here