ਲੁਸਾਨੇ : ਟੋਕੀਓ ‘ਚ ਅਗਲੇ ਮਹੀਨੇ ਬ੍ਰਿਸਬੇਨ ਨੂੰ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ.) ਦੇ ਮੈਂਬਰਾਂ ਲਈ 2032 ਓਲੰਪਿਕ ਦਾ ਮੇਜ਼ਬਾਨ ਬਣਨ ਦਾ ਐਲਾਨ ਜਾਵੇਗੀ। ਆਈ.ਓ.ਸੀ. ਪ੍ਰਧਾਨ ਥਾਮਸ ਬਾਕ ਨੇ ਕਿਹਾ ਕਿ ਟੋਕੀਓ ਓਲੰਪਿਕ ਦੇ ਉਦਘਾਟਨ ਸਮਾਰੋਹ ਤੋਂ ਪਹਿਲਾਂ 21 ਜੁਲਾਈ ਨੂੰ ਕਾਰਜਕਾਰੀ ਬੋਰਡ ਦੀ ਬੈਠਕ ਤੋਂ ਬਾਅਦ ਬ੍ਰਿਸਬੇਨ ਨੂੰ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਜਾ ਸਕਦੇ ਹਨ।

ਬੋਲੀ ਅਭਿਆਨ ਨੂੰ ਸੁਚਾਰੂ ਕਰਨ ਅਤੇ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਬਣਾਈ ਗਈ ਨਵੀਂ ਪ੍ਰਣਾਲੀ ਤਹਿਤ ਬ੍ਰਿਸਬੇਨ ਪਹਿਲਾ ਓਲੰਪਿਕ ਮੇਜ਼ਬਾਨ ਸ਼ਹਿਰ ਬਣੇਗਾ, ਜਿਸ ਦਾ ਚੋਣ ਬਿਨਾਂ ਵਿਰੋਧ ਹੋਵੇਗਾ। ਆਸਟ੍ਰੇਲੀਆ ਦੇ ਇਸ ਸ਼ਹਿਰ ਨੂੰ ਫਰਵਰੀ ਵਿਚ ਮੇਜ਼ਬਾਨੀ ਦੀ ਦੌੜ ਵਿਚ ਤੇਜ਼ੀ ਨਾਲ ਅੱਗੇ ਕੀਤਾ ਗਿਆ ਸੀ, ਜਦੋਂ ਆਈ.ਓ.ਸੀ. ਨੇ ਇਸ ਨੂੰ ਪਹਿਲ ਦਾ ਦਾਅਵੇਦਾਰ ਕਰਾਰ ਦਿੱਤਾ ਸੀ। ਬ੍ਰਿਸਬੇਨ ਦੀ ਬੋਲੀ ਦੀ ਅਗਵਾਈ ਆਈ.ਓ.ਸੀ. ਦੇ ਉਪ ਪ੍ਰਧਾਨ ਜੌਹਨ ਕੋਟਸ ਨੇ ਕੀਤੀ।