ਕੈਨਬਰਾ : ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਅਦਿਤਿਆਨਾਥ ਨੇ ਜੋ ਕੋਸ਼ਿਸ਼ਾਂ ਕੀਤੀਆਂ ਹਨ ਉਸ ਦੀ ਚਰਚਾ ਦੁਨੀਆਭਰ ‘ਚ ਹੋ ਰਹੀ ਹੈ। ਵਰਲਡ ਹੈਲਥ ਆਰਗਨਾਈਜੇਸ਼ਨ (WHO) ਤੋਂ ਬਾਅਦ ਆਸਟ੍ਰੇਲੀਆ ਦੇ ਸਾਂਸਦ ਨੇ ਵੀ ਯੂਪੀ ਸਰਕਾਰ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ਆਸ‍ਟ੍ਰੇਲੀਆਂ ਦੇ ਸੰਸਦ ਮੈਂਬਰ ਕ੍ਰੈਗ ਕੇਲੀ ਨੇ ਸੂਬੇ ਦੇ ਮੁਖੀ ਸੀਐਮ ਯੋਗੀ ਅਦਿਤਿਆਨਾਥ ਦੇ ਕੋਰੋਨਾ ਪ੍ਰਬੰਧਨ ਦੀ ਤਾਰੀਫ ਕੀਤੀ। ਉਨ੍ਹਾਂ ਨੇ ਆਈਵਰਮੈਕਟਿਨ ਦੇ ਪ੍ਰਯੋਗ ਨਾਲ ਪ੍ਰਦੇਸ਼ ‘ਚ ਕੋਰੋਨਾ ਵਾਇਰਸ ਦੇ ਨਵੇਂ ਵੈਰੀਐਂਟ ਡੈਲ‍ਟਾ ਨੂੰ ਕੰਟਰੋਲ ਕਰਣ ਲਈ ਪ੍ਰਦੇਸ਼ ਸਰਕਾਰ ਦੀਆਂ ਨੀਤੀਆਂ ਨੂੰ ਸਰਾਹਿਆ ਹੈ।

ਸੰਸਦ ਮੈਂਬਰ ਕ੍ਰੈਗ ਕੇਲੀ ਨੇ ਕਿਹਾ ਕਿ 24 ਕਰੋੜ ਦੀ ਆਬਾਦੀ ਵਾਲੇ ਉੱਤਰ ਪ੍ਰਦੇਸ਼ ਨੇ ਆਈਵਰਮੈਕਟਿਨ ਟੈਬਲੇਟ ਦਾ ਪ੍ਰਯੋਗ ਕਰ ਦੂਜੀ ਲਹਿਰ ‘ਤੇ ਰੋਕ ਲਗਾਈ ਹੈ। ਕੇਲੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤੀ ਸੂਬੇ ਉੱਤਰ ਪ੍ਰਦੇਸ਼ ਦੀ ਜਨਸੰਖਿਆ 230 ਮਿਲੀਅਨ ਹੈ। ਇਸ ਦੇ ਬਾਵਜੂਦ ਕੋਰੋਨਾ ਦੇ ਨਵੇਂ ਵੈਰੀਐਂਟ ਡੈਲਟਾ ’ਤੇ ਲਗਾਮ ਲਗਾਈ ਹੈ। ਯੂ.ਪੀ. ਵਿਚ ਅੱਜ ਕੋਰੋਨਾ ਦੇ ਰੋਜ਼ਾਨਾ ਮਾਮਲੇ 182 ਹਨ, ਜਦੋਂ ਕਿ ਯੂ.ਕੇ. ਦੀ ਜਨਸੰਖਿਆ 67 ਮਿਲੀਅਨ ਹੈ ਅਤੇ ਰੋਜ਼ਾਨਾ ਦੇ ਕੇਸ਼ 20 ਹਜ਼ਾਰ 479 ਹਨ।

ਕੋਰੋਨਾ ਵਾਇਰਸ ਨਾਲ ਪੀੜਿਤ ਮਰੀਜ਼ਾਂ ਦੇ ਇਲਾਜ਼ ਲਈ ਯੂ.ਪੀ. ਸਰਕਾਰ ਨੇ ਸਿਹਤ ਵਿਭਾਗ ਦੀ ਸਲਾਹ ਮੁਤਾਬਕ ਪ੍ਰਦੇਸ਼ ਵਿਚ ਆਈਵਰਮੈਕਟਿਨ ਨੂੰ ਕੋਰੋਨਾ ਦੀ ਰੋਕਥਾਮ ਲਈ ਵਰਤਿਆ। ਇਸ ਦੇ ਨਾਲ ਹੀ ਡਾਕਸੀਸਾਈਕਲਿਨ ਨੂੰ ਵੀ ਇਲਾਜ਼ ਲਈ ਵਰਤੋਂ ਵਿਚ ਲਿਆਂਦਾ ਗਿਆ। ਦੱਸ ਦੇਈਏ ਕਿ ਉੱਤਰ ਪ੍ਰਦੇਸ ਦੇਸ਼ ਦਾ ਪਹਿਲਾ ਸੂਬਾ ਸੀ, ਜਿਸ ਨੇ ਵੱਡੇ ਪੈਮਾਨੇ ’ਤੇ ਆਈਵਰਮੈਕਟਿਨ ਨੂੰ ਇਲਾਜ਼ ਲਈ ਵਰਤਿਆ। ਯੋਗੀ ਦੇ ਯੂ.ਪੀ. ਮਾਡਲ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਕੋਰੋਨਾ ’ਤੇ ਲਗਾਮ ਲਗਾਉਣ ਲਈ ਪ੍ਰਦੇਸ਼ ਸਰਕਾਰ ਦੀਆਂ ਨੀਤੀਆਂ ਦੀ ਡਬਲਯੂ.ਐਚ.ਓ., ਨੀਤੀ ਆਯੋਗ, ਮੁੰਬਈ ਹਾਈਕੋਰਟ ਅਤੇ ਦੇਸ਼ ਦੀ ਸੁਪਰੀਮ ਕੋਰਟ ਨੇ ਵੀ ਸ਼ਲਾਘਾ ਕੀਤੀ ਹੈ।