ਏ. ਸੀ. ਰਿਪੇਅਰ ਕਰਦੇ ਸਮੇਂ ਏ. ਸੀ. ਮਕੈਨਿਕ ਦੀ ਹੋਈ ਮੌਤ

0
35
Death

ਬਰਨਾਲਾ, 13 ਜੂਨ 2026 : ਪੰਜਾਬ ਦੇ ਜਿਲਾ ਬਰਨਾਲਾ (Barnala District) ਵਿਖੇ ਇਕ ਘਰ ਵਿਚ ਲੱਗੇ ਏ. ਸੀ. ਦੀ ਰਿਪੇਅਰ ਕਰਨ ਵੇਲੇ ਏ. ਸੀ. ਮਕੈਨਿਕ ਦੀ ਮੌਤ (Death) ਹੋ ਜਾਣ ਦਾ ਘਟਨਾਕ੍ਰਮ ਵਾਪਰਿਆ ਹੈ ।

ਕੌਣ ਹੈ ਇਹ ਨੌਜਵਾਨ

ਮਿਲੀ ਜਾਣਕਾਰੀ ਅਨੁਸਾਰ ਬਰਨਾਲਾ ਦੇ ਕੇ. ਸੀ. ਰੋਡ ਸਥਿਤ ਗਲੀ ਨੰ 11 ਵਿਚ ਜੋ ਘਰ ਅੰਦਰ ਏ. ਸੀ. ਰਿਪੇਅਰ (A. C. Repair) ਕਰਦੇ ਵੇਲੇ ਹੋਏ ਧਮਾਕੇ ਦੌਰਾਨ ਨੌਜਵਾਨ ਦੀ ਮੌਤ ਹੋ ਗਈ ਹੈ ਦੀ ਪਛਾਣ 25 ਸਾਲਾ ਸਿਕੰਦਰ ਸਿੰਘ ਦੇ ਤੌਰ ਤੇ ਹੋਈ ਹੈ ।

ਧਮਾਕੇ ਦੀ ਆਵਾਜ ਸੁਣ ਕੇ ਆਲੇ-ਦੁਆਲੇ ਦੇ ਲੋਕ ਹੋ ਗਏ ਸਨ ਇਕੱਠੇ

ਉਪਰੋਤ ਘਰ ਵਿਚ ਸਿਕੰਦਰ ਸਿੰਘ (Sikander Singh) ਆਪਣੇ ਸਾਥੀਆਂ ਨਾਲ ਕੇਸੀ ਰੋਡ ਸਥਿਤ ਉਕਤ ਘਰ ਵਿੱਚ ਖ਼ਰਾਬ ਹੋਏ ਏ. ਸੀ. ਦੀ ਮੁਰੰਮਤ ਕਰਨ ਲਈ ਆਇਆ ਹੋਇਆ ਸੀ । ਜਦੋਂ ਉਹ ਏ. ਸੀ. ਨੂੰ ਠੀਕ ਕਰ ਰਿਹਾ ਸੀ, ਤਾਂ ਅਚਾਨਕ ਇੱਕ ਜ਼ੋਰਦਾਰ ਧਮਾਕਾ (Loud explosion) ਹੋ ਗਿਆ । ਧਮਾਕਾ ਇੰਨਾ ਭਿਆਨਕ ਸੀ ਕਿ ਇਸ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਇਲਾਕੇ ਵਿੱਚ ਹੜਕੰਪ ਮਚ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਤੁਰੰਤ ਮੌਕੇ `ਤੇ ਇਕੱਠੇ ਹੋ ਗਏ ।

ਇਲਾਜ ਲਈ ਹਸਪਤਾਲ ਲਿਜਾਏ ਗਏ ਸਿਕੰਦਰ ਨੂੰ ਡਾਕਟਰਾਂ ਨੇ ਐਲਾਨ ਦਿੱਤਾ ਮ੍ਰਿਤਕ

ਇਸ ਹਾਦਸੇ ਵਿੱਚ ਜਖਮੀ ਹੋਏ ਸਿਕੰਦਰ ਸਿੰਘ ਜਿਸ ਨੂੰ ਸਥਾਨਕ ਲੋਕਾਂ ਅਤੇ ਸਾਥੀਆਂ ਦੀ ਮਦਦ ਨਾਲ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਨੂੰ ਹਸਪਤਾਲ ਵਿਚ ਮੌਜੂਦ ਡਾਕਟਰਾਂ ਨੇ ਜਾਂਚ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ । ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਸ ਪਾਰਟੀ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਹਨਾਂ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਅੱਜ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਜਾਵੇਗਾ ।

LEAVE A REPLY

Please enter your comment!
Please enter your name here