ਕੁਲਵੀਰ ਦੀਵਾਨ (ਚੰਡੀਗੜ੍ਹ) : ਕੈਪਟਨ ਅਮਰਿੰਦਰ ਸਿੰਘ ਸਮੇਤ ਦੇਸ਼ ਦੇ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਕੋਵਿਡ ਦੀ ਦਵਾਈ ਅਤੇ ਆਕਸੀਜਨ ਮੁਹਈਆ ਕਰਵਾਈ ਜਾਵੇ। ਪੰਜਾਬ ਕੋਲ ਕੋਵਿਡ ਦੇ ਇਲਾਜ਼ ਦੀ ਦਵਾਈ ਖਤਮ ਹੋਣ ਦੀ ਕਗਾਰ ‘ਤੇਪਹੁੰਚ ਚੁੱਕੀ ਸੀ। ਕੈਪਟਨ ਅਮਰਿੰਦਰ ਵੱਲੋਂ ਕੀਤੀ ਅਪੀਲ ਮਗਰੋਂ ਅਤੇ ਲੰਮੀ ਉਡੀਕ ਤੋਂ ਪੰਜਾਬ ਨੂੰ ਕੇਂਦਰ ਸਰਕਾਰ ਤੋਂ ਕੋਵਿਡ ਦੇ ਇਲਾਜ਼ ਦੀ ਦਵਾਈ ਵਾਲੀ 4 ਲੱਖ ਖੁਰਾਕਾਂ ਮਿਲੀਆਂ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਨੇ ਉਮੀਦ ਜਤਾਈ ਕਿ ਜਲਦ ਇਹਨਾਂ ਖੁਰਾਕਾਂ ਨੂੰ ਆਮ ਲੋਕਾਂ ਤੱਕ ਪਹੁੰਚਿਆ ਜਾਵੇਗਾ ਤਾਂ ਜੋ ਜਲਦ ਇਸ ਬਿਮਾਰੀ ਨੂੰ ਠੱਲ ਲਿਆ ਜਾਵੇ।
ਕਿਤੇ ਦੋਬਾਰਾ ਦਵਾਈ ਖਤਮ ਹੋਣ ਦੀ ਨੌਬਤ ਨਾ ਆਵੇ ਇਸ ਲਈ ਕੇਂਦਰ ਕੋਲ 1 ਹਫ਼ਤਾ ਅਗਾਊਂ ਦਵਾਈ ਭੇਜਣ ਦੀ ਵੀ ਅਪੀਲ ਕੀਤੀ ਗਈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਇਹ ਵੀ ਬਿਆਨ ਜਾਰੀ ਕੀਤਾ ਸੀ ਕਿ ਸੂਬੇ ਹੁਣ ਸਿੱਧਾ ਦਵਾਈ ਨਿਰਮਾਤਾ ਕੰਪਨੀਆਂ ਤੋਂ ਵੀ ਦਵਾਈ ਖਰੀਦ ਸਕਦੇ ਹਨ। ਇਸ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਵੀ ਇੱਕ ਬਿਆਨ ਆਇਆ ਕਿ ਆਕਸੀਜਨ ਲਿਜਾਉਣ ਵਾਲਿਆਂ ਗੱਡੀਆਂ ਨੂੰ ਹੁਣ ਸੁਰੱਖਿਆ ਮੁਹਈਆ ਕਰਵਾਈ ਜਾਵੇਗੀ। ਬਲਬੀਰ ਸਿੱਧੂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਵਿੱਚ ਟੈਸਟਿੰਗ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਹੈ। 56 ਹਜ਼ਾਰ ਦੇ ਕਰੀਬ ਟੈਸਟਿੰਗ ਹੋ ਚੁੱਕੀ ਹੈ ਅਤੇ ਇਸ ਨੂੰ ਅਸੀਂ 60 ਹਜ਼ਾਰ ਦੀ ਗਿਣਤੀ ਤੱਕ ਲੈ ਕੇ ਜਾਵਾਂਗੇ।
ਪੰਜਾਬ ਕੋਲ ਪਹਿਲਾਂ ਮਹਿਜ਼ 24 ਘੰਟਿਆਂ ਦੀ ਦਵਾਈ ਰਹਿ ਗਈ ਸੀ ਪਰ ਹੁਣ ਸਰਕਾਰ ਨੂੰ ਆਸ ਹੈ ਕਿ ਅਗਲੀ ਖੁਰਾਕ ਜਲਦ ਪਹੁੰਚੇਗੀ। ਹਰ ਇੱਕ ਸੂਬੇ ਨੂੰ ਇਸ ਵੇਲੇ ਮੈਡੀਕਲ ਆਕਸੀਜਨ ਦੀ ਬਹੁਤ ਜ਼ਰੂਰਤ ਹੈ ਇਸ ਲਈ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਆਪਣੇ ਸੂਬੇ ਦੀ ਮੈਡੀਕਲ ਆਕਸੀਜਨ ਦੀ ਸੁਰੱਖਿਆ ਕੀਤੀ ਜਾਵੇਗੀ। ਇਸ ਤੋਂ ਪਹਿਲਣਾ ਕਿ ਸਥਿਤੀ ਗੰਭੀਰ ਬਣੇ ਉਸ ਲਈ ਪਹਿਲਾਂ ਹੀ ਤਿਆਰੀ ਅਤੇ ਸੰਜਮ ਵਰਤ ਲੈਣਾ ਚਾਹੀਦਾ ਹੈ। ਆਕਸੀਜਨ ਨੂੰ ਲੈ ਕੇ ਵੱਡੇ ਵੱਡੇ ਸੂਬਿਆਂ ਵਿੱਚ ਪ੍ਰੇਸ਼ਾਨੀ ਵਧਦੀ ਦੇਖੀ ਗਈ ਹੈ। ਪੰਜਾਬ ਨੂੰ ਇਸ ਸਥਿਤੀ ਤੋਂ ਬਚਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ।
ਓਥੇ ਹੀ ਇਹ ਵੀ ਕਿਹਾ ਗਿਆ ਕਿ ਦਵਾਈ ਦਾ ਮੁੱਲ ਵਧਣ ਦੀਆਂ ਜੋ ਅਫਵਾਹਾਂ ਜ਼ੋਰ ਫੜ ਰਹੀਆਂ ਹਨ ਉਸਤੋਂ ਬਚਿਆ ਜਾਵੇ। ਸੀਰਮ ਵੱਲੋਂ ਜੋ ਰੇਤ ਵਧਾਏ ਗਏ ਹਨ ਉਹ ਕੁਝ ਵੀ ਪੰਜਾਬ ਵਿੱਚ ਲਾਗੂ ਨਹੀਂ ਹੋਵੇਗਾ। 45 ਸਾਲ ਤੋਂ ਉਪਰ ਦੇ ਲੋਕਾਂ ਲਈ ਦਵਾਈ ਮੁਫ਼ਤ ਵਿੱਚ ਮੁਹਈਆ ਕਰਵਾਈ ਜਾਵੇਗੀ। ਇਹ ਦਵਾਈ ਲਗਾਤਾਰ ਲੋਕਾਂ ਤੱਕ ਪਹੁੰਚਦੀ ਰਹੇ ਇਸ ਲਈ ਸਰਕਾਰ ਆਪਣੇ ਪੂਰੀ ਕੋਸ਼ਿਸ਼ ਕਰ ਰਹੀ ਹੈ। ਪੰਜਾਬੀਆਂ ਨੂੰ ਮੁਸ਼ਕਿਲਾਂ ਤੋਂ ਬਚਾਉਣ ਲਈ ਸੂਬਾ ਸਰਕਾਰ ਆਪਣੀ ਵਾਹ ਲਾਉਣ ਦੀ ਕੋਸ਼ਿਸ਼ ਵਿੱਚ ਹੈ। ਪੰਜਾਬੀਆਂ ਲਈ ਇਹ ਵੀ ਰਾਹਤ ਹੈ ਕਿ ਕੋਈ ਵੀ ਨਵੀਂ ਤਾਲਾਬੰਦੀ ਨਹੀਂ ਕੀਤੀ ਜਾ ਰਹੀ। ਪੰਜਾਬ ਵਿੱਚ ਹਜੇ ਨਿਯਮ ਹੋਰ ਸਖ਼ਤ ਨਹੀਂ ਕੀਤੇ ਜਾਣਗੇ।