ਕੋਰੋਨਾ ਵਾਇਰਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਹਫਤੇ ਦੇਸ਼ ’ਚ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫੈਸਲਾ ਕੀਤਾ ਸੀ ਪਰ ਇਸ ਫੈਸਲੇ ਤੋਂ ਬਾਅਦ ਵਿਦਿਆਰਥੀਆਂ ਵਿਚ ਆਪਣੇ ਨਤੀਜੇ ਦੀ ਡੇਟ ਅਤੇ ਮਾਰਕ ਸ਼ੀਟ ਸੰਬੰਧੀ ਸ਼ੰਕਾ ਦੀ ਸਥਿਤੀ ਬਣੀ ਹੋਈ ਹੈ। 12ਵੀਂ ਦੇ ਵਿਦਿਆਰਥੀਆਂ ਨੂੰ ਹੁਣ ਬਗੈਰ ਐਗਜ਼ਾਮ ਦੇ ਪ੍ਰਮੋਟ ਕੀਤਾ ਜਾਣਾ ਹੈ ਅਤੇ ਹਾਇਰ ਐਜੂਕੇਸ਼ਨ ’ਚ ਦਾਖਲੇ ਲਈ ਸਮੇਂ ’ਤੇ ਮਾਰਕ ਸ਼ੀਟ ਹੋਣਾ ਵੀ ਜ਼ਰੂਰੀ ਹੈ।
ਦੱਸ ਦੇਈਏ ਕਿ ਪਿਛਲੇ ਹਫਤੇ ਹੀ ਸੀ. ਬੀ. ਐੱਸ. ਈ. ਨੇ ਮਾਰਕਸ਼ੀਟ ਦਾ ਫਾਰਮੂਲਾ ਤਿਆਰ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿਚ 12 ਮੈਂਬਰ ਵੀ ਰੱਖੇ ਗਏ ਹਨ, ਜੋ ਇਸ ਗੱਲ ’ਤੇ ਫੈਸਲਾ ਲੈਣਗੇ ਕਿ ਪ੍ਰੀਖਿਆ ਲਏ ਬਗੈਰ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਪ੍ਰਮੋਟ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੀ ਮਾਰਕਸ਼ੀਟ ਕਿਵੇਂ ਤਿਆਰ ਕੀਤੀ ਜਾ ਸਕਦੀ ਹੈ। ਇਸ ਕਮੇਟੀ ਨੂੰ ਆਪਣੀ ਰਿਪੋਰਟ ਪੇਸ਼ ਕਰਨ ਲਈ 10 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਸ ਦੌਰਾਨ ਕਮੇਟੀ ਆਪਣੀ ਮਾਰਕਸ਼ੀਟ ਤਿਆਰ ਕਰੇਗੀ।
ਮਾਰਕ ਸ਼ੀਟ ਦਾ ਫਾਰਮੂਲਾ ਤੈਅ ਹੋਣ ਜਾਣ ਤੋਂ ਬਾਅਦ ਬੋਰਡ ਨਤੀਜੇ ਦੀ ਡੇਟ ਵੀ ਜਾਰੀ ਕਰ ਦੇਵੇਗਾ। ਹੋ ਸਕਦਾ ਹੈ ਕਿ ਮਾਰਕ ਸ਼ੀਟ ਤਿਆਰ ਹੋਣ ਵਿਚ 1 ਮਹੀਨੇ ਦਾ ਸਮਾਂ ਲੱਗੇ, ਜਿਸ ਤੋਂ ਬਾਅਦ ਜੁਲਾਈ ਦੇ ਤੀਜੇ ਅੰਤ ਤੱਕ ਨਤੀਜੇ ਜਾਰੀ ਕੀਤੇ ਜਾ ਸਕਦੇ ਹਨ।