ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਪੰਜਾਬ ਇੰਸਟਚਿਊਟ ਆਫ਼ ਸਪੋਰਟਸ ਵਿਚ ਡਾਇਰੈਕਟਰ (ਟ੍ਰੇਨਿੰਗ) ਦੀ ਗ਼ੈਰ ਕ਼ਾਨੂਨੀ ਨਿਯੁਕਤੀ, ਬਹੁ-ਕਰੋੜੀ  ਡੀ.ਬੀ.ਟੀ. ਖੇਡ ਕਿੱਟ ਖਰੀਦ ਘੋਟਾਲੇ ਅਤੇ ਕੋਚਾਂ ਦੇ 50.00 ਲੱਖ ਕੈਸ਼ ਐਵਾਰਡ ਘੋਟਾਲੇ ਦੀ ਜਾਂਚ ਪੰਜਾਬ ਸਰਕਾਰ ਵੱਲੋਂ ਨਵੇਂ ਤਾਇਨਾਤ ਕੀਤੇ ਪ੍ਰਿੰਸੀਪਲ ਸਕੱਤਰ (ਖੇਡਾਂ), ਪੰਜਾਬ ਨੂੰ ਸੌਂਪ ਦਿੱਤੀ ਗਈ ਹੈ ।

ਸਾਬਕਾ ਏ.ਡੀ.ਸੀ., ਲੁਧਿਆਣਾ ਤੇ ਚਰਚਿਤ ਖੇਡ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਖੇਡ ਵਿਭਾਗ ਪੰਜਾਬ ਵਿੱਚ ਫੈਲੇ ਖੇਡ ਮਾਫੀਆ ਰਾਜ, ਖੇਡ ਵਿਭਾਗ ਵਿਚ ਹੋਏ ਵਿੱਤੀ ਘੋਟਾਲਿਆਂ ਅਤੇ ਖੇਡਾਂ ਵਿਚ ਕਿਵੇਂ ਸੁਧਾਰ ਲਿਆਂਦਾ ਜਾਵੇ, ਦੇ ਮੁੱਦਿਆਂ ਉਪਰ ਵਿਸਥਾਰ ਪੂਰਵਕ ਮੀਟਿੰਗ ਹੋਈ।

ਖੇਡ ਮੰਤਰੀ ਮੀਤ ਹੇਅਰ ਨੇ ਇਸੇ ਦੌਰਾਨ ਖੇਡ ਵਿਭਾਗ ਦੇ ਬਹੁ-ਕਰੋੜੀ ਡੀ.ਬੀ.ਟੀ. ਖੇਡ ਕਿੱਟ ਖਰੀਦ ਘੁਟਾਲੇ , ਪੰਜਾਬ ਇੰਸਟਚਿਊਟ ਆਫ਼ ਸਪੋਰਟਸ ਵਿਚ ਡਾਇਰੈਕਟਰ (ਟ੍ਰੇਨਿੰਗ) ਦੇ ਆਪਣੇ ਤਿੰਨ ਲਾਡਲੇ ਤੇ ਚਹੇਤੇ ਕੋਚਾਂ ਕ੍ਰਮਵਾਰ ਸ਼੍ਰੀ ਗੁਰਦੇਵ ਸਿੰਘ, ਅਵਤਾਰ ਸਿੰਘ ਪਿੰਕਾ ਅਤੇ ਯੁਧਵਿੰਦਰ ਸਿੰਘ ਜੋਨੀ ਵੱਲੋਂ ਗਲਤ ਤੱਥ ਦੇ ਅਧਾਰ ਪਰ ਕੈਸ਼ ਐਵਾਰਡ ਦਵਾਕੇ, ਸਰਕਾਰ ਨੂੰ ₹ 50.00 ਲੱਖ ਰੁਪਏ ਦਾ ਚੂਨਾ ਲਾਉਣ ਵਾਲੇ ਵਿੱਤੀ ਸਕੈਂਡਲ ਅਤੇ ਕਰੋੜਾਂ ਰੁਪਏ ਦੇ ਵਿੱਤੀ ਘਪਲੇ ਤੇ ਬੇ-ਨਿਯਮੀਆਂ ਦੇ ਦੋਸ਼ੀ ਪਾਏ ਜਾਣ ਦੇ ਬਾਵਜੂਦ ਵੀ, ਸਾਰੇ ਕਨੂੰਨ/ਨਿਯਮ ਛਿੱਕੇ ਟੰਗਕੇ,  69 ਸਾਲਾਂ ਸੁਖਵੀਰ ਸਿੰਘ ਗਰੇਵਾਲ ਨੂੰ ਦੁਬਾਰਾ ਉਸੇ ਹੀ ਪੋਸਟ ਉਪਰ ਬਤੌਰ ਡਾਇਰੈਕਟਰ (ਟ੍ਰੇਨਿੰਗ ਅਤੇ ਪਾਠਕ੍ਰਮ), ਪੰਜਾਬ ਇੰਸਟੀਚਿਊਟ ਆਫ ਸਪੋਰਟਸ ਵਿਚ ਗ਼ੈਰ ਕ਼ਾਨੂਨੀ ਤੌਰ ਪਰ ਨਿਯੁਕਤ ਕਰਨ ਦੀ ਜਾਂਚ ਦੇ ਆਦੇਸ਼ ਪੰਜਾਬ ਸਰਕਾਰ ਵੱਲੋਂ ਖੇਡ ਵਿਭਾਗ ਵਿਚ ਨਵੇਂ ਤਾਇਨਾਤ ਕੀਤੇ ਪ੍ਰਿੰਸੀਪਲ ਸਕੱਤਰ (ਖੇਡਾਂ), ਪੰਜਾਬ ਰਾਜ ਕਮਲ ਚੋਧਰੀ ਨੂੰ ਸੌਂਪ ਦਿੱਤੀ ਗਈ ਹੈ । ਸੰਧੂ ਨੇ ਇਸ ਮੌਕੇ ਉਪਰ ਖੇਡ ਵਿਭਾਗ ਵਿਚ ਸੁਧਾਰਾਂ ਬਾਰੇ ਇਕ ਸੁਝਾਅ ਪੱਤਰ ਵੀ ਖੇਡ ਮੰਤਰੀ ਨੂੰ ਸੌਂਪਿਆ ਗਿਆ ।

ਇਸੇ ਦੌਰਾਨ ਪੰਜਆਬ ਕਲਚਰਲ ਐਂਡ ਸਪੋਰਟਸ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਸਿੰਘ ਬਿੰਦਰ ਕੁਲਾਰ ਨੇ ਮੀਟਿੰਗ ਦੌਰਾਨ ਖੇਡ ਮੰਤਰੀ ਪੰਜਾਬ ਨੂੰ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਸੁਸਾਇਟੀ ਵੱਲੋਂ ਪਿਛਲੇ 14 ਸਾਲਾਂ ਵਿਚ ਪੰਜਾਬ ਖੇਡ ਵਿਭਾਗ ਨੂੰ ਕਮਜ਼ੋਰ ਕਰਨ ਅਤੇ ਪੀ.ਆਈ.ਐਸ. ਦੀ ਮਾੜੀ ਕਰਗੁਜਰੀ ਬਾਰੇ ਚਾਨਣ ਪਾਉਂਦੇ ਹੋਏ ਮੰਗ ਕੀਤੀ ਕਿ ਪੰਜਾਬ ਦੀਆਂ ਖੇਡਾਂ ਨੂੰ ਮੂੜ੍ਹ ਤੋਂ ਲੀਹੇ ਚਾੜ੍ਹਨ ਲਈ ਪੀ.ਆਈ.ਐਸ. ਸੁਸਾਇਟੀ ਨੂੰ ਤੁਰੰਤ ਬੰਦ ਕਰਕੇ ਪੰਜਾਬ ਖੇਡ ਵਿਭਾਗ ਨੂੰ ਮੁੜ੍ਹ ਤੋਂ ਮਜਬੂਤ ਕੀਤਾ ਜਾਵੇ । ਖੇਡ ਮੰਤਰੀ ਨੇ ਮੰਨਿਆ ਕਿ ਖੇਡਾਂ ਦੇ ਖੇਤਰ ਵਿਚ ਪੰਜਾਬ ਕਾਫੀ ਪੱਛੜ ਚੁੱਕਾ ਹੈ ਅਤੇ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਸੁਸਾਇਟੀ ਦੀ ਕਾਰਗਜ਼ਾਰੀ ਬਾਰੇ ਵੀ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ।

ਇਸੇ ਦੌਰਾਨ ਖੇਡ ਉਲੰਪੀਅਨ ਬਲਦੇਵ ਸਿੰਘ, ਹਾਕੀ ਪੰਜਾਬ ਐਡਹਾਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸ਼ੰਮੀ, ਓਲੰਪੀਅਨ ਗੁਰਮੇਲ ਸਿੰਘ, ਏਸ਼ੀਅਨ ਮੈਡਲਿਸਟ ਰਾਜਬੀਰ ਕੌਰ, ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਨੇ ਖੇਡ ਮੰਤਰੀ, ਪੰਜਾਬ ਵੱਲੋਂ ਚਰਚਿਤ ਖੇਡ ਵਿਸਲ੍ਹ ਬਲੋਅਰ ਇਕਬਾਲ ਸਿੰਘ ਸੰਧੂ ਦੀਆਂ ਸ਼ਿਕਾਇਤਾਂ ਉਪਰ ਦਿੱਤੇ ਜਾਂਚ ਦੇ ਆਦੇਸ਼ ਦਾ  ਸੁਆਗਤ ਕੀਤਾ ਹੈ ।

LEAVE A REPLY

Please enter your comment!
Please enter your name here