ਕੋਰੋਨਾ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਪਾਕਿਸਤਾਨ ‘ਚ ਅੱਜ ਕੋਰੋਨਾ ਵਾਇਰਸ ਇਨਫੈਕਸ਼ਨ ਦੇ 5,026 ਨਵੇਂ ਮਾਮਲੇ ਆਏ, ਜੋ ਬੀਤੇ ਦਿਨ ਤਿੰਨ ਮਹੀਨਿਆ ਦੌਰਾਨ ਇੱਕ ਦਿਨ ਵਿਚ ਆਏ ਸਭ ਤੋਂ ਵੱਧ ਮਾਮਲੇ ਹਨ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਨੇ ਇਕ ਅਧਿਕਾਰਤ ਸੂਚਨਾ ਵਿਚ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਇਨਫੈਕਸ਼ਨ ਨਾਲ 62 ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 23,422 ਹੋ ਗਈ ਹੈ। ਇਹ ਬਹੁਤ ਚਿੰਤਾ ਵਾਲੀ ਗੱਲ ਹੈ।

 

ਇਸ ਦੇ ਨਾਲ ਹੀ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 10,34,837 ਹੈ। ਆਖਰੀ ਵਾਰ 29 ਅਪ੍ਰੈਲ ਨੂੰ ਇਨਫੈਕਸ਼ਨ ਦੇ ਦੈਨਿਕ ਮਾਮਲਿਆਂ ਦੀ ਗਿਣਤੀ 5000 ਦੇ ਪਾਰ ਦਰਜ ਕੀਤੀ ਗਈ ਸੀ। ਉਦੋਂ ਇਕ ਦਿਨ ਵਿਚ 5113 ਮਾਮਲੇ ਸਾਹਮਣੇ ਆਏ ਸਨ।

ਹੁਣ ਤੱਕ 9,41,659 ਲੋਕ ਇਸ ਬੀਮਾਰੀ ਨਾਲ ਪੂਰੀ ਤਰ੍ਹਾਂ ਸਿਹਤਮੰਦ ਹੋ ਚੁੱਕੇ ਹਨ।ਪਰ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਹਾਂਮਾਰੀ ਦੀ ਚੌਥੀ ਲਹਿਰ ਨਾਲ ਨਜਿੱਠਣ ਲਈ ਟੀਕਾਕਰਨ, ਨਿਯਮਾਂ ਨੂੰ ਲਾਗੂ ਕਰਨਾ ਅਤੇ ਤਾਲਾਬੰਦੀ ਤਰਜੀਹ ਹੈ। ਹੁਣ ਤੱਕ ਦੇਸ਼ ਵਿਚ ਐਂਟੀ ਕੋਵਿਡ-19 ਟੀਕਿਆਂ ਦੀਆਂ 2.96 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

LEAVE A REPLY

Please enter your comment!
Please enter your name here