ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੁੱਖ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ। ਉਹ ਜਲਦੀ ਹੀ ਇੱਕ ਹੋਰ ਪ੍ਰਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਭਾਰਤੀ ਮੂਲ ਦੀ ਗੀਤਾ ਗੋਪੀਨਾਥ ਨੂੰ ਤਰੱਕੀ ਦਿੱਤੀ ਗਈ ਹੈ ਅਤੇ ਹੁਣ ਉਹ ਅੰਤਰਰਾਸ਼ਟਰੀ ਮੁਦਰਾ ਫੰਡ ਦੀ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਹੋਵੇਗੀ। ਗੀਤਾ ਜੇਫਰੀ ਓਕਾਮੋਟੋ ਦੀ ਥਾਂ ਲਵੇਗੀ। ਜਾਣਕਾਰੀ ਅਨੁਸਾਰ ਗੀਤਾ ਗੋਪੀਨਾਥ 21 ਜਨਵਰੀ 2022 ਤੋਂ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।

ਜਿਹੜੇ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਦੇ ਨੇ, ਉਹਨਾਂ ਨੂੰ ਤੰਗ ਕਰਨਗੀਆਂ ਬਾਗੀ ਕੁੜੀ ਦੀਆਂ ਗੱਲਾਂ

ਅੰਤਰਰਾਸ਼ਟਰੀ ਮੁਦਰਾ ਫੰਡ ਵੱਲੋਂ ਦੱਸਿਆ ਗਿਆ ਕਿ ਓਕਾਮੋਟਾ ਜਲਦੀ ਹੀ ਆਪਣਾ ਅਹੁਦਾ ਛੱਡ ਦੇਣਗੇ, ਜਿਸ ਤੋਂ ਬਾਅਦ ਗੀਤਾ ਗੋਪੀਨਾਥ ਉਨ੍ਹਾਂ ਦੀ ਥਾਂ ‘ਤੇ ਅਹੁਦਾ ਸੰਭਾਲਣਗੇ। ਉਹ ਵਰਤਮਾਨ ਵਿੱਚ ਅੰਤਰਰਾਸ਼ਟਰੀ ਮੁਦਰਾ ਫੰਡ ਵਿੱਚ ਮੁੱਖ ਅਰਥ ਸ਼ਾਸਤਰੀ ਵਜੋਂ ਕੰਮ ਕਰ ਰਹੀ ਹੈ। ਗੀਤਾ ਗੋਪੀਨਾਥ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਤੋਂ ਬਾਅਦ ਅੰਤਰਰਾਸ਼ਟਰੀ ਮੁਦਰਾ ਫੰਡ ਦੇ ਮੁੱਖ ਅਰਥ ਸ਼ਾਸਤਰੀ ਵਜੋਂ ਨਿਯੁਕਤ ਹੋਣ ਵਾਲੀ ਦੂਜੀ ਭਾਰਤੀ ਹੈ।

ਉਹ ਪਿਛਲੇ 3 ਸਾਲਾਂ ਤੋਂ ਅੰਤਰਰਾਸ਼ਟਰੀ ਮੁਦਰਾ ਫੰਡ ਵਿੱਚ ਮੁੱਖ ਅਰਥ ਸ਼ਾਸਤਰੀ ਵਜੋਂ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਹਾਰਵਰਡ ਯੂਨੀਵਰਸਿਟੀ ਵਿੱਚ ਵਾਪਸ ਜਾਣਾ ਅਤੇ ਅਕਾਦਮਿਕ ਕੰਮ ਕਰਨਾ ਚਾਹੁੰਦੀ ਹੈ। ਪਰ ਉਨ੍ਹਾਂ ਨੂੰ ਤਰੱਕੀ ਦੇ ਕੇ ਡਿਪਟੀ ਮੈਨੇਜਿੰਗ ਡਾਇਰੈਕਟਰ ਬਣਾ ਦਿੱਤਾ ਗਿਆ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਿਓਗਰਾਵੀਆ ਨੇ ਕਿਹਾ ਕਿ ਗੀਤਾ ਗੋਪੀਨਾਥ ਪਹਿਲੀ ਮਹਿਲਾ ਮੁੱਖ ਅਰਥ ਸ਼ਾਸਤਰੀ ਸੀ, ਹੁਣ ਉਹ ਆਪਣੀਆਂ ਸੇਵਾਵਾਂ ਜਾਰੀ ਰੱਖੇਗੀ ਅਤੇ ਪਹਿਲੀ ਡਿਪਟੀ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾਵਾਂ ਦੇਵੇਗੀ।

ਗੀਤਾ ਗੋਪੀਨਾਥ ਦਾ ਜਨਮ 1971 ਵਿੱਚ ਭਾਰਤ ਦੇ ਮੈਸੂਰ ਸ਼ਹਿਰ ਵਿੱਚ ਹੋਇਆ ਸੀ। ਉਸ ਦੇ ਪਿਤਾ ਟੀ.ਵੀ. ਗੋਪੀਨਾਥ ਕੇਰਲ ਦੇ ਕੰਨੂਰ ਜ਼ਿਲ੍ਹੇ ਦੇ ਇੱਕ ਕਿਸਾਨ ਅਤੇ ਉਦਯੋਗਪਤੀ ਹਨ। ਗੀਤਾ ਨੇ 1992 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਬੈਚਲਰ ਦੀ ਡਿਗਰੀ ਹਾਸਲ ਕੀਤੀ ਅਤੇ ਫਿਰ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਐਮ.ਏ. ਕੀਤੀ। ਗੀਤਾ ਨੇ 2001 ਵਿੱਚ ਪ੍ਰਿੰਸਟਨ ਯੂਨੀਵਰਸਿਟੀ ਤੋਂ ਆਪਣੀ ਪੀਐਚਡੀ ਪੂਰੀ ਕੀਤੀ।

3 ਵੱਡੇ ਸਿੱਖ ਚਿਹਰੇ BJP ‘ਚ ਸ਼ਾਮਲ,ਪੰਜਾਬ ਦੇ ਸਾਬਕਾ DGP ਨੇ ਵੀ ਭਾਜਪਾ ਦਾ ਫੜਿਆ ਪੱਲਾ

ਗੀਤਾ ਨੇ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੂਏਟ ਕਰਨ ਤੋਂ ਬਾਅਦ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਐੱਮ.ਏ. ਕੀਤੀ ਤੇ ਪ੍ਰਿੰਸਟਨ ਯੂਨੀਵਰਸਿਟੀ ਤੋਂ ਪੀਐਚਡੀ ਕਰਨ ਤੋਂ ਬਾਅਦ, ਉਸਨੇ ਸ਼ਿਕਾਗੋ ਯੂਨੀਵਰਸਿਟੀ ਵਿੱਚ ਇੱਕ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਹਾਰਵਰਡ ਯੂਨੀਵਰਸਿਟੀ ਵਿਚ ਸ਼ਾਮਲ ਹੋਏ। ਉਹ ਨੈਸ਼ਨਲ ਬਿਊਰੋ ਆਫ਼ ਇਕਨਾਮਿਕ ਰਿਸਰਚ ਵਿਖੇ ਅੰਤਰਰਾਸ਼ਟਰੀ ਵਿੱਤ ਅਤੇ ਮੈਕਰੋਇਕਨਾਮਿਕਸ ਪ੍ਰੋਗਰਾਮ ਦੀ ਸਹਿ-ਨਿਰਦੇਸ਼ਕ ਵੀ ਰਹਿ ਚੁੱਕੀ ਹੈ। ਉਹ ਅਮਰੀਕੀ ਆਰਥਿਕ ਸਮੀਖਿਆ ਦੀ ਸਹਿ-ਸੰਪਾਦਕ, ਹੈਂਡਬੁੱਕ ਆਫ਼ ਇੰਟਰਨੈਸ਼ਨਲ ਇਕਨਾਮਿਕਸ ਦੀ ਸਹਿ-ਸੰਪਾਦਕ, ਅਤੇ ਆਰਥਿਕ ਅਧਿਐਨ ਦੀ ਸਮੀਖਿਆ ਦੀ ਸੰਪਾਦਕ ਵੀ ਰਹੀ ਹੈ। ਗੀਤਾ ਗੋਪੀਨਾਥ ਦਾ ਨਾਂ ਦੁਨੀਆ ਦੇ ਪ੍ਰਮੁੱਖ ਅਰਥ ਸ਼ਾਸਤਰੀਆਂ ਵਿੱਚ ਗਿਣਿਆ ਜਾਂਦਾ ਹੈ।

LEAVE A REPLY

Please enter your comment!
Please enter your name here