ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ ਭਰਤ ਅਰੁਣ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਨਾਲ ਗੇਂਦਬਾਜ਼ੀ ਕੋਚ ਦੇ ਤੌਰ ਜੁੜ ਗਏ ਹਨ।

ਉਨ੍ਹਾਂ ਦੀ ਨਿਯਕਤੀ ਦਾ ਐਲਾਨ ਕਰਦੇ ਹੋਏ ਕੇ. ਕੇ. ਆਰ. ਦੇ ਮੁੱਖ ਕਾਰਜਕਾਰੀ ਅਧਿਕਾਰੀ ਤੇ ਪ੍ਰਬੰਧ ਨਿਰਦੇਸ਼ਕ ਵੇਂਕੀ ਮੈਸੂਰ ਨੇ ਕਿਹਾ, ‘ਅਸੀਂ ਭਰਤ ਅਰੁਣ ਨੂੰ ਆਪਣੀ ਟੀਮ ‘ਚ ਗੇਂਦਬਾਜ਼ੀ ਕੋਚ ਦੇ ਤੌਰ ‘ਤੇ ਸ਼ਾਮਲ ਕਰਕੇ ਬਹੁਤ ਉਤਸ਼ਾਹਤ ਹਾਂ। ਉਹ ਕਾਫੀ ਤਜਰਬੇ ਤੇ ਮੁਹਾਰਤ ਦ ਨਾਲ ਕੇ. ਕੇ. ਆਰ. ਨਾਲ ਜੁੜਨਗੇ। ਸਾਨੂੰ ਨਾਈਟ ਰਾਈਡਰਜ਼ ਪਰਿਵਾਰ ‘ਚ ਉਨ੍ਹਾਂ ਦਾ ਸਵਾਗਤ ਕਰਕੇ ਖ਼ੁਸ਼ੀ ਹੋ ਰਹੀ ਹੈ।

ਅਰੁਣ ਹੁਣ ਤਕ ਰਵੀ ਸ਼ਾਸਤਰੀ ਦੀ ਅਗਵਾਈ ‘ਚ ਭਾਰਤੀ ਟੀਮ ਦੇ ਗੇਂਦਬਾਜ਼ੀ ਕੋਚ ਸਨ। ਅਰੁਣ ਨੇ ਭਾਰਤ ਲਈ ਦੋ ਟੈਸਟ ਤੇ ਚਾਰ ਵਨ-ਡੇ ਮੈਚ ਖੇਡੇ ਹਨ। ਉਹ ਤਾਮਿਲਨਾਡੂ ਦੇ ਸਫਲ ਘਰੇਲੂ ਕ੍ਰਿਕਟਰ ਰਹੇ ਹਨ। ਇਸ ਦੇ ਨਾਲ ਹੀ ਟੀਮ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਨੇ ਕਿਹਾ, ‘ਮੈਂ ਕੇ. ਕੇ. ਆਰ. ਦੇ ਕੋਚਿੰਗ ਸਟਾਫ਼ ‘ਚ ਬੀ. ਅਰੁਣ ਦਾ ਗਰਮਜੋਸ਼ੀ ਨਾਲ ਸਵਾਗਤ ਕਰਦਾ ਹਾਂ। ਉਹ ਕੌਮਾਂਤਰੀ ਕ੍ਰਿਕਟ ‘ਚ ਸਫਲ਼ ਰਹੇ ਹਨ ਤੇ ਮੈਨੂੰ ਯਕੀਨ ਹੈ ਕਿ ਉਹ ਸਾਡੇ ਮੌਜੂਦਾ ਸਹਿਯੋਗੀਆਂ ਦੀ ਮਦਦ ਕਰਨਗੇ। ਮੈਂ ਉਨ੍ਹਾਂ ਨਾਲ ਕੰਮ ਕਰਨ ਲਈ ਉਤਸੁਕ ਹਾਂ।

LEAVE A REPLY

Please enter your comment!
Please enter your name here