ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਹੱਲ ਹਾਈ ਕਮਾਨ ਨੇ ਲੱਭ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਚੱਲ ਰਹੇ ਕਲੇਸ਼ ਨੂੰ ਨਿਬੇੜਣ ਲਈ ਹਾਈ ਕਮਾਨ ਵੱਲੋਂ ਬਣਾਏ ਗਏ ਪੈਨਲ ਦੇ ਮੈਂਬਰ ਹਰੀਸ਼ ਰਾਵਤ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਹੀ ਮੁੱਖ ਮੰਤਰੀ ਰਹਿਣਗੇ ਪਰ ਪਾਰਟੀ ਪ੍ਰਧਾਨ ਬਦਲ ਜਾਵੇਗੀ। ਇਸ ਦੇ ਨਾਲ ਹੀ ਪੰਜਾਬ ਕੈਬਨਿਟ ਵਿੱਚ ਵੀ ਫੇਰ-ਬਦਲ ਹੋਵੇਗਾ। ਖ਼ਬਰਾਂ ਅਨੁਸਾਰ, ਹਰੀਸ਼ ਰਾਵਤ ਨੇ ਕਿਹਾ ਕਿ ਅਗਲੇ ਦੋ ਤਿੰਨ ਦਿਨਾਂ ਵਿੱਚ ਪੰਜਾਬ ‘ਚ ਬਦਲਾਅ ਹੋਵੇਗਾ। ਹਰੀਸ਼ ਰਾਵਤ ਨੇ ਗੱਲਬਾਤ ਦੌਰਾਨ ਦੱਸਿਆ ਕਿ “ਪੰਜਾਬ ਵਿੱਚ ਪਾਰਟੀ ਨੂੰ ਨਵਾਂ ਪ੍ਰਧਾਨ ਮਿਲੇਗਾ ਤੇ ਕੈਬਨਿਟ ਵਿੱਚ ਨਵੇਂ ਮੈਂਬਰ ਸ਼ਾਮਲ ਹੋਣਗੇ।”

ਉਨ੍ਹਾਂ ਕਿਹਾ ਕਿ, “ਮੁੱਖ ਮੰਤਰੀ ਦਾ ਕੋਈ ਬਦਲਾਅ ਨਹੀਂ ਹੋਵੇਗਾ, ਕਿਸੇ ਨੇ ਵੀ ਇਸ ਦੀ ਮੰਗ ਨਹੀਂ ਕੀਤੀ। ਲੋਕਾਂ ਵਿੱਚ ਕੁੱਝ ਮੁੱਦੇ ਸੀ, ਇਹ ਸਭ ਹੱਲ ਹੋ ਜਾਣਗੇ। ਇਸ ਦੇ ਨਾਲ ਹੀ ਪਾਰਟੀ ਨੇ ਕਈ ਬਿੰਦੂਆਂ ਤੇ ਵਿਚਾਰ ਕੀਤਾ ਹੈ। ਪਾਰਟੀ ਨੇ ਸਹੀ ਵਿਅਕਤੀ ਨੂੰ ਸਹੀ ਜ਼ਿੰਮੇਦਾਰੀ ਦੇਣੀ ਹੈ।” ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਲੇ ਸਾਲ ਹੋਣ ਵਾਲੀ ਵਿਧਾਨ ਸਭ ਚੋਣ ਲੜ੍ਹਨੀ ਹੈ ਪਰ ਇਸ ਤੋਂ ਪਹਿਲਾਂ ਪਾਰਟੀ ਵਿੱਚ ਪੈਦਾ ਹੋਈ ਹੱਲ ਚਲ ਉਨ੍ਹਾਂ ਲਈ ਸਿਰ ਦਰਦ ਬਣੀ ਹੋਈ ਹੈ। ਇਸ ਚੱਕਰ ‘ਚ ਕੈਪਟਨ ਨੂੰ ਦਿੱਲੀ ਦੇ ਚੱਕਰ ਕੱਟਣੇ ਪੈ ਰਹੇ ਹਨ।

ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਵੀ ਕੈਪਟਨ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਸਿੱਧੂ ਟਵਿੱਟਰ ਰਾਹੀਂ ਕੈਪਟਨ ਤੇ ਹਮਲਾ ਕਰਦੇ ਰਹਿੰਦੇ ਹਨ ਤੇ ਟਵੀਟਸ ਦੀ ਝੜੀ ਲਾਈ ਰੱਖਦੇ ਹਨ। ਸਿੱਧੂ ਆਪਣੇ ਟਵੀਟਸ ਰਾਹੀਂ ਕੈਪਟਨ ਤੇ ਨਿਸ਼ਾਨਾ ਲਾਉਂਦੇ ਰਹਿੰਦੇ ਹਨ। ਐਸੇ ਵਿੱਚ ਹਰੀਸ਼ ਰਾਵਤ ਦੇ ਬਿਆਨ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸਿੱਧੂ ਦਾ ਪੰਜਾਬ ਕਾਂਗਰਸ ਪਾਰਟੀ ਪ੍ਰਧਾਨ ਬਣਨ ਦਾ ਰਾਹ ਸਾਫ ਹੋ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਕਾਂਗਰਸ ਤੇ ਪੰਜਾਬ ਇਕਾਈ ਦਰਮਿਆਨ ਮਤਭੇਦ ਖ਼ਤਮ ਹੋਣ ਦੀਆਂ ਸੰਭਾਵਨਾਵਾਂ ਉਸ ਸਮੇਂ ਦੇਖਿਆ ਗਈਆਂ ਜਦੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਖ਼ਬਰਾਂ ਅਨੁਸਾਰ ਡੇਢ ਘੰਟੇ ਦੀ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਜੋ ਵੀ ਸਰਕਾਰ ਜਾਂ ਕਾਂਗਰਸ ਦੇ ਬਾਰੇ ਫੈਸਲਾ ਲੈਂਦੇ ਹਨ, ਉਹ ਸਵੀਕਾਰ ਕੀਤਾ ਜਾਵੇਗਾ। ਅਸੀਂ ਪੰਜਾਬ ਵਿੱਚ ਫੈਸਲਿਆਂ ਨੂੰ ਲਾਗੂ ਕਰਾਂਗੇ।

LEAVE A REPLY

Please enter your comment!
Please enter your name here