ਆਂਵਲਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ‘ਚ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਕ ਆਂਵਲੇ ‘ਚ ਦੋ ਸੰਤਰਿਆਂ ਦੇ ਬਰਾਬਰ ਵਿਟਾਮਿਨ-ਸੀ ਮੌਜੂਦ ਹੁੰਦਾ ਹੈ, ਜੋ ਕਈ ਬੀਮਾਰੀਆਂ ਨਾਲ ਲੜ੍ਹਣ ‘ਚ ਮਦਦਗਾਰ ਹੁੰਦਾ ਹੈ। ਜੇ ਤੁਸੀਂ ਆਂਵਲੇ ਦੇ ਫਲ ਜਾਂ ਜੂਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਵਿਟਾਮਿਨ-ਸੀ ਦੇ ਇਲਾਵਾ ਜਿੰਕ, ਆਇਰਨ, ਕੈਰੋਟੀਨ, ਫਾਈਬਰ, ਵਿਟਾਮਿਨ-ਬੀ, ਕੰਪਲੈਕਸ, ਕੈਲਸ਼ੀਅਮ, ਐਂਟੀ-ਆਕਸੀਡੈਂਟ ਆਦਿ ਭਰਪੂਰ ਮਾਤਰਾ ‘ਚ ਮਿਲਦੇ ਹਨ। ਆਂਵਲੇ ਦੇ ਜੂਸ ਦੀ ਰੋਜ਼ਾਨਾ ਵਰਤੋਂ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ।

ਆਂਵਲੇ ਦੀ ਵਰਤੋਂ ਨਾਲ ਮਿਲਣ ਵਾਲੇ ਫਾਇਦੇ…

ਭਾਰ ਘੱਟ ਕਰੇ
ਆਂਵਲਾ ਖਾਣ ਨਾਲ ਤੁਹਾਡੇ ਸਰੀਰ ‘ਚ ਪ੍ਰੋਟੀਨ ਦਾ ਸਤਰ ਜ਼ਿਆਦਾ ਹੁੰਦਾ ਹੈ ਅਤੇ ਨਾਈਟ੍ਰੋਜਨ ਸੰਤੁਲਿਤ ਰਹਿੰਦਾ ਹੈ, ਜਿਸ ਨਾਲ ਫੈਟ ਘੱਟ ਹੁੰਦੀ ਹੈ ਅਤੇ ਵਜ਼ਨ ਘਟਾਉਣ ‘ਚ ਮਦਦ ਮਿਲਦੀ ਹੈ।

ਆਂਵਲੇ ਦਾ ਜੂਸ ਪੀਣ ਨਾਲ ਢਿੱਡ ਸੰਬੰਧੀ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। ਇਸ ਲਈ ਰੋਜ਼ਾਨਾ ਆਂਵਲੇ ਦੀ ਵਰਤੋਂ ਕਰਨੀ ਚਾਹੀਦੀ ਹੈ।

ਅੱਖਾਂ ਲਈ ਫਾਇਦੇਮੰਦ

ਆਂਵਲੇ ਦਾ ਜੂਸ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਅੱਖਾਂ ‘ਚ ਖਾਰਸ਼ ਜਾਂ ਅੱਖਾਂ ਤੋਂ ਪਾਣੀ ਆਉਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਕਿਡਨੀ ਲਈ ਫਾਇਦੇਮੰਦ

ਰੋਜ਼ਾਨਾ ਖਾਲੀ ਢਿੱਡ ਆਂਵਲੇ ਦਾ ਜੂਸ ਪੀਣ ਨਾਲ ਕਿਡਨੀ ਨੂੰ ਕਾਫੀ ਫਾਇਦਾ ਹੁੰਦਾ ਹੈ। ਇਸ ਲਈ ਕਿਡਨੀ ਦੇ ਮਰੀਜ ਨੂੰ ਇਸ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

ਯੂਰਿਨ ਸੰਬੰਧੀ ਸਮੱਸਿਆ

ਰੋਜ਼ਾਨਾ ਆਂਵਲੇ ਦੇ ਜੂਸ ਦੀ ਵਰਤੋਂ ਨਾਲ ਯੂਰਿਨ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ। ਇਸ ਲਈ ਰੋਜ਼ਾਨਾ ਇਸ ਦੀ ਵਰਤੋਂ ਫਾਇਦੇਮੰਦ ਹੁੰਦੀ ਹੈ।

LEAVE A REPLY

Please enter your comment!
Please enter your name here