ਜ਼ਿੰਬਾਬਵੇਂ ਦੌਰੇ ‘ਚ ਬੰਗਲਾਦੇਸ਼ ਨੇ ਟੀ-20 ਮੈਚ ਵਧਾਉਣ ਦਾ ਕੀਤਾ ਫੈਸਲਾ

0
29

ਬੰਗਲਾਦੇਸ਼ ਦੇ ਆਗਾਮੀ ਜ਼ਿੰਬਾਬਵੇ ਦੌਰੇ ’ਚੋਂ ਇਕ ਟੈਸਟ ਮੈਚ ਘਟਾ ਕੇ ਇਕ ਟੀ 20 ਮੁਕਾਬਲਾ ਵਧਾ ਦਿੱਤਾ ਗਿਆ ਹੈ। ਸ਼ੁਰੂਆਤ ’ਚ ਇਸ ਦੌਰੇ ’ਤੇ ਬੰਗਲਾਦੇਸ਼ ਨੇ 2 ਟੈਸਟ, ਤਿੰਨ ਵਨਡੇ ਤੇ ਦੋ ਟੀ 20 ਮੈਚ ਖੇਡਣੇ ਸਨ, ਜੋ ਸੱਤ ਜੁਲਾਈ ਤੋਂ ਸ਼ੁਰੂ ਹੋਣਗੇ।

ਬੀ. ਸੀ. ਬੀ. ਦੇ ਕ੍ਰਿਕਟ ਸੰਚਾਲਨ ਪ੍ਰਧਾਨ ਅਕਰਮ ਖਾਨ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਗਾਮੀ ਢਾਕਾ ਪ੍ਰੀਮੀਅਰ ਲੀਗ (ਡੀ. ਪੀ. ਐੱਲ.) ਨੂੰ ਧਿਆਨ ’ਚ ਰੱਖਦਿਆਂ ਇਹ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਦੌਰੇ ’ਚੋਂ ਇਕ ਟੈਸਟ ਘੱਟ ਕਰਨ ਤੇ ਇਕ ਟੀ 20 ਮੈਚ ਜੋੜਨ ਦਾ ਫੈਸਲਾ ਕੀਤਾ ਹੈ। ਅਸੀਂ ਡੀ. ਪੀ. ਐੱਲ. ਤੋਂ ਕੁਝ ਸਮਾਂ ਲਈ ਸਮਾਂਯੋਜਿਤ ਕਰਨ ਲਈ ਇਹ ਫੈਸਲਾ ਲਿਆ ਹੈ।

ਭਵਿੱਖ ਦੇ ਦੌਰਿਆਂ ਦੇ ਮੁਤਾਬਕ ਬੀ. ਸੀ. ਬੀ. ਦੀ 31 ਮਈ ਤੋਂ ਆਗਾਮੀ ਡੀ. ਪੀ. ਐੱਲ. ਦੀ ਮੇਜ਼ਬਾਨੀ ਕਰਨ ਦੀ ਯੋਜਨਾ ਹੈ। ਜਦਕਿ ਬੰਗਲਾਦੇਸ਼ ਟੀਮ ਦੇ 29 ਜੂਨ ਨੂੰ ਜ਼ਿੰਬਾਬਵੇ ਰਵਾਨਾ ਹੋਣ ਦੀ ਉਮੀਦ ਹੈ। ਇੱਥੇ ਆਰਾਮ ਤੇ ਅਭਿਆਸ ਪੂਰਾ ਕਰਨ ਤੋਂ ਬਾਅਦ ਉਹ ਇਕ ਟੈਸਟ ਖੇਡੇਗੀ। ਟੈਸਟ ਤੋਂ ਪਹਿਲਾਂ ਮਹਿਮਾਨ ਟੀਮ ਤਿੰਨ ਤੇ ਚਾਰ ਜੁਲਾਈ ਨੂੰ ਦੋ ਦਿਨਾ ਅਭਿਆਸ ਮੈਚ ਖੇਡੇਗੀ। ਵਨਡੇ ਸੀਰੀਜ਼ ਤੋਂ ਦੋ ਦਿਨ ਪਹਿਲਾਂ ਉਹ 14 ਜੁਲਾਈ ਨੂੰ ਇਕ ਹੋਰ ਅਭਿਆਸ ਮੈਚ ਖੇਡੇਗੀ।

ਜਾਣਕਾਰੀ ਮੁਤਾਬਿਕ ਬੀ. ਸੀ. ਬੀ. ਤਿੰਨ ਦੀ ਬਜਾਏ 5 ਟੀ-20 ਮੈਚਾਂ ਲਈ ਆਸਟਰੇਲੀਆ ਤੇ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰ ਸਕਦਾ ਹੈ।ਜਿਸ ਰਾਹੀਂ ਬੰਗਲਾਦੇਸ਼ ਦੀ ਟੀਮ ਵਿਸ਼ਵ ਕੱਪ ਲਈ ਆਪਣੀ ਤਿਆਰੀ ਸ਼ੁਰੂ ਕਰੇਗੀ।

 

LEAVE A REPLY

Please enter your comment!
Please enter your name here