ਇੰਟਰਨੈੱਟ ‘ਤੇ ਅਕਸਰ ਕਈ ਸਿਤਾਰਿਆਂ ਦੀਆਂ ਦਿਹਾਂਤ ਦੀਆਂ ਝੂਠੀਆਂ ਖਬਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਕ ਵਾਰ ਫਿਰ ਬੀਤੇ ਦਿਨ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਲੇਖਕ ਰਣਬੀਰ ਸਿੰਘ ਰਾਣਾ ਦੀ ਮੌਤ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਹੜਕੰਪ ਮਚਾ ਦਿੱਤਾ।

ਰਣਬੀਰ ਸਿੰਘ ਰਾਣਾ ਦੀ ਮੌਤ ਦੀ ਖ਼ਬਰ ਅੱਗ ਵਾਂਗ ਫੈਲ ਗਈ ਹੈ। ਦਰਅਸਲ ਕਿਸੇ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਪਾਈ ਸੀ, ਜਿਸ ‘ਚ ਉਸ ਨੇ ਅੰਗਰੇਜ਼ੀ ‘ਚ ਲਿਖਿਆ ਸੀ ਕਿ ਰਾਣਾ ਰਣਬੀਰ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਲੋਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਦੇਣ ਲੱਗੇ।

ਸੋਸ਼ਲ ਮੀਡੀਆ ‘ਤੇ ਇਹ ਖ਼ਬਰ ਕਾਫ਼ੀ ਵਾਇਰਲ ਹੋ ਗਈ। ਪਰ ਜਦੋਂ ਕੋਈ ਇਸ ਨੂੰ ਧਿਆਨ ਨਾਲ ਪੜ੍ਹਦਾ ਸੀ ਤਾਂ ਉਸ ਨੂੰ ਇੰਝ ਲੱਗਦਾ ਕੀ ਉਹ ਮਰ ਗਏ ਨੇ ਪਰ ਫ਼ਿਰ ਜਦੋਂ ਸਮਝ ਆਉਂਦਾ ਹੈ ਤਾਂ ਇਹ ਮਜ਼ਾਕ ਕੀਤਾ ਗਿਆ ਹੈ।ਪਰ ਹੁਣ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਰਾਣਾ ਰਣਬੀਰ ਦੇ ਦਿਹਾਂਤ ਦੀ ਖ਼ਬਰ ਫੈਲੀ ਸੀ। ਸੋਸ਼ਲ ਮੀਡੀਆ ‘ਤੇ ਅਕਸਰ ਹੀ ਇਸ ਤਰ੍ਹਾਂ ਦੀ ਫੇਕ ਖ਼ਬਰਾਂ ਫੈਲਦੀਆਂ ਰਹਿੰਦੀਆਂ ਹਨ। ਜਾਣਕਾਰੀ ਲਈ ਦੱਸ ਦੇਈਏ ਰਾਣਾ ਰਣਬੀਰ ਬਹੁਤ ਚੰਗੇ ਲਿਖਾਰੀ ਵੀ ਹਨ।ਉਨ੍ਹਾਂ ਵੱਲੋਂ ਕਈ ਪੁਸਤਕਾਂ ਵੀ ਲਿਖੀਆਂ ਗਈਆਂ ਹਨ।