ਨਵੀਂ ਦਿੱਲੀ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੇ ਵਿੱਚ ਲਗਾਤਾਰ ਤਕਰਾਰ ਜਾਰੀ ਹੈ। ਸੋਮਵਾਰ ਨੂੰ ਵੀ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ‘ਤੇ ਗੱਲਾਂ – ਗੱਲਾਂ ‘ਚ ਤਿੱਖਾ ਵਾਰ ਕੀਤਾ ਅਤੇ ਆਪਣੇ ਸਖ਼ਤ ਤੇਵਰ ਦਿਖਾਏ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਸਿਸਟਮ ਨੇ ਆਪਣੇ ਆਪ ਨੂੰ ਬਦਲਨ ਤੋਂ ਇਨਕਾਰ ਕਰ ਦਿੱਤਾ, ਤਾਂ ਮੈਂ ਸਿਸਟਮ ਹੀ ਠੁਕਰਾ ਦਿੱਤਾ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਇੱਕ ਟਵੀਟ ਵਿੱਚ ਲਿਖਿਆ ਕਿ 17 ਸਾਲ ਮੈਂ ਲੋਕਸਭਾ, ਰਾਜ ਸਭਾ, ਵਿਧਾਇਕ, ਮੰਤਰੀ ਦੇ ਅਹੁਦੇ ‘ਤੇ ਰਿਹਾ, ਪਰ ਇੱਕ ਹੀ ਮਕਸਦ ਰਿਹਾ। ਪੰਜਾਬ ਦਾ ਜੋ ਸਿਸਟਮ ਹੈ, ਉਹ ਬਦਲੋ ਅਤੇ ਲੋਕਾਂ ਦੇ ਹੱਥ ਵਿੱਚ ਤਾਕਤ ਵਾਪਸ ਦਵੋ। ਸਿੱਧੂ ਨੇ ਅੱਗੇ ਕਿਹਾ ਕਿ ਜਦੋਂ ਸਿਸਟਮ ਨੇ ਹਰ ਰਿਫਾਰਮ ਦੀ ਕੋਸ਼ਿਸ਼ ਨੂੰ ਹੀ ਨਕਾਰ ਦਿੱਤਾ, ਤਾਂ ਮੈਂ ਸਿਸਟਮ ਨੂੰ ਹੀ ਠੁਕਰਾ ਦਿੱਤਾ। ਚਾਹੇ ਮੈਨੂੰ ਕੈਬੀਨਟ ਲਈ ਆਫ਼ਰ ਹੀ ਕਿਉਂ ਨਾ ਆਉਂਦੇ ਰਹੇ।

ਦੱਸ ਦਈਏ ਕਿ ਪਿਛਲੇ ਦਿਨ ਵੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ, “ਮੇਰਾ ਏਜੰਡਾ ਵਿਕਾਸ ਅਤੇ ਪੰਜਾਬ ਦੀ ਜਨਤਾ ਦਾ ਭਲਾ ਕਰਨਾ ਹੈ। ਮੈਂ ਕੋਈ ਸ਼ੋਅਪੀਸ ਨਹੀਂ ਹਾਂ, ਜਿਸ ਨੂੰ ਤੁਸੀ ਚੋਣ ਦੇ ਸਮੇਂ ਨਿਕਾਲੇਂਗੇ ਅਤੇ ਚੋਣ ਜਿੱਤਣ ਤੋਂ ਬਾਅਦ ਵਾਪਸ ਅਲਮਾਰੀ ਵਿੱਚ ਰੱਖ ਦੇਵਾਂਗੇ। ਮੈਂ ਇਸ ਨੂੰ ਸਹਿ ਨਹੀਂ ਕਰ ਸਕਦਾ।”

Author